Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਨਜਰਰੀਆ

ਖਤਰੇ ਵਿੱਚ ਭਾਰਤ ਦੀ ਧਰਮ-ਨਿਰਪੱਖਤਾ

November 02, 2020 08:37 AM

-ਜਤਿੰਦਰ ਪਨੂੰ
ਮੈਨੂੰ ਇਸ ਵੇਲੇ ਨਹੀਂ ਪਤਾ ਕਿ ਬਿਹਾਰ ਕੀ ਨਤੀਜੇ ਪੇਸ਼ ਕਰੇਗਾ, ਪਰ ਉਸ ਰਾਜ ਵਿੱਚ ਹਵਾ ਭਾਜਪਾ ਤੇ ਉਸ ਦੇ ਭਾਈਵਾਲ ਨਿਤੀਸ਼ ਕੁਮਾਰ ਵਾਲੇ ਜਨਤਾ ਦਲ ਯੁਨਾਈਟਿਡ ਦੇ ਪੱਖ ਵਿੱਚ ਬਹੁਤੀ ਨਹੀਂ ਜਾਪਦੀ। ਪਿਛਲੀ ਵਾਰੀ ਨਿਤੀਸ਼ ਕੁਮਾਰ ਨੇ ਲਾਲੂ ਪ੍ਰਸਾਦ ਯਾਦਵ ਨਾਲ ਸਾਂਝ ਪਾ ਲਈ ਸੀ, ਇਸ ਵਾਰੀ ਭਾਜਪਾ ਨਾਲ ਹੈ ਤੇ ਅਗਲੀ ਵਾਰੀ ਉਹ ਕਿਸ ਨਾਲ ਖੜੋਵੇਗਾ, ਇਹੋ ਜਿਹੇ ਚੁਫੇਰਗੜ੍ਹੀਏ ਬੰਦਾ ਦਾ ਕੋਈ ਪਤਾ ਹੀ ਨਹੀਂ। ਇਹ ਆਦਮੀ ਵੀ ਕਿਸੇ ਵਕਤ ਭਾਰਤ ਵਿੱਚ ਧਰਮ ਨਿਰਪੱਖਤਾ ਦਾ ਝੰਡਾ ਬਰਦਾਰ ਬਣਿਆ ਫਿਰਦਾ ਸੀ ਤੇ ਦੇਸ਼ ਦੀ ਮੁੱਖ ਧਾਰਾ ਦੇ ਆਗੂਆਂ ਨੂੰ ਹਰਮਨ ਪਿਆਰਾ ਵੀ ਲੱਗਦਾ ਸੀ, ਕਿਉਂਕਿ ਇਸ ਨੇ ਨਰਿੰਦਰ ਮੋਦੀ ਨਾਲ ਆਢਾ ਲਿਆ ਸੀ। ਮਸਾਂ ਛੇ ਮਹੀਨੇ ਲੰਘੇ ਸਨ ਕਿ ਇਹ ਨਰਿੰਦਰ ਮੋਦੀ ਵੱਲੋਂ ਮਿਲਿਆ ਸੱਦਾ ਮੰਨ ਕੇ ਉਸ ਦੇ ਘਰ ਜਾ ਵੜਿਆ ਅਤੇ ਦਿੱਲੀ ਵਿੱਚ ਕੌਮੀ ਪਾਰਟੀਆਂ ਦੇ ਗੱਠਜੋੜ ਦੇ ਨੇਤਾ ਮੀਟਿੰਗ ਵਿੱਚ ਇਸ ਦੀ ਉਡੀਕ ਕਰਦੇ ਰਹੇ ਸਨ। ਜਦੋਂ ਇਸ ਨੇ ਨਰਿੰਦਰ ਮੋਦੀ ਨਾਲ ਆਢਾ ਲਿਆ ਸੀ, ਓਦੋਂ ਖਾਸ ਵਜ੍ਹਾ ਇਹ ਸੀ ਕਿ ਇਸ ਨੂੰ ਭਾਜਪਾ ਦੇ ਅਟਲ ਬਿਹਾਰੀ ਵਾਜਪਾਈ ਧੜੇ ਦੀ ਚੁੱਕਣਾ ਮਿਲੀ ਸੀ ਕਿ ਮੋਦੀ ਦੇ ਪੈਰ ਨਹੀਂ ਲੱਗਣ ਦੇਣੇ ਤੇ ਫਿਰ ਉਹੀ ਵਾਜਪਾਈ ਧੜਾ ਜਦੋਂ ਮੋਦੀ ਅੱਗੇ ਨੀਵੀਂ ਪਾ ਬੈਠਾ ਤਾਂ ਇਸ ਨੂੰ ਇੱਕਦਮ ਮੋੜਾ ਕੱਟਣਾ ਔਖਾ ਜਾਪਣ ਕਰ ਕੇ ਆਢਾ ਲੈਣਾ ਮਜਬੂਰੀ ਬਣ ਗਿਆ ਸੀ। ਲਾਲੂ ਪ੍ਰਸਾਦ ਅਤੇ ਕਾਂਗਰਸ ਦੀ ਸਾਂਝ ਦੌਰਾਨ ਨਰਿੰਦਰ ਮੋਦੀ ਨਾਲ ਚੋਣ ਆਢਾ ਲੈਣ ਤੋਂ ਪਹਿਲਾਂ ਇਹੋ ਨਿਤੀਸ਼ ਕੁਮਾਰ ਇੱਕ ਵਾਰ ਗੁਜਰਾਤ ਦੇ ਇੱਕ ਸਮਾਗਮ ਵਿੱੱਚ ਇਹ ਗੱਲ ਕਹਿ ਚੁੱਕਾ ਸੀ ਕਿ ਮੋਦੀ ਵਰਗਾ ਪ੍ਰਸ਼ਾਸਕ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਹੈ। ਬਾਅਦ ਵਿੱਚ ਇਹੋ ਨਿਤੀਸ਼ ਕੁਮਾਰ ਓਸੇ ਮੋਦੀ ਵਿਰੁੱਧ ਬਿਹਾਰ ਦੇ ਲੋਕਾਂ ਤੋਂ ਜੀਨ ਦੇ ਸੈਂਪਲ ਇਕੱਠੇ ਕਰਦਾ ਫਿਰਦਾ ਸੀ, ਤਾਂ ਕਿ ਮੋਦੀ-ਵਿਰੋਧੀ ਵਜੋਂ ਧਾਂਕ ਜਮਾ ਸਕੇ।
ਮਹਾਰਾਸ਼ਟਰ ਵਿੱਚ ਅੱਜ ਮੁੱਖ-ਧਾਰਾ ਦੀਆਂ ਪਾਰਟੀਆਂ ਨੂੰ ਉਧਵ ਠਾਕਰੇ ਚੰਗਾ ਲੱਗਦਾ ਹੈ, ਕਿਉਂਕਿ ਉਹ ਸਵੇਰੇ ਉੱਠ ਕੇ ਰੋਜ਼ ਇੱਕ ਬਿਆਨ ਨਰਿੰਦਰ ਮੋਦੀ ਦੇ ਵਿਰੋਧ ਲਈ ਦਾਗ ਛੱਡਦਾ ਹੈ। ਇਹ ਓਸੇ ਸਿ਼ਵ ਸੈਨਾ ਦਾ ਆਗੂ ਹੈ, ਜਿਸ ਨੇ ਬਾਕੀ ਸਾਰੀਆਂ ਧਿਰਾਂ ਵੱਲੋਂ ਛੇਕੀ ਹੋਈ ਭਾਜਪਾ ਨਾਲ ਅੱਜ ਤੋਂ ਛੱਬੀ ਸਾਲ ਪਹਿਲਾਂ ਸਾਂਝ ਪਾ ਕੇ ਮਹਾਰਾਸ਼ਟਰ ਦੀ ਚੋਣ ਲੜੀ ਤੇ ਸਾਂਝੀ ਸਰਕਾਰ ਬਣਾਈ ਸੀ। ਉਸ ਤੋਂ ਪਹਿਲਾਂ ਭਾਜਪਾ ਦੇ ਉਸ ਰਾਜ ਵਿੱਚ ਪੈਰ ਨਹੀਂ ਸੀ ਲੱਗਦੇ ਤੇ ਉਸ ਸਾਂਝੀ ਸਰਕਾਰ ਨੂੰ ਭਾਜਪਾ ਨੇ ਇਹੋ ਜਿਹਾ ਵਰਤਿਆ ਸੀ ਕਿ ਅੱਜ ਉਹ ਉਸ ਰਾਜ ਦੀ ਸਭ ਤੋ ਵੱਡੀ ਪਾਰਟੀ ਹੈ। ਕਰਨਾਟਕ ਦੇ ਹਰਦਨਹੱਲੀ ਡੋਡਾਗੌੜਾ ਦੇਵਗੌੜਾ ਅਤੇ ਉਸ ਦੇ ਪੁੱਤਰ ਕੁਮਾਰਸਵਾਮੀ ਨੂੰ ਵੀ ਧਰਮ ਨਿਰਪੱਖ ਕਿਹਾ ਜਾਂਦਾ ਹੈ, ਪਰ ਉਹ ਕਿਸੇ ਸਮੇਂ ਭਾਜਪਾ ਨਾਲ ਸਾਂਝ ਪਾ ਕੇ ਉਸ ਰਾਜ ਵਿੱਚ ਉਸ ਦੇ ਪੈਰ ਲਵਾਉਣ ਦਾ ਗੁਨਾਹ ਨਹੀਂ ਭੁਲਾ ਸਕਦੇ। ਪਿਛਲੀਆਂ ਚੋਣਾਂ ਵੇਲੇ ਕੁਮਾਰਾਸਵਾਮੀ ਨੇ ਖੁਦ ਹੀ ਕਿਹਾ ਸੀ ਕਿ ਭਾਜਪਾ ਨਾਲ ਸਾਂਝੀ ਸਰਕਾਰ ਬਣਾਉਣਾ ਮੇਰੀ ਜਿ਼ੰਦਗੀ ਦੀ ਸਭ ਤੋਂ ਵੱਡੀ ਭੁੱਲ ਸੀ। ਹਰਿਆਣੇ ਵਿੱਚ ਚੌਧਰੀ ਦੇਵੀ ਲਾਲ ਆਮ ਤੌਰ ਉੱਤੇ ਭਾਜਪਾ ਨੂੰ ਨੇੜੇ ਨਹੀਂ ਸੀ ਲੱਗਣ ਦਿੰਦਾ, ਪਰ ਜਦੋਂ ਇਸ ਘਰ ਦੀ ਚੌਧਰ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੂੰ ਮਿਲੀ ਤਾਂ ਸਿਰਫ ਸਰਕਾਰ ਬਣਾਉਣ ਲਈ ਉਸ ਨੇ ਭਾਜਪਾ ਨਾਲ ਏਦਾਂ ਦੀ ਸਾਂਝ ਪਾਈ ਕਿ ਉਸ ਨੂੰ ਹਰਿਆਣਾ ਦੀ ਸਭ ਤੋਂ ਵੱਡੀ ਪਾਰਟੀ ਬਣਨ ਦਾ ਮੌਕਾ ਦੇ ਦਿੱਤਾ। ਅੱਜ ਭਾਜਪਾ ਮੋਹਰੇ ਖੜੋਂਦੀ ਹੈ ਅਤੇ ਚੌਟਾਲੇ ਦਾ ਪੋਤਰਾ ਉਨ੍ਹਾਂ ਉੱਤੇ ਨਿਰਭਰ ਹੋਇਆ ਵਿਖਾਵੇ ਜੋਗੀ ਡਿਪਟੀ ਚੀਫ ਮਨਿਸਟਰੀ ਨਾਲ ਉਸ ਕਿਸਾਨ ਭਾਈਚਾਰੇ ਦਾ ਸਾਥ ਵੀ ਛੱਡੀ ਬੈਠਾ ਹੈ, ਜਿਸ ਨੇ ਇਸ ਪਰਵਾਰ ਨੂੰ ਚੌਧਰਾਂ ਬਖਸ਼ੀਆਂ ਸਨ। ਭਾਜਪਾ ਦੀ ਮਾਰ ਤੋਂ ਸਾਂਝ ਪਾਉਣ ਦੇ ਬਾਵਜੂਦ ਜੇ ਕੋਈ ਬਚਿਆ ਹੈ ਤਾਂ ਸਿਰਫ ਉੜੀਸਾ ਦਾ ਨਵੀਨ ਪਟਨਾਇਕ ਹੀ ਬਚ ਸਕਿਆ ਹੈ। ਗਵਾਂਢ ਵਿੱਚ ਚੰਦਰ ਬਾਬੂ ਨਾਇਡੂ ਵਰਗੇ ਵੀ ਭਾਜਪਾ ਉੱਤੇ ਲੋੜ ਤੋਂ ਵੱਧ ਨੇੜਤਾ ਅਤੇ ਨਿਰਭਰਤਾ ਦੇ ਕਾਰਨ ਗਲੀ-ਗਲੀ ਇੰਜ ਤੁਰੇ ਫਿਰਦੇ ਹਨ ਕਿ ਕੋਈ ਠਾਹਰ ਵੀ ਨਹੀਂ ਲੱਭਦੀ ਜਾਪਦੀ। ਇਸ ਤੋਂ ਹੋਰਨਾਂ ਨੂੰ ਸਬਕ ਸਿੱਖਣ ਦੀ ਲੋੜ ਹੈ।
ਪੰਜਾਬ ਦੇ ਅਕਾਲੀ ਭਾਈਆਂ ਨੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਚੌਵੀ ਕੁ ਸਾਲ ਪਹਿਲਾਂ ਭਾਜਪਾ ਨਾਲ ਸਾਂਝ ਪਾਈ ਅਤੇ ਉਸ ਦੇ ਬਾਅਦ ਤਿੰਨ ਵਾਰ ਪੰਜਾਬ ਦੀਆਂ ਸਰਕਾਰਾਂ ਦਾ ਨਿੱਘ ਮਾਣਿਆ ਸੀ। ਇਸ ਦੌਰਾਨ ਕੇਂਦਰ ਵਿੱਚ ਵੀ ਵਜ਼ੀਰੀਆਂ ਮਿਲਦੀਆਂ ਰਹੀਆਂ ਅਤੇ ਬਹੁਤ ਖੁਸ਼ ਸਨ, ਪਰ ਇਹ ਗੱਲ ਯਾਦ ਨਹੀਂ ਰੱਖ ਸਕੇ ਕਿ ਭਾਜਪਾ ਲੀਡਰਸਿ਼ਪ ਵਕਤ ਦੀ ਉਡੀਕ ਵਿੱਚ ਹੈ, ਜਦੋਂ ਉਹ ਵਕਤ ਆ ਗਿਆ, ਅਕਾਲੀਆਂ ਨੂੰ ਵੀ ਔਕਾਤ ਵਿਖਾ ਦੇਵੇਗੀ। ਕਿਸਾਨ ਸੰਘਰਸ਼ ਦੇ ਦੌਰ ਵਿੱਚ ਅਕਾਲੀ ਲੀਡਰਸਿ਼ਪ ਨੇ ਇੱਕ ਹੱਦ ਤੱਕ ਔਖੇ ਹੋ ਕੇ ਵੀ ਸਾਂਝ ਨਿਭਾਈ ਜਾਣ ਦੀ ਕੋਸਿ਼ਸ਼ ਕੀਤੀ, ਪਰ ਜਦੋਂ ਇਹ ਗੱਲ ਪਤਾ ਲੱਗੀ ਕਿ ਭਾਜਪਾ ਦੀ ਸਾਂਝ ਕਾਰਨ ਪੰਜਾਬ ਵਿੱਚੋਂ ਜੜ੍ਹਾਂ ਉੱਖੜ ਜਾਣ ਦਾ ਡਰ ਹੈ, ਉਨ੍ਹਾਂ ਨੇ ਕੂਹਣੀ ਮੋੜ ਕੱਟ ਕੇ ਆਪਣੇ ਆਪ ਨੂੰ ਬਚਾਉਣ ਦੇ ਹੀਲੇ ਸ਼ੁਰੂ ਕਰ ਦਿੱਤੇ। ਇਸ ਵੇਲੇ ਅਕਾਲੀ ਦਲ ਵਲੋਂ ਕਿਸਾਨਾਂ ਦੇ ਸੰਘਰਸ਼ ਦੌਰਾਨ ਜਿਹੜੀ ਸਰਗਰਮੀ ਕੀਤੀ ਜਾ ਰਹੀ ਹੈ, ਉਹ ਅਸਲ ਵਿੱਚ ਕਿਸਾਨਾਂ ਲਈ ਨਹੀਂ, ਭਾਜਪਾ ਨਾਲ ਆਪਣੀ ਸਾਂਝ ਵੇਲੇ ਦੀਆਂ ਭੁੱਲਾਂ ਉੱਤੇ ਪੋਚਾ ਮਾਰਨ ਲਈ ਕੀਤੀ ਜਾ ਰਹੀ ਹੈ, ਪਰ ਅੰਦਰੋਂ ਇਹ ਝਾਕ ਅਜੇ ਤੱਕ ਵੀ ਹੈ ਕਿ ਕੱਲ੍ਹ ਨੂੰ ਅਸੈਂਬਲੀ ਚੋਣਾਂ ਵਿੱਚ ਗੱਠਜੋੜ ਬਣਾ ਕੇ ਰਾਜ-ਭਾਗ ਮਾਣਨ ਦਾ ਰਾਹ ਨਿਕਲ ਆਵੇ ਤਾਂ ਬੁਰਾ ਨਹੀਂ ਹੋਵੇਗਾ।
ਫਿਰ ਵੀ ਜਿਹੜੀ ਸੱਟ ਭਾਜਪਾ ਨਾਲ ਸਾਂਝ ਕਾਰਨ ਉੱਤਰ ਪ੍ਰਦੇਸ਼ ਵਿਚਲੀ ਰਾਜਨੀਤੀ ਨੂੰ ਪਈ ਹੈ, ਉਹ ਸਾਰਿਆਂ ਤੋਂ ਵੱਖਰੀ ਹੈ। ਰਾਮ ਮੰਦਰ ਦੀ ਮੁਹਿੰਮ ਚੱਲਣ ਤੱਕ ਭਾਜਪਾ ਓਥੇ ਕਿਸੇ ਗਿਣਤੀ ਵਿੱਚ ਨਹੀਂ ਸੀ ਹੁੰਦੀ। ਪਹਿਲਾਂ ਜਨਤਾ ਦਲ ਵੱਲੋਂ ਤੇ ਫਿਰ ਸਮਾਜਵਾਦੀ ਪਾਰਟੀ ਬਣਾ ਕੇ ਮੁਲਾਇਮ ਸਿੰਘ ਦੀ ਚੋਖੀ ਭੱਲ ਦਿਖਾਈ ਦੇਂਦੀ ਸੀ। ਸਾਲ 1991 ਵਿੱਚ ਭਾਜਪਾ ਨੇ ਪਹਿਲੀ ਵਾਰੀ ਆਪਣੇ ਸਿਰ ਦੋ ਸੌ ਇੱਕੀ ਸੀਟਾਂ ਜਿੱਤੀਆਂ ਅਤੇ ਸਰਕਾਰ ਬਣਾਈ ਸੀ, ਪਰ ਬਾਬਰੀ ਮਸਜਿਦ ਢਾਹੁਣ ਕਾਰਨ ਉਹ ਸਰਕਾਰ ਜਦੋਂ ਓਸੇ ਸਾਲ ਡਿੱਗ ਪਈ ਤਾਂ ਅਗਲੀ ਵਾਰੀ ਬਹੁਜਨ ਸਮਾਜ ਪਾਰਟੀ ਤੇ ਸਮਾਜਵਾਦੀ ਪਾਰਟੀ ਦੇ ਗੱਠਜੋੜ ਨੇ ਉਸ ਨੂੰ ਖੂੰਜੇ ਲਾ ਦਿੱਤਾ ਸੀ। ਉਨ੍ਹਾਂ ਦੋਵਾਂ ਦੀਆਂ ਮਿਲਾ ਕੇ ਇੱਕ ਸੌ ਛਿਆਸੀ ਸੀਟਾਂ ਸਨ ਤੇ ਉਨ੍ਹਾਂ ਦੀ ਸਰਕਾਰ ਨੂੰ ਬਾਹਰੋਂ ਕਾਂਗਰਸ ਅਤੇ ਕਮਿਊਨਿਸਟਾਂ ਨੇ ਵੀ ਹਮਾਇਤ ਦਿੱਤੀ ਸੀ, ਪਰ ਮੁੱਖ ਮੰਤਰੀ ਬਣਨ ਦੀ ਤੀਬਰ ਤਾਂਘ ਕਾਰਨ ਬੀਬੀ ਮਾਇਆਵਤੀ ਨੇ ਹਸਪਤਾਲ ਬੈਠੇ ਬਾਬੂ ਕਾਂਸ਼ੀ ਰਾਮ ਨੂੰ ਵੀ ਨਹੀਂ ਸੀ ਪੁੱਛਿਆ ਤੇ ਮੁਲਾਇਮ ਸਿੰਘ ਦਾ ਸਾਥ ਛੱਡ ਕੇ ਭਾਜਪਾ ਦੀ ਮਦਦ ਨਾਲ ਸਰਕਾਰ ਬਣਾ ਲਈ ਸੀ। ਸਾਢੇ ਚਾਰ ਮਹੀਨਿਆਂ ਬਾਅਦ ਉਹ ਸਰਕਾਰ ਦੋਵਾਂ ਧਿਰਾਂ ਦਾ ਸੁਭਾਅ ਨਾ ਮਿਲਣ ਕਾਰਨ ਟੁੱਟ ਗਈ, ਪਰ ਇਸ ਨੇ ਖੂੰਜੇ ਲੱਗੀ ਭਾਜਪਾ ਨੂੰ ਮੁੜ ਕੇ ਉੱਠਣ ਦਾ ਮੌਕਾ ਦੇ ਦਿੱਤਾ ਤੇ ਅਗਲੀਆਂ ਚੋਣਾਂ ਵਿੱਚ ਭਾਜਪਾ ਪੌਣੇ ਦੋ ਸੌ ਸੀਟਾਂ ਲੈ ਗਈ। ਬੀਬੀ ਮਾਇਆਵਤੀ ਨੂੰ ਓਦੋਂ ਵੀ ਰਾਜ ਦੀ ਇੱਛਾ ਨੇ ਏਨਾ ਸਤਾਇਆ ਕਿ ਭਾਜਪਾ ਨਾਲ ਛੇ-ਛੇ ਮਹੀਨੇ ਰਾਜ ਕਰਨ ਦਾ ਸੌਦਾ ਮਾਰ ਕੇ ਕੁਰਸੀ ਮੱਲ ਲਈ, ਪਰ ਉਸ ਦੇ ਬਾਅਦ ਫਿਰ ਗੱਦੀ ਤੋਂ ਝਗੜਾ ਪੈ ਗਿਆ ਤੇ ਭਾਜਪਾ ਵਾਲਿਆਂ ਨੇ ਵਿਧਾਨ ਸਭਾ ਦੇ ਅੰਦਰ ਬਹੁਜਨ ਸਮਾਜ ਪਾਰਟੀ ਦੇ ਵਿਧਾਇਕਾਂ ਅਤੇ ਆਗੂਆਂ ਨੂੰ ਏਨਾ ਕੁੱਟਿਆ ਸੀ ਕਿ ਸਾਰੀ ਦੁਨੀਆ ਵਿੱਚ ਇਹੋ ਚਰਚਾ ਹੁੰਦੀ ਰਹੀ ਸੀ। ਘੱਟ ਮੁਲਾਇਮ ਸਿੰਘ ਨੇ ਵੀ ਨਹੀਂ ਕੀਤੀ। ਉਸ ਨੇ ਮਾਇਆਵਤੀ ਦੇ ਖਿਲਾਫ ਵੀ ਉੱਧੜਧੁੰਮੀ ਚੁੱਕ ਰੱਖੀ ਸੀ ਤੇ ਜਿਨ੍ਹਾਂ ਕਮਿਊਨਿਸਟਾਂ ਤੋਂ ਸਰਕਾਰ ਬਣਾਉਣ ਵਾਸਤੇ ਮਦਦ ਲਈ ਸੀ, ਉਨ੍ਹਾਂ ਦੇ ਦਫਤਰ ਵਿੱਚ ਚੱਲਦੀ ਬੈਠਕ ਵਿੱਚੋਂ ਉਨ੍ਹਾਂ ਦੇ ਸੱਤ ਵਿਧਾਇਕ ਵੀ ਚੁੱਕਾ ਲਿਆਂਦੇ ਸਨ। ਉਸ ਪਿੱਛੋਂ ਬਹੁਜਨ ਸਮਾਜ ਪਾਰਟੀ ਤੇ ਸਮਾਜਵਾਦੀ ਪਾਰਟੀ ਪਛੜਦੀਆਂ ਗਈਆਂ ਅਤੇ ਭਾਜਪਾ ਦਾ ਦਬਦਬਾ ਕਾਇਮ ਹੁੰਦਾ ਗਿਆ, ਪਰ ਦੋਵੇਂ ਧਿਰਾਂ ਅਜੇ ਵੀ ਅਕਲ ਨਹੀਂ ਕਰਦੀਆਂ। ਬੀਤੇ ਦਿਨੀਂ ਉੱਤਰ ਪ੍ਰਦੇਸ਼ ਤੋਂ ਜਦੋਂ ਰਾਜ ਸਭਾ ਦੀਆਂ ਕੁਝ ਸੀਟਾਂ ਦੀ ਚੋਣ ਹੋਣੀ ਸੀ, ਇੱਕ ਸੀਟ ਬਦਲੇ ਬਹੁਜਨ ਸਮਾਜ ਪਾਰਟੀ ਤੇ ਸਮਾਜਵਾਦੀ ਪਾਰਟੀ ਨੇ ਇੱਕ ਦੂਸਰੇ ਦੇ ਬੰਦੇ ਭੰਨਣ ਦਾ ਕੰਮ ਸ਼ੁਰੂ ਕਰ ਲਿਆ। ਉਸ ਸੀਟ ਦੀ ਚੋਣ ਤਾਂ ਆਪਣੇ ਥਾਂ ਹੋਵੇਗੀ, ਇਸ ਚੋਣ ਤੋਂ ਕੁੜੱਤਣ ਏਨੀ ਵਧੀ ਹੈ ਕਿ ਬਹੁਜਨ ਸਮਾਜ ਪਾਰਟੀ ਨੇ ਸਮਾਜਵਾਦੀ ਪਾਰਟੀ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਦਾ ਸਾਥ ਦੇਣ ਦਾ ਐਲਾਨ ਵੀ ਕਰ ਦਿੱਤਾ ਹੈ। ਇਹੋ ਗੱਲ ਤਾਂ ਭਾਜਪਾ ਚਾਹੁੰਦੀ ਸੀ, ਜਿਹੜੀ ਦੋਵਾਂ ਦੀ ਲੜਾਈ ਵਿੱਚੋਂ ਆਰਾਮ ਨਾਲ ਹੋ ਗਈ ਹੈ।
ਅਸੀਂ ਇਹ ਲੰਮੀ ਲੜੀ ਇਸ ਲਈ ਪੇਸ਼ ਕੀਤੀ ਹੈ ਕਿ ਅੱਜ ਜਦੋਂ ਧਰਮ ਨਿਰਪੱਖਤਾ ਦੀ ਹਰ ਮਾੜੀ-ਮੋਟੀ ਧਿਰ ਦੇ ਆਗੂ ਭਾਜਪਾ ਦੇ ਖਿਲਾਫ ਬੋਲਦੇ ਸੁਣੇ ਜਾ ਰਹੇ ਹਨ, ਉਹ ਇਹ ਗੱਲ ਨਹੀਂ ਸੋਚਦੇ ਕਿ ਭਾਜਪਾ ਦੀ ਚੜ੍ਹਤ ਲਈ ਉਨ੍ਹਾਂ ਦੀ ਆਪਣੀ ਭੂਮਿਕਾ ਕਿੱਦਾਂ ਦੀ ਰਹੀ ਹੈ? ਕੁਰਸੀਆਂ ਪਿੱਛੇ ਲਾਰ ਸੁੱਟਣ ਵਾਲੇ ਇਨ੍ਹਾਂ ਧਰਮ ਨਿਰਪੱਖ ਆਗੂਆਂ ਨੇ ਕਦੇ ਵੀ ਲਗਾਤਾਰ ਧਰਮ ਨਿਰਪੱਖ ਪੈਂਤੜਾ ਨਹੀਂ ਲਿਆ। ਜਿਸ ਪਾਸੇ ਤੋਂ ਕੁਰਸੀ ਦੀ ਝਾਕ ਦਿੱਸ ਜਾਂਦੀ ਰਹੀ, ਉਹ ਓਸੇ ਪਾਸੇ ਵੱਲ ਉਡਾਰੀਆਂ ਲਾ ਲੈਂਦੇ ਰਹੇ ਤੇ ਖੁਦ ਹੀ ਭਾਜਪਾ ਦੀ ਚੜ੍ਹਤ ਦੇ ਹਾਲਾਤ ਪੈਦਾ ਕਰਨ ਦੇ ਬਾਅਦ ਅੱਜਕੱਲ੍ਹ ਸਵੇਰੇ-ਸ਼ਾਮ ਇਹ ਰੋਣਾ ਰੋਈ ਜਾਂਦੇ ਹਨ ਕਿ ਦੇਸ਼ ਦੀ ਧਰਮ ਨਿਰਪੱਖਤਾ ਨੂੰ ਢਾਹ ਲੱਗਦੀ ਪਈ ਹੈ। ਸਿਆਣੇ ਕਿਹਾ ਕਰਦੇ ਸਨ ਕਿ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਭੁੱਲਿਆ ਨਹੀਂ ਕਹੀਦਾ, ਪਰ ਭਾਰਤੀ ਰਾਜਨੀਤੀ ਦੇ ਧਰਮ ਨਿਰਪੱਖਤਾ ਦੀਆਂ ਕੂਕਾਂ ਮਾਰਨ ਵਾਲੇ ਧਨੰਤਰ ਅੱਜ ਵੀ ਧਰਮ ਨਿਰਪੱਖਤਾ ਤੋਂ ਪਾਰਟੀ ਵੱਡੀ ਤੇ ਪਾਰਟੀ ਤੋਂ ਕੁਰਸੀ ਵੱਡੀ ਕਰਦਿਆਂ ਆਖਰ ਨੂੰ ਦੇਸ਼ ਦੇ ਹਿੱਤਾਂ ਤੋਂ ਆਪਣੇ ਹਿੱਤਾਂ ਨੂੰ ਅੱਗੇ ਰੱਖ ਬੈਠੇ ਹਨ। ਇਨ

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ