Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਅੰਤਰਰਾਸ਼ਟਰੀ

ਔਰਤ ਯਾਤਰੀਆਂ ਨਾਲ ਜਿ਼ਆਦਤੀ : ਆਸਟਰੇਲੀਆ ਦੇ ਰੋਸ ਪਿੱਛੋਂ ਕਤਰ ਨੇ ਯਾਤਰੀ ਔਰਤਾਂ ਦੇ ਕੱਪੜੇ ਲੁਹਾ ਕੇ ਜਾਂਚਦੀ ਮੁਆਫੀ ਮੰਗੀ

October 29, 2020 07:53 AM

ਦੋਹਾ/ ਸਿਡਨੀ, 28 ਅਕਤੂਬਰ, (ਪੋਸਟ ਬਿਊਰੋ)- ਕਤਰ ਦੀ ਸਰਕਾਰ ਨੇ ਆਪਣੇ ਦੋਹਾ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਯਾਤਰੀ ਬੀਬੀਆਂ ਦੀ ਇਤਰਾਜ਼ਯੋਗ ਤਰੀਕੇ ਨਾਲ ਕੀਤੀ ਗਈ ਜਾਂਚ ਬਾਰੇ ਮੁਆਫੀ ਮੰਗੀ ਹੈ।
ਪਤਾ ਲੱਗਾ ਹੈ ਕਿ ਇਹ ਕੇਸ 2 ਅਕਤੂਬਰ ਦਾ ਹੈ। ਦੋਹਾ ਦੇ ਇਕ ਹਵਾਈ ਅੱਡੇ ਉੱਤੇ ਇਕ ਨਵਜੰਮੀ ਬੱਚੀ ਕੂੜੇ ਦੇ ਡੱਬੇ ਵਿਚ ਮਿਲਣ ਦੇ ਬਾਅਦ ਹਵਾਈ ਅੱਡੇ ਉੱਤੇ ਮੌਜੂਦ ਕਈ ਬੀਬੀਆਂ ਦੀ ਇਹ ਦੇਖਣ ਲਈਜਾਂਚ ਕੀਤੀ ਗਈ ਸੀ ਕਿ ਕਿਤੇ ਉਨ੍ਹਾਂ ਵਿਚੋਂ ਕਿਸੇ ਨੇ ਬੱਚੀ ਨੂੰ ਜਨਮ ਤਾਂ ਨਹੀਂ ਦਿੱਤਾ। ਦੋਸ਼ ਹੈ ਕਿ ਬੀਬੀਆਂ ਦੇ ਕੱਪੜੇ ਲੁਹਾਏ ਗਏ ਅਤੇ 10 ਉਡਾਣਾਂ ਦੀਆਂ ਯਾਤਰੀ ਬੀਬੀਆਂ ਨੂੰ ਇਸ ਜਾਂਚ ਦਾ ਸਾਹਮਣਾ ਕਰਨਾ ਪਿਆ ਸੀ।
ਆਸਟਰੇਲੀਆ ਦੀ ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਵਿਦੇਸ਼ੀ ਬੀਬੀਆਂ ਵਿਚ ਘੱਟੋ-ਘੱਟ 18 ਆਸਟਰੇਲੀਆ ਦੀਆਂ ਨਾਗਰਿਕ ਸਨ। ਆਸਟਰੇਲੀਅਨ ਮੀਡੀਆ ਨੇ ਇਸ ਤੋਂ ਪਹਿਲਾਂ ਰਿਪੋਰਟ ਕੀਤੀ ਸੀ ਕਿ ਦੋਹਾ ਤੋਂ ਸਿਡਨੀ ਜਾ ਰਹੀ ਇਕ ਫਲਾਈਟ ਵਿਚ ਸਵਾਰ ਸਭ ਅਡਲਟ ਯਾਤਰੀ ਔਰਤਾਂ ਨੂੰ ਫਲਾਈਟ ਤੋਂ ਉਤਰਨ ਦਾ ਹੁਕਮ ਦਿੱਤਾ ਗਿਆ ਸੀ। ਉਨ੍ਹਾਂ ਨੂੰ ਇਕ ਐਂਬੁਲੈਂਸ ਵਿਚ ਲਿਜਾ ਕੇ ਜਾਂਚ ਤੋਂ ਪਹਿਲਾਂ ਸਾਰੇ ਕੱਪੜੇ, ਇੱਥੋਂ ਤੱਕ ਕਿ ਅੰਡਰਗਾਰਮੈਂਟਸ ਵੀ,ਉਤਾਰਨ ਲਈ ਕਿਹਾ ਗਿਆ। ਚਸ਼ਮਦੀਦਾਂ ਦੇ ਮੁਤਾਬਕ ਬਾਅਦ ਵਿਚ ਕਈ ਬੀਬੀਆਂ ਦੁਖੀ ਦਿਖਾਈ ਦਿੱਤੀਆਂ ਸਨ ਅਤੇ ਆਸਟਰੇਲੀਆ ਦੀ ਸਰਕਾਰ ਨੇ ਉਨ੍ਹਾਂ ਨੂੰ ਹੈਲਥ ਸਪੋਰਟ ਦਿੱਤੀ ਸੀ।
ਕਤਰ ਦੀ ਸਰਕਾਰ ਨੇ ਵੈਬਸਾਈਟ ਉੱਤੇ ਬਿਆਨ ਜਾਰੀ ਕਰ ਕੇ ਇਨ੍ਹਾਂ ਯਾਤਰੀ ਬੀਬੀਆਂ ਨੂੰ ਹੋਈ ਪਰੇਸ਼ਾਨੀ ਦਾ ਅਫਸੋਸ ਜ਼ਾਹਰ ਕੀਤਾ ਅਤੇ ਦੱਸਿਆ ਕਿ ‘ਬੱਚੀ ਇਕ ਪਲਾਸਟਿਕ ਬੈਗ ਵਿਚ ਮਿਲੀ ਸੀ ਅਤੇ ਉਹ ਕੂੜੇ ਦੇ ਹੇਠਾਂ ਦੱਬੀ ਹੋਈ ਸੀ। ਇਸ ਲਈ ਉਸ ਦੇ ਮਾਤਾ-ਪਿਤਾ ਨੂੰ ਤੁਰੰਤ ਲੱਭਣਾ ਸ਼ੁਰੂ ਕੀਤਾ ਗਿਆ। ਨਵਜੰਮੀ ਬੱਚੀ ਜਿੱਥੋਂ ਮਿਲੀ ਸੀ, ਉਸ ਦੇ ਆਲੇ-ਦੁਆਲੇ ਦੀਆਂ ਉਡਾਣਾਂ ਵਿੱਚ ਤਲਾਸ਼ੀ ਲਈ ਗਈ।` ਬਿਆਨ ਮੁਤਾਬਕ ‘ਤੁਰੰਤ ਤਲਾਸ਼ੀ ਲੈਣ ਦਾ ਫ਼ੈਸਲਾ ਇਸ ਲਈ ਕੀਤਾ ਗਿਆ ਤਾਂ ਜੋ ਇਸ ਭਿਆਨਕ ਅਪਰਾਧ ਦੇ ਦੋਸ਼ੀਆਂ ਨੂੰ ਭੱਜਣ ਤੋਂ ਰੋਕਿਆ ਜਾ ਸਕੇ। ਕਤਰ ਇਸ ਕਾਰਵਾਈ ਨਾਲ ਕਿਸੇ ਯਾਤਰੀ ਦੀ ਨਿੱਜੀ ਆਜ਼ਾਦੀ ਦੀ ਉਲੰਘਣਾ ਉੱਤੇ ਅਫਸੋਸ ਪ੍ਰਗਟ ਕਰਦਾ ਹੈ।` ਕਤਰ ਸਰਕਾਰ ਨੇ ਦੱਸਿਆ ਕਿ ਬੱਚੀ ਇਸ ਵਕਤ ਸਿਹਤਮੰਦ ਅਤੇ ਸੁਰੱਖਿਅਤ ਹੈ। ਸਰਕਾਰ ਨੇ ਇਸ ਘਟਨਾ ਦੀ ਵਿਆਪਕ ਅਤੇ ਪਾਰਦਰਸ਼ੀ ਜਾਂਚ ਦੇ ਨਿਰਦੇਸ਼ ਦਿੱਤੇ ਹਨ ਅਤੇ ਕਿਹਾ ਹੈ ਕਿ ਜਾਂਚ ਦੇ ਨਤੀਜੇ ਦੂਜੇ ਦੇਸ਼ਾਂ ਨਾਲ ਸਾਂਝੇ ਕੀਤੇ ਜਾਣਗੇ। ਹਾਲੇ ਇਹ ਪਤਾ ਨਹੀਂ ਚੱਲ ਸਕਿਆ ਕਿ ਜਾਂਚ ਵਿਚੋਂ ਲੰਘਣ ਵਾਲਿਆਂ ਵਿਚ ਆਸਟਰੇਲੀਆ ਦੇ ਇਲਾਵਾ ਹੋਰ ਕਿਹੜੇ ਦੇਸ਼ਾਂ ਦੀਆਂ ਅੋਰਤਾਂ ਸਨ।
ਇਹ ਇਤਰਾਜ਼ਯੋਗ ਮਾਮਲਾ ਇਸ ਹਫ਼ਤੇ ਉਦੋਂ ਸਾਹਮਣੇ ਆਇਆ,ਜਦੋਂ ਯਾਤਰੀ ਔਰਤਾਂ ਨੇ ਆਸਟਰੇਲੀਆ ਦੀ ਸਰਕਾਰ ਨਾਲ ਸੰਪਰਕ ਕੀਤਾ। ਆਸਟਰੇਲੀਆ ਦੀ ਵਿਦੇਸ਼ ਮੰਤਰੀ ਮੋਰਿਸ ਪਾਇਨੇ ਨੇ ਬੁੱਧਵਾਰ ਨੂੰ ਦੱਸਿਆ ਕਿ ਕੁੱਲ 18 ਆਸਟਰੇਲੀਅਨ ਔਰਤਾਂ ਦੀ ਜਾਂਚ ਕੀਤੀ ਗਈ ਸੀ। ਸੋਮਵਾਰ ਨੂੰ ਆਸਟਰੇਲੀਆ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਸਧਾਰਨ ਹਾਲਤਾਂ ਵਿਚ ਵੱਖਰੀ ਘਟਨਾ ਸੀ, ਜਿਸ ਵਿਚ ਬੀਬੀਆਂ ਆਜ਼ਾਦ ਰੂਪ ਨਾਲ ਤੇ ਪੂਰੀ ਜਾਣਕਾਰੀ ਹਾਸਲ ਕਰਨ ਦੇ ਬਾਅਦ ਜਾਂਚ ਦੀ ਮਨਜ਼ੂਰੀ ਦਿੰਦੀਆਂ ਹਨ।`ਆਸਟਰੇਲੀਆ ਨੇ ਇਹ ਕੇਸ ਆਪਣੀ ਫੈਡਰਲ ਪੁਲਸ ਨੂੰ ਸੌਂਪ ਦਿੱਤਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈ ਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾ ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ