Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਕੈਨੇਡਾ

ਸਰਹੱਦ ਲਾਗੇ ਪਹੁੰਚੇ ਮਾਈਗ੍ਰੈਂਟਸ ਉੱਤੇ ਅਮਰੀਕਾ ਨੇ ਕੀਤੀ ਅੱਥਰੂ ਗੈਸ ਦੀ ਵਰਤੋਂ

November 26, 2018 08:10 AM

ਤਿਜੁਆਨਾ, 25 ਨਵੰਬਰ (ਪੋਸਟ ਬਿਊਰੋ) : ਮੈਕਸਿਕੋ ਤੋਂ ਅਮਰੀਕੀ ਸਰਹੱਦ ਲਾਗੇ ਪਹੁੰਚੇ ਮਾਈਗ੍ਰੈਂਟਸ ਨੂੰ ਐਤਵਾਰ ਨੂੰ ਉਸ ਸਮੇਂ ਅੱਥਰੂ ਗੈਸ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਵਿੱਚੋਂ ਕੁੱਝ ਨੇ ਦੋਵਾਂ ਮੁਲਕਾਂ ਨੂੰ ਵੱਖ ਕਰਨ ਵਾਲੀ ਵਾੜ ਨੂੰ ਟੱਪਣ ਦੀ ਕੋਸਿ਼ਸ਼ ਕੀਤੀ।
ਮੌਕੇ ਉੱਤੇ ਮੌਜੂਦ ਪੱਤਰਕਾਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅਮਰੀਕੀ ਏਜੰਟਾਂ ਵੱਲੋਂ ਇਨ੍ਹਾਂ ਮਾਈਗ੍ਰੈਂਟਸ ਉੱਤੇ ਅੱਥਰੂ ਗੈਸ ਦੇ ਗੋਲੋ ਸੁੱਟੇ ਗਏ। ਜਿਸ ਕਾਰਨ ਪਰੇਸ਼ਾਨ ਬੱਚਿਆਂ ਨੇ ਚੀਕਣਾਂ ਤੇ ਖੰਘਣਾਂ ਸੁ਼ਰੂ ਕਰ ਦਿੱਤਾ। 23 ਸਾਲਾ ਐਨਾ ਜੁਨੀਗਾ ਨੇ ਦੱਸਿਆ ਕਿ ਉਹ ਵੀ ਮੌਕੇ ਉੱਤੇ ਮੌਜੂਦ ਸੀ ਤੇ ਉਸ ਨੇ ਦੇਖਿਆ ਕਿ ਮਾਈਗ੍ਰੈਂਟਸ ਨੇ ਵਾੜ ਵਿੱਚ ਥੋੜ੍ਹੀ ਜਿਹੀ ਥਾਂ ਬਣਾ ਲਈ ਸੀ ਤੇ ਇਸੇ ਥਾਂ ਵਿੱਚੋਂ ਹੀ ਏਜੰਟਾਂ ਨੇ ਅੱਥਰੂ ਗੈਸ ਦੇ ਗੋਲੇ ਦਾਗੇ। ਇਸ ਮਗਰੋਂ ਸਾਰੇ ਭੱਜਣ ਲੱਗੇ। ਉਸ ਨੇ ਦੱਸਿਆ ਕਿ ਉਸ ਦੀ 3 ਸਾਲਾ ਬੱਚੀ ਵੀ ਉਸ ਨਾਲ ਸੀ ਤੇ ਸੱਭ ਦਾ ਹੀ ਬੁਰਾ ਹਾਲ ਹੋ ਗਿਆ।
ਮੈਕਸਿਕੋ ਦੇ ਮਿਲੇਨੀਓ ਟੀਵੀ ਉੱਤੇ ਵੀ ਕਈ ਮਾਈਗ੍ਰੈਂਟਸ ਦੀਆਂ ਸਰਹੱਦ ਉੱਤੇ ਲੱਗੀ ਵਾੜ ਟੱਪਦਿਆਂ ਦੀਆਂ ਤਸਵੀਰਾਂ ਹਨ। ਅਮਰੀਕੀ ਪਾਸੇ ਵੱਲ ਵੀ ਕੁੱਝ ਗਜ਼ ਦੀ ਦੂਰੀ ਉੱਤੇ ਸਥਿਤ ਸ਼ਾਪਿੰਗ ਮਾਲ ਵਿੱਚੋਂ ਕਈ ਲੋਕ ਚੀਕਦੇ ਹੋਏ ਬਾਹਰ ਆਉਂਦੇ ਨਜ਼ਰ ਆ ਰਹੇ ਹਨ। ਸੈਨ ਡਿਏਗੋ ਦੇ ਬੌਰਡਰ ਪੋਰਟਲ ਆਫਿਸ ਵੱਲੋਂ ਟਵਿੱਟਰ ਰਾਹੀਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਸੈਨ ਯਸਿਡਰੋ ਪੋਰਟ ਉੱਤੇ ਪੂਰਬੀ ਤੇ ਪੱਛਮੀ ਫੈਸਿਲਿਟੀਜ਼ ਉੱਤੇ ਬਾਰਡਰ ਕਰਾਸਿੰਗ ਬੰਦ ਕਰ ਦਿੱਤੀ ਗਈ ਹੈ ਤੇ ਉੱਤਰ ਤੇ ਦੱਖਣ ਵੱਲ ਜਾਣ ਵਾਲੇ ਟਰੈਫਿਕ ਨੂੰ ਵੀ ਰੋਕ ਦਿੱਤਾ ਗਿਆ ਹੈ।
ਇਸ ਤੋਂ ਪਹਿਲਾ ਐਤਵਾਰ ਨੂੰ ਕਈ ਸੈਂਟਰਲ ਅਮੈਰੀਕਨ ਮਾਈਗ੍ਰੈਂਟਸ ਨੇ ਕੌਮਾਂਤਰੀ ਬਾਰਡਰ ਕਰਾਸਿੰਗ ਨੇੜੇ ਖੜ੍ਹੀ ਮੈਕਸਿਕੋ ਪੁਲਿਸ ਵੱਲੋਂ ਲਾਏ ਅੜਿੱਕੇ ਨੂੰ ਪਾਰ ਕਰ ਲਿਆ। ਉਨ੍ਹਾਂ ਇਸ ਲਈ ਕਿਸੇ ਤਰ੍ਹਾਂ ਦੀ ਹਿੰਸਾ ਦੀ ਵਰਤੋਂ ਨਹੀਂ ਕੀਤੀ। ਇਹ ਮੁਜ਼ਾਹਰਾਕਾਰੀ ਅਮਰੀਕਾ ਨੂੰ ਉਨ੍ਹਾਂ ਨੂੰ ਪਨਾਹ ਦੇਣ ਲਈ ਦਬਾਅ ਪਾਉਣਾ ਚਾਹੁੰਦੇ ਸੀ। ਉਨ੍ਹਾਂ ਕੋਲ ਹੱਥ ਲਿਖਤ ਝੰਡੇ ਵੀ ਸਨ ਜਿਨ੍ਹਾਂ ਉੱਤੇ ਲਿਖਿਆ ਸੀ ਕਿ ਅਸੀਂ ਮੁਜਰਮ ਨਹੀਂ ਸਗੋਂ ਕੌਮਾਂਤਰੀ ਵਰਕਰ ਹਾਂ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ