Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਸੋਲ਼ਾਂ ਸੌ ਰੁਪਏ ਵਾਲ਼ੀ ਦਵਾਈ

November 03, 2020 09:10 AM

-ਅਮਰੀਕ ਸਿੰਘ ਦਿਆਲ
ਕੋਈ ਵੇਲ਼ਾ ਹੁੰਦਾ ਸੀ, ਸਾਡੇ ਕੰਢੀ ਖੇਤਰ ਵਿੱਚ ਕੁਦਰਤੀ ਖੇਤੀ ਹੁੰਦੀ ਸੀ ਅਤੇ ਸਿਰਫ ਖੇਤੀ ਹੀ ਨਹੀਂ, ਸਭ ਕੁਝ ਕੁਦਰਤੀ ਹੁੰਦਾ ਸੀ। ਇਸ ਖੇਤਰ ਵਿੱਚ ਪਾਣੀ ਦੀ ਕਿੱਲਤ ਮੁੱਢ-ਕਦੀਮ ਤੋਂ ਹੈ ਪਰ ਤਰਸੇਵੇਂ ਨਾਲ ਹਾਸਲ ਕੀਤੇ ਪਾਣੀ ਦੀ ਯੋਗ ਵਰਤੋਂ ਦੇ ਕਹਿਣੇ ਹੀ ਕੀ! ਲੋਕ ਉਦੋਂ ਪਾਣੀ ਦੂਰ-ਦੁਰਾਡੇ ਚੋਆਂ ਵਾਲੇ ਖੂਹਾਂ ਤੋਂ ਘੜਿਆਂ ਰਾਹੀਂ ਲਿਆਉਂਦੇ। ਪਾਣੀ ਨੂੰ ਘਿਓ ਤੋਂ ਕੀਮਤੀ ਸਮਝ ਕੇ ਵਰਤਿਆ ਜਾਂਦਾ। ਪੀਣ ਲਈ ਸਾਂਭੇ ਪਾਣੀ ਤੋਂ ਇਲਾਵਾ ਸਭ ਤੋਂ ਪਹਿਲਾਂ ਵਾਣ ਵਾਲੇ ਮੰਜੇ ਉਤੇ ਬਿਠਾ ਕੇ ਜੁਆਕਾਂ ਨੂੰ ਨਹਾਇਆ ਜਾਂਦਾ ਤੇ ਹੇਠਾਂ ਪਾਣੀ ਸਾਂਭਣ ਲਈ ਪਰਾਤ ਰੱਖ ਲਈ ਜਾਂਦੀ। ਉਦੋਂ ਨਹਾਉਣ ਲਈ ਵੱਖ-ਵੱਖ ਤਰ੍ਹਾਂ ਦੇ ਸਾਬਣ ਹਾਲੇ ਹੱਟੀਆਂ ਤੱਕ ਨਹੀਂ ਸੀ ਅੱਪੜੇ। ਪਰਾਤ ਵਿੱਚ ਸਾਂਭੇ ਪਾਣੀ ਨਾਲ ਸੋਢੇ ਨਾਲ ਕੱਪੜੇ ਧੋਤੇ ਜਾਂਦੇ। ਕੱਪੜਿਆਂ ਤੋਂ ਬਚੇ ਤੇ ਨਿਚੋੜੇ ਪਾਣੀ ਨੂੰ ਸਾਂਭ ਕੇ ਉਸ ਨਾਲ ਕੱਚੇ ਘਰ ਅਤੇ ਵਿਹੜੇ ਦੀ ਲਿਪਾਈ ਕੀੀ ਜਾਂਦੀ। ਨਾ ਨਾਲ਼ੀਆਂ ਦੀ ਹੋਂਦ ਸੀ ਅਤੇ ਨਾ ਮੱਛਰ ਦੀ ਭੀਂ-ਭੀਂ। ਪਾਣੀ ਦੀ ਬੂੁੰਦ ਵਿਅਰਥ ਜਾਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ।
ਇਸੇ ਤਰ੍ਹਾਂ ਖੇਤੀਬਾੜੀ ਵਿੱਚ ਕੁਦਰਤ ਦਾ ਪੂਰਾ ਜਲੌਅ ਸੀ। ਅੱਜਕੱਲ੍ਹ ਕੁਦਰਤੀ ਖੇਤੀ ਬਾਰੇ ਕਾਫ਼ੀ ਪ੍ਰਚਾਰ ਪੜ੍ਹਨ/ ਸੁਣਨ ਨੂੰ ਮਿਲਦਾ ਹੈ। ਉਨ੍ਹਾਂ ਵਕਤਾਂ ਵਿੱਚ ਇਹ ਸਭ ਸੌ ਫੀਸਦੀ ਲਾਗੂ ਸੀ। ਟੱਬਰ ਦੇ ਸਾਰੇ ਜੀਅ ਕੰਮ ਕਰਦੇ ਸਨ। ਜੇ ਘਰ ਦਾ ਕੋਈ ਜੀਅ ਪੜ੍ਹਨ ਜਾਂ ਨੌਕਰੀ ਪੇਸ਼ੇ ਲਈ ਬਾਹਰ ਜਾਂਦਾ, ਤਾਂ ਵੀ ਘਰ ਦਾ ਕੰਮ ਉਸ ਦਾ ਨਿੱਤ-ਨੇਮ ਹੁੰਦਾ ਸੀ। ਮੈਨੂੰ ਯਾਦ ਹੈ ਕਿ ਬਰਾਨੀ ਖੇਤੀ ਵਿੱਚ ਮੱਕੀ ਦੇ ਵੱਢਾਂ ਵਿੱਚ ਹਾਲ਼ੀਆਂ ਦੇ ਪਿੱਛੇ ਸਿਆੜਾਂ ਤੋਂ ਉਠਦੀਆਂ ਢੀਮਾਂ ਕੁਹਾੜੇ ਨੂੰ ਪੁੱਠਾ ਕਰ ਕੇ ਜਾਂ ਥਾਪੀਆਂ ਨਾਲ ਭੰਨੀਆਂ ਜਾਂਦੀਆਂ। ਸੁਹਾਗਾ ਦੇਣ ਤੋਂ ਬਾਅਦ ਮਿੱਟੀ ਦਾ ਸੁਰਮਾ ਬਣ ਜਾਂਦਾ ਅਤੇ ਅਗਲੀ ਫਸਲ ਲਈ ਖੇਤ ਦੀ ਗਿੱਲ ਸੰਭਾਲ ਲਈ ਜਾਂਦੀ। ਬਾਹਲੇ ਕਰੜੇ ਖੇਤਾਂ ਨੂੰ ਸਹਾਗਣ ਵੇਲੇ ਦੋ ਦੋ ਜੁਆਕ ਸੁਹਾਗੇ `ਤੇ ਬਿਠਾ ਲਏ ਜਾਂਦੇ। ਕਈ ਜੁਆਕ ਸੁਹਾਗੇ ਦੇ ਝੂਟਿਆਂ ਜੇ ਲਾਲਚ ਵਿੱਚ ਕਈ ਕਈ ਘੰਟੇ ਢੀਮਾਂ ਭੰਨਦੇ ਰਹਿੰਦੇ। ਮੱਕੀ ਬੀਜਣ ਤੋਂ ਪਹਿਲਾਂ ਖੇਤਾਂ ਨੂੰ ਹੱਥੀਂ ਚੁਗ ਸੁਆਰ ਲਿਆ ਜਾਂਦਾ। ਬੀਜਣ ਪਿੱਛੋਂ ਕਿਸੇ ਵੀ ਨਦੀਨ ਨਾਸ਼ਕ ਦਾ ਛਿੜਕਾਅ ਨਹੀਂ ਸੀ ਕੀਤਾ ਜਾਂਦਾ। ਸਾਰਾ ਸਾਰਾ ਟੱਬਰ ਗੁਡਾਈ ਕਰਨ ਬੈਠਦਾ। ਖੇਤਾਂ ਵਿੱਚੋਂ ਭਿੰਨੀ ਭਿੰਨੀ ਖੁਸ਼ਬੋ ਉਠਦੀ। ਬਲਦਾਂ ਦੇ ਗਲਾਂ ਟੱਲੀਆਂ ਰਾਗ ਛੇੜਦੀਆਂ। ਹਾਲ਼ੀਆਂ ਦੀ ਆਵਾਜ਼ ‘ਪੈਰ ਮੁੜਿਆ ਪੈਰ ਮੁੜਿਆ, ਚੱਲ ਮੇਰਾ ਬੱਗਾ ਸ਼ੇਰ, ਸਦਕੇ ਤੇਰੇ' ਬਲਦਾਂ ਦੀਆਂ ਜੋੜੀਆਂ ਨੂੰ ਜਿਵੇਂ ਹੌਸਲਾ ਦਿੰਦੀ। ਗੁਆਂਢੀ ਖੇਤਾਂ ਵਾਲੇ ਘਰੋਂ ਆਈ ਚਾਹ ਤੇ ਰੋਟੀ ਲਈ ਇੱਕ-ਦੂਜੇ ਨੂੰ ਆਵਾਜ਼ਾਂ ਮਾਰਦੇ। ਅੰਬਾਂ ਅਤੇ ਟਾਹਲੀਆਂ ਦੀ ਠੰਢੀ ਛਾਂ ਹੇਠ ਖਾਣੇ ਦਾ ਆਨੰਦ ਹੀ ਵੱਖਰਾ ਸੀ। ਹਾਲੀ ਤੇ ਕਾਮੇ ਮੁੜ ਮੁੜ ਭੱਤਾ ਅਤੇ ਚਾਹ ਲੈ ਕੇ ਆਉਂਦੀਆਂ ਸੁਆਣੀਆਂ ਦਾ ਰਾਹ ਤੱਕਦੇ ਪ੍ਰਤੀਤ ਹੁੰਦੇ। ਉਹ ਵੇਲੇ ਬੀਤੇ ਦੀਆਂ ਬਾਤਾਂ ਬਣ ਕੇ ਰਹਿ ਗਏ ਹਨ।
ਸਭ ਕੁਝ ਬਦਲ ਗਿਆ ਹੈ। ਸ਼ੁਰੂ ਸ਼ੁਰੂ ਵਿੱਚ ਲੋਕਾਂ ਨੇ ਇੱਕ ਹਲਕੀ ਜਿਹੀ ਨਦੀਨ ਨਾਸ਼ਕ ਦਵਾਈ ਦਾ ਛਿੜਕਾਅ ਸ਼ੁਰੂ ਕੀਤਾ। ਇੱਕ ਵਾਰ ਨਾਲ ਕੰਮ ਚਲ ਜਾਂਦਾ ਅਤੇ ਫ਼ਸਲ ਸਿਰੇ ਚੜ੍ਹ ਜਾਂਦੀ ਸੀ। ਇਹ ਕਹਿ ਲਓ ਕਿ ਜਾਂ ਨਦੀਨ ਨਾਸ਼ਕ ਦਵਾਈ ਦਾ ਜ਼ੋਰ ਸੀ ਜਾਂ ਖੇਤ ਹਾਲੇ ਛਿੜਕਾਅ ਦੇ ਆਦੀ ਨਹੀਂ ਸਨ ਹੋਏ। ਪਹਿਲਾਂ ਇੱਕਾ-ਦੁੱਕਾ ਕਿਸਾਨ ਇਹ ਦਵਾਈ ਵਰਤਦੇ ਸਨ। ਫਿਰ ਦੇਖਾ-ਦੇਖੀ ਸਾਰਿਆਂ ਨੂੰ ਲੋੜ ਮਹਿਸੂਸ ਹੋਣ ਲੱਗੀ। ਗੁਡਾਈ ਜਿਵੇਂ ਉਨ੍ਹਾਂ ਨੂੰ ਬੋਝਲ ਅਤੇ ਫ਼ਜ਼ੂਲ ਕੰਮ ਜਾਪਣ ਲੱਗ ਪਿਆ। ਇਸ ਵਰਤਦੇ ਨੂੰ ਕਰੀਬ ਦੋ ਦਹਾਕੇ ਬੀਤ ਗਏ ਹਨ।
ਪਿਛਲੇ ਸਾਲਾਂ ਤੋਂ ਛਿੜਕੀ ਜਾਂਦੀ ਦਵਾਈ ਕੰਮ ਕਰਨ ਤੋਂ ਹਟ ਗਈ ਹੈ। ਕਿਸਾਨਾਂ ਦੇ ਮੂੰਹੋਂ ਨਵਾਂ ਸ਼ਬਦ ਸੁਣਨ ਨੂੰ ਮਿਲ ਰਿਹਾ ਹੈ, ਸੋਲਾਂ ਸੌ ਰੁਪਏ ਵਾਲੀ ਦਵਾਈ। ਵਰਤਣ ਵਾਲਿਆਂ ਅਨੁਸਾਰ ਇਹ ਦਵਾਈ ਨਦੀਨਾਂ ਨੂੰ ਜਲਦ ਖਤਮ ਕਰ ਦਿੰਦੀ ਹੈ। ਮਾਹਰਾਂ ਅਨੁਸਾਰ ਭਾਵੇਂ ਇਹ ਮਨੁੱਖੀ ਸਿਹਤ ਲਈ ਚੰਗੀ ਨਹੀਂ, ਪਰ ਇਸ ਦੀ ਵਰਤੋਂ ਕਾਫ਼ੀ ਵਧ ਗਈ ਹੈ। ਜੇ ਕੋਈ ਸਿਹਤ ਜਾਂ ਵਾਤਾਵਰਨ ਨੂੰ ਮੁੱਖ ਰੱਖ ਕੇ ਗੁਡਾਈ ਕਰਨ ਦੀ ਹਿੰਮਤ ਜੁਟਾਉਂਦਾ ਹੈ ਤਾਂ ਚਾਰ ਬੰਦੇ ਜ਼ੋਰ ਨਾਲ ਇਹ ਕਹਿ ਕੇ ਉਸ ਦਾ ਮੂਡ ਬਦਲ ਦਿੰਦੇ ਹਨ, ‘‘ਛੱਡ ਪਰ੍ਹਾਂ, ਸੋਲਾਂ ਸੌ ਰੁਪਏ ਵਾਲੀ ਦੁਆਈ ਪਾ ਦੇ।'' ਸੋਲਾਂ ਸੌ ਰੁਪਏ ਵਾਲੀ ਦਵਾਈ ਨਦੀਨਾਂ ਦਾ ਰੰਗ ਹਰੇ ਤੋਂ ਸਫੈਦ ਕਰ ਦਿੰਦੀ ਹੈ। ਇਹ ਦਵਾਈ ਪਾਉਣ ਤੋਂ ਬਾਅਦ ਮੱਕੀ ਦੀ ਫ਼ਸਲ ਅਤੇ ਨਦੀਨ ਅਲੱਗ ਅਲੱਗ ਦਿਖਾਈ ਦੇਣ ਲੱਗ ਪੈਂਦੇ ਹਨ ਤੇ ਫਿਰ ਨਦੀਨ ਖਤਮ ਹੋ ਜਾਂਦੇ ਹਨ। ਇਹ ਸਵਾਲ ਮੇਰਾ ਪਿੱਛਾ ਕਰ ਰਿਹਾ ਹੈ ਕਿ ਸਾਡੇ ਦੇਸ਼ ਵਿਚਲੇ ਨਦੀਨ ਰੂਪੀ ਭਿ੍ਰਸ਼ਟਾਚਾਰੀਆਂ ਲਈ ਅਜਿਹੀ ਦਵਾਈ ਕਦੋਂ ਬਣੇਗੀ!

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”