Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਨਜਰਰੀਆ

ਛੰਦ ਪਰਾਗੇ ਆਈਏ ਜਾਈਏ..

November 04, 2020 08:11 AM

-ਗੁਰਸ਼ਰਨ ਕੌਰ ਮੋਗਾ
ਕੁਝ ਦਿਨ ਪਹਿਲਾਂ ਹਿੰਦੂ ਪਰਵਾਰ ਨਾਲ ਸਬੰਧਤ ਮੇਰੀ ਇੱਕ ਸਹੇਲੀ ਮਿਲੀ। ਗੱਲਾਂ ਹੁੰਦੀਆਂ ਪੁਰਾਣੇ ਵਿਆਹਾਂ ਦੇ ਰੀਤੀ ਰਿਵਾਜਾਂ ਤੱਕ ਚਲੀਆਂ ਗਈਆਂ ਕਿ ਉਦੋਂ ਕਿੰਨੇ ਕਿੰਨੇ ਦਿਨ ਵਿਆਹ ਚੱਲਦਾ ਰਹਿੰਦਾ ਸੀ। ਉਸ ਦਾ ਤਰਕ ਸੀ ਕਿ ਹਿੰਦੂ ਪਰਵਾਰਾਂ ਵਿੱਚ ਸਿੱਖਾਂ ਨਾਲੋਂ ਵੱਧ ਰਸਮਾਂ ਨਿਭਾਈਆਂ ਜਾਂਦੀਆਂ ਸਨ। ਉਸ ਦੀ ਗੱਲ ਠੀਕ ਸੀ। ਸਾਡੇ ਪਿੰਡ ਵਿੱਚ ਸਾਡੇ ਘਰ ਦੇ ਨੇੜੇ ਬਹੁਤੇ ਹਿੰਦੂਆਂ ਦੇ ਘਰ ਸਨ। ਮੈਂ ਉਨ੍ਹਾਂ ਦੇ ਵਿਆਹ ਆਪਣੇ ਅੱਖੀਂ ਤੱਕੇ ਹੋਏ ਹਨ ਜੋ ਬੜੇ ਦਿਲਚਸਪ ਤੇ ਰੌਣਕੀ ਹੁੰਦੇ ਸਨ। ਸਾਡੇ ਘਰਾਂ ਦੇ ਕੋਠੇ ਨਾਲ ਨਾਲ ਲੱਗਦੇ ਸਨ। ਘਰ ਦੀ ਛੱਤ ਉਚੀ ਹੋਣ ਕਰਕੇ ਅਸੀਂ ਉਨ੍ਹਾਂ ਦੇ ਘਰ ਹੁੰਦੇ ਵਿਆਹ ਦੇ ਰੰਗ ਆਪਣੇ ਘਰ ਦੀ ਛੱਤ ਉਤੋਂ ਦੇਖ ਸਕਦੇ ਸੀ। ਘੜੋਲੀ ਭਰਨ, ਹਲਦੀ ਹੱਥ, ਮਾਈਏ ਪਾਉਣਾ ਅਤੇ ਚੱਕ ਪੂਜਣਾ ਆਦਿ। ਚੱਕ ਪੂਜਣਾ ਬੜੀ ਦਿਲਚਸਪ ਰਸਮ ਲੱਗਦੀ ਸੀ। ਵਿਆਹ ਵਾਲੇ ਘਰਦੀਆਂ ਅੱਠ ਦਸ ਔਰਤਾਂ ਪੂਜਾ ਦੇ ਸਾਮਾਨ ਦੀ ਥਾਲੀ ਲੈ ਕੇ ਘੁਮਿਆਰਾਂ ਦੇ ਘਰ ਵੱਲ ਤੁਰ ਪੈਂਦੀਆਂ ਅਤੇ ਗੀਤ ਗਾਉਂਦੀਆਂ ਜਾਂਦੀਆਂ-
ਭੀੜੀ ਗਲੀ ਕਿਉਂ ਰੱਖੀ
ਘੁਮਿਆਰੀਏ ਭੀੜੀ ਗਲੀ
ਭੀੜੀ ਗਲੀ ਦੇ ਡੂੰਘੇ ਟੋਏ
ਡਿੱਗ ਡਿੱਗ ਪੈਂਦੇ ਨਵੇਂ ਨਰੋਏ
ਤੂੰ ਜਾਂਦੀ ਮੈਂ ਹੱਸੀ, ਭੀੜੀ ਗਲੀ..
ਉਨ੍ਹਾਂ ਦੇ ਘਰ ਪਹੁੰਚ ਕੇ ਚੱਕ ਦੀ ਪੂਜਾ ਕੀਤੀ ਜਾਂਦੀ। ਚੱਕ ਦੇ ਭਾਂਡੇ ਘੜਨ ਦੀ ਪ੍ਰਕਿਰਿਆ ਨੂੰ ਭਾਰਤੀ ਧਾਰਮਿਕ ਵਿਸ਼ਵਾਸ ਅਨੁਸਾਰ ਸ਼੍ਰਿਸ਼ਟੀ ਰਚਨਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਸ਼ਾਇਦ ਇਸੇ ਕਰ ਕੇ ਉਸ ਦੀ ਪੂਜਾ ਤੋਂ ਵਿਆਹ ਦੀ ਸ਼ੁਰੂਆਤ ਕੀਤੀ ਜਾਂਦੀ ਸੀ। ਕੁੜੀ ਦੇ ਵਿਆਹ ਵਾਲੇ ਘਰ ਦਿਨ ਦੀਆਂ ਫੇਰਿਆਂ ਆਦਿ ਦੀਆਂ ਲੰਮੀਆਂ ਰਸਮਾਂ ਤੋਂ ਬਾਅਦ ਇੱਕ ਹੋਰ ਰਸਮ ਜੋ ਕਾਫ਼ੀ ਮਕਬੂਲ ਸੀ, ਉਹ ਸੀ ਨਵੇਂ ਵਿਆਹੇ ਜੀਜੇ ਤੋਂ ਛੰਦ ਸੁਣਨੇ। ਕੁੜੀਆਂ ਜੀਜੇ ਦੁਆਲੇ ਝੁਰਮਟ ਪਾ ਬੈਠ ਜਾਂਦੀਆਂ ਅਤੇ ਉਸ ਨੂੰ ਛੰਦ ਸੁਣਾਉਣ ਲਈ ਕਹਿੰਦੀਆਂ। ਉਹ ਸੰਗਦਾ ਹੋਇਆ ਸੁਣਾਉਂਦਾ-
ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਡੋਲਣਾ
ਮਾਤਾ ਜੀ ਨੇ ਆਖਿਆ ਸੀ ਬਹੁਤਾ ਨਹੀਂ ਬੋਲਣਾ।
...ਪਰ ਉਹ ਉਸ ਨੂੰ ਅੱਗੇ ਬੋਲਣ ਲਈ ਮਜ਼ਬੂਰ ਕਰਦੀਆਂ ਤਾਂ ਉਹ ਬੋਲਦਾ-
ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਕੇਸਰ
ਸੱਸ ਮੇਰੀ ਪਾਰਵਤੀ, ਸਹੁਰਾ ਪਰਮੇਸ਼ਰ।
ਕੁੜੀਆਂ ਉਸ ਨੂੰ ਠਿੱਠ ਕਰਨ ਲੱਗ ਪੈਂਦੀਆਂ ਤਾਂ ਉਹ ਵੀ ਅੱਗੋਂ ਘੱਟ ਨਾ ਕਹਾਉਂਦਾ-
ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਥਾਲੀ
ਗੋਰੀ ਨਾਲ ਮੈਂ ਵਿਆਹ ਕਰਵਾਇਆ
ਕਾਲੀ ਰਹਿ ਗਈ ਕੁਆਰੀ।
ਇਸ ਤਰ੍ਹਾਂ ਹੱਸਦੇ ਹੱਸਦੇ ਇਹ ਰਸਮ ਪੂਰੀ ਹੁੰਦੀ। ਮੁੰਡੇ ਦੇ ਵਿਆਹ ਦੀ ਵਰਨਣ ਯੋਗ ਇੱਕ ਰਸਮ ਸੀ ਕੰਗਣਾ ਖੇਡਣਾ, ਜੋ ਵਿਆਹ ਦੇ ਦੂਜੇ ਦਿਨ ਹੁੰਦੀ ਸੀ। ਨਵੇਂ ਵਿਆਹ ਜੋੜੇ ਨੂੰ ਪੀੜ੍ਹੀਆਂ 'ਤੇ ਬਿਠਾ ਕੇ ਵਿਚਾਲੇ ਪਰਾਤ ਰੱਖ ਕੇ ਵਿੱਚ ਕੱਚੀ ਲੱਸੀ ਪਾ ਕੇ ਇੱਕ ਸੋਨੇ ਦੀ ਅੰਗੂਠੀ ਛੱਡ ਦਿੱਤੀ ਜਾਂਦੀ ਸੀ। ਪਤੀ ਪਤਨੀ ਨੇ ਉਹ ਅੰਗੂਠੀ ਲੱਭਣੀ ਹੰੁਦੀ ਸੀ, ਜੋ ਪਹਿਲਾਂ ਲੱਭ ਲੈਂਦਾ ਸੀ ਉਸ ਨੂੰ ਜੇਤੂ ਮੰਨਿਆ ਜਾਂਦਾ ਸੀ। ਇਸ ਮੌਕੇ ਨੂੰ ਵੀ ਗੀਤਾਂ ਦੀ ਪੁੱਠ ਚਾੜ੍ਹੀ ਜਾਂਦੀ-
ਕੰਗਣਾ ਖੋਲ੍ਹ ਪਿਆਰੀਏ ਨੀਂ ਤੇਰੇ ਦੇਵਰਾਂ ਬੱਧਾ
ਦੇਵਰਾਂ ਸੋਨੇ ਜ਼ੇਵਰਾਂ ਨੀਂ ਜਿਨ੍ਹਾਂ ਗੰਢ ਚਿਪੇਈ।
ਕੰਗਣਾ ਖੋਲ੍ਹ ਪਿਆਰਿਆ ਵੇ ਤੇਰੀਆਂ ਸਾਲੀਆਂ ਬੱਧਾ
ਸਾਲੀਆਂ ਬਾਰਾਂ ਤਾਲੀਆਂ ਵੇ ਜਿਨ੍ਹਾਂ ਗੰਢ ਚਿਪੇਈ।
ਉਸ ਤੋਂ ਬਾਅਦ ਛਟੀਆਂ ਖੇਡੀਆਂ ਜਾਂਦੀਆਂ। ਬਾਹਰ ਖੁੱਲ੍ਹੇ ਮੈਦਾਨ ਵਿੱਚ ਇਹ ਰਸਮ ਅਦਾ ਕੀਤੀ ਜਾਂਦੀ। ਨਵੀਂ ਵਿਆਹੀ ਜੋੜੀ ਸੰਕੋਚ ਨਾਲ ਮਾਰਦੀ, ਪਰ ਜੀਜੇ ਸਾਲੀਆਂ, ਦਿਉਰ ਭਰਜਾਈਆਂ ਖੂਬ ਵਾਰੀ ਵੱਟੇ ਲਾਹੁੰਦੇ ਅਤੇ ਮਸਤੀ ਕਰਦੇ। ਇਸ ਤਰ੍ਹਾਂ ਵਿਆਹ ਸਪੰਨ ਕੀਤਾ ਜਾਂਦਾ।
ਅੱਜਕੱਲ੍ਹ ਇਹ ਰਸਮਾਂ ਬੀਤੇ ਦੀਆਂ ਬਾਤਾਂ ਬਣ ਚੁੱਕੀਆਂ ਹਨ। ਜ਼ਿੰਦਗੀ ਨੂੰ ਭਰਪੂਰ ਜਿਉਂਦੇ ਅਤੇ ਸਮਾਜਿਕ ਰਿਸ਼ਤਿਆਂ ਨੂੰ ਦਿਲੋਂ ਨਿਭਾਉਂਦੇ ਉਹ ਭੋਲੇ ਭਾਲੇ, ਖੁਸ਼ਦਿਲ, ਧੀਆਂ ਭੈਣਾਂ ਦੀ ਇੱਜ਼ਤ ਕਰਨ ਵਾਲੇ ਅਤੇ ਪਰਮਾਤਮਾ ਦੀ ਰਜ਼ਾ ਵਿੱਚ ਰਹਿਣ ਵਾਲੇ ਪੁਰਾਣੇ ਲੋਕ ਕਿਸੇ ਸੁਪਨਦੇਸ਼ ਦੇ ਵਾਸੀ ਜਾਪਦੇ ਹਨ। ਅਸੀਂ ਅੱਜ ਇਕੱਲੇ ਰਸਮ ਰਿਵਾਜ ਨਹੀਂ ਛੱਡੇ, ਭਾਈਚਾਰਕ ਸਾਂਝ, ਏਕਤਾ, ਸਬਰ ਸੰਤੋਖ, ਸਦਭਾਵਨਾ, ਸਹਿਯੋਗ ਬੜਾ ਕੁਝ ਗੁਆ ਲਿਆ ਹੈ। ਵਿਆਹ ਜੋ ਉਸ ਸਮੇਂ ਪਵਿੱਤਰ ਬੰਧਨ ਮੰਨਿਆ ਜਾਂਦਾ ਸੀ ਤੇ ਚਾਵਾਂ ਨਾਲ ਪੂਰਾ ਚੜ੍ਹਾਇਆ ਜਾਂਦਾ ਸੀ, ਅੱਜ ਵਿਤੋਂ ਵੱਧ ਖ਼ਰਚ ਕਰਕੇ ਚਾਰ ਘੰਟਿਆਂ ਵਿੱਚ ਭੁਗਤਾ ਦਿੱਤਾ ਜਾਂਦਾ ਹੈ। ਡੀਜੇ ਦਾ ਕੰਨ ਪਾੜਵਾਂ ਸੰਗੀਤ ਦੋ ਦੋ ਦਿਨ ਕੰਨਾਂ ਵਿੱਚ ਸਾਂ ਸਾਂ ਕਰਦਾ ਰਹਿੰਦਾ ਹੈ। ਪੁਰਾਣੇ ਸਮੇਂ ਵਿੱਚ ਲੋਕ ਵਿਆਹ ਨੂੰ ਕਾਰਜ ਕਹਿੰਦੇ ਸਨ ਅਤੇ ਉਸ ਨੂੰ ਸ਼ਗਨਾਂ ਨਾਲ ਪੂਰਾ ਕਰਦੇ ਸਨ, ਅੱਜਕੱਲ੍ਹ ਇਸ ਨੂੰ ਕੰਮ ਨਿਬੇੜਨਾ ਕਿਹਾ ਜਾਂਦਾ ਹੈ, ਜਿਸ ਨੂੰ ਪੂਰਾ ਕਰਨਾ ਮਜ਼ਬੂਰੀ ਸਮਝੀ ਜਾਂਦੀ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ