Welcome to Canadian Punjabi Post
Follow us on

28

March 2024
 
ਮਨੋਰੰਜਨ

ਹਲਕਾ ਫੁਲਕਾ

October 26, 2020 09:52 AM

ਮਰੀਜ਼ (ਡਾਕਟਰ ਨੂੰ), ‘‘ਡਾਕਟਰ ਸਾਹਿਬ ਮੈਂ ਇੱਕ ਕੈਮਿਸਟ ਤੋਂ ਸਲਾਹ ਲਈ ਤਾਂ ਉਸ ਨੇ ਮੈਨੂੰ...।”

ਡਾਕਟਰ ਨੇ ਵਿੱਚੋਂ ਹੀ ਗੱਲ ਕੱਟਦਿਆਂ ਕਿਹਾ, ‘‘ਤੁਸੀਂ ਇਹੋ ਤਾਂ ਗਲਤੀ ਕਰਦੇ ਹੋ, ਕੈਮਿਸਟ ਦੀ ਸਲਾਹ 'ਤੇ ਕਦੇ ਨਹੀਂ ਚੱਲਣਾ ਚਾਹੀਦਾ। ਖੈਰ, ਕੀ ਕਿਹਾ ਉਸ ਨੇ?”
ਮਰੀਜ਼, ‘‘ਉਸ ਨੇ ਮੈਨੂੰ ਤੁਹਾਡੇ ਕੋਲੋਂ ਇਲਾਜ ਕਰਵਾਉਣ ਦੀ ਸਲਾਹ ਦਿੱਤੀ ਸੀ।”
*********
ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਖੁੱਲ੍ਹੇ ਤੇ ਕਿਤਾਬਾਂ ਦੀਆਂ ਦੁਕਾਨਾਂ 'ਤੇ ਭੀੜ ਲੱਗ ਗਈ। ਉਦੋਂ ਇੱਕ ਦੁਕਾਨ ਦੇ ਫੋਨ ਦੀ ਘੰਟੀ ਵੱਜੀ। ਦੁਕਾਨਦਾਰ ਨੇ ਸਾਰਾ ਕੰਮ ਛੱਡ ਕੇ ਫੋਨ ਚੁੱਕਿਆ ਆਵਾਜ਼ ਆਈ, ‘‘ਕੀ ਤੁਹਾਡੇ ਕੋਲ ਇਹ-ਇਹ ਪੁਸਤਕਾਂ ਹਨ ਅਤੇ ਉਨ੍ਹਾਂ ਦੀ ਕੀ-ਕੀ ਕੀਮਤ ਹੈ?”
‘‘ਕਹੋ ਕਿਸ ਪਤੇ 'ਤੇ ਤੁਹਾਨੂੰ ਭੇਜਾਂ।”
‘‘ਪਤੇ ਦੀ ਕੀ ਲੋੜ ਹੈ, ਆਪਣੀ ਦੁਕਾਨ ਦੇ ਸਾਹਮਣੇ ਵਾਲੇ ਪਬਲਿਕ ਬੂਥ ਵਿੱਚ ਭੇਜ ਦਿਓ।”
*********
ਅਸ਼ੋਕ ਅਤੇ ਤਿਲਕ ਕਿਤੇ ਜਾ ਰਹੇ ਸਨ। ਅਸ਼ੋਕ ਹੌਲੀ ਹੌਲੀ ਚੱਲਦਾ ਤੇ ਵਿਚਾਲੇ ਕਿਤੇ ਰੁਕ ਜਾਂਦਾ ਸੀ। ਤਿਲਕ ਨੇ ਪੁੱਛਿਆ, ‘‘ਅਸ਼ੋਕ ਤੁਹਾਡੀ ਜੁੱਤੀ ਕੀ ਇੰਨੀ ਤੰਗ ਹੈ ਕਿ ਠੀਕ ਤਰ੍ਹਾਂ ਤੁਰਿਆ ਵੀ ਨਹੀਂ ਜਾਂਦਾ?”
ਅਸ਼ੋਕ, ‘‘ਹਾਂ, ਬਿਲਕੁਲ ਜੁੱਤੀ ਤੰਗ ਹੈ।”
ਤਿਲਕ,‘‘ਫਿਰ ਤਾਂ ਤੁਹਾਨੂੰ ਬਹੁਤ ਕਸ਼ਟ ਹੋ ਰਿਹਾ ਹੋਵੇਗਾ?”
ਅਸ਼ੋਕ, ‘‘ਹਾਂ, ਪਰ ਇਸ ਦੇ ਲਾਭ ਵੀ ਤਾਂ ਹੁੰਦੇ ਹਨ।”
ਤਿਲਕ, ‘‘ਉਹ ਕੀ?”
ਅਸ਼ੋਕ, ‘‘ਤੰਗ ਜੁੱਤੀਆਂ ਪਹਿਨਣ ਨਾਲ ਜੋ ਕਸ਼ਟ ਹੰੁਦਾ ਹੈ, ਉਸ ਨਾਲ ਦੂਸਰੇ ਸਾਰੇ ਕਸ਼ਟ ਭੁੱਲ ਜਾਂਦੇ ਹਨ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ