Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਕਾਰਗਿਲ ਜੰਗ ਬਾਰੇ ਨਵਾਜ਼ ਦਾ ਦਾਅਵਾ : ਪਾਕਿਸਤਾਨੀ ਫੌਜੀਆਂ ਕੋਲ ਹਥਿਆਰਵੀ ਨਹੀਂ ਸਨ

October 27, 2020 01:22 AM

* ਕੁਝ ਫੌਜੀ ਜਨਰਲਾਂ ਨੇ ਜੰਗ ਵਿੱਚ ਐਵੇਂ ਝੋਕਿਆ: ਨਵਾਜ਼

ਕਵੇਟਾ, 26 ਅਕਤੂਬਰ (ਪੋਸਟ ਬਿਊਰੋ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕੱਲ੍ਹ ਕਾਰਗਿਲ ਦੇ ਯੁੱਧ ਬਾਰੇ ਕੁਝ ਦਾਅਵੇ ਕੀਤੇ ਹਨ, ਜਿਨ੍ਹਾਂ ਨਾਲ ਜਿੱਥੇ ਇੱਕ ਪਾਸੇ ਪਾਕਿਸਤਾਨ ਵਿੱਚ ਸਿਆਸੀ ਪਾਰਾ ਚੜ੍ਹ ਸਕਦਾ ਹੈ ਅਤੇ ਦੂਸਰੇ ਪਾਸੇ ਸੰਸਾਰ ਪੱਧਰ `ਤੇ ਪਾਕਿਸਤਾਨ ਦੀ ਫਜੀਹਤ ਹੋਣ ਦੀ ਪੂਰੀ ਸੰਭਾਵਨਾ ਹੈ।
ਨਵਾਜ਼ ਸ਼ਰੀਫ ਨੇ ਦਾਅਵਾ ਕੀਤਾ ਹੈ ਕਿ ਕਾਰਗਿਲ ਯੁੱਧ ਵਿੱਚ ਫੌਜੀਆਂ ਦੇ ਕੋਲ ਹਥਿਆਰ ਨਹੀਂ ਸਨ, ਪਰ ਕੁਝ ਜਨਰਲਾਂ ਨੇ ਉਨ੍ਹਾਂ ਨੂੰ ਯੁੱਧ ਵਿੱਚ ਝੋਕ ਦਿੱਤਾ। ਵਰਨਣ ਯੋਗ ਹੈ ਕਿ ਕਾਰਗਿਲ ਯੁੱਧ ਦੇ ਦੌਰਾਨ ਨਵਾਜ਼ ਸ਼ਰੀਫ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਨ। ਉਨ੍ਹਾਂ ਨੇ ਓਦੋਂ ਵਾਲੇ ਫੌਜ ਮੁਖੀ ਪਰਵੇਜ਼ ਮੁਸ਼ੱਰਫ `ਤੇ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਹਮਲਾ ਕਰਦੇ ਹੋਏ ਕਿਹਾ ਕਿ ਕਾਰਗਿਲ ਵਿੱਚ ਸਾਡੇ ਸੈਂਕੜੇ ਜਵਾਨਾਂ ਨੂੰ ਸ਼ਹੀਦ ਕਰਵਾਉਣ ਅਤੇ ਪਾਕਿਸਤਾਨ ਨੂੰ ਦੁਨੀਆ ਵਿੱਚ ਬਦਨਾਮ ਕਰਵਾਉਣ ਦਾ ਫੈਸਲਾ ਫੌਜ ਦੇ ਕੁਝ ਜਨਰਲਾਂ ਦਾ ਸੀ, ਜਿਨਾਂ ਨੇ ਫੌਜ ਨੂੰ ਹੀ ਨਹੀਂ, ਦੇਸ਼ ਅਤੇ ਕੌਮ ਨੂੰ ਵੀ ਅਜਿਹੀ ਜੰਗ ਵਿੱਚ ਝੋਕ ਦਿੱਤਾ, ਜਿਸ ਦਾ ਕੋਈ ਲਾਭਨਹੀਂ ਹੋ ਸਕਿਆ। ਉਨ੍ਹਾਂ ਨੇ ਕਿਹਾ, ਉਹ ਸਮਾਂ ਮੇਰੇ ਲਈ ਤਕਲੀਫ ਵਾਲਾ ਸੀ, ਜਦ ਮੈਨੂੰ ਮੇਰੇ ਬਹਾਦਰ ਸਿਪਾਹੀਆਂ ਨੇ ਦੱਸਿਆ ਕਿ ਕਾਰਗਿਲ ਦੀਆਂ ਉਚੀਆਂ ਪਹਾੜੀਆਂ ਉੱਤੇ ਖੁਰਾਕ ਤਾਂ ਦੂਰ ਦੀ ਗੱਲ, ਹਥਿਆਰ ਤੱਕ ਨਹੀਂ ਭਿਜਵਾਏ ਗਏ। ਉਨ੍ਹਾਂ ਕਿਹਾ ਇਸ ਦੇ ਪਿੱਛੇ ਕੁਝ ਕਿਰਦਾਰ ਸ਼ਾਮਲ ਸਨ, ਜਿਨਾਂ ਨੇ ਖੁਦ ਨੂੰ ਬਚਾਉਣ ਲਈ ਫੌਜ ਅਤੇ ਦੇਸ਼ ਨੂੰ ਜੰਗ ਦੀ ਅੱਗ ਵਿੱਚ ਝੋਕ ਦਿੱਤਾ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਰੀਫ ਨੇ ਕਵੇਟਾ ਵਿੱਚ ਵਿਰੋਧੀ ਦਲਾਂ ਦੇ ਤੀਸਰੇ ਸਭ ਤੋਂ ਵੱਡੇ ਸਰਕਾਰ ਵਿਰੋਧੀ ਜਲਸੇ ਦੇ ਦੌਰਾਨ ਇਹ ਗੱਲਾਂ ਕਹੀਆਂ।
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਇੱਕ ਵਾਰ ਫਿਰ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ `ਤੇ ਵੀ ਨਿਸ਼ਾਨਾ ਸਾਧਿਆ ਅਤੇ ਉਸ ਉੱਤੇ ਲੋਕ ਭਾਵਨਾ ਨੂੰ ਚੋਰੀ ਕਰਨ ਦਾ ਦੋਸ਼ ਲਾ ਕੇ ਕਿਹਾ ਕਿ ਉਨ੍ਹਾਂ ਨੇ ਇਮਰਾਨ ਖਾਨ ਨੂੰ ਜਨਤਾ ਦੇ ਫਤਵੇ ਦੇ ਖਿਲਾਫ ਜਾ ਕੇ ਪ੍ਰਧਾਨ ਮੰਤਰੀ ਬਣਾਇਆ ਹੈ। ਇਸ ਦਾ ਉਨ੍ਹਾਂ ਨੂੰ ਜਨਤਾ ਨੂੰ ਜਵਾਬ ਦੇਣਾ ਹੋਵੇਗਾ। ਸ਼ਰੀਫ ਨੇ ਕਿਹਾ ਕਿ ਤਬਾਹੀ ਅਤੇ ਬਰਬਾਦੀ ਦੇ ਦੋਸ਼ਾਂ ਦੇ ਛਿੱਟੇ ਪਾਕਿਸਤਾਨੀ ਫੌਜ ਦੀ ਵਰਦੀ `ਤੇ ਨਾ ਪੈਣ, ਇਸ ਲਈ ਉਹ ਇਸ ਸਬੰਧੀ ਸਾਰੇ ਜ਼ਿੰਮੇਵਾਰ ਕਿਰਦਾਰਾਂ ਦਾ ਨਾਂਅ ਲੈਣਗੇ। ਉਨ੍ਹਾਂ ਨੇ ਕਿਹਾ ਕਿ ਅੱਜ ਸਾਰੇ ਸਵਾਲਾਂ ਦੇ ਜਵਾਬ ਫੌਜ ਨੇ ਨਹੀਂ,ਸਗੋਂ ਜਨਰਲ ਕਮਰ ਜਾਵੇਦ ਬਾਜਵਾ ਨੇ ਦੇਣੇ ਹਨ ਅਤੇ ਜਨਰਲ ਫੈਜ਼ ਨੇ ਦੇਣੇ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ