Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਭਾਰਤ

1,278 ਕਰੋੜੀ ਦੇ ਫਰਜ਼ੀ ਜੀ ਐਸ ਟੀ ਬਿੱਲਾਂ ਦੇ ਗੋਰਖ ਧੰਦੇ ਦਾ ਪਰਦਾਫਾਸ਼

October 30, 2020 10:04 PM

ਨਵੀਂ ਦਿੱਲੀ, 30 ਅਕਤੂਬਰ (ਪੋਸਟ ਬਿਊਰੋ)- ਗੁਡਸ ਅਤੇ ਸਰਵਿਸ ਟੈਕਸ (ਜੀ ਐਸ ਟੀ) ਅਧਿਕਾਰੀਆਂ ਨੇ ਫਰਜ਼ੀ ਬਿੱਲ ਬਣਾਉਣ ਦੇ ਗੋਰਖ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਇਸ ਨਾਜਾਇਜ਼ ਧੰਦੇ ਵਿੱਚ 1,278 ਕਰੋੜ ਰੁਪਏ ਦੇ ਫਰਜ਼ੀ ਬਿੱਲ ਬਣਾਉਣ ਦਾ ਭੇਦ ਖੁੱਲ੍ਹਾ ਹੈ, ਜਿਨ੍ਹਾਂਨਾਲ ਨਾਜਾਇਜ਼ ਇਨਪੁਟ ਟੈਕਸ ਕ੍ਰੈਡਿਟ (ਆਈ ਟੀ ਸੀ) ਦਾ ਦਾਅਵਾ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ਼੍ਰਿਫ਼ਤਾਰ ਕੀਤਾ ਗਿਆ ਹੈ।
ਵਿੱਤ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਕੰਮ 7 ਵੱਖ-ਵੱਖ ਫਰਜ਼ੀ ਕੰਪਨੀਆਂ ਬਣਾ ਕੇ ਕੀਤਾ ਜਾ ਰਿਹਾ ਸੀ। ਇਸ ਵਿੱਚ 137 ਕਰੋੜ ਰੁਪਏ ਦੇ ਆਈ ਟੀ ਸੀ ਸ਼ਾਮਲ ਕਰਨ ਦੀ ਚਾਲ ਸੀ। ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਣ ਵਾਲੇ ਇਨ੍ਹਾਂ ਲੋਕਾਂ ਦੀ ਪਛਾਣ ਲਈ ਜੀ ਐਸ ਟੀ ਅਧਿਕਾਰੀਆਂ ਨੇ ਦਿੱਲੀ ਤੇ ਹਰਿਆਣਾ ਵਿੱਚ ਵੱਖ ਵੱਖ ਸਥਾਨਾਂ `ਤੇ ਛਾਪੇ ਮਾਰੀ ਕੀਤੀ ਸੀ। ਇਸ ਪੂਰੇ ਗੋਰਖ ਧੰਦੇ ਵਿੱਚ ਸਭ ਕੁਝ ਨਕਦ ਹੁੰਦਾ ਹੈ। ਫਰਜ਼ੀ ਕੰਪਨੀਆਂ ਨਕਲੀ ਬਿੱਲ ਬਣਾਉਂਦੀਆਂ ਹਨ। ਕੋਈ ਮਾਲ ਭੇਜੇ ਬਿਨਾਂ ਫਰਜ਼ੀ ਈ-ਵੇਅ ਬਿਲ ਬਣਾਏ ਜਾਂਦੇ ਹਨ ਤੇ ਉਸ ਦੇ ਬਾਅਦ ਸਰਕਾਰ ਉੱਤੇ ਆਈ ਟੀ ਸੀ ਦਾ ਦਾਅਵਾ ਕੀਤਾ ਜਾਂਦਾ ਹੈ। ਜੀ ਐਸ ਟੀ ਸਿਸਟਮ ਹੇਠ ਕੱਚੇ ਮਾਲ ਅਤੇ ਦੂਜੀ ਵਾਰੀ ਖ਼ਰੀਦ `ਤੇ ਦਿੱਤੇ ਗਏ ਟੈਕਸ ਦੀ ਵਾਪਸੀ ਹੁੰਦੀ ਹੈ।ਦੱਸਿਆ ਜਾਂਦਾ ਹੈ ਕਿ ਇਸ ਗੋਰਖ ਧੰਦੇ ਦੇ ਪਿੱਛੇ ਆਸ਼ੀਸ਼ ਅਗਰਵਾਲ ਨਾਮੀ ਵਿਅਕਤੀ ਦਾ ਦਿਮਾਗ਼ ਸੀ। ਉਸ ਨੂੰ ਜੀ ਐਸ ਟੀ ਕਾਨੂੰਨ ਦੀ ਧਾਰਾ 132 ਹੇਠ 29 ਅਕਤੂਬਰ ਨੂੰ ਗ਼੍ਰਿਫ਼ਤਾਰ ਕਰਕੇ ਟ੍ਰਾਂਜਿਟ ਜੁਡੀਸ਼ਲ ਹਿਰਾਸਤ ਵਿੱਚ ਦੇ ਦਿੱਤਾ ਗਿਆ।ਮਿਲੀ ਜਾਣਕਾਰੀ ਅਨੁਸਾਰ ਫਰਜ਼ੀ ਬਿੱਲ ਬਣਾਉਣ ਦੇ ਅਮਲ ਵਿੱਚ ਸ਼ੁਰੂਆਤੀ ਲਾਭ ਨੂੰ ਬੜੇ ਹਿਸਾਬ ਨਾਲ ਕੰਪਨੀ ‘ਮੈਸਰਜ਼ ਮਾਇਆ ਇੰਪੈਕਸ`, ਜੋ ਅਗਰਵਾਲ ਦੀ 66 ਸਾਲ ਮਾਂ ਦੇ ਨਾਮ `ਤੇ ਰਜਿਸਟਰਡ ਹੈ, ਦੇ ਖਾਤੇ ਵਿਚ ਪਾਇਆ ਜਾਂਦਾ ਹੈ। ਇਸ ਕੰਪਨੀ ਰਾਹੀਂ ਫਰਜ਼ੀ ਤੌਰ `ਤੇ 77 ਕਰੋੜ ਰੁਪਏ ਦੇ ਆਈ ਟੀ ਸੀ ਟਰਾਂਸਫਰ ਕੀਤੇ ਗਏ ਅਤੇ ਕਈ ਪ੍ਰਮੁੱਖ ਕੰਪਨੀਆਂ ਦੇ ਨਾਮ `ਤੇ ਘਿਓ, ਦੁੱਧ ਪਾਊਡਰ ਦੀ ਸਪਲਾਈ ਦੀ ਨਕਲੀ ਵਿਕਰੀ ਦਿਖਾਈ ਗਈ। ਹਾਲੇ ਤੱਕ 7 ਕਰੋੜ ਰੁਪਏ ਤੋਂ ਜ਼ਿਆਦਾ ਦੇ ਆਈ ਟੀ ਸੀ ਦੀ ਵਸੂਲੀ ਹੋ ਚੁੱਕੀ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨੀ ਸੀ ਮੁਲਾਕਾਤ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ ਜੰਮੂ-ਕਸ਼ਮੀਰ ਦੇ ਪੁੰਛ ਵਿਚ ਅੱਤਵਾਦੀਆਂ ਦਾ ਮੱਦਦਗਾਰ ਕਾਬੂ, ਪਾਕਿਸਤਾਨੀ ਪਿਸਤੌਲ ਅਤੇ ਚੀਨੀ ਗ੍ਰਨੇਡ ਬਰਾਮਦ ਮਹੂਆ ਮੋਇਤਰਾ ਦੇ ਚੋਣ ਹਲਫ਼ਨਾਮੇ ਵਿੱਚ ਖੁਲਾਸਾ: 80 ਲੱਖ ਰੁਪਏ ਦੀ ਹੀਰੇ ਦੀ ਮੁੰਦਰੀ, 2.72 ਲੱਖ ਰੁਪਏ ਦੀ ਕੀਮਤ ਦਾ ਚਾਂਦੀ ਦਾ ਡਿਨਰ ਸੈੱਟ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ: ਜੇਲ੍ਹ 'ਚ ਅਰਵਿੰਦ ਨੂੰ ਮਾਰਨ ਦੀ ਸਾਜਿ਼ਸ਼