Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਪੈਗੰਬਰ ਦੇ ਵਿਵਾਦ ਕਾਰਨ ਤੁਰਕੀ-ਇਰਾਨ-ਫਰਾਂਸ ਵਿੱਚ ਕਾਰਟੂਨ ਜੰਗ ਛਿੜੀ

October 29, 2020 07:46 AM

* ਅਰਦੋਗਾਨ ਨੂੰ ਫਰਾਂਸ ਦੇ ਅਖਬਾਰ ਨੇ ਅੱਧ-ਨੰਗਾ ਦਿਖਾਇਆ
* ਇਰਾਨ ਵਾਲਿਆਂ ਨੇ ਫਰਾਂਸ ਦਾ ਰਾਸ਼ਟਰਪਤੀ ਰਾਖਸ਼ ਵਜੋਂ ਪੇਸ਼ ਕੀਤਾ

ਇਸਤਾਂਬੁਲ/ ਪੈਰਿਸ, 28 ਅਕਤੂਬਰ, (ਪੋਸਟ ਬਿਊਰੋ)- ਪੰਜ ਸਾਲ ਪਹਿਲਾਂ ਪੈਗੰਬਰ ਮੁਹੰਮਦ ਦਾ ਕਾਰਟੂਨ ਬਣਾਉਣ ਦੇ ਬਾਅਦ ਅੱਤਵਾਦੀ ਹਮਲੇ ਦਾ ਸ਼ਿਕਾਰ ਬਣੀ ਫਰਾਂਸ ਦੀ ਹਫਤਾਵਰੀ ਮੈਗਜ਼ੀਨ ਸ਼ਾਰਲੀ ਹੈਬਦੋ, ਜਿਸ ਦੇ ਬਾਰਾਂ ਸਟਾਫ ਮੈਂਬਰ ਮਾਰ ਦਿੱਤੇ ਗਏ ਸਨ, ਇਕ ਵਾਰ ਫਿਰ ਵਿਵਾਦਾਂ ਵਿਚ ਆ ਗਈ ਹੈ। ਇਸ ਮੈਗਜ਼ੀਨ ਨੇ ਤੁਰਕੀ ਦੇ ਰਾਸ਼ਟਰਪਤੀ ਆਰਦੋਗਾਨ ਦਾ ਕਾਰਟੂਨ ਬਣਾਇਆ ਹੈ, ਜਿਸ ਤੋਂ ਹੰਗਾਮਾ ਹੋ ਗਿਆ ਹੈ।ਤੁਰਕੀ ਸਰਕਾਰ ਨੇ ਇਸ ਪਿੱਛੋਂ ਸ਼ਾਰਲੀ ਹੈਬਦੋ ਦੇ ਖਿਲਾਫ਼ ‘ਸੱਭਿਆਚਾਰਕ ਨਸਲਵਾਦ` ਕਰਨ ਦਾ ਦੋਸ਼ ਲਾਇਆ ਹੈ।
ਵਰਨਣ ਯੋਗ ਹੈ ਕਿ ਪਿੱਛੇ ਜਿਹੇ ਇਸ ਮੈਗਜ਼ੀਨ ਨੇ ਆਪਣੇ ਪਹਿਲੇ ਸਫੇ ਉੱਤੇਤੁਰਕੀ ਦੇ ਰਾਸ਼ਟਰਪਤੀ ਰਜ਼ਬ ਤੈਅਬਆਰਦੋਗਾਨਦਾ ਕਾਰਟੂਨ ਛਾਪਿਆ ਸੀ। ਇਸ ਬਾਰੇ ਅਰਦੋਗਾਨਦੇ ਸੀਨੀਅਰ ਪ੍ਰੈੱਸ ਅਧਿਕਾਰੀ ਫਾਰ ਫਾਹਰੇਤੀਨ ਆਲਤੁਨ ਨੇ ਟਵੀਟ ਕੀਤਾ ਕਿ ‘ਅਸੀਂ ਇਸ ਅਦਾਰੇਵੱਲੋਂ ਸੱਭਿਆਚਾਰਕ ਨਸਲਵਾਦ ਅਤੇ ਨਫਰਤ ਫ਼ੈਲਾਉਣ ਦੀ ਬਹੁਤ ਘਿਣਾਉਣੀ ਕੋਸ਼ਿਸ਼ ਦੀ ਨਿੰਦਾ ਕਰਦੇ ਹਾਂ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੇ ਮੁਸਲਿਮ ਵਿਰੋਧੀ ਏਜੰਡੇ ਦਾ ਨਤੀਜਾ ਦਿੱਸਦਾ ਹੈ। ਸ਼ਾਰਲੀ ਹੈਬਦੋ ਨੇ ਕਥਿਤ ਕਾਰਟੂਨਾਂ ਦੀ ਇੱਕ ਲੜੀ ਛਾਪੀ ਹੈ, ਜਿਸ ਵਿਚ ਸਾਡੇ ਰਾਸ਼ਟਰਪਤੀ ਦੇ ਘਿਣਾਉਣੇ ਕਾਰਟੂਨ ਦਿੱਸ ਰਹੇ ਹਨ।` ਉਨ੍ਹਾਂ ਦੇ ਬਿਆਨ ਤੋਂ ਇਲਾਵਾ ਤੁਰਕੀ ਦੇ ਲੋਕ ਵੀ ਵਿਰੋਧ ਕਰ ਰਹੇ ਹਨ।
ਮੈਗਜ਼ੀਨ ਸ਼ਾਰਲੀ ਹੈਬਦੋ ਦਾ ਇਸ ਬੁੱਧਵਾਰ ਦਾ ਐਡੀਸ਼ਨ ਆਨਲਾਈਵ ਰਿਲੀਜ਼ ਹੋਇਆ ਹੈ, ਜਿਸ ਵਿਚ ਤੁਰਕੀ ਦੇ ਰਾਸ਼ਟਰਪਤੀ ਅਰਦੋਗਾਨਨੂੰ ਟੀ-ਸ਼ਰਟ ਅਤੇ ਅੰਡਰਪੈਂਟ ਵਿੱਚ ਦਿਖਾਇਆ ਗਿਆ ਤੇ ਉਹ ਕੈਨ ਨਾਲ ਬੀਅਰ ਪੀ ਰਹੇ ਸਨ ਤੇ ਹਿਜਾਬ ਪਹਿਨੇ ਹੋਏ ਇਕ ਬੀਬੀ ਦੀ ਸਕਰਟ ਉਠਾ ਰਹੇ ਸਨ। ਇਸ ਕਾਰਟੂਨ ਵਿਚ ਲਿਖਿਆ ਸੀ, ‘ਅਰਦੋਗਾਨ: ਪ੍ਰਾਈਵੇਟ ਵਿਚ ਉਹ ਕਾਫੀ ਫਨੀ ਹਨ।` ਸ਼ਾਰਲੀ ਹੈਬਦੋ ਨੇ ਇਹ ਕਾਰਟੂਨ ਉਸ ਵਕਤ ਛਾਪਿਆ ਹੈ,ਜਦੋਂਇੱਕ ਪਾਸੇ ਅਰਦੋਗਾਨ ਤੇ ਦੂਸਰੇ ਪਾਸੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਅਤੇ ਹੋਰ ਯੂਰਪੀ ਆਗੂਆਂ ਵਿਚਾਲੇ ਫਰਾਂਸ ਦੇ ਇੱਕ ਸਕੂਲ ਟੀਚਰ ਦਾ ਸਿਰ ਕੱਟਣਤੋਂਤਨਾਅ ਵਾਲੀ ਬਹਿਸ ਚੱਲ ਰਹੀ ਹੈ। ਪੈਰਿਸ ਦੇ ਟੀਚਰ ਸੈਮੁਅਲ ਪੈਟਾ ਦਾ ਇਕ ਇਸਲਾਮਿਕ ਹਮਲਾਵਰ ਨੇ ਇਸ ਲਈ ਸਿਰ ਵੱਢ ਦਿੱਤਾ ਸੀ ਕਿ ਉਸ ਨੇ ਕਲਾਸ ਵਿਚ ਬੱਚਿਆਂ ਨੂੰ ਪੈਗੰਬਰ ਦਾ ਕਾਰਟੂਨ ਦਿਖਾਇਆ ਸੀ। ਇਸ ਘਟਨਾ ਪਿੱਛੋਂਰਾਸ਼ਟਰਪਤੀ ਮੈਕਰੋਂ ਨੇ ਸਾਫ ਕਿਹਾ ਸੀ ਕਿ ਫਰਾਂਸ ਆਪਣੀਆਂ ਧਰਮ ਨਿਰਪੱਖ ਰਿਵਾਇਤਾਂਤੇ ਕਾਨੂੰਨਾਂ ਦੀ ਪਾਲਣਾ ਕਰਦਾ ਰਹੇਗਾ, ਜਿਨ੍ਹਾਂ ਵਿਚ ਪ੍ਰਗਟਾਵੇ ਦੀ ਆਜ਼ਾਦੀ ਯਕੀਨੀ ਕੀਤੀ ਗਈ ਹੈ। ਇਸ ਆਜ਼ਾਦੀ ਰਾਹੀਂ ਸ਼ਾਰਲੀ ਹੈਬਦੋ ਨੂੰ ਵੀ ਪੈਗੰਬਰ ਮੁਹੰਮਦ ਦਾ ਕਾਰਟੂਨ ਬਣਾਉਣ ਦੀ ਆਜ਼ਾਦੀ ਮਿਲਦੀ ਹੈ, ਜਿਸ ਨਾਲ ਇੱਕ ਹੰਗਾਮਾ ਸ਼ੁਰੂ ਹੋਇਆ ਅਤੇ ਕਈ ਦੇਸ਼ਾਂ ਵਿੱਚ ਮੈਕਰੋਂ ਦੇ ਖਿਲਾਫ ਪਰਦਰਸ਼ਨ ਹੋਏ ਸਨ। ਇਸ ਤੋਂ ਪਹਿਲਾਂ 2015 ਵਿਚ ਪੈਰਿਸ ਵਿਚ ਸ਼ਾਰਲੀ ਹੈਬਦੋ ਦੇ ਦਫਤਰ ਉੱਤੇਹੋਏ ਹਮਲੇ ਵਿਚ ਕਈ ਪੱਤਰਕਾਰਾਂ ਦੀ ਮੌਤ ਹੋ ਗਈ ਸੀ।
ਰਾਸ਼ਟਰਪਤੀ ਮੈਕਰੋਂ ਦਾ ਵਿਰੋਧ ਇਸ ਵਕਤ ਸਿਰਫ ਤੁਰਕੀ ਵਿਚ ਨਹੀਂ, ਈਰਾਨਤੇ ਕਈ ਹੋਰ ਦੇਸ਼ਾਂ ਵਿਚ ਵੀ ਹੋ ਰਿਹਾ ਹੈ। ਇਸ ਬਿਆਨ ਦੇ ਬਾਅਦ ਇਰਾਨ ਦੇ ਮੀਡੀਆ ਨੇ ਉਨ੍ਹਾਂ ਨੂੰ ਰਾਖਸ਼ ਦਿਖਾਇਆ ਤੇ ਉਨ੍ਹਾ ਦੇ ਕਾਰਟੂਨ ਇੱਥੇ ਛਾਪੇ ਗਏ ਹਨ, ਜਿਸ ਵਿਚ ਉਨ੍ਹਾਂ ਦੇ ਲੰਬੇ ਕੰਨ, ਪੀਲੀਆਂ ਅੱਖਾਂ ਅਤੇ ਤਿੱਖੇ ਦੰਦ ਹਨ। ਈਰਾਨ ਦੇ ਵਤਨ ਐਮਰੋਜ ਵਿਚ ਕਿਹਾ ਗਿਆ ਹੈ ਕਿ ਮੈਕਰੋਂ ਨੇ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਨਾਰਾਜ਼ ਕੀਤਾ ਹੈ। ਇਸ ਮੁੱਦੇ ਉੱਤੇ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਵੀ ਇਕ ਇਸਲਾਮਿਕ ਗਰੁੱਪ ਦੇ ਲੱਗਭਗ 10,000 ਲੋਕਾਂ ਨੇ ਮੰਗਲਵਾਰ ਨੂੰ ਜਲੂਸ ਕੱਢਿਆ ਤੇ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਫ੍ਰਾਂਸੀਸੀ ਸਾਮਾਨ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ