Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਤੁਰ ਗਿਆ ‘ਮਾਈ ਮੋਹਣੋ' ਦਾ ‘ਪੋਸਤੀ'

November 04, 2020 08:09 AM

-ਸੁਨੀਲ ਕੁਮਾਰ ‘ਨੀਲ'
ਕੇ. ਦੀਪ ਅਤੇ ‘ਪੋਸਤੀ' ਵਜੋਂ ਪ੍ਰਸਿੱਧ ਗਾਇਕ ਅਤੇ ਮਖੌਲੀਆ ਕਿਰਦਾਰ ਦੇ ਮਾਲਕ ਕੁਲਦੀਪ ਸਿੰਘ ਦੇ ਨਾਮ ਤੋਂ ਕਿਹੜਾ ਪੰਜਾਬੀ ਜਾਣੂ ਨਹੀਂ ਹੋਵੇਗਾ। ਉਸ ਨੇ ਪੰਜਾਬੀ ਗਾਇਕੀ ਅਤੇ ਮਖੌਲੀਆ ਕਿਰਦਾਰ ਨੂੰ ਨਵੇਂ ਮੁਕਾਮ ਦਿੱਤੇ। ਕੇ. ਦੀਪ ਦਾ ਜਨਮ 10 ਦਸੰਬਰ 1940 ਨੂੰ ਬਰਮਾ ਦੇ ਰੰਗੂਨ ਵਿਖੇ ਹੋਇਆ। ਹਾਲਾਂਕਿ ਉਨ੍ਹਾਂ ਦਾ ਜੱਦੀ ਪਿੰਡ ਐਤੀਆਣਾ ਹੈ ਜੋ ਜ਼ਿਲ੍ਹਾ ਲੁਧਿਆਣਾ ਵਿੱਚ ਪੈਂਦਾ ਹੈ।
ਕਲਕੱਤਾ ਵਿਖੇ ਇੱਕ ਪ੍ਰੋਗਰਾਮ ਵਿੱਚ ਕੇ. ਦੀਪ ਦੀ ਮੁਲਾਕਾਤ ਜਗਮੋਹਨ ਕੌਰ ਨਾਲ ਹੋਈ ਤੇ ਦੋਸਤੀ ਵਿੱਚ ਬਦਲ ਗਈ। ਇਹ ਦੋਸਤੀ ਇੰਨੀ ਅੱਗੇ ਵਧੀ ਕਿ ਦੋਹਾਂ ਨੇ ਇੱਕ ਗਰੁੱਪ ਬਣਾ ਲਿਆ ਅਤੇ ਇਕੱਠੇ ਪ੍ਰੋਗਰਾਮ ਕਰਨ ਲੱਗ ਪਏ, ਅਨੇਕਾਂ ਦੋਗਾਣੇ ਗਾਏ ਤੇ ਫਿਰ ਇਹ ਸਬੰਧ ਇੰਨਾ ਗੂੜ੍ਹਾ ਹੋ ਨਿਬੜਿਆ ਕਿ 2 ਫਰਵਰੀ 1971 ਨੂੰ ਦੋਵੇਂ ਪ੍ਰੇਮ ਵਿਆਹ ਦੇ ਬੰਧਨ ਵਿੱਚ ਬੱਝ ਗਏ। ਅੱਗੋਂ ਇਨ੍ਹਾਂ ਦੋਹਾਂ ਦੇ ਦੋ ਬੱਚੇ ਵੀ ਹੋਏ, ਬੇਟੀ ਗੁਰਪ੍ਰੀਤ ਕੌਰ ‘ਬਿੱਲੀ' ਅਤੇ ਬੇਟਾ ਰਾਜਾ ਕੰਗ।
ਕੇ. ਦੀਪ ਤੇ ਜਗਮੋਹਨ ਕੌਰ ਨੇ ਨਾ ਸਿਰਫ਼ ਅਨੇਕਾਂ ਦੋਗਾਣੇ ਗਾਏ, ਬਲਕਿ ਦੋਹਾਂ ਦੇ ਮਖੌਲੀਆ ਕਿਰਦਾਰ ‘ਪੋਸਤੀ ਅਤੇ ਮਾਈ ਮੋਹਣੋ' ਪੂਰੇ ਪੰਜਾਬ ਸਣੇ ਵਿਦੇਸ਼ਾਂ ਵਿੱਚ ਵੀ ਬਹੁਤ ਪ੍ਰਸਿੱਧ ਹੋਏ। ਇਹ ਦੋ ਅਜਿਹੇ ਮਖੌਲੀਆ ਕਿਰਦਾਰ ਸਨ ਜੋ ਮਜ਼ਾਕ ਮਜ਼ਾਕ ਵਿੱਚ ਸਮਾਜ ਦੀਆਂ ਕਈ ਬੁਰਾਈਆਂ 'ਤੇ ਵਿਅੰਗ ਕੱਸ ਦਿੰਦੇ ਤੇ ਸਰੋਤਿਆਂ ਨੂੰ ਹੱਸਣ ਦੇ ਨਾਲ ਉਨ੍ਹਾਂ ਬੁਰਾਈਆਂ ਦੇ ਵਿਸ਼ੇ 'ਤੇ ਸੋਚਣ ਲਈ ਮਜ਼ਬੂਰ ਕਰ ਦਿੰਦੇ ਸਨ। ਇਸ ਗਾਇਕ ਜੋੜੀ ਦਾ ਗਾਇਆ ਦੋਗਾਣਾ ‘ਤੇਰਾ ਬੜਾ ਕਰਾਰ ਪੂਦਨਾ' ਇੰਨਾ ਮਕਬੂਲ ਹੋਇਆ ਕਿ ਹਰ ਵਿਆਹ ਵਿੱਚ ਇਹ ਦੋਗਾਣਾ ਕਈ ਕਈ ਵਾਰ ਫਰਮਾਇਸ਼ਾਂ ਪਾ-ਪਾ ਕੇ ਲਗਵਾਇਆ ਜਾਂਦਾ ਰਿਹਾ ਹੈ। ਇਸ ਗੀਤ ਦੀ ਸੰਗੀਤਕ ਨੀਂਹ ਦੀ ਪਕੜ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪਿੱਛੇ ਜਿਹੇ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਗੁੱਡੀਆਂ ਪਟੋਲੇ' ਵਿੱਚ ਵੀ ਇਸ ਗੀਤ ਦਾ ਇੱਕ ਅੰਤਰਾ ਅਤੇ ਮੁਖੜਾ ਵਜਾਇਆ ਗਿਆ ਹੈ, ਜੋ ਇਸ ਫ਼ਿਲਮ ਦੀ ਕਹਾਣੀ ਦੀ ਮੰਗ ਜਾਪਦਾ ਹੈ। ਕੇ. ਦੀਪ ਪਹਿਲਾ ਗਾਇਕ ਹੈ ਜਿਸ ਨੇ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੇ ਲਿਖੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ। ਉਸ ਦੀ ਆਵਾਜ਼ 'ਚ ਗਾਏ ਸ਼ਿਵ ਦੇ ਗੀਤ ਸੁਣ ਕੇ ਜਾਪਦਾ ਹੈ ਜਿਵੇਂ ਉਹ ਗੀਤ ਸ਼ਿਵ ਆਪ ਹੀ ਗਾ ਰਿਹਾ ਹੋਵੇ। ਜੋ ਪੀੜ ਸ਼ਿਵ ਨੇ ਆਪਣੇ ਗੀਤਾਂ ਦੇ ਲਫ਼ਜ਼ਾਂ ਵਿੱਚ ਸੰਜੋਈ, ਉਸ ਪੀੜ ਨੂੰ ਉਸੇ ਸ਼ਿੱਦਤ ਨਾਲ ਕੇ. ਦੀਪ ਨੇ ਆਪਣੀ ਆਵਾਜ਼ ਨਾਲ ਸਰੋਤਿਆਂ ਦੀ ਝੋਲੀ ਪਾਇਆ।
1976 ਤੋਂ 1998 ਤੱਕ ਕੇ. ਦੀਪ ਤੇ ਜਗਮੋਹਨ ਕੌਰ ਦੀਆਂ ਬਾਰਾਂ ਸੰਗੀਤਕ ਐਲਬਮ ਰਿਲੀਜ਼ ਹੋਈਆਂ, ਪਰ ਜੇ ਇਕੱਲੇੀ ਆਵਾਜ਼ ਦੀ ਗੱਲ ਕਰੀਏ ਤਾਂ 1971 ਵਿੱਚ ਜਗਮੋਹਨ ਕੌਰ ਦੇ ਗਾਏ ਗੀਤ ‘ਘੜਾ ਵੱਜਦਾ ਘੜੋਲੀ ਵੱਜਦੀ' ਨੇ ਖ਼ੂਬ ਵਾਹ-ਵਾਹੀ ਲੁੱਟੀ ਸੀ ਤੇ ਇਹ ਗੀਤ ਅੱਜ ਵੀ ਪੰਜਾਬੀ ਸੰਗੀਤ ਦੇ ਸਰੋਤਿਆਂ ਦਾ ਚਹੇਤਾ ਹੈ। ਇਸ ਨੂੰ ਬਾਅਦ ਵਿੱਚ ਕਈ ਕਲਾਕਾਰਾਂ ਨੇ ਵੱਖੋ ਵੱਖ ਅੰਦਾਜ਼ਾਂ ਵਿੱਚ ਗਾਇਆ ਹੈ। 1976 ਵਿੱਚ ਰਿਲੀਜ਼ ਹੋਈ ਐਲਬਮ ‘ਸ਼ਿਵ ਬਟਾਲਵੀ ਦੇ ਗੀਤ' ਜਿਵੇਂ ਸਿਰਲੇਖ ਤੋਂ ਜ਼ਾਹਿਰ ਹੈ, ਇਹ ਰਿਕਾਰਡ ਸ਼ਿਵ ਕੁਮਾਰ ਬਟਾਲਵੀ ਦੇ ਚੋਣਵੇਂ ਗੀਤਾਂ ਦਾ ਰਿਕਾਰਡ ਸੀ ਜੋ ਕੇ. ਦੀਪ ਅਤੇ ਜਗਮੋਹਨ ਕੌਰ ਦੀਆਂ ਆਵਾਜ਼ਾਂ ਵਿੱਚ ਰਿਕਾਰਡ ਕੀਤਾ ਗਿਆ। ਇਸ ਤੋਂ ਬਾਅਦ ਸ਼ਿਵ ਦੇ ਗੀਤਾਂ ਨੂੰ ਵੱਖ ਵੱਖ ਗਾਇਕਾਂ ਵੱਲੋਂ ਰਿਕਾਰਡ ਕਰਵਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ, ਜੋ ਅੱਜ ਤੀਕ ਜਾਰੀ ਹੈ।
‘ਪੋਸਤੀ ਥਾਣੇ ਵਿੱਚ', ‘ਪੋਸਤੀ ਕਬਰਾਂ ਵਿੱਚ', ‘ਕੇ. ਦੀਪ-ਜਗਮੋਹਨ ਕੌਰ', ‘ਸਾਡਾ ਪੰਜਾਬ' (ਬਾਬਾ ਵੇ ਕਲਾ ਮਰੋੜ) ਅਤੇ ‘ਸਾਲੀਏ ਕਰਮਾਂ ਵਾਲੀਏ' ਉਨ੍ਹਾਂ ਦੀਆਂ ਕੁਝ ਨਿਵੇਕਲੀਆਂ ਐਲ ਪੀ (ਲੌਂਗ ਪਲੇਅ) ਵਿਨਾਇਲ ਰਿਕਾਰਡਜ਼ ਤੇ ਕੈਸੇਟਾਂ ਹਨ। ਐਲ ਪੀ (ਲੌਂਗ ਪਲੇਅ) ਵਿਨਾਇਲ ਰਿਕਾਰਡਜ਼ ਵਿੱਚ ਮੈਗਨੈਟਿਕ ਰਿਕਾਰਡਿੰਗ ਨਾਲ ਆਵਾਜ਼ ਰਿਕਾਰਡ ਕੀਤੀ ਜਾਂਦੀ ਸੀ, ਜਿਸ ਨੂੰ ਗ੍ਰਾਮੋਫੋਨ ਰਾਹੀਂ ਚਲਾ ਕੇ ਸੁਣਿਆ ਜਾਂਦਾ ਸੀ, ਅੱਜਕੱਲ੍ਹ ਗ੍ਰਾਮੋਫੋਨ ਕੁਝ ਗਿਣਵੇਂ ਘਰਾਂ ਵਿੱਚ ਹੀ ਮੌਜੂਦ ਹਨ ਅਤੇ ਐਲ ਪੀ ਰਿਕਾਰਡ ਸਿਰਫ਼ ਇਨ੍ਹਾਂ ਦੇ ਸੰਗ੍ਰਹਿ ਕਰਨ ਵਾਲਿਆਂ ਕੋਲ ਹਨ। ਕੇ. ਦੀਪ ਨੂੰ ਵੱਖੋ ਵੱਖ ਮੰਚਾਂ 'ਤੇ ਅਨੇਕਾਂ ਸਨਮਾਨਾਂ ਨਾਲ ਨਿਵਾਜਿਆ ਗਿਆ। 2010 ਵਿੱਚ ਇੱਕ ਨਿੱਜੀ ਟੈਲੀਵਿਜ਼ਨ ਚੈਨਲ ਦੇ ਕੇ. ਦੀਪ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਤ ਕੀਤਾ।
ਕੇ. ਦੀਪ ਪਿਛਲੇ ਲੱਗਭਗ ਦਸ ਮਹੀਨਿਆਂ ਦੇ ਲੰਮੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਨੇ ਬੜੀ ਦਲੇਰੀ ਨਾਲ ਆਪਣੀ ਬਿਮਾਰੀ ਦਾ ਟਾਕਰਾ ਕੀਤਾ ਤੇ ਉਹ ਵਿੱਚ ਜਿਹੇ ਠੀਕ ਵੀ ਹੁੰਦੇ ਜਾ ਰਹੇ ਸਨ। ਉਨ੍ਹਾਂ ਦੀ ਬੇਟੀ ਗੁਰਪ੍ਰੀਤ ਕੌਰ (ਬਿੱਲੀ) ਨੇ ਆਪਣੇ ਪਿਤਾ ਨੂੰ ਤੰਦਰੁਸਤ ਕਰਨ ਲਈ ਕਾਫ਼ੀ ਵਾਹ ਲਾਈ, ਪਰ 80 ਸਾਲ ਦੇ ਕੇ. ਦੀਪ ਨੇ 22 ਅਕਤੂਬਰ 2020 ਨੂੰ ਲੁਧਿਆਣਾ ਵਿਖੇ ਆਖਰੀ ਸਾਹ ਲਿਆ। ਸਰੀਰਿਕ ਤੌਰ 'ਤੇ ਉਹ ਅੱਜ ਸਾਡੇ ਨਾਲ ਮੌਜੂਦ ਨਹੀਂ, ਪਰ ਆਪਣੀ ਨਿਵੇਕਲੀ ਗਾਇਕੀ ਸਦਕਾ ਕੇ. ਦੀਪ ਨਾ ਸਿਰਫ਼ ਆਪ ਹਮੇਸ਼ਾਂ ਜਿਉਂਦੇ ਰਹਿਣਗੇ, ਸਗੋਂ ਉਨ੍ਹਾਂ ਨੇ ਸ਼ਿਵ ਕੁਮਾਰ ਬਟਾਲਵੀ ਦੇ ਗੀਤਾਂ ਨੂੰ ਵੀ ਕਿਤਾਬਾਂ ਅਤੇ ਸਾਹਿਤਕ ਮਹਿਫ਼ਿਲਾਂ ਦੀਆਂ ਹੱਦਾਂ 'ਚੋਂ ਕੱਢ ਕੇ ਸਰੋਤਿਆਂ ਦੇ ਬੁੱਲ੍ਹਾਂ 'ਤੇ ਲਿਆਉਣ ਦੀ ਜੋ ਪਿਰਤ ਪਾਈ ਹੈ, ਉਸ ਨੇ ਪੰਜਾਬੀ ਸ਼ਾਇਰੀ ਨੂੰ ਵੀ ਸੰਗੀਤਕ ਗੁੜ੍ਹਤੀ ਪਿਲਾ ਕੇ ਅਮਰ ਕਰ ਦਿੱਤਾ ਹੈ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”