Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਅੰਤਰਰਾਸ਼ਟਰੀ

ਨਾਸਾ ਵੱਲੋਂ ਚੰਦ ਦੀ ਸਤ੍ਹਾ ਉਤੇ ਪਾਣੀ ਲੱਭਣ ਦਾ ਦਾਅਵਾ

October 29, 2020 02:43 AM

ਵਾਸ਼ਿੰਗਟਨ, 28 ਅਕਤੂਬਰ (ਪੋਸਟ ਬਿਊਰੋ)- ਅਮਰੀਕੀ ਸਪੇਸ ਰਿਸਰਚ ਏਜੰਸੀ ਨਾਸਾ ਨੇ ਕਿਹਾ ਕਿ ਉਸ ਨੂੰ ਪਹਿਲੀ ਵਾਰ ਚੰਦਰਮਾ ਦੀ ਸਤ੍ਹਾ ਉੱਤੇ ਪਾਣੀ ਦੇ ਨਿਸ਼ਾਨ ਮਿਲੇ ਹਨ। ਇਹ ਖੋਜ ਨਾਸਾ ਤੇ ਜਰਮਨ ਏਅਰੋਸਪੇਸ ਸੈਂਟਰ ਦੀ ਸਾਂਝੀ ਯੋਜਨਾ ਇਨਫਰਾਰੇਡ ਐਸਟ੍ਰੋਨਾਮੀ (ਐਸ ਓ ਐਫ ਆਈ ਏ-ਸੋਫੀਆ) ਲਈ ਸਟ੍ਰੈਟੋਸਫੇਰਿਕ ਲੈਬਾਰਟਰੀਦੀ ਵਰਤੋਂ ਕਰ ਕੇ ਕੀਤੀ ਗਈ ਹੈ। ਨਾਸਾ ਦੇ ਐਡਮਿਨਿਸਟ੍ਰੇਟਰ ਜਿਮ ਬ੍ਰਿਡੇਨਸਟਾਈਨ ਨੇ ਟਵੀਟ ਕੀਤਾ, ‘ਅਸੀਂ ਪਹਿਲੀ ਵਾਰ ਸੋਫੀਆ ਟੈਲੀਸਕੋਪ ਦਾ ਵਰਤੋਂ ਕਰ ਕੇ ਚੰਦਰਮਾ ਦੀ ਉਸ ਸਤ੍ਹਾ ਉੱਤੇ ਪਾਣੀ ਦੀ ਪੁਸ਼ਟੀ ਕੀਤੀ ਹੈ, ਜਿੱਥੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਹਨ।` ਇਸ ਨਾਲ ਚੰਦ ਉੱਤੇ ਮਨੁੱਖੀ ਵਸੇਬੇ ਦੀਆਂ ਆਸਾਂ ਵਧ ਗਈਆਂ ਹਨ।
ਨੇਚਰ ਐਸਟਰੋਨਾਮੀ ਜਰਨਲ ਵਿੱਚ ਛਪੇ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਪਾਣੀ ਜਾਂ ਤਾਂ ਛੋਟੇ ਪੁਲਾੜੀ ਪਿੰਡ ਦੇ ਪ੍ਰਭਾਵ ਨਾਲ ਬਣਿਆ ਹੈ ਜਾਂ ਸੂਰਜ ਵਿੱਚੋਂ ਨਿਕਲੇ ਊਰਜਾ ਦੇ ਕਣਾਂ ਤੋਂਬਣਿਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਪਾਣੀ ਚੰਦਰਮਾ ਦੇ ਠੰਢੇ ਖੇਤਰਾਂ ਤੱਕ ਹੀ ਸੀਮਿਤ ਨਹੀਂ ਅਤੇ ਇਹ ਚੰਦ ਦੀ ਪੂਰੀ ਸਤ੍ਹਾ ਉੱਤੇ ਹੋ ਸਕਦਾ ਹੈ। ਬ੍ਰਿਡੇਨਸਟਾਈਨ ਨੇ ਕਿਹਾ, ‘ਅਸੀਂ ਅਜੇ ਤੱਕ ਇਹ ਨਹੀਂ ਜਾਣਦੇ ਕਿ ਅਸੀਂ ਇਸ ਨੂੰ ਇੱਕ ਸਾਧਨ ਵਜੋਂ ਇਸਤੇਮਾਲ ਕਰ ਸਕਦੇ ਹਾਂ ਜਾਂ ਨਹੀਂ, ਪਰ ਚੰਦਰਮਾ ਉੱਤੇ ਪਾਣੀ ਦੇ ਬਾਰੇ ਜਾਣਕਾਰੀ ਸਾਡੀ ਖੋਜ ਲਈ ਕਾਫੀ ਮਹੱਤਵ ਪੂਰਨ ਹੈ।` ਸੋਫੀਆ ਨੇ ਚੰਦਰਮਾ ਦੇ ਦੱਖਣੀ ਗੋਲਾ-ਅਰਧ ਵਿੱਚ ਧਰਤੀ ਤੋਂ ਦਿਖਾਈ ਦੇਂਦੇ ਸਭ ਤੋਂ ਵੱਡੇ ਕ੍ਰੇਟਰਾਂ ਵਿੱਚੋਂ ਇੱਕ ਕਲੇਵੀਅਸ ਕ੍ਰੇਟਰ ਵਿੱਚ ਪਾਣੀ ਦੇ ਕਣਾਂ ਦਾ ਪਤਾ ਲਾਇਆ ਹੈ। ਚੰਦਰਮਾ ਦੀ ਸਤ੍ਹਾ ਦੀਆਂ ਇਸ ਤੋਂ ਪਿਛਲੀਆਂ ਖੋਜਾਂ ਤੋਂ ਹਾਈਡਰੋਜਨ ਦੇ ਕੁਝ ਰੂਪ ਪਤਾ ਲੱਗੇ ਸਨ, ਪਰ ਪਾਣੀ ਅਤੇ ਇਸ ਦੇ ਕਰੀਬੀ ਕੈਮੀਕਲ ਵਿਚ ਫਰਕ ਕਰਨ ਤੋਂ ਅਸਫਲ ਸੀ। ਖੋਜ ਤੋਂ ਪਤਾ ਲੱਗਾ ਹੈ ਕਿ ਚੰਦ ਦੀ ਸਤ੍ਹਾ ਉੱਤੇ ਇੱਕ ਕਿਊਬਿਕ ਮੀਟਰ ਮਿੱਟੀ ਵਿੱਚ ਲਗਭਗ 12 ਔਂਸ ਦੀ ਬੋਤਲ ਜਿੰਨਾ ਪਾਣੀ ਹੈ।
ਨਾਸਾ ਹੈਡਕੁਆਰਟਰ ਦੇਸਾਇੰਸ ਮਿਸ਼ਨ ਦਫਤਰ ਦੇ ਐਸਟ੍ਰੋਫਿਜਿਕਸ ਡਵੀਜ਼ਨ ਦੇ ਡਾਇਰੈਕਟਰ ਪਾਲ ਹਰਟਜ਼ ਨੇ ਕਿਹਾ ਕਿ ਸਾਨੂ ਸੰਕੇਤ ਮਿਲੇ ਸਨ ਕਿ ਸੂਰਜ ਦੀਆਂ ਕਿਰਨਾਂ ਵਾਲੀ ਚੰਦ ਦੀ ਸਤਾ ਉੱਤੇ ਪਾਣੀ ਹੋ ਸਕਦਾ ਹੈ। ‘ਆਖਰ ਅਸੀਂ ਜਾਣ ਗਏ ਹਾਂ ਕਿ ਪਾਣੀ ਉਥੇ ਹੈ। ਇਹ ਖੋਜ ਚੰਦ ਦੀ ਸਤ੍ਹਾ ਦੀ ਸਾਡੀ ਸਮਝ ਨੂੰ ਚੁਣੌਤੀ ਦਿੰਦੀ ਤੇ ਗਹਿਰੇ ਪੁਲਾੜ ਦੀ ਖੋਜ ਦੇ ਲਈ ਪ੍ਰਾਸੰਗਿਕ ਸਾਧਨਾਂ ਦੇ ਬਾਰੇ ਪੇਚੀਦਾ ਸਵਾਲ ਉਠਾਉਂਦੀ ਹੈ।`

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰ ਅਮਰੀਕਾ ਦੇ ਨੈਸ਼ਨਲ ਏਅਰਪੋਰਟ 'ਤੇ ਦੋ ਜਹਾਜ਼ਾਂ ਵਿਚਾਲੇ ਹਾਦਸਾ ਮਸਾਂ ਟਲਿਆ, ਗਲਤੀ ਕਾਰਨ ਇਕੋ ਪੱਟੜੀ 'ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚ ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ ਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇ ਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰ ਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ' ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀ ਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ ਸਿੰਗਾਪੁਰ ਵਿੱਚ ਆਪਣੀ ਪ੍ਰੇਮਿਕਾ ਦਾ ਕਤਲ ਦੇ ਮਾਮਲੇ `ਚ ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਸਜ਼ਾ