Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਮਨੋਰੰਜਨ

ਜਜ਼ਬਾ ਹੋਣਾ ਚਾਹੀਦਾ ਹੈ : ਤਾਰਾ ਸੁਤਾਰੀਆ

October 27, 2020 09:05 PM

ਕਰਣ ਜੌਹਰ ਦੀ ਫਿਲਮ ‘ਸਟੂਡੈਂਟ ਆਫ ਦਿ ਯੀਅਰ-2’ ਨਾਲ ਆਪਣਾ ਫਿਲਮੀ ਕਰੀਅਰ ਸ਼ੁਰੂ ਕਰਨ ਵਾਲੀ ਤਾਰਾ ਸੁਤਾਰੀਆ 'ਚ ਗਜ਼ਬ ਦੀ ਮੈਚਿਓਰਿਟੀ ਨਜ਼ਰ ਆਉਂਦੀ ਹੈ। 2010 ਵਿੱਚ ਤਾਰਾ ਨੂੰ ‘ਡਿਜ਼ਨੀ ਇੰਡੀਆ’ ਦੇ ਸ਼ੋਅ ‘ਬਿਗ ਬੜਾ ਬੂਮ’ ਤੋਂ ਬ੍ਰੇਕ ਮਿਲਿਆ। 2019 ਵਿੱਚ ਤਾਰਾ ਦੀ ਡੈਬਿਊ ਫਿਲਮ ‘ਸਟੂਡੈਂਟ ਆਫ ਦਿ ਯੀਅਰ 2’ ਅਤੇ ਦੂਸਰੀ ਫਿਲਮ ‘ਮਰਜਾਵਾਂ। ਆਈ। ਅੱਗੋਂ ਉਹ ਮਿਲ ਲੁਥਰੀਆ ਦੀ ਆਉਣ ਵਾਲੀ ਫਿਲਮ ‘ਤੜਪ’ ਵਿੱਚ ਸੁਨੀਲ ਸ਼ੈੱਟੀ ਦੇ ਬੇਟੇ ਅਹਾਨ ਸ਼ੈੱਟੀ ਨਾਲ ਨਜ਼ਰ ਆਉਣ ਵਾਲੀ ਹੈ। ਪੇਸ਼ ਹਨ ਤਾਰਾ ਹੋਈ ਗੱਲਬਾਤ ਦੇ ਕੁਝ ਅੰਸ਼ :
* ਕਾਫੀ ਸਮੇਂ ਤੋਂ ਤੁਸੀਂ ਨਿਊਜ਼ ਵਿੱਚ ਨਹੀਂ ਸੀ?
- ਮੇਰੀ ਨਿਊਜ਼ ਕਿੱਥੋਂ ਹੋਵੇਗੀ? ਅਸੀਂ ਸਾਰੇ ਲਾਕਡਾਊਨ ਦੇ ਛੇ-ਸੱਤ ਮਹੀਨੇ ਆਪਣੇ ਘਰਾਂ 'ਚ ਬੰਦ ਸਾਂ। ਬਹੁਤ ਸਾਰੇ ਸੈਲੀਬ੍ਰਿਟੀਜ਼ ਸੋਸ਼ਲ ਮੀਡੀਆ 'ਤੇ ਐਕਟਿਵ ਸਨ ਅਤੇ ਉਹ ਆਪਣੀ ਵੀਡੀਓ ਅਤੇ ਫੋਟੋ ਸ਼ੇਅਰ ਕਰ ਰਹੇ ਸਨ। ਮੈਂ ਸੋਸ਼ਲ ਮੀਡੀਆ 'ਚ ਬਹੁਤ ਜ਼ਿਆਦਾ ਸਰਗਰਮ ਨਹੀਂ ਹਾਂ, ਇਸ ਲਈ ਮੇਰੇ ਬਹੁਤੇ ਚਰਚੇ ਨਹੀਂ ਸਨ। ਮੈਂ ਪਰਵਾਰ ਨਾਲ ਬੇਹੱਦ ਚੰਗਾ ਅਤੇ ਸਕੂਨ ਭਰਿਆ ਸਮਾਂ ਬਿਤਾਇਆ। ਫਿਟਨੈਸ ਅਤੇ ਡਾਈਟ ਦੀ ਚਿੰਤਾ ਕੀਤੇ ਬਗੈਰ ਖਾਣੇ ਦਾ ਮਜ਼ਾ ਲਿਆ।
* ਕੀ ਤੁਹਾਡੀਆਂ ਫਿਲਮਾਂ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ?
- ਫਿਲਮ ‘ਤੜ’ ਇੱਕ ਰੋਮਾਂਟਿਕ ਜਾਨਰ ਦੀ ਫਿਲਮ ਹੈ। ਇਸ ਦੀ ਸ਼ੂਟਿੰਗ ਉਤਰਾਖੰਡ 'ਚ ਕਰਨ ਦੀ ਪਲਾਨਿੰਗ ਸੀ, ਪਰ ਸਭ ਕੁਝ ਬੰਦ ਸੀ, ਪਰ ਟਲ ਗਈ। ਇਸ ਬਾਰੇ ਸਭ ਕੋਸ਼ਿਸ਼ ਕਰਨ ਵਾਲੇ ਹਨ। ਮਿਲਨ ਲੁਥਰੀਆ ਨੇ ਇਸ ਨੂੰ ਨਿਰਦੇਸ਼ਤ ਤੇ ਸਾਜਿਦ ਨਾਡਿਆਡਵਾਲਾ ਨੇ ਇਸ ਦਾ ਨਿਰਮਾਣ ਕੀਤਾ ਹੈ। ਮੇਰ ਨਾਲ ਆਹਾਨ ਸ਼ੈੱਟੀ ਹੋਣਗੇ। ਇਹ ਸ਼ੂਟਿੰਗ ਅਜੇ ਪੂਰੀ ਨਹੀਂ ਹੋਈ। ਮੇਰੇ ਤੋਂ ਵੱਧ ਸ਼ੂਟਿੰਗ ਦਾ ਇੰਤਜ਼ਾਰ ਆਹਾਨ ਕਰ ਰਹੇ ਹਨ, ਕਿਉਂਕਿ ਇਹ ਉਨ੍ਹਾਂ ਦੀ ਡੈਬਿਊ ਫਿਲਮ ਹੈ।
* ਤੁਸੀਂ ਗੈਰ ਫਿਲਮੀ ਪਿਛੋਕੜ ਤੋਂ ਹੋ। ਕੀ ਤੁਸੀਂ ਇਸ ਨੂੰ ਮਾਈਨਸ ਪੁਆਇੰਟ ਵਜੋਂ ਲੈਂਦੇ ਹੋ?
-ਡੈਡ ਦਾ ਬੈਕਗਰਾਊਂਡ ਬਿਜ਼ਨਸ ਹੈ। ਜਦੋਂ ਮੇਰੇ ਪੇਰੈਂਟਸ ਦੇ ਜੁੜਵਾ ਬੇਟੀਆਂ ਹੋਈਆਂ ਤਾਂ ਦੋਵੇਂ ਫੁੱਲੇ ਨਾ ਸਮਾਏ। ਅਸੀਂ ਦੋਵੇਂ ਪੜ੍ਹਾਈ ਵਿੱਚ ਤੇਜ਼ ਸਾਂ। ਮਿਊਜ਼ਿਕ ਤੇ ਡਾਂਸ ਦਾ ਸਾਡਾ ਪੈਸ਼ਨ ਦੇਖ ਕੇ ਸਾਨੂੰ ਮਿਊਜ਼ਿਕ ਅਤੇ ਡਾਂਸ ਦੇ ਕਈ ਫਾਰਮਸ ਸਿਖਾਏ ਗਏ। ਚਾਈਲਡ ਆਰਟਿਸਟ ਵਜੋਂ ਅਚਾਨਕ ਬ੍ਰੇਕ ਮਿਲਿਆ ਅਤੇ ਅੱਗੇ ਮੌਕੇ ਆਉਂਦੇ ਰਹੇ। ਅੱਜ ਤੱਕ ਕਦੇ ਨਹੀਂ ਸੋਚਿਆ ਕਿ ਮੈਂ ਗੈਰ ਫਿਲਮੀ ਪਰਵਾਰ ਤੋਂ ਹਾਂ। ਨੱਬੇ ਦੇ ਦਹਾਕਿਆਂ 'ਚ ਸ੍ਰੀਦੇਵੀ ਤੇ ਮਾਧੁਰੀ ਦੀਕਸ਼ਿਤ ਵੀ ਗੈਰ ਫਿਲਮੀ ਪਰਵਾਰ ਤੋਂ ਸਨ। ਕੀ ਕੋਈ ਮਾੜਾ ਪ੍ਰਭਾਵ ਪਿਆ ਇਸ ਦਾ? ਮੇਰਾ ਮੰਨਣਾ ਹੈ ਕਿ ਕਿਸਮਤ, ਟੈਲੇਂਟ ਤੇ ਪੇਸ਼ੇ ਨੂੰ ਗੰਭੀਰਤਾ ਨਾਲ ਲੈਣ ਦਾ ਜਜ਼ਬਾ ਹਰ ਨਵੇਂ ਕਲਾਕਾਰ ਵਿੱਚ ਹੋਣਾ ਚਾਹੀਦਾ ਹੈ। ਨਾਨ ਫਿਲਮੀ ਪਰਵਾਰ ਤੋਂ ਹੋਣਾ ਮੇਰੇ ਲਈ ਮਾਈਨਸ ਨਹੀਂ, ਪਲੱਸ ਪੁਆਇੰਟ ਹੈ।
* ‘ਸਟੂਡੈਂਟ ਆਫ ਦਿ ਯੀਅਰ-2’ ਤੋਂ ਅੱਜ ਤੱਕ ਦਾ ਫਿਲਮੀ ਸਫਰ ਕਿਵੇਂ ਚੱਲ ਰਿਹਾ ਹੈ?
-ਮੇਰਾ ਸਫਰ ਤੁਹਾਡੇ ਸਾਹਮਣੇ ਹੈ। ਮੈਨੂੰ ਡੈਬਿਊ ਫਿਲਮ ਲਈ ਐਵਾਰਡ ਨਹੀਂ ਮਿਲਿਆ, ਪਰ ਮੈਂ ਨਾਮੀਨੇਟ ਜ਼ਰੂਰ ਹੋਈ ਸੀ। ਮੇਰਾ ਨਾਮੀਨੇਟ ਹੋਣਾ ਮੇਰੇ ਲਈ ਐਵਾਰਡ ਤੋਂ ਘੱਟ ਨਹੀਂ ਸੀ। ਇਹੀ ਮੇਰੀ ਪਹਿਲੀ ਕੋਸ਼ਿਸ਼ ਸੀ, ਜਿਸ ਨੂੰ ਸਲਾਹਿਆ ਗਿਆ, ਫਿਰ ਆਈ ਫਿਲਮ ‘ਮਰਜਾਵਾਂ'। ਉਮੀਦ ਹੈ ਕਿ 2021 'ਚ ਕਰੀਅਰ ਪਟੜੀ 'ਤੇ ਆਵੇਗਾ।
* ਅਨੰਨਿਆ ਪਾਂਡੇ ਨੂੰ ਤੁਹਾਡੀ ਮੁਕਾਬਲੇਬਾਜ਼ ਕਹਿੰਦੇ ਹਨ?
- ਅਨੰਨਿਆ ਪਾਂਡੇ ਤੇ ਮੈਂ ਇਕੱਠੇ ਆਪਣਾ ਡੈਬਿਊ ਫਿਲਮ ‘ਸਟੂਡੈਂਟ ਆਫ ਦਿ ਯੀਅਰ 2’ ਤੋਂ ਕੀਤਾ, ਬੱਸ ਇਸ ਲਈ। ਉਹ ਬਹੁਤ ਸਿੰਪਲ ਅਤੇ ਪਿਆਰੀ ਕੋ-ਸਟਾਰ ਹੈ। ਮੈਂ ਉਸ ਨਾਲ ਫਿਰ ਕੰਮ ਕਰਨ ਲਈ ਕਾਹਲੀ ਹਾਂ।
* ਸੁਣਿਆ ਹੈ ਕਿ ਆਦਰ ਜੈਨ ਤੁਹਾਡੇ ਨੇੜਲੇ ਦੋਸਤ ਹਨ?
- ਤੁਸੀਂ ਸਹੀ ਸੁਣਿਆ ਹੈ। ਦੋਸਤਾਂ ਦੇ ਆਪਣੇ ਸਰਕਲ ਹੁੰਦੇ ਹਨ। ਇੱਕ ਇਨਰ ਸਰਕਲ ਤੇ ਦੂਜੇ ਆਊਟਰ। ਆਦਰ ਜੈਨ ਮੇਰੇ ਇਨਰ ਸਰਕਲ ਦੋਸਤਾਂ 'ਚ ਹਨ। ਕਰੀਨਾ ਕਪੂਰ ਦੇ ਕਜ਼ਿਨ ਤੇ ਰਾਜ ਕਪੂਰ ਦੇ ਦੋਹਤੇ ਹਨ। ਮੈਨੂੰ ਆਪਣੀਆਂ ਨਿੱਜੀ ਗੱਲਾਂ ਸ਼ੇਅਰ ਕਰਨਾ ਚੰਗਾ ਨਹੀਂ ਲੱਗਦਾ। ਮੈਂ ਬਹੁਤ ਇੰਟ੍ਰੋਵਰਟ ਹਾਂ। ਜਦੋਂ ਕੁਝ ਕਹਿਣ ਲਾਇਕ ਹੋਵੇਗਾ, ਗੱਲ ਕਰਾਂਗੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ