Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀ
 
ਭਾਰਤ

18 ਮਹੀਨੇ ਤੋਂ ਲਾਪਤਾ ਟੈਕਨੀਸ਼ਨ ਦਾ ਪਿੰਜਰ ਉਸੇ ਦੇ ਘਰ ਵਿੱਚੋਂ ਨਿਕਲਿਆ

October 25, 2020 02:46 AM

ਪਾਣੀਪਤ, 24 ਅਕਤੂਬਰ (ਪੋਸਟ ਬਿਊਰੋ)- ਇਸ ਸ਼ਹਿਰ ਵਿੱਚ ਕੱਲ੍ਹ ਫਿਲਮ ਵਰਗੀ ਕਹਾਣੀ ਸਾਹਮਣੇ ਆਈ ਹੈ। ਐਨ ਐਫ ਐਲ ਦੇ ਪਿੱਛੇ ਵਿਕਾਸ ਨਗਰ ਵਿੱਚ 18 ਮਹੀਨੇ ਤੋਂ ਲਾਪਤਾ 31 ਸਾਲ ਟੈਕਨੀਸ਼ਨ ਹਰਬੀਰ ਸਿੰਘ ਦੇ ਘਰ ਵਿੱਚ ਖੁਦਾਈ ਦੌਰਾਨ ਮਨੁੱਖੀ ਪਿੰਜਰ ਮਿਲਿਆ ਹੈ। ਸ਼ੱਕ ਹੈ ਕਿ ਇਹ ਪਿੰਜਰ ਉਸੇ ਟੈਕਨੀਸ਼ਨ ਦਾ ਹੈ ਅਤੇ ਹੱਤਿਆ ਦਾ ਸ਼ੱਕ ਉਸ ਦੀ ਪਤਨੀ ਉੱਤੇ ਹੈ, ਪਰ ਡੀ ਐਨ ਏ ਟੈੱਸਟ ਤੋਂ ਹੀ ਕੇਸ ਸਪੱਸ਼ਟ ਹੋ ਸਕੇਗਾ।
ਟੈਕਨੀਸ਼ਨ ਹਰਬੀਰ ਸਿੰਘ ਦੇ ਵੱਡੇ ਭਰਾ ਹਰੀ ਓਮ ਨੇ ਦੋਸ਼ ਲਾਇਆ ਕਿ ਹਰਬੀਰ ਸਿੰਘ ਦੀ ਪਤਨੀ ਅਤੇ ਕਿਸੇ ਹੋਰ ਨੇ ਗੁਪਤ ਤਰੀਕੇ ਨਾਲ ਉਸ ਦਾ ਪਿੰਜਰ ਘਰ ਵਿੱਚ ਕਿਸੇ ਹੋਰ ਥਾਂ ਦਬਾ ਦਿੱਤਾ ਸੀ। ਉਸ ਦੇ ਬੇਟੇ ਨੇ ਮਕਾਨ ਉਸਾਰੀ ਦੇ ਕੰਮ ਲਈ ਹੋ ਰਹੀ ਖੁਦਾਈ ਦੌਰਾਨ ਖੋਪੜੀ ਦੇਖੀ ਤਾਂ ਆ ਕੇ ਦੱਸਿਆ ਅਤੇ ਫਿਰ ਖੁਦਾਈ ਕਰ ਕੇ ਪਿੰਜਰ ਕੱਢਿਆ ਗਿਆ। ਫੋਰੈਂਸਿਕ ਐਕਸਪਰਟ ਅਤੇ ਥਾਣਾ ਇੰਚਾਰਜ ਮੌਕੇ ਉੱਤੇ ਪਹੁੰਚੇ ਅਤੇ ਡਿਊਟੀ ਮਜਿਸਟ੍ਰੇਟ ਨਿਯੁਕਤ ਕਰਵਾ ਕੇ ਪਿੰਜਰ ਨੂੰ ਕਬਜ਼ੇ ਵਿੱਚ ਲਿਆ। ਪੋਸਟਮਾਰਟਮ ਤੋਂ ਪਤਾ ਚਲੇਗਾ ਕਿ ਪਿੰਜਰ ਮਰਦ ਦਾ ਹੈ ਜਾ ਔਰਤ ਦਾ। ਉਥੇ ਹੀ ਪੁੱਛਣ ਉੱਤੇ ਹਰਬੀਰ ਦੀ ਪਤਨੀ ਨੇ ਬੱਚੇ ਨੂੰ ਦੱਸਿਆ ਕਿ ਤੇਰੇ ਚਾਚਾ ਹਰਬੀਰ ਸਿੰਘ ਨੇ ਕੁੱਤਾ ਦਬਾ ਰੱਖਿਆ ਸੀ। ਜਦੋਂ ਬੱਚੇ ਨੇ ਘਰ ਜਾ ਕੇ ਆਪਣੇ ਪਿਤਾ ਹਰੀ ਓਮ ਨੂੰ ਇਸ ਬਾਰੇ ਦੱਸਿਆ ਤਾਂ ਹਰੀ ਓਮ ਨੇ ਕਿਹਾ ਕਿ ਪਿੰਜਰ ਹਰਬੀਰ ਸਿੰਘ ਦਾ ਵੀ ਹੋ ਸਕਦਾ ਹੈ। ਪੁਲਸ ਡੀ ਐਨ ਏ ਟੈੱਸਸਟ ਕਰਵਾ ਕੇਸ ਕੇਸ ਦੀ ਗਹਿਰਾਈ ਨਾਲ ਜਾਂਚ ਕਰੇ ਤਾਂ ਕਿ ਪਤਾ ਚਲ ਸਕੇ ਕਿ ਪਿੰਜਰ ਕਿਸ ਦਾ ਹੈ। ਇਸ ਪਿੰਜਰ ਨੂੰ ਦੋਬਾਰਾ ਦਬਾਉਣ ਨਾਲ ਸ਼ੱਕ ਦੇ ਘੇਰੇ ਵਿੱਚ ਆਈ ਪਤਨੀ ਨੂੰ ਪੁਲਸ ਨੇ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਅਤੇ ਜਾਂਚ ਜਾਰੀ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਚੋਣ ਨਿਸ਼ਾਨ ਮਿਿਲਆ ਚੱਪਲ, ਗਲੇ 'ਚ ਚੱਪਲਾਂ ਦੀ ਮਾਲਾ ਪਾ ਕੇ ਵੋਟ ਮੰਗ ਰਿਹਾ ਲੋਕ ਸਭਾ ਉਮੀਦਵਾਰ ਈਡੀ ਨੇ ਦਿੱਲੀ ਅੰਤਰਰਾਸ਼ਟਰੀ ਏਅਰਪੋਰਟ ਤੋਂ 5 ਹਜ਼ਾਰ ਕਰੋੜ ਦੀ ਧੋਖਾਧੜੀ ਦਾ ਮੁਲਜ਼ਮ ਕੀਤਾ ਗ੍ਰਿਫਤਾਰ ਅੱਠ ਦਿਨਾਂ ਤੋਂ ਲਾਪਤਾ ਵਿਿਦਆਰਥਣ ਦਾ ਗਲਾ ਘੁੱਟ ਕੇ ਕਤਲ, ਮੁਲਜ਼ਮਾਂ ਵਿੱਚ ਕਾਲਜ ਦਾ ਦੋਸਤ ਵੀ ਸ਼ਾਮਲ ਅਵਾਰਾ ਕੁੱਤਿਆਂ ਨੇ ਦਰਗਾਹ ਕੋਲ ਬੈਠੀ ਲੜਕੀ ਨੂੰ ਬਣਾਇਆ ਸ਼ਿਕਾਰ, ਇਲਾਜ ਦੌਰਾਨ ਮੌਤ ਜਬਲਪੁਰ ਵਿੱਚ ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਡਿੱਗੀ ਸਟੇਜ, ਔਰਤਾਂ ਤੇ ਬੱਚਿਆਂ ਸਣੇ 10 ਤੋਂ ਵੱਧ ਜ਼ਖ਼ਮੀ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਪਟੀਸ਼ਨ ਖਾਰਜ, ਸੰਕਟ ਦੀ ਸਥਿਤੀ ਵਿਚ ਰਾਸ਼ਟਰਪਤੀ ਲੈਣ ਫੈਸਲਾ ਭਾਰਤੀ ਫੌਜ ਨੇ ਜੰਮੂ ਦੇ ਉੜੀ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਇਕ ਅੱਤਵਾਦੀ ਮਾਰਿਆ ਹਿਮਾਚਲ ਪ੍ਰਦੇਸ਼ ਦੇ ਛੇ ਜ਼ਿਿਲ੍ਹਆਂ ਵਿੱਚ ਲੱਗੇ ਭੂਚਾਲ ਦੇ ਝਟਕੇ, 5.3 ਰਹੀ ਤੀਬਰਤਾ ਇੰਦੌਰ 'ਚ ਪ੍ਰੇਮੀ ਨੇ ਲੜਕੀ ਤੇ ਉਸ ਦੇ ਭਰਾ ਨੂੰ ਮਾਰੀ ਗੋਲੀ, ਖੁਦ ਨੂੰ ਵੀ ਉਡਾ ਲਿਆ ਰਿਸ਼ਵਤ ਲੈਣ ਦੇ ਦੋਸ਼ 'ਚ ਸਰਕਾਰੀ ਸਹਾਇਕ ਡਰੱਗ ਕੰਟਰੋਲਰ ਸਮੇਤ ਤਿੰਨ ਕਾਬੂ, ਵੱਡੀ ਨਕਦੀ ਬਰਾਮਦ