Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਪੰਜਾਬ

ਜਾਅਲੀ ਫਰਮ ਨੂੰ ਸਪਿਰਟ ਵੇਚਣ ਵਾਲੇ ਫੈਕਟਰੀ ਮਾਲਕਾਂ ਖ਼ਿਲਾਫ਼ ਕੇਸ ਦਰਜ

October 30, 2020 09:55 PM

ਪਠਾਨਕੋਟ, 30 ਅਕਤੂਬਰ (ਪੋਸਟ ਬਿਊਰੋ)- ਥਾਣਾ ਸ਼ਾਹਪੁਰ ਕੰਡੀ ਦੀ ਪੁਲਸ ਨੇ ਅਸਾਮ ਦੀ ਇੱਕ ਜਾਅਲੀ ਫਰਮ ਨੂੰ ਜਾਅਲੀ ਪਰਮਿਟ ਬਣਾ ਕੇ ਸਪਿਰਟ ਸਪਲਾਈ ਕਰਨ ਦੇ ਦੋਸ਼ ਹੇਠ ਇੰਡਸਟਰੀਅਲ ਗਰੋਥ ਸੈਂਟਰ ਵਿੱਚ ਸ਼ਰਾਬ ਫੈਕਟਰੀ ਦੇ ਐਮ ਡੀ ਸਮੇਤ ਛੇ ਮੁੱਖ ਅਹੁਦੇਦਾਰਾਂ ਉੱਤੇ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ।
ਐਕਸਾਈਜ਼ ਅਧਿਕਾਰੀ ਸੁਖਦੀਪ ਕੌਰ ਬਾਜਵਾ ਦੀ ਸ਼ਿਕਾਇਤ `ਤੇ ਦਰਜ ਕੀਤਾ ਗਿਆ ਇਹ ਮਾਮਲਾ ਸਪਿਰਟ ਨਾਲ ਭਰਿਆ 31ਵਾਂ ਟੈਂਕਰ ਉੱਤਰ ਪ੍ਰਦੇਸ਼ ਪੁਲਸ ਵੱਲੋਂ ਫੜਨ ਅਤੇ ਉਥੋਂ ਦੇ ਐਕਸਾਈਜ਼ ਵਿਭਾਗ ਵੱਲੋਂ ਜਾਂਚ ਦੇ ਬਾਅਦਜ਼ਾਹਰ ਹੋਇਆ ਹੈ। ਇਸ ਤੋਂ ਪਹਿਲਾਂ 30 ਟੈਂਕਰ ਇਸ ਫੈਕਟਰੀ ਵਿੱਚੋਂ ਜਾ ਚੁੱਕੇ ਹਨ। ਇਸ ਬਾਰੇ ਐਕਸਾਈਜ਼ ਅਫ਼ਸਰ ਸੁਖਦੀਪ ਕੌਰ ਬਾਜਵਾ ਨੇ ਪਾਇਨੀਅਰ ਇੰਡਸਟਰੀਜ਼ ਲਿਮਟਿਡ ਪਿੰਡ ਰਾਣੀਪੁਰ, ਪਠਾਨਕੋਟ ਦੇ ਜਗਤ ਮੋਹਨ (ਮੈਨੇਜਿੰਗ ਡਾਇਰੈਕਟਰ), ਅਜੈ ਕੁਮਾਰ (ਡਾਇਰੈਕਟਰ), ਪਵਨ ਸ਼ਰਮਾ, ਰਾਜਿੰਦਰ ਮਿੱਤਲ (ਡਾਇਰੈਕਟਰ), ਅਰਵਿੰਦ ਗੁਪਤਾ ਸੀ ਐਫ ਓ ਅਤੇ ਤੁਸ਼ਾਰ ਰਾਏ ਸ਼ਰਮਾ (ਕੰਪਨੀ ਸੈਕਟਰੀ) ਦੇ ਖ਼ਿਲਾਫ਼ ਦਿੱਤੀ ਸ਼ਿਕਾਇਤ ਵਿੱਚ ਪੁਲਸ ਨੂੰ ਦੱਸਿਆ ਕਿ ਇਹ ਲੋਕ ਜਾਅਲੀ ਪਰਮਿਟ ਬਣਾ ਕੇ ਵੱਧ ਮਾਤਰਾ ਵਿੱਚ ਸ਼ਰਾਬ ਬਣਾ ਕੇ ਵੇਚਦੇ ਰਹੇ ਹਨ।ਸੁਖਦੀਪ ਕੌਰ ਨੇ ਦੱਸਿਆ ਕਿ ਇਸ ਫੈਕਟਰੀ ਵਿੱਚੋਂ ਅਸਾਮ ਨੂੰ ਗਿਆ 31ਵਾਂ ਟੈਕਰ ਉੱਤਰ ਪ੍ਰਦੇਸ਼ ਵਿੱਚ ਫੜਿਆ ਗਿਆ ਸੀ। ਜਦੋਂ ਐਕਸਾਈਜ਼ ਵਿਭਾਗ ਦੇ ਐਡੀਸ਼ਨਲ ਕਮਿਸ਼ਨਰ ਨੇ ਇਸ ਦੀਜਾਂਚ ਕੀਤੀ ਤਾਂ ਪਤਾ ਲੱਗਾ ਕਿ ਅਸਾਮ ਵਿੱਚ ਜਿਸ ਫਰਮ ਨੂੰ ਸਪਿਰਟ ਸਪਲਾਈ ਕੀਤੀ ਗਈ ਹੈ, ਉਸ ਨਾਂ ਦੀ ਕੋਈ ਫਰਮ ਹੀ ਨਹੀਂ, ਸਿਰਫ ਬੋਗਸ ਫਰਮ ਬਣਾ ਕੇ ਸਪਿਰਟ ਸਪਲਾਈ ਕੀਤੀ ਗਈ ਹੈ। ਸ਼ਾਹਪੁਰ ਕੰਡੀ ਦੇ ਥਾਣਾ ਮੁਖੀ ਨੇ ਦੱਸਿਆ ਕਿ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਫੇਸਬੁੱਕ ਲਾਈਵ ਜ਼ਰੀਏ ਪੰਜਾਬ ਦੇ ਵੋਟਰਾਂ ਨਾਲ ਰਾਬਤਾ ਬੀਐਸਆਈ ਲਰਨਿੰਗ, ਆਸਟਰੇਲੀਆ ਨੇ ਚੰਡੀਗੜ੍ਹ ਵਿੱਚ ਆਸਟ੍ਰੇਲੀਅਨ ਯੋਗਤਾਵਾਂ ਪ੍ਰਦਾਨ ਕਰਨ ਲਈ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਭਾਰਤ ਨਾਲ ਐਮਓਯੂ ਉੱਤੇ ਹਸਤਾਖਰ ਕੀਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚ ਫ਼ਰੀਦਕੋਟ ਜ਼ਿਲ੍ਹਾ ਚੋਣ ਅਫਸਰ ਨੇ ਚੋਣਾਂ ਸਬੰਧੀ ਕੀਤੀ ਰਿਵਿਊ ਮੀਟਿੰਗ ਐਡਵੋਕੇਟ ਧਾਮੀ ਨੇ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਚੀਮਾ ਪੋਤਾ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ ਜ਼ਿਲ੍ਹਾ ਮੋਗੇ ਵਿਚ 40 ਮਾਡਲ ਤੇ 8 ਪਿੰਕ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ ਪ੍ਰਵਾਸੀ ਭਾਈਚਾਰੇ ਦੇ ਮਸਲੇ ਹਰ ਹਾਲ ’ਚ ਹੱਲ ਕੀਤੇ ਜਾਣਗੇ : ਤਰਨਜੀਤ ਸੰਧੂ 4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ 15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਰਾਮਨੌਵੀਂ ਦਾ ਤਿਉਹਾਰ ਸਮੁੱਚੀ ਮਨੁੱਖਤਾ ਨੂੰ ਜਿ਼ੰਦਗੀ ਜਿਉਣ ਦਾ ਰਸਤਾ ਦਿਖਾਉਂਦਾ ਹੈ