ਪਿੱਛੇ ਜਿਹੇ ਮਨੋਜ ਵਾਜਪਾਈ ਨੂੰ ‘ਅ ਫੈਮਿਲੀ ਮੈਨ’ ਲਈ ਏਸ਼ੀਅਨ ਅਕੈਡਮੀ ਕ੍ਰੀਏਟਿਵ ਐਵਾਰਡ ਵਿੱਚ ਬੈਸਟ ਐਕਟਰ ਦਾ ਐਵਾਰਡ ਮਿਲਿਆ ਸੀ। ਇਸ ਦੀਵਾਲੀ ਉੱਤੇ ਵੱਡੇ ਸਿਨੇਮਾਘਰਾਂ ਵਿੱਚ ਉਨ੍ਹਾਂ ਦੀ ਫਿਲਮ ‘ਸੂਰਜ ਪੇ ਮੰਗਲ ਭਾਰੀ’ ਰਿਲੀਜ਼ ਹੋ ਰਹੀ ਹੈ। ਮਨੋਜ ਇਸ ਵਿੱਚ ਵੈਡਿੰਗ ਡਿਟੈਕਟਿਵ ਦੇ ਰੋਲ ਵਿੱਚ ਹਨ, ਜੋ ਜੋੜੀਆਂ ਤੋੜਦਾ ਹੈ। ਸੂਤਰਾਂ ਮੁਤਾਬਕ ‘ਮਨੋਜ ਇਸ ਵਿੱਚ ਅਜਿਹੀ ਸਪਾਈ ਏਜੰਸੀ ਚਲਾਉਂਦੇ ਹਨ, ਜੋ ਵਿਆਹ ਕਰਨ ਜਾ ਰਹੇ ਨੌਜਵਾਨਾਂ ਦਾ ਬੈਕ ਗਰਾਊਂਡ ਚੈੱਕ ਕਰਦੀ ਹੈ। ਫਿਲਮ ਵਿੱਚ ਦਿਲਜੀਤ ਦੁਸਾਂਝ ਵੀ ਹਨ, ਜੋ ਸੂਰਜ ਸਿੰਘ ਢਿੱਲੋਂ ਦਾ ਰੋਲ ਨਿਭਾ ਰਹੇ ਹਨ, ਮਨਜੋਤ ਸਿੰਘ ਮਧੂ ਮੰਗਲ ਰਾਣੇ ਦੇ ਕਿਰਦਾਰ ਵਿੱਚ ਹਨ। ਉਨ੍ਹਾਂ ਦੋਵਾਂ ਦੀ ਅਸਲੀਅਤ ਦੇ ਖੁਲਾਸੇ ਮਨੋਜ ਦਾ ਕਿਰਦਾਰ ਕਰਦਾ ਹੈ। ਫਾਤਿਮਾ ਸਨਾ ਸ਼ੇਖ਼ ਫਿਲਮ ਵਿੱਚ ਮਰਾਠੀ ਲੜਕੀ ਦੇ ਕਿਰਦਾਰ ਵਿੱਚ ਦਿਖਾਈ ਦੇਵੇਗੀ।”
ਮਨੋਜ ਫਿਲਮ ਵਿੱਚ ਭਿਖਾਰੀ ਤੋਂ ਲੈ ਕੇ ਡੱਬਾਵਾਲਾ, ਸਿੱਖ ਤੋਂ ਲੈ ਕੇ ਨੱਵਾਰੀ ਸਾੜੀ ਵਿੱਚ ਮਰਾਠੀ ਔਰਤ ਦੇ ਰੋਲ ਵਿੱਚ ਨਜ਼ਰ ਆਉਣਗੇ। ਵੀਹ ਸਾਲ ਦੇ ਲੰਮੇ ਕਰੀਅਰ ਵਿੱਚ ਉਹ ਪਹਿਲੀ ਵਾਰ ਔਰਤ ਦੇ ਲੁਕ ਵਿੱਚ ਨਜ਼ਰ ਆਉਣਗੇ।