Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਨਜਰਰੀਆ

ਹੰਸੁ ਨ ਕੋਧ੍ਰਾ ਖਾਇ॥

October 30, 2020 08:49 AM

-ਡਾਕਟਰ ਜਸਬੀਰ ਕੇਸਰ
ਪਿੱਛੇ ਜਿਹੇ ਬਲਜੀਤ ਸਿੰਘ ਸਿੱਧੂ ਦੀ ਮਿੰਨੀ ਕਹਾਣੀ ਪੜ੍ਹੀ। ਸਾਰ ਇਉਂ ਹੈ ਕਿ ਕਿਸੇ ਪਿੰਡ ਦੀ ਬਜ਼ੁਰਗ ਔਰਤ ਡਿਸਪੈਂਸਰੀ ਗਈ ਅਤੇ ਡਾਕਟਰ ਨੂੰ ਆਪਣੀ ਤਕਲੀਫ ਦੱਸੀ। ਸ਼ਹਿਰੀਏ ਡਾਕਟਰ ਨੂੰ ਬੁੜ੍ਹੀ ਦੀ ਠੇਠ ਪੇਂਡੂ ਬੋਲੀ ਵਿੱਚ ਦੱਸੀ ਬਿਮਾਰੀ ‘ਭਾਈ ਕਮਜ਼ੋਰੀ ਬਾਹਲੀ ਰਹਿੰਦੀ ਐ, ਕਾਲਜੇ 'ਚ ਧੁੰਨੀ 'ਤੇ, ਗੁੱਲੀ ਜਿੰਨਾ ਥਾਂ ਗਿੱਲੇ ਗੋਹੇ ਮਾਂਗੂ ਚੱਤੋ ਪਹਿਰ ਧੁਕਦਾ ਰਹਿੰਦੈ, ਸਾਰਾ ਦਿਨ ਬੱਸ ਢਕ੍ਹਾਰ ਈ ਆਏ ਜਾਂਦੇ ਐ...’ ਦੀ ਕੋਈ ਸਮਝ ਨਾ ਲੱਗੀ, ਫਿਰ ਵੀ ਉਸ ਨੇ ਦੇਖ-ਪਾਖ ਕੇ ਅੰਦਾਜ਼ਾ ਲਾ ਲਿਆ ਕਿ ਬੇਬੇ ਨੂੰ ਗੈਸ ਰਹਿੰਦੀ ਹੈ ਤੇ ਬਲੱਡ ਪ੍ਰੈਸ਼ਰ ਵੀ ਥੋੜ੍ਹਾ ਵੱਧ ਹੈ। ਉਹ ਉਸ ਨੂੰ ਦਵਾਈ ਦੇ ਕੇ ਕਹਿੰਦਾ, ‘‘ਬੇਬੇ, ਖਾਣ-ਪੀਣ ਦਾ ਧਿਆਨ ਰੱਖਿਆ ਕਰ, ਘਿਓ ਖਾਣਾ ਬੰਦ ਕਰ ਦੇ।”
‘‘ਹੋਰ ਭਾਈ ਫਿਰ ਕੀ ਖਾਇਆ ਕਰਾਂ?”
‘‘ਬੇਬੇ, ਫਲ ਫਰੂਟ, ਸੇਬ ਕੇਲੇ ਸੰਤਰੇ।”
‘‘ਠੀਕ ਐ ਭਾਈ ਡਾਕਟਰਾ, ਊਂ ਤਾਂ ਮੈਂ ਐਡੀ ਹੋ'ਗੀ ਐਹੋ ਜਾ ਗੰਦ-ਪਿੱਲ ਕਦੇ ਮੂੰਹ `ਤੇ ਨੀ ਧਰਿਆ, ਪਰ ਜੇ ਤੂੰ ਕਹਿਨੈ ਤਾਂ ਹੁਣ ਖਾ ਲਿਆ ਕਰੂੰ ਭਾਈ, ਹੋਰ ਕੀ ਐ।”
ਡਾਕਟਰ ਠਿੱਠ ਜਿਹਾ ਹੋ ਗਿਆ (ਗੰਦ ਪਿੱਲ)।
ਮੈਂ ਬੇਬੇ ਦੀ ਫਲ-ਫਰੂਟ ਨੂੰ ਗੰਦ-ਪਿੱਲ ਸਮਝਣ ਨੂੰ ਤਾਂ ਅਗਿਆਨਤਾ ਵਿੱਚੋਂ ਨਿਕਲੀ ਧਾਰਨਾ ਸਮਝਦੀ ਹਾਂ, ਪਰ ਕਹਾਣੀ ਦੇ ਹਵਾਲੇ ਨਾਲ ਅੱਜਕੱਲ੍ਹ ਚਰਚਾ 'ਚ ਆਈਆਂ ‘ਲਾਈਫ ਸਟਾਈਲ ਡਿਸੀਸਿਜ਼’ (ਜੀਣ ਢੰਗ ਦੀਆਂ ਬਿਮਾਰੀਆਂ) ਦੀ ਗੱਲ ਕਰਨਾ ਚਾਹੁੰਦੀ ਹਾਂ। ਸ਼ੂਗਰ, ਹਾਈਪਰਟੈਂਸ਼ਨ, ਹਾਈ ਕਲੋਸਟਰੋਲ, ਉਨੀਂਦਰਾ, ਡਿਪਰੈਸ਼ਨ, ਮੋਟਾਪਾ, ਪੇਟ ਆਦਿ ਦੀਆਂ ਬਿਮਾਰੀਆਂ ਬਾਰੇ। ਡਾਕਟਰ ਚੁਸਤ-ਦਰੁਸਤ ਅਤੇ ਅਰੋਗ ਰਹਿਣ ਲਈ ਸਲਾਹ ਦਿੰਦੇ ਹਨ-‘ਜਿਊਣ ਢੰਗ ਬਦਲੋ।’
‘ਜਿਊਣ ਢੰਗ ਕਿਵੇਂ ਬਦਲੀਏ?’
“ਸੈਰ ਕਰੋ, ਕਸਰਤ ਕਰੋ, ਟੈਂਸ਼ਨ ਨਾ ਕਰੋ, ਖਾਣ-ਪੀਣ ਦੀਆਂ ਆਦਤਾਂ ਬਦਲੋ-ਅਨਾਜ ਘੱਟ ਖਾਓ, ਮੋਟਾ ਅਨਾਜ ਖਾਓ, ਕੱਚੀਆਂ ਸਬਜ਼ੀਆਂ, ਫਲ-ਫਰੂਟ ਖਾਣੇ ਦਾ ਅੰਗ ਬਣਾਓ ਵਗੈਰਾ। ਕਣਕ ਅਤੇ ਚੌਲ ਬਿਲਕੁਲ ਬੰਦ ਕਰ ਦਿਓ, ਜੇ ਖਾਣੇ ਹਨ ਤਾਂ ਬਰਾਊਨ ਰਾਈਸ (ਭੂਰੇ ਚੌਲ) ਖਾਓ। ਜੇ ਬਾਜ਼ਾਰ ਵਿੱਚ ਮੋਟਾ ਆਟਾ ਨਹੀਂ ਮਿਲਦਾ ਤਾਂ ਘਰ ਵਿੱਚ ਹੀ ਛੋਟੀ ਬਿਜਲਈ ਚੱਕੀ ਲੈ ਆਓ। ਨਵੀਂ ਖੁਰਾਕ ਚੱਲੀ ਹੈ ‘ਮਿਲੇਟਸ' ਯਾਨੀ ਜਵੀ, ਜਵਾਰ, ਬਾਜਰਾ, ਜੌਂ, ਰਾਗੀ, ਕੋਦੋ, ਕੰਗਣੀ ਆਦਿ ਦੀ ਖਿਚੜੀ ਜਾਂ ਰੋਟੀ ਖਾਓ।”
ਦਾਅਵਾ ਇਹ ਕੀਤਾ ਜਾਂਦਾ ਹੈ ਕਿ ਇਨ੍ਹਾਂ ਨਾਲ ਅੰਤੜੀਆਂ ਦੀ ਸਫਾਈ ਹੁੰਦੀ ਹੈ, ਜਿਸ ਦੀਆਂ ਨਸਾਂ ਵਿੱਚੋਂ ਕੈਲੈਸਟਰੋਲ ਸਾਫ ਹੋ ਜਾਂਦਾ ਹੈ, ਮੋਟਾਪਾ ਘਟਦਾ ਹੈ। ਇਹ ਬਿਮਾਰੀਆਂ ਅਤੇ ਸਲਾਹਾਂ ਮੱਧ-ਵਰਗ, ਉਪਰਲੇ ਮੱਧ-ਵਰਗ ਅਤੇ ਉਚ ਵਰਗ ਦੇ ਘੇਰੇ ਵਿੱਚ ਆਉਂਦੀਆਂ ਹਨ। ਉਂਝ ਜਿਸ ਲਾਈਫ ਸਟਾਈਲ ਦੀ ਗੱਲ ਕੀਤੀ ਜਾਂਦੀ ਹੈ, ਉਹ ਇਸੇ ਵਰਗ ਦਾ ਹੈ। ਹੇਠਲੇ ਅਤੇ ਮਜ਼ਦੂਰ ਤਬਕੇ ਦਾ ਜਿਊਣ ਦਾ ਢੰਗ ਤਾਂ ਉਹੀ ਹੈ, ਮਿਹਨਤ-ਮੁਸ਼ੱਕਤ ਨਾਲ ਮਸਾਂ ਦੋ ਵੇਲੇ ਦੀ ਰੋਟੀ, ਅੰਨ, ਯਾਨੀ ਕਣਕ ਤੇ ਚੌਲ ਦੀ ਵੀ ਹੇਠਲੀ ਤੋਂ ਹੇਠਲੀ ਵੰਨਗੀ, ਆਲੂ, ਗੰਢਾ ਜਾਂ ਵੱਧ ਤੋਂ ਵੱਧ ਪਤਲੀ ਜਿਹੀ ਦਾਲ ਤੇ ਮੁਸ਼ੱਕਤ ਰੱਜ ਕੇ। ਉਨ੍ਹਾਂ ਦਾ ਲਾਈਫ ਸਟਾਈਲ ਬਦਲਣ ਦੀ ਕੋਈ ਡਾਕਟਰ ਸਲਾਹ ਨਹੀਂ ਦਿੰਦਾ। ਫਲ ਫਰੂਟ ਖਾਣ ਦੀ ਉਨ੍ਹਾਂ ਦੀ ਪਰੋਖੋਂ ਨਹੀਂ, ਘਿਓ-ਦੁੱਧ ਮਿਲਦਾ ਨਹੀਂ ਤੇ ਸੈਰ-ਕਸਰਤ ਨਾਲੋਂ ਵੱਧ ਉਨ੍ਹਾਂ ਦਾ ਕੰਮ ਹੀ ਉਨ੍ਹਾਂ ਨੂੰ ਥਕਾ ਮਾਰਦਾ ਹੈ। ਇੱਕ ਵਾਰੀ ਸੌਣ ਨੂੰ ਥਾਂ ਮਿਲ ਜਾਵੇ, ਮਜਾਲ ਐ ਸਾਰੀ ਰਾਤ ਪਾਸਾ ਵੀ ਪਰਤ ਜਾਣ।
ਇਸ ਤਬਕੇ ਦੀ ਸਭ ਤੋਂ ਵੱਡੀ ਸਮੱਸਿਆ ਕੁਪੋਸ਼ਣ ਦੀ ਹੈ ਤੇ ਕੁਪੋਸ਼ਣ ਅਗਾਂਹ ਭਿਆਨਕ ਬਿਮਾਰੀਆਂ ਨੂੰ ਜਨਮ ਦਿੰਦਾ ਹੈ, ਟੀ ਬੀ, ਪੀਲੀਆ, ਦਾਇਮੀ ਖੰਘ ਜਾਂ ਦਮਾ (ਪੀਲੀਆ, ਦਮੇ ਵਰਗੀਆਂ ਬਿਮਾਰੀਆਂ ਉਪਰਲੇ ਵਰਗ ਵਿੱਚ ਵੀ ਹਨ)। ਭੁੱਖਮਰੀ ਅਤੇ ਗਰੀਬੀ ਵਿੱਚ ਇਸ ਵਿਸ਼ਵ ਗੁਰੂ ਦਾ ਕੁੱਲ ਦੁਨੀਆ ਦੇ ਦੇਸ਼ਾਂ ਦੀ ਸੂਚੀ ਵਿੱਚ 94ਵਾਂ ਨੰਬਰ ਹੈ।
ਨਵੇਂ ਖੁਰਾਕ ਮਾਹਰਾਂ ਨੇ ਸਰਦੇ-ਪੁਜਦੇ ਲੋਕਾਂ ਦੀ ਸਿਹਤ ਠੀਕ ਰੱਖਣ ਲਈ ਮਿਲੇਟਸ ਨਾਂਅ ਦੀ ਜਿਹੜੀ ਨਵੀਂ ਸੰਜੀਵਨੀ ਲੱਭੀ ਹੈ, ਉਹ ਕਿਸੇ ਵੇਲੇ ਗਰੀਬ ਜਾਂ ਜੰਗਲੀ ਇਲਾਕਿਆਂ ਵਿੱਚ ਵੱਸਦੇ ਲੋਕਾਂ ਦੀ ਖੁਰਾਕ ਹੁੰਦੀ ਸੀ। ਬਾਜਰਾ, ਮੱਕੀ, ਜੌਂ, ਕਾਲੇ ਛੋਲੇ ਤਾਂ ਠੀਕ ਠਾਕ ਵਾਹੀਵਾਨ ਘਰਾਂ ਵਿੱਚ ਵੀ ਵਰਤੇ ਜਾਂਦੇ ਹਨ। ਗਰਮੀਆਂ ਵਿੱਚ ਮਿੱਸੀ ਰੋਟੀ, ਦਹੀਂ ਤੇ ਲੱਸੀ ਪੰਜਾਬ ਦੇ ਪਿੰਡਾਂ ਦੀ ਆਮ ਖੁਰਾਕ ਹੁੰਦੀ ਸੀ। ਕਣਕ, ਜੌਂ ਅਤੇ ਛੋਲੇ ਮਿਲਾ ਕੇ ਬਣਿਆ ਮਿੱਸਾ ਆਟਾ, ਜਿਸ ਨੂੰ ਬੇਰੜਾ ਕਿਹਾ ਜਾਂਦਾ ਹੈ, ਪੇਂਡੂ ਨਾਸ਼ਤੇ ਲਈ ਵਰਤਿਆ ਜਾਂਦਾ ਸੀ। ਸਰਦੀਆਂ ਵਿੱਚ ਮੱਕੀ ਤੇ ਕਣਕ ਦੀ ਰੋਟੀ ਨਾਲ ਗੰਦਲਾਂ ਵਾਲਾ ਸਾਗ ਤਕਰੀਬਨ ਸਾਰਾ ਸਿਆਲ ਚੱਲਦਾ ਸੀ। ਕਿਸਾਨ ਖੇਤਾਂ ਦੀਆਂ ਵੱਟਾਂ ਉੱਤੇ ਜਾਂ ਖੇਤ ਦੇ ਇੱਕ ਪਾਸੇ ਸ਼ਲਗਮ, ਮੂਲੀਆਂ, ਗਾਜਰਾਂ ਬੀਜ ਲੈਂਦੇ ਸਨ ਅਤੇ ਹਲ ਵਾਹੁੰਦਿਆਂ ਮੂਲੀਆਂ, ਗਾਜਰਾਂ ਪੁੱਟ ਕੇ ਵਗਦੇ ਪਾਣੀ ਵਿੱਚ ਧੋ ਕੇ ਖਾ ਲੈਂਦੇ ਸਨ। ਹਾਂ! ਉਨ੍ਹਾਂ ਨੂੰ ‘ਸਲਾਦ’ ਦਾ ਪਤਾ ਨਹੀਂ ਸੀ। ਜਿਸ ‘ਫਾਈਬਰ’ ਤੇ ‘ਸੈਲੇਡ’ ਦੀ ਗੱਲ ਅਜੋਕੇ ਖੁਰਾਕ ਮਾਹਰ ਕਰਦੇ ਹਨ, ਉਸ ਨੂੰ ਪੁਰਾਣੇ ਲੋਕਾਂ ਨੇ ਸਹਿਜ ਸੁਭਾਅ ਹੀ ਆਪਣੀ ਖੁਰਾਕ ਵਿੱਚ ਸ਼ਾਮਲ ਕੀਤਾ ਹੋਇਆ ਸੀ।
ਪੂੰਜੀਵਾਦੀ ਨਿਜ਼ਾਮ ਵਿੱਚ ਵੱਧ ਤੋਂ ਵੱਧ ਪੈਸਾ ਕਮਾਉਣ ਦੀ ਹੋੜ ਵਿੱਚ ਸਾਡੀਆਂ ਸਰਕਾਰਾਂ ਨੇ ਪਹਿਲਾਂ ਇਸ ਲਾਈਫ ਸਟਾਈਲ ਨੂੰ ਸਿਰਜਿਆ ਅਤੇ ਵੰਨ-ਸੁਵੰਨੇ ਖੁਰਾਕ ਦੀਆਂ ਵੰਨਗੀਆਂ ਖਤਮ ਕੀਤੀਆਂ। ਭਾਰਤ ਵਿੱਚ ਹਰੇ ਇਨਕਲਾਬ ਦੇ ਨਾਅਰੇ ਹੇਠ ਕਿਸਾਨਾਂ ਖਾਸ ਤੌਰ 'ਤੇ ਪੰਜਾਬ ਨੂੰ ਕਣਕ ਝੋਨੇ ਦੇ ਗਧੀ-ਗੇੜ ਵਿੱਚ ਉਲਝਾਇਆ। ਪੱਛਮੀ ਸਭਿਅਤਾ ਦੀਆਂ ਖੁਰਾਕਾਂ-ਪੀਜ਼ਾ, ਪਾਸਤਾ, ਬਰੈਡ ਸਮੇਤ ਕਈ ਤਰ੍ਹਾਂ ਦੇ ਪੀਣ-ਪਦਾਰਥ (ਕੋਕਾ ਕੋਲਾ, ਪੈਪਸੀ, ਲਿਮਕਾ) ਲਿਆਂਦੇ ਤੇ ਅੱਜ ਇਨ੍ਹਾਂ ਦੇ ਸੇਵਨ ਕਰਨ ਵਾਲੇ ਉਸੇ ਵਰਗ ਦੀ ਸਿਹਤ ਠੀਕ ਰੱਖਣ ਲਈ ਪਿੱਛੇ ਨੂੰ ਮੋੜਾ ਕੱਟ ਰਹੇ ਹਨ। ਅਮੀਰ ਵਰਗ ਵੀ ਆਪਣੀ ਸਿਹਤ ਦਾ ਕਬਾੜਾ ਕਰ ਕੇ ਮੋਟੇ ਅਨਾਜ ਵੱਲ ਅੰਨ੍ਹੇਵਾਹ ਦੌੜ ਰਿਹਾ ਹੈ ਤੇ ਬਾਜ਼ਾਰ ਵਿੱਚ ਇਹ ਮਿਲੇਟਸ ਜਿਸ ਭਾਅ ਵਿਕਦੇ ਹਨ, ਉਸ ਨੂੰ ਆਮ ਬੰਦਾ ਖਰੀਦ ਹੀ ਨਹੀਂ ਸਕਦਾ। ਅੱਜ ਕਮਾਈ ਇਸ ਪਾਸਿਓਂ ਹੋ ਰਹੀ ਹੈ। ਇਨ੍ਹਾਂ ਵਿੱਚੋਂ ਕੋਦੋ ਨਾਂਅ ਦਾ ਮਿਲੇਟ ਉਹੀ ਕੋਧਰਾ ਹੈ ਜਿਸ ਦੀ ਰੋਟੀ ਨੂੰ ਲਾਲੋ ਦੇ ਘਰ ਗੁਰੂ ਨਾਨਕ ਦੇਵ ਜੀ ਨੇ ਮਲਿਕ ਭਾਗੋ ਦੇ ਪਕਵਾਨਾਂ ਨਾਲੋਂ ਵਧੇਰੇ ਸੁੱਚੀ ਆਖਿਆ ਸੀ। ਬਾਬਾ ਸ਼ੇਖ ਫਰੀਦ ਦਾ ਸਲੋਕ ਚੇਤੇ ਆਉਂਦਾ ਹੈ :
ਹੰਸੁ ਉਡਰਿ ਕੋਧ੍ਰੈ ਪਇਆ ਲੋਕੁ ਵਿਡਾਰਣਿ ਜਾਇ॥
ਗਹਿਲਾ ਲੋਕੁ ਨ ਜਾਣਦਾ ਹੰਸੁ ਨ ਕੋਧ੍ਰਾ ਖਾਇ॥
ਅੱਜਕੱਲ੍ਹ ਮੋਤੀ ਚੁਗ ਚੁਗ ਕੇ ਸਾਰੇ ‘ਹੰਸਾਂ' ਦੇ ਢਿੱਡ ਖਰਾਬ ਹੋ ਗਏ ਹਨ ਅਤੇ ਉਹ ਮੋਤੀਆਂ ਦੇ ਭਾਅ ਮਿਲਦੇ ਕੋਧਰੇ ਉੱਤੇ ਟੁੱਟ ਪਏ ਹਨ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ