Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਦਰਸ਼ਨ ਸਿੰਘ ਫੇਰੂਮਾਨ ਨੇ ਕਾਇਮ ਰੱਖੀ ਅਰਦਾਸ ਦੀ ਮਹਾਨਤਾ

November 02, 2020 08:31 AM

-ਇਬਲੀਸ
ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਪੰਜਾਬੀ ਸੂਬੇ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਸੌਂਪੇ ਜਾਣ ਲਈ ਮਰਨ ਵਰਤ ਰੱਖਿਆ, ਪਰ ਅਸੀਂ ਇਨ੍ਹਾਂ ਮੰਗਾਂ ਅਤੇ ਬਾਪੂ ਜੀ ਦੀ ਕੁਰਬਾਨੀ ਤੋਂ ਉਸ ਸਮੇਂ ਮੂੰਹ ਮੋੜ ਲਿਆ, ਜਦ ਇਹ ਲਗਭਗ ਪੂਰੀਆਂ ਹੋਣ ਵਾਲੀਆਂ ਸਨ। ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦਾ ਪੜਪੋਤਰਾ ਨਵਤੇਜ ਸਿੰਘ ਆਪਣੇ ਪੜਦਾਦਾ ਜੀ ਨੂੰ ਬਾਪੂ ਜੀ ਕਹਿ ਕੇ ਸੰਬੋਧਨ ਕਰਦਾ ਹੈ। ਉਹ ਉਨ੍ਹਾਂ ਦੀ ਸ਼ਹਾਦਤ 'ਤੇ ਮਾਣਮੱਤਾ ਵੀ ਹੈ ਅਤੇ ਪੰਜਾਬ ਦੇ ਹਿੱਤਾਂ ਲਈ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਰਹਿਣ ਵਾਲਾ ਨੌਜਵਾਨ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਨੇ ਪੰਜਾਬ ਦੇ ਹਿੱਤਾਂ ਲਈ ਲਾਸਾਨੀ ਕੁਰਬਾਨੀ ਕੀਤੀ, ਪਰ ਅਫਸੋਸ ਹੈ ਕਿ ਉਨ੍ਹਾਂ ਦੀ ਕੁਰਬਾਨੀ ਨੂੰ ਪੰਜਾਬੀਆਂ ਨੇ ਨਜ਼ਰ ਅੰਦਾਜ਼ ਕਰ ਦਿੱਤਾ। ਸ਼ਹੀਦ ਫੇਰੂਮਾਨ ਦਾ ਜਨਮ ਇੱਕ ਅਗਸਤ 1886 ਨੂੰ ਸਰਦਾਰ ਚੰਦਾ ਸਿੰਘ ਦੇ ਘਰ ਪਿੰਡ ਫੇਰੂਮਾਨ, ਜ਼ਿਲਾ ਅੰਮ੍ਰਿਤਸਰ ਵਿਖੇ ਹੋਇਆ। ਸੰਨ 1912 ਵਿੱਚ ਉਹ ਫੌਜ ਵਿੱਚ ਸਿਪਾਹੀ ਭਰਤੀ ਹੋਏ ਅਤੇ ਦੋ ਸਾਲ ਬਾਅਦ 1914 ਵਿੱਚ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਸੀ।
ਨਵਤੇਜ ਸਿੰਘ ਦੇ ਦੱਸਣ ਅਨੁਸਾਰ ਬਾਪੂ ਜੀ ਨੇ ਇਸ ਉਪਰੰਤ ਮਲਾਇਆ ਤੇ ਬਾਅਦ ਵਿੱਚ ਹਿਸਾਰ 'ਚ ਆਪਣਾ ਉਸਾਰੀ ਦੀ ਕਾਰੋਬਾਰ ਸ਼ੁਰੂ ਕੀਤਾ। ਉਨ੍ਹਾਂ ਨੇ ਜੈਤੋ ਦੇ ਮੋਰਚੇ 'ਚ ਛੇ ਮਹੀਨ ਜੇਲ੍ਹ ਕੱਟੀ। ਸੰਨ 1933 ਵਿੱਚ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣੇ ਅਤੇ ਦੋ ਵਾਰ ਜਨਰਲ ਸਕੱਤਰ ਰਹੇ। ਸੰਨ 1938 ਵਿੱਚ ਉਹ ਮਹਾਨ ਆਜ਼ਾਦੀ ਸੰਗਰਾਮੀ ਬਾਬਾ ਸੋਹਣ ਸਿੰਘ ਭਕਨਾ ਦੇ ਸੰਪਰਕ ਵਿੱਚ ਆਏ। ਜਿਸ ਸਮੇਂ ਬਾਬਾ ਬਕਾਲਾ ਸਥਿਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਗੁਰਦੁਆਰਾ ਸਾਹਿਬ ਵਿਖੇ ‘ਭੋਰਾ ਸਾਹਿਬ' ਦਾ ਨੀਂਹ ਪੱਥ ਰੱਖਿਆ ਸੀ, ਓਦੋਂ ਫੇਰੂਮਾਨ ਉਸ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਨ ਤੇ ਭੋਰਾ ਸਾਹਿਬ ਦੀ ਉਸਾਰੀ ਉਨ੍ਹਾਂ ਦੀ ਦੇਖ ਰੇਖ ਹੇਠ ਹੋਈ। ‘ਦ ਗਦਰ ਡਾਇਰੈਕਟਰੀ’ ਵਿੱਚ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਅਧੀਨ ਕੰਮ ਕਰਦੀ ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਵੱਲੋਂ 29 ਮਾਰਚ 1934 ਨੂੰ ਗ੍ਰਹਿ ਵਿਭਾਗ ਨੂੰ ਦਿੱਤੀ ਖੁਫੀਆ ਰਿਪੋਰਟ ਵਿੱਚ ਉਨ੍ਹਾਂ ਬਾਰੇ ਲਿਖਿਆ ਗਿਆ ਹੈ, ‘ਦਰਸ਼ਨ ਸਿੰਘ ਪੁੱਤਰ ਚੰਦਾ ਸਿੰਘ, ਪਿੰਡ ਫੇਰੂਮਾਨ, ਥਾਣਾ ਬਿਆਸ, ਜ਼ਿਲਾ ਅੰਮ੍ਰਿਤਸਰ ਨੂੰ ਪਹਿਲੀ ਵਾਰ 1923 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਰਗਰਮੀਆਂ ਵਿੱਚ ਸ਼ਾਮਲ ਪਾਇਆ ਗਿਆ ਸੀ। ਉਹ ਜੈਤੋ ਵਾਲੇ ਸ਼ਹੀਦੀ ਜਥਿਆਂ ਵਿੱਚੋਂ ਇੱਕ ਜਥੇ ਦਾ ਜਥੇਦਾਰ ਬਣਿਆ ਤੇ ਉਸ ਨੂੰ ਛੇ ਮਹੀਨੇ ਸਖਤ ਕੈਦ ਅਤੇ 100 ਰੁਪਏ ਜੁਰਮਾਨੇ ਦੀ ਸਜ਼ਾ ਹੋਈ।'
ਨਵਤੇਜ ਸਿੰਘ ਨੇ ਦੱਸਿਆ ਕਿ ਬਾਪੂ ਜੀ ਦਾ ਵਿਆਹ ਸਰਦਾਰਨੀ ਕਰਾਤਰ ਕੌਰ ਨਾਲ ਹੋਇਆ। ਉਨ੍ਹਾਂ ਦੇ ਤਿੰਨ ਬੱਚੇ, ਦੋ ਬੇਟੇ ਤੇ ਇੱਕ ਬੇਟੀ ਸਨ। ਸਭ ਤੋਂ ਵੱਡੇ ਬੇਟੇ ਦਾ ਨਾਂਅ ਜਸਵੰਤ ਸਿੰਘ, ਦੂਸਰੇ ਦਾ ਨਾਂਅ ਬਖਤਾਵਰ ਸਿੰਘ ਤੇ ਬੇਟੀ ਦਾ ਨਾਂਅ ਸਰਦਾਰਨੀ ਸਤਵੰਤ ਕੌਰ ਸੀ। ਜਸਵੰਤ ਸਿੰਘ ਦੇ ਬੇਟੇ ਤੇ ਦੋ ਬੇਟੀਆਂ ਹੋਈਆਂ ਜਿਨ੍ਹਾਂ ਵਿੱਚ ਵੱਡੇ ਬੇਟੇ ਦਾ ਨਾਂਅ ਬਲਵੰਤ ਸਿੰਘ, ਛੋਟੇ ਬੇਟੇ ਦਾ ਨਾਂਅ ਸੋਹਣ ਸਿੰਘ, ਵੱਡੀ ਬੇਟੀ ਦਾ ਨਾਂਅ ਸਰਦਾਰਨੀ ਨਰਿੰਦਰ ਕੌਰ ਤੇ ਛੋਟੀ ਬੇਟੀ ਦਾ ਨਾਂਅ ਸਰਦਾਰਨੀ ਹਰਜਿੰਦਰ ਕੌਰ ਹੈ। ਬਾਪੂ ਜੀ ਦੇ ਪੋਤਰੇ ਬਲਵੰਤ ਸਿੰਘ ਦੇ ਦੋ ਬੇਟੇ ਨਵਤੇਜ ਸਿੰਘ ਅਤੇ ਗੁਰਜਿੰਦ ਸਿੰਘ ਹਨ, ਜਦ ਕਿ ਬਾਪੂ ਜੀ ਦੇ ਛੋਟੇ ਪੋਤਰੇ ਸੋਹਣ ਸਿੰਘ ਦੇ ਦੋ ਬੇਟੇ ਅਤੇ ਦੋ ਬੇਟੀਆਂ ਹਨ ਜਿਨ੍ਹਾਂ ਵਿੱਚ ਪ੍ਰਿਤਪਾਲ ਸਿੰਘ, ਅਮਨਦੀਪ ਸਿੰਘ, ਸਰਦਾਰਨੀ ਮੋਹਨਇੰਦਰ ਕੌਰ ਤੇ ਸਰਦਾਰਨੀ ਨਵਪ੍ਰੀਤ ਕੌਰ ਸ਼ਾਮਲ ਹਨ।
ਪੰਜਾਬ ਦੀਆਂ ਮੰਗਾਂ ਲਈ ਸੰਨ 1960, 1961 ਤੇ 1965 ਵਿੱਚ ਕੁਝ ਅਕਾਲੀ ਆਗੂਆਂ ਵੱਲੋਂ ਮਰਨ ਵਰਤ ਰੱਖੇ ਗਏ, ਪਰ ਬਾਅਦ ਵਿੱਚ ਇਹ ਤੋੜ ਦਿੱਤੇ। ਪੰਜਾਬ ਦੀਆਂ ਮੰਗਾਂ ਲਈ ਇਹ ਵਰਤ ਸੰਤ ਫਤਹਿ ਸਿੰਘ, ਮਾਸਟਰ ਤਾਰਾ ਸਿੰਘ, ਸੰਪੂਰਨ ਸਿੰਘ ਰਾਮਾ ਅਤੇ ਚੰਨਣ ਸਿੰਘ ਉਮਰਾਨੰਗਲ ਆਦਿ ਨੇ ਰੱਖੇ ਸਨ। ਸੰਨ 1969 ਵਿੱਚ ਸਰਦਾਰ ਫੇਰੂਮਾਨ ਨੇ ਪੰਜਾਬ ਦੀਆਂ ਹੋਰ ਮੰਗਾਂ ਲਈ ਮਰਨ ਵਰਤ ਰੱਖਣ ਦਾ ਐਲਾਨ ਕੀਤਾ। ਤਤਕਾਲੀ ਅਕਾਲੀ ਸਰਕਾਰ ਨੇ 12 ਅਗਸਤ 1969 ਨੂੰ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਅੰਮ੍ਰਿਤਸਰ ਜੇਲ੍ਹ ਭੇਜ ਦਿੱਤਾ। ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਵਿਦਿਅਕ ਟਰੱਸਟ ਦੇ ਅਹੁਦੇਦਾਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਯੂਥ ਵੈਲਫੇਅਰ ਦੇ ਸਾਬਕਾ ਡਾਇਰੈਕਟਰ ਬਲਜੀਤ ਸਿੰਘ ਸੇਖੋਂ ਅਨੁਸਾਰ ਫੇਰੂਮਾਨ ਨੇ 15 ਅਗਸਤ 1969 ਨੂੰ ਜੇਲ੍ਹ ਵਿੱਚ ਮਰਨ ਵਰਤ ਸ਼ੁਰੂ ਕਰ ਦਿੱਤਾ। ਪੱਚੀ ਸਤੰਬਰ 1969 ਨੂੰ ਜਦੋਂ ਮਰਨ ਵਰਤ 42ਵੇਂ ਦਿਨ ਵਿੱਚ ਸੀ ਤਾਂ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਨੇਤਾ ਗੁਰਨਾਮ ਸਿੰਘ ਦੀ ਪ੍ਰਧਾਨਗੀ ਹੇਠ ਸਰਬ ਪਾਰਟੀ ਮੀਟਿੰਗ ਹੋਈ, ਜਿਸ ਵਿੱਚ ਚੰਡੀਗੜ੍ਹ ਦੀ ਪ੍ਰਾਪਤੀ ਦੀ ਮੰਗ ਉਠੀ। 28 ਸਤੰਬਰ ਨੂੰ ਸੱਤ ਪਾਰਟੀਆਂ ਦੇ 60 ਵਿਧਾਇਕਾਂ ਨੇ ਪਾਰਲੀਮੈਂਟ ਦੇ ਬਾਹਰ ਧਰਨਾ ਦਿੱਤਾ। ਸਮੁੱਚੀਆਂ ਪਾਰਟੀਆਂ ਵੱਲੋਂ ਗਿਆਨੀ ਭੁਪਿੰਦਰ ਸਿੰਘ ਨੂੰ ਫੇਰੂਮਾਨ ਨੂੰ ਮਰਨ ਵਰਤ ਛੱਡ ਦੇਣ ਦੀ ਅਪੀਲ ਲਈ ਭੇਜਿਆ ਗਿਆ। ਫੇਰੂਮਾਨ ਨੇ ਗਿਆਨੀ ਜੀ ਨੂੰ ਕਿਹਾ ਕਿ ‘ਤੁਸੀਂ ਦਰਬਾਰ ਸਾਹਿਬ ਦੇ ਹੈੱਡ ਗਰੰਥੀ ਰਹੇ ਹੋ। ਤੁਸੀਂ ਅਰਦਾਸ ਦੀ ਮਹਾਨਤਾ ਜਾਣਦੇ ਹੋ। ਮੈਂ ਅਰਦਾਸ ਕਰਨ ਪਿੱਛੋਂ ਮਰਨ ਵਰਤ ਸ਼ੁਰੂ ਕੀਤਾ ਸੀ ਤੇ ਮੈਂ ਅਰਦਾਸ ਦੀ ਮਹਾਨਤਾ ਨੂੰ ਮੁੱਖ ਰੱਖ ਕੇ ਇਸ ਤੋਂ ਪਿੱਛੇ ਨਹੀਂ ਹਟ ਸਕਦਾ। ਚੰਡੀਗੜ੍ਹ ਪੰਜਾਬ ਨੂੰ ਮਿਲਣ 'ਤੇ ਹੀ ਮੈਂ ਮਰਨ ਵਰਤ ਤੋੜਾਂਗਾ। ਇਸ ਉਪਰੰਤ ਉਨ੍ਹਾਂ ਨੂੰ ਵਰਤ ਛੱਡ ਦੇਣ ਲਈ ਅਨੇਕਾਂ ਅਪੀਲਾਂ ਕੀਤੀਆਂ ਗਈਆਂ, ਪਰ ਉਨ੍ਹਾਂ ਨੇ ਸਭ ਅਪੀਲਾਂ ਠੁਕਰਾ ਦਿੱਤੀਆਂ। ਗਿਆਰਾਂ ਅਕਤੂਬਰ 1969 ਨੂੰ ਉਨ੍ਹਾਂ ਦੁਆਲਿਓਂ ਪੁਲਸ ਦਾ ਪਹਿਰਾ ਹਟਾ ਲਿਆ ਤੇ ਸਾਰੇ ਕੇਸ ਵਾਪਸ ਲੈ ਲਏ ਗਏ। ਮਰਨ ਵਰਤ ਦੇ 74ਵੇਂ ਦਿਨ 27 ਅਕਤੂਬਰ 1969 ਨੂੰ ਜਥੇਦਾਰ ਦਰਸ਼ਨ ਸਿੰਘ ਫੇਰੂਮਾਨ ਸ਼ਹਾਦਤ ਪ੍ਰਾਪਤ ਕਰ ਗਏ। ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ ਯਾਦ ਵਿੱਚ ਉਨ੍ਹਾਂ ਦੇ ਨਾਂਅ 'ਤੇ ਰਈਆ ਵਿਖੇ ਲੜਕੀਆਂ ਲਈ ਕਾਲਜ ਉਸਾਰਿਆ ਗਿਆ ਹੈ। ਕਈ ਹੋਰ ਵਿਦਿਅਕ ਸੰਸਥਾਵਾਂ ਵੀ ਉਨ੍ਹਾਂ ਦੇ ਨਾਂਅ 'ਤੇ ਉਸਾਰੀਆਂ ਗਈਆਂ ਹਨ, ਜੋ ਸਮਾਜ ਨੂੰ ਵਿਦਿਆ ਦਾ ਚਾਨਣ ਵੰਡ ਰਹੀਆਂ ਹਨ। ਹਰ ਸਾਲ ਰਈਆ ਕਾਲਜ ਅਤੇ ਸ਼ਹੀਦ ਦੇ ਪਿੰਡ ਫੇਰੂਮਾਨ ਵਿਖੇ ਉਨ੍ਹਾਂ ਦੀ ਯਾਦ ਵਿੱਚ ਸਮਾਗਮ ਕਰਵਾਏ ਜਾਂਦੇ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”