Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਅੰਤਰਰਾਸ਼ਟਰੀ

ਅਮਰੀਕਾ ਨੂੰ ਚੀਨ ਵੱਲੋਂ ਜੰਗ ਲਈ ਉਕਸਾਏ ਜਾਣ ਤੋਂ ਤਨਾਅ

October 29, 2020 02:45 AM

* ਕੋਰੀਆਈ ਜੰਗ ਦੀ ਬਰਸੀ `ਤੇ ਜਿਨਪਿੰਗ ਦੇ ਭਾਸ਼ਣ ਵਿੱਚ ਇਸ਼ਾਰੇ

ਪੇਈਚਿੰਗ , 28 ਅਕਤੂਬਰ (ਪੋਸਟ ਬਿਊਰੋ)- ਕੋਰੀਆਈ ਜੰਗ ਦੀ 70ਵੀਂ ਬਰਸੀ ਦੇ ਵਕਤ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਜਿਹਾ ਭਾਸ਼ਣ ਦਿੱਤਾ ਹੈ, ਜਿਸ ਕਾਰਨ ਕਈ ਵਿਸ਼ਲੇਸ਼ਕ ਚਿੰਤਾ ਵਿੱਚ ਹਨ।
ਇਸ ਦੌਰਾਨ ਸ਼ੀ ਜਿਨਪਿੰਗ ਨੇ ਆਪਣੇ ਭਾਸ਼ਣ ਵਿੱਚ ਅਮਰੀਕਾ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਅਤੇ ਇਸ਼ਾਰਿਆਂ ਵਿੱਚ ਕਿਹਾ ਕਿ ਜਦੋਂ ਚੀਨ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਸਨ, ਓਦੋਂ ਵੀ ਉਹ ਅਮਰੀਕਾ ਤੋਂਨਹੀਂ ਡਰਦਾ ਸੀ, ਅੱਜਕੱੱਲ੍ਹ ਤਾਂ ਉਹ ਹਰ ਪੱਖੋਂ ਮਜ਼ਬੂਤ ਸਥਿਤੀ ਵਿੱਚ ਹੈ। ਇਸ ਲਈ ਅਮਰੀਕਾ ਤੋਂ ਡਰ ਦਾ ਕੋਈ ਮਤਲਬ ਨਹੀਂ ਬਣਦਾ। ਜਿਨਪਿੰਗ ਦੇ ਇਸ ਭਾਸ਼ਣ ਨੂੰ ਪ੍ਰਤੱਖ ਤੌਰ ਉੱਤੇ ਚੀਨ ਵੱਲੋਂ ਅਮਰੀਕਾ ਨੂੰ ਜੰਗ ਲਈ ਉਕਸਾਉਣ ਦਾ ਦਆ ਮੰਨਿਆ ਜਾ ਰਿਹਾ ਹੈ।
ਅਮਰੀਕਾ ਨੇ ਜਦੋਂ ਤਾਈਵਾਨ ਨੂੰ ਇੱਕ ਅਰਬ ਡਾਲਰ ਤੋਂਵੱਧ ਕੀਮਤ ਦੇ ਹਥਿਆਰ ਵੇਚਣ ਦੀ ਮਨਜ਼ੂਰੀ ਦਿੱਤੀ ਹੈ, ਉਸ ਦੇ ਬਾਅਦ ਤੋਂ ਚੀਨ ਤੇ ਅਮਰੀਕਾ ਦਾ ਵਿਵਾਦ ਵਧ ਗਿਆ ਹੈ। ਅਮਰੀਕਾ ਦੇ ਇਸ ਐਲਾਨ ਪਿੱਛੋਂ ਤਣਾਅ ਵਿੱਚ ਵਾਧਾ ਹੋ ਗਿਆ ਹੈ। ਕੋਰੀਆਈ ਜੰਗ ਦੀ 70ਵੀਂ ਬਰਸੀ ਓਦੋਂ ਮਨਾਈ ਜਾ ਰਹੀ ਹੈ,ਜਦੋਂ ਅਮਰੀਕਾ ਨਾਲ ਕਾਰੋਬਾਰ ਅਤੇ ਤਕਨੀਕ ਲਈ ਅਮਰੀਕਾ ਨਾਲ ਮੁਕਾਬਲੇਬਾਜ਼ੀ ਹੈ ਅਤੇ ਮਨੁੱਖੀ ਅਧਿਕਾਰਾਂ ਤੇ ਤਾਈਵਾਨ ਬਾਰੇ ਚੀਨ ਵੱਲੋਂ ਦਬਾਅ ਪੈਂਦਾ ਜਾ ਰਿਹਾ ਹੈ। ਚੀਨ ਤਾਈਵਾਨ ਨੂੰ ਆਪਣਾ ਅਨਿੱਖੜਵਾਂ ਅੰਗ ਮੰਨਦਾ ਹੈ। ਕੋਰੀਆਈ ਜੰਗ ਦੀ ਬਰਸੀ ਮੌਕੇ ਸ਼ੀ ਜਿਨਪਿੰਗ ਨੇ ਚੀਨੀ ਫੌਜ ਦੀਆਂ ਬਹਾਦਰੀ ਦੀਆਂ ਕਹਾਣੀਆਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਵਿੱਚ ਦੇਸ਼ਭਗਤੀ ਦੀ ਭਾਵਨਾ ਮਜ਼ਬੂਤ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਸਾਲ 1950-53 ਵਿਚਾਲੇ ਚੱਲੀ ਜੰਗ ਨੂੰ ਉਨ੍ਹਾਂ ਨੇ ਇਸ ਗੱਲ ਦੀ ਨਿਸ਼ਾਨੀ ਦੱਸਿਆ ਕਿ ਜੋ ਚੀਨ ਦੇ ਦਰਵਾਜ਼ੇ `ਤੇ ਮੁਸ਼ਕਲ ਪੈਦਾ ਕਰੇਗਾ,ਇਹ ਦੇਸ਼ ਉਸ ਦੇ ਲਈ ਤਿਆਰ ਹੈ।
ਚੀਨ ਦੀ ਹਾਕਮ ਕਮਿਊਨਿਸਟ ਪਾਰਟੀ ਲਈ ਕੋਰੀਆਈ ਜੰਗ ਉਹ ਕਿੱਸਾ ਹੈ ਜਿਸ ਨੇ ਉਸ ਨੂੰ ਆਪਣੀਆਂ ਜੜ੍ਹਾਂ ਜਮਾਉਣ ਵਿੱਚ ਮਦਦ ਕੀਤੀ ਸੀ। ਇਸ ਰੈਲੀ ਵਿੱਚ ਜਿਨਪਿੰਗ ਨੇ ਅਮਰੀਕਾ ਉੱਤੇ ਨਿਸ਼ਾਨਾ ਵਿੰਨ੍ਹਦੇ ਹੋਏ ਇੱਕ-ਪਾਸੜ ਸੋਚ, ਸੁਰੱਖਿਆਵਾਦ ਅਤੇ ਅੱਤ ਦੇ ਹੰਕਾਰ ਦੀ ਨਿੰਦਾ ਕੀਤੀ। ਅਮਰੀਕਾ ਦੀ ਅਗਵਾਈ ਵਿੱਚ ਯੂ ਐੱਨ ਗਠਜੋੜ ਫੋਰਸਾਂ ਦੇ ਖਿਲਾਫ ਉਤਰ ਕੋਰੀਆ ਨੂੰ ਮਦਦ ਦੇਣ ਲਈ ਚੀਨ ਨੇ ਇਸ ਜੰਗ ਵਿੱਚ ਆਪਣੀ ਫੌਜ ਭੇਜੀ ਸੀ, ਜਿਸ ਨੂੰ ਓਦੋਂ ਚੀਨ ਨੇ ‘ਅਮਰੀਕੀ ਹਮਲਾਵਰ ਨੀਤੀ ਦੇ ਖਿਲਾਫ ਜੰਗ ਅਤੇ ਕੋਰੀਆ ਦੀ ਮਦਦ` ਦਾ ਨਾਂਅ ਦਿੱਤਾ ਹੈ। ਇਹ ਜੰਗ ਭਾਵੇਂ ਅੜਿੱਕੇ ਵਿੱਚ ਖਤਮ ਹੋਈ, ਪਰ ਇਸ ਨੇ ਵਿਸ਼ਵ ਮੰਚ `ਤੇ ਚੀਨ ਨੂੰ ਵੱਡੇ ਖਿਡਾਰੀ ਵਜੋਂ ਸਥਾਪਤ ਕਰ ਦਿੱਤ ਸੀਾ।
19 ਅਕਤੂਬਰ 1950 ਨੂੰ ਕੋਰੀਆਈ ਜੰਗ ਵਿੱਚ ਚੀਨ ਦੇ ਦਖਲ ਦੀ ਸੱਤਰਵੀਂ ਵਰ੍ਹੇਗੰਢ ਦੌਰਾਨ ਚੀਨ ਦੇ ਸਰਬ ਉਚ ਕਮਾਂਡਰ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਹਮਲਾਵਰਾਂ ਨਾਲ ਉਨਾਂ ਦੀ ਭਾਸ਼ਾ ਵਿੱਚ ਗੱਲ ਕਰਨਾ ਜ਼ਰੂਰੀ ਹੈ, ਜੋ ਉਹ ਜਾਣਦੇ ਹਨ। ਉਨ੍ਹਾਂ ਕਿਹਾ ਕਿ ਸ਼ਾਂਤੀ ਅਤੇ ਸਨਮਾਨ ਜਿੱਤਣ ਲਈ ਇੱਕ ਜਿੱਤ ਦੀ ਲੋੜ ਹੁੰਦੀ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ