Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਨਜਰਰੀਆ

ਗੁੱਜਰ ਦੀਆਂ ਬੋਲੀਆਂ...

October 29, 2020 09:00 AM

-ਸੁਰਜੀਤ ਜੱਸਲ
ਗੁੱਜਰ ਨੂੰ ਬੁਢਾਪੇ ਵਿਚ ਕੰਨਾਂ ਤੋਂ ਭਾਵੇਂ ਘੱਟ ਸੁਣਨ ਲੱਗ ਪਿਆ ਸੀ, ਪਰ ਕੁਝ ਲੋਕ ਉਸ ਦੇ ਬੋਲ਼ੇਪਣ ਨੂੰ ਪਾਖੰਡ ਹੀ ਦੱਸਦੇ ਸਨ। ਉਨ੍ਹਾਂ ਅਨੁਸਾਰ ਗੁੱਜਰ ਨੂੰ ਆਪਣੇ ਕੰਮ ਦੀ ਗੱਲ ਤਾਂ ਝੱਟ ਸੁਣ ਜਾਂਦੀ, ਪਰ ਦੂਜੇ ਦੀ ਵਾਰੀ ਉਹ ਬੋਲ਼ਾ ਬਣ ਜਾਂਦਾ। ਉਂਜ, ਉਸ ਦੇ ਨਾਂ ਪਿੱਛੇ `ਬੋਲ਼ਾ` ਤਖੱਲਸ ਪੱਕ ਗਿਆ ਸੀ। ਗੁੱਜਰ ਆਪਣੀ ਜਵਾਨੀ ਦੇ ਦਿਨਾਂ ਵਿਚ ਇਲਾਕੇ ਦਾ ਸਿਰ-ਕੱਢ ਜੁਆਨ ਸੀ। ਸਰੂ ਵਰਗਾ ਲੰਮਾ ਕੱਦ, ਚੌੜੀ ਛਾਤੀ ਤੇ ਫੌਲਾਦ ਵਰਗੇ ਡੌਲੇ। ਇਲਾਕੇ ਵਿਚ ਗੁੱਜਰ ਦੀ ਪੂਰੀ ਧਾਂਕ ਸੀ। ਦੌੜਨ ਵਿਚ ਉਸ ਨੇ ਕਦੇ ਕਿਸੇ ਨੂੰ ਅੱਗੇ ਨਹੀਂ ਸੀ ਲੰਘਣ ਦਿੱਤਾ। ਗੁੱਜਰ ਨੂੰ ਸ਼ਿਕਾਰ ਖੇਡਣ ਦਾ ਬੜਾ ਸ਼ੌਕ ਸੀ। ਉਦੋਂ ਪਿੰਡ ਦੇ ਛਿਪਦੇ ਪਾਸੇ ਮੱਲ੍ਹੇ-ਝਾੜੀਆਂ ਨਾਲ ਲੱਦਿਆ ਬੜਾ ਸੰਘਣਾ ਜੰਗਲ ਸੀ। ਜੰਗਲ ਵਿਚ ਹਿਰਨ, ਰੋਝ, ਗਿੱਦੜ ਤੇ ਹੋਰ ਜਾਨਵਰਾਂ ਦੀ ਭਰਮਾਰ ਸੀ ਪਰ ਗੁੱਜਰ ਦੀ ਵਿਲੱਖਣਤਾ ਸੀ ਕਿ ਉਹ ਤਕੜੇ ਜਾਨਵਰ ਦਾ ਹੀ ਸ਼ਿਕਾਰ ਕਰਦਾ ਸੀ, ਬਿਮਾਰ ਅਤੇ ਆਹਰੀ ਜਾਨਵਰ ਨੂੰ ਉਹ ਕਦੇ ਕੁਝ ਨਹੀ ਸੀ ਕਹਿੰਦਾ।
ਇਕ ਦਿਨ ਹੋਇਆ ਇਹ ਕਿ ਹਿਰਨਾਂ ਦੀ ਡਾਰ ਮੂਹਰੇ ਭੱਜ ਨਿਕਲੀ। ਗੁੱਜਰ ਨੇ ਤੇਜ਼ੀ ਨਾਲ ਜਦੋਂ ਤੀਰਾਂ ਦਾ ਜੋੜਾ ਛੱਡਿਆ ਤਾਂ ਝਾੜੀਆਂ ਵਿਚ ਇੱਕ ਹਿਰਨੀ ਦੇ ਪੇਟ ਵਿਚ ਜਾ ਲੱਗਾ। ਉਸ ਹਿਰਨੀ ਨੂੰ ਤੜਫਦੀ ਦੇਖ ਕੇ ਗੁੱਜਰ ਨੇ ਤੀਰ-ਕਮਾਨ ਪਰ੍ਹੇ ਵਗਾਹ ਮਾਰਿਆ ਅਤੇ ਮੁੜ ਕਦੇ ਸ਼ਿਕਾਰ ਖੇਡਣ ਨਾ ਗਿਆ।
ਗੁੱਜਰ ਨੂੰ ਬੋਲੀਆਂ ਪਾਉਣ ਵਿਚ ਵੀ ਮੋਹਰੀ ਗਿਣਿਆ ਜਾਂਦਾ ਸੀ। ਉਦੋਂ ਵਿਆਹ-ਸਾਹਿਆਂ ਦੇ ਰੰਗ ਹੀ ਕੁਝ ਹੋਰ ਹੁੰਦੇ ਸੀ। ਕਈ ਕਈ ਦਿਨ ਜੰਝਾਂ ਰਹਿੰਦੀਆਂ ਸੀ। ਬੇਸ਼ੁਮਾਰ ਗਿੱਧਾ ਪੈਂਦਾ। ਗੁੱਜਰ ਬੋਲੀਆਂ ਦੀ ਝੜੀ ਲਾ ਦਿੰਦਾ ਸੀ। ਲੋਹੜੇ ਦੀਆਂ ਬੋਲੀਆਂ ਪਾਉਂਦਾ ਮੇਲਣਾ ਤੇ ਛਾਂਟ ਛਾਂਟ ਕੇ। ਇਕ ਵਾਰੀ ਕਹਿੰਦੇ ਪਿੰਡ ਵਿਚ ਬਖਤੂ ਦੇ ਵਿਆਹ ਆਈਆਂ ਮੇਲਣਾਂ ਜਦੋਂ ਸੱਥ ਵਿਚੋਂ ਲੰਘੀਆਂ ਤਾਂ ਪਿੰਡ ਵਾਲਿਆਂ ਨੂੰ ਚੁਣੌਤੀ ਦੇ ਕੇ ਬੋਲੀ ਪਾਈ। ਕਿਸੇ ਨੂੰ ਕੋਈ ਜੁਆਬ ਨਾ ਅਹੁੜਿਆ। ਧੂੰਣੀ `ਤੇ ਬੈਠੇ ਮੁੰਡਿਆਂ ਨੇ ਗੁੱਜਰ ਨੂੰ ਪਿੰਡ ਦੀ ਪੱਤ ਰੱਖਣ ਲਈ ਕਿਹਾ ਤਾਂ ਗੁੱਜਰ ਨੇ ਅਜਿਹੀ ਮੋੜਵੀਂ ਬੋਲੀ ਪਾਈ ਕਿ ਮੇਲਣਾਂ ਦੀ ਨੀਵੀ ਪੁਆ ਦਿੱਤੀ। ਉਨ੍ਹਾਂ ਸਮਿਆਂ ਵਿਚ ਮੇਲਿਆਂ ਦੇ ਰੰਗ ਵੀ ਕਮਾਲ ਦੇ ਹੁੰਦੇ ਸੀ। ਅੱਡੋ-ਅੱਡ ਪਿੰਡਾਂ ਦੇ ਬੋਲੀਆਂ ਦੇ ਮੁਕਾਬਲੇ ਕਰਾਏ ਜਾਂਦੇ ਸਨ। ਇਕ ਵਾਰੀ ਕਹਿੰਦੇ, ਗੁੱਜਰ ਦਾ ਪੇਚਾ ਨਾਲ ਦੇ ਪਿੰਡ ਵਾਲੇ ਪੰਡਤਾਂ ਦੇ ਭੋਲੇ ਨਾਲ ਪੈ ਗਿਆ। ਸਾਰਾ ਮੇਲਾ ਉਲਟ ਪਿਆ ਤਮਾਸ਼ਾ ਦੇਖਣ ਨੂੰ। ਭੋਲਾ ਵੀ ਬੋਲੀਆਂ ਪਾਉਣ ਵਿੱਚ ਪੂਰਾ ਗਿਣਿਆ ਹੋਇਆ ਸੀ। ਇੱਕ ਬੋਲੀ ਪਾਵੇ, ਦੂਜਾ ਝੱਟ ਜੁਆਬ ਦੇਵੇ। ਅਖਾੜਾ ਪੂਰਾ ਮਘ ਗਿਆ। ਬੋਲੀਆਂ ਦੇ ਭੰਡਾਰ ਕਿਤੇ ਮੁੱਕਣ ਵਾਲੇ ਸੀ! ਕਰੀਬ ਤਿੰਨ ਕੁ ਘੰਟੇ ਮੁਕਾਬਲਾ ਚੱਲਦਾ ਰਿਹਾ। ਅਖੀਰ ਸਿਆਣੇ ਬੰਦਿਆਂ ਨੇ ਬਰੋ-ਬਰਾਬਰੀ ਦਾ ਫੈਸਲਾ ਦੇ ਕੇ ਨਿਬੇੜਿਆ।
ਪਿੰਡ ਵਿਚ ਕਿਸੇ ਦੇ ਵਿਆਹ ਸ਼ਾਦੀ ਹੋਣੀ ਤਾਂ ਰਾਤ ਨੂੰ ਗਿੱਧੇ ਦਾ ਪਿੜ ਬੰਨ੍ਹ ਲੈਣਾ, ਪਰ ਗੁੱਜਰ ਬਿਨਾ ਗਿੱਧਾ ਭਲਾ ਕਿੰਜ ਮਘਦਾ! ਮੁੰਡਿਆਂ ਦੀ ਟੋਲੀ ਨੇ ਗੁੱਜਰ ਨੂੰ ਸ਼ਿੰਗਾਰ ਲਿਆਉਣਾ। ਫਿਰ ਗੁੱਜਰ ਨੇ ਸਾਰੀ ਸਾਰੀ ਰਾਤ ਬੋਲੀਆਂ ਪਾਈ ਜਾਣੀਆਂ। ਕਹਿੰਦੀਆਂ-ਕਹਾਉਂਦੀਆਂ ਮੇਲਣਾਂ ਹੰਭਾਂ ਦੇਣੀਆਂ। ਕਿਸੇ ਨੇ ਅੱਗੋਂ ਬੋਲੀ ਵੱਢਣੀ ਤਾਂ ਗੁੱਜਰ ਨੇ ਅਜਿਹਾ ਜੁਆਬ ਦੇਣਾ ਕਿ ਬੱਸ ਚੁੱਪ ਕਰਾ ਦੇਣਾ। ਫਿਰ ਅਗਲੇ ਦੀ ਬੋਲੀ ਪਾਉਣ ਦੀ ਹਿੰਮਤ ਹੀ ਨਾ ਰਹਿੰਦੀ।
ਉਮਰ ਦੇ ਪਿਛਲੇ ਪਹਿਰ ਤੱਕ ਉਸ ਅੰਦਰ ਬੈਠਾ ਬੋਲੀਆਂ ਦਾ ਸਿਰਜਕ ਜੁਆਨ ਹੀ ਰਿਹਾ। ਛੋਟੇ ਛੋਟੇ ਜੁਆਕਾਂ ਨੇ ਮਿੰਨਤਾਂ ਕਰਨੀਆਂ, ਤਰਲੇ ਕੱਢਣੇ ਤਾਂ ਉਸ ਨੇ ਬੋਲੀਆਂ ਸੁਣਾ ਦੇਣੀਆਂ। ਆਪਣੇ ਵੱਡੇ ਪੋਤੇ ਨੂੰ ਉਸ ਨੇ ਬੜੀ ਵਾਰ ਕਿਹਾ, ਬਈ ਲੜੀਵਾਰ ਬੋਲੀਆਂ ਕਿਸੇ ਕਾਪੀ-ਕਿਤਾਬ ਤੇ ਲਾਹ ਲਵੇ, ਪਰ... ਨਿਆਣੀ ਮੱਤ ਵਿਰਸੇ ਦਾ ਭੰਡਾਰ ਨਾ ਸਾਂਭ ਸਕੀ!

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ