Welcome to Canadian Punjabi Post
Follow us on

29

March 2024
 
ਪੰਜਾਬ

ਕਰਜ਼ਦਾਰ ਕਾਰੋਬਾਰੀ ਵੱਲੋਂ ਆਪਣੀ ਪਤਨੀ ਅਤੇ ਦੋ ਬੱਚੇ ਮਾਰ ਕੇ ਖੁਦਕੁਸ਼ੀ

October 23, 2020 09:50 PM

ਬਠਿੰਡਾ, 23 ਅਕਤੂਬਰ (ਪੋਸਟ ਬਿਊਰੋ)- ਏਥੋਂ ਦੀ ਪਾਸ਼ ਕਾਲੋਨੀ ਗ੍ਰੀਨ ਸਿਟੀ ਵਿੱਚ ਆਰਥਿਕ ਤੰਗੀ ਅਤੇ ਕਰਜ਼ੇ ਤੋਂ ਪ੍ਰੇਸ਼ਾਨ ਇੱਕ ਟ੍ਰੇਡਰ ਨੇ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਕਿਰਾਏ ਦੀ ਕੋਠੀ ਵਿੱਚ ਰਹਿਣ ਵਾਲੇ ਦਵਿੰਦਰ ਗਰਗ (41) ਨੇ ਮਰਨ ਤੋਂ ਪਹਿਲਾਂ ਇੱਕ ਸੁਸਾਈਡ ਨੋਟ ਵੀ ਲਿਖਿਆ ਹੈ। ਉਹ ਆਪਣੀ ਆਰਥਿਕ ਮੰਦਹਾਲੀ ਲਈ ਲੋਕਾਂ ਤੋਂ ਹੁਦਾਰ ਲਏ ਪੈਸੇ ਵਾਪਸ ਨਾ ਦੇ ਸਕਣਤੋਂਪ੍ਰੇਸ਼ਾਨ ਸੀ, ਜਿਸ ਲਈ ਉਸ ਨੇ ਪ੍ਰੇਸ਼ਾਨ ਕਰਦੇ ਕੁਝ ਲੋਕਾਂ ਦਾ ਜ਼ਿਕਰ ਕਰਦੇ 9 ਲੋਕਾਂ ਦੇ ਨਾਂਅ ਲਿਖੇ ਹਨ। ਮ੍ਰਿਤਕਾਂ ਵਿੱਚ ਕਾਰੋਬਾਰੀ ਦਵਿੰਦਰ ਗਰਗ, ਉਸ ਦੀ ਪਤਨੀ ਮੀਨਾ ਗਰਗ (38), ਬੇਟਾ ਆਰੂਸ਼ ਗਰਗ (14) ਤੇ ਬੇਟੀ ਮੁਸਕਾਨ ਗਰਗ (10) ਸ਼ਾਮਲ ਹਨ।
ਦਵਿੰਦਰ ਗਰਗ ਲੰਮੇ ਸਮੇਂ ਤੋਂ ਵੱਖ-ਵੱਖ ਕੰਪਨੀਆਂ ਵਿੱਚ ਚੈਨ ਮਾਰਕੀਟਿੰਗ ਦਾ ਕੰਮ ਕਰਦਾ ਸੀ। ਕਈ ਚਿਟਫੰਡ ਕੰਪਨੀਆਂ ਵਿੱਚ ਉਸ ਨੇ ਲੱਖਾਂ ਦਾ ਲੈਣ-ਦੇਣ ਕੀਤਾ ਸੀ। ਇਸ ਕਾਰਨ ਇੱਕ ਅਜਿਹਾ ਸਮਾਂ ਵੀ ਆਇਆ ਜਦ ਕੰਪਨੀਆਂ ਭੱਜ ਗਈਆਂ ਅਤੇ ਉਨ੍ਹਾਂ ਦੀ ਆਰਥਿਕ ਹਾਲਤ ਖਸਤਾ ਹੋ ਗਈ। ਉਨ੍ਹਾਂ ਨੂੰ ਆਪਣੀ ਪ੍ਰਾਪਰਟੀ ਅਤੇ ਦੂਸਰੇ ਐਸਿਟ ਵੇਚਣੇ ਵੀ ਪਏ। ਉਹ ਪਿਛਲੇ ਕੁਝ ਸਮੇਂ ਤੋਂ ਖੁਦ ਨੂੰ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਉਨ੍ਹਾਂ ਦੀ ਦੇਣਦਾਰੀ ਵਧਦੀ ਜਾ ਰਹੀ ਸੀ। ਇਸ ਦੇ ਬਾਅਦ ਉਹ ਵੱਖ-ਵੱਖ ਆਈ ਡੀ ਉੱਤੇ ਟ੍ਰੈਡਿੰਗ ਦਾ ਕੰਮ ਕਰਨ ਲੱਗੇ। ਇਸ ਦੌਰਾਨ ਲੋਕਾਂ ਨਾਲ ਪੈਸਿਆਂ ਦਾ ਲੈਣ-ਦੇਣ ਚਲਦਾ ਸੀ। ਕੋਰੋਨਾ ਦੇ ਸਮੇਂ ਵਿੱਚ ਉਹ ਟ੍ਰੇਡਿੰਗ ਦਾ ਕੰਮ ਕਰਦੇ ਰਹੇ। ਦੇਣਦਾਰੀ ਲੱਖਾਂ ਵਿੱਚ ਹੋ ਗਈ ਤਾਂ ਲੋਕ ਦਵਿੰਦਰ ਤੋਂ ਪੈਸੇ ਮੰਗਣ ਲੱਗੇ। ਇਹ ਟ੍ਰੇਡਿੰਗ ਸੱਟਾ ਆਧਾਰਤ ਸੀ ਜਾਂ ਲੀਗਲ, ਇਸ ਦੀ ਜਾਂਚ ਚੱਲ ਰਹੀ ਹੈ। ਸੂਚਨਾ ਮਿਲਣ ਉੱਤੇ ਐਸ ਐਸ ਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ, ਡੀ ਐਸ ਪੀ ਅਤੇ ਆਹਲਾ ਅਧਿਕਾਰੀਆਂ ਨੇ ਮੌਕੇ `ਤੇ ਪਹੁੰਚ ਕੇ ਇਸ ਮਾਮਲੇ ਵਿੱਚ ਕਰੀਬ 9 ਜਣਿਆਂ ਦੇ ਸਬੰਧ ਵਿਚ ਜਾਂਚ ਸ਼ੁਰੂ ਕਰ ਦਿਤੀ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲ ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਪ੍ਰਸ਼ਾਸਨ, ਕਿਸਾਨਾਂ ਦੀ ਸਹੂਲਤ ਵਜੋਂ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ : ਡਿਪਟੀ ਕਮਿਸ਼ਨਰ ਸਾਹਨੀ ਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ