Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਭਾਰਤ

ਹੋਮ ਲੋਨ ਉੱਤੇ ਵਿਆਜ਼ ਵਿੱਚ ਭਾਰਤੀ ਸਟੇਟ ਬੈਂਕ 0.25 ਫੀਸਦੀ ਤੱਕ ਦੀ ਛੋਟ ਦੇਵੇਗਾ

October 22, 2020 09:32 PM

ਮੁੰਬਈ, 22 ਅਕਤੂਬਰ (ਪੋਸਟ ਬਿਊਰੋ)- ਭਾਰਤੀ ਸਟੇਟ ਬੈਂਕ (ਐਸ ਬੀ ਆਈ) ਨੇ ਗਾਹਕਾਂ ਨੂੰ ਰਿਹਾਇਸ਼ੀ ਕਰਜ਼ੇ (ਹੋਮ ਲੋਨ) ਉਤੇ ਵਿਆਜ਼ ਦਰਾਂ `ਚ 0.25 ਫੀਸਦੀ ਦੀ ਛੋਟ ਦੇਣ ਦਾ ਐਲਾਨ ਕੀਤਾ ਹੈ।
ਇਸ ਸੰਬੰਧ ਵਿੱਚ ਭਾਰਤ ਦੇ ਸਭ ਤੋਂ ਵੱਡੇ ਬੈਂਕ ਐਸ ਬੀ ਆਈ ਵੱਲੋਂ ਗਾਹਕਾਂ ਨੂੰ ਉਨ੍ਹਾਂ ਦੇ ਸਿਬਿਲ ਸਕੋਰ ਦੇ ਹਿਸਾਬ ਨਾਲ ‘ਯੋਨੋ` ਰਾਹੀਂ ਅਰਜ਼ੀ ਦਾਖਲ ਕਰਨ ਉੱਤੇ 75 ਲੱਖ ਰੁਪਏ ਤੋਂ ਵੱਧ ਦੇ ਰਿਹਾਇਸ਼ੀ ਕਰਜ਼ੇ ਉਤੇ ਵਿਆਜ਼ `ਚ 0.25 ਫੀਸਦੀ ਦੀ ਛੋਟ ਦਿੱਤੀ ਜਾਏਗੀ।ਯੋਨੋ ਇਸ ਬੈਂਕ ਦਾ ਡਿਜੀਟਲ ਕਰਜ਼ਾ ਪਲੇਟਫਾਰਮ ਹੈ। ਐਸ ਬੀ ਆਈ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਆਪਣੀ ਤਿਓਹਾਰੀ ਪੇਸ਼ਕਸ਼ ਵਜੋਂ ਉਹ ਗਾਹਕਾਂ ਨੂੰ 30 ਲੱਖ ਤੋਂ ਵੱਧ ਦੇ ਅਤੇ 2 ਕਰੋੜ ਰੁਪਏ ਤੱਕ ਦੇ ਰਿਹਾਇਸ਼ੀ ਕਰਜ਼ੇ ਉਤੇ ਕ੍ਰੈਡਿਟ ਸਕੋਰ ਦੇ ਆਧਾਰ `ਤੇ ਵਿਆਜ਼ ਦਰ ਵਿੱਚ 0.20 ਫੀਸਦੀ ਦੀ ਛੋਟ ਦੇਵੇਗਾ। ਪਹਿਲਾਂ ਬੈਂਕ ਨੇ 0.10 ਫੀਸਦੀ ਦੀ ਛੋਟ ਦੇਣ ਦਾ ਐਲਾਨ ਕੀਤਾ ਸੀ। ਇਹ ਯੋਜਨਾ ਦੇਸ਼ ਭਰ ਲਈ ਹੋਵੇਗੀ। ਇਹੀ ਛੋਟ ਅੱਠ ਮਹਾਂ ਨਗਰਾਂ `ਚ ਤਿੰਨ ਕਰੋੜ ਰੁਪਏ ਤੱਕ ਦੇ ਰਿਹਾਇਸ਼ੀ ਕਰਜ਼ੇ `ਤੇ ਦਿੱਤੀ ਜਾਏਗੀ। ਜੇ ਗਾਹਕ ਯੋਨੋ ਮੰਚ ਲਈ ਅਰਜ਼ੀ ਦਾਖਲ ਕਰਦੇ ਹਨ ਤਾਂ 0.05 ਫੀਸਦੀ ਦੀ ਵੀ ਵਾਧੂ ਛੋਟ ਦਿੱਤੀ ਜਾਏਗੀ।
ਬੈਂਕ ਹਾਲੇ 30 ਲੱਖ ਰੁਪਏ ਤੱਕ ਦਾ ਰਿਹਾਇਸ਼ੀ ਕਰਜ਼ਾ 6.90 ਫੀਸਦੀ ਹੀ ਹੇਠਲੀ ਵਿਆਜ਼ ਦਰ ਉਤੇ ਦੇ ਰਿਹਾ ਹੈ। 30 ਲੱਖ ਰੁਪਏ ਤੋਂ ਵੱਧ ਦੇ ਰਿਹਾਇਸ਼ੀ ਕਰਜ਼ੇ `ਤੇ ਵਿਆਜ਼ ਦਰ ਸੱਤ ਫੀਸਦੀ ਹੈ। ਐਸ ਬੀ ਆਈ ਦੇ ਮੈਨੇਜਿੰਗ ਡਾਇਰੈਕਟਰ (ਰਿਟੇਲ ਅਤੇ ਡਿਜੀਟਲ ਬੈਕਿੰਗ) ਸੀ ਐਸ ਸ਼ੈਟੀ ਨੇ ਕਿਹਾ ਕਿ ਐਸ ਬੀ ਆਈ ਦੇ ਸਸਤੇ ਰਿਹਾਇਸ਼ੀ ਕਰਜ਼ੇ ਰਾਹੀਂ ਘਰਾਂ ਦੇ ਖਰੀਦਦਾਰ ਆਪਣੇ ਸੁਫਨਿਆਂ ਦਾ ਮਹੱਲ ਖਰੀਦ ਸਕਣਗੇ।

 

 
Have something to say? Post your comment
ਹੋਰ ਭਾਰਤ ਖ਼ਬਰਾਂ
ਚੋਣ ਨਿਸ਼ਾਨ ਮਿਿਲਆ ਚੱਪਲ, ਗਲੇ 'ਚ ਚੱਪਲਾਂ ਦੀ ਮਾਲਾ ਪਾ ਕੇ ਵੋਟ ਮੰਗ ਰਿਹਾ ਲੋਕ ਸਭਾ ਉਮੀਦਵਾਰ ਈਡੀ ਨੇ ਦਿੱਲੀ ਅੰਤਰਰਾਸ਼ਟਰੀ ਏਅਰਪੋਰਟ ਤੋਂ 5 ਹਜ਼ਾਰ ਕਰੋੜ ਦੀ ਧੋਖਾਧੜੀ ਦਾ ਮੁਲਜ਼ਮ ਕੀਤਾ ਗ੍ਰਿਫਤਾਰ ਅੱਠ ਦਿਨਾਂ ਤੋਂ ਲਾਪਤਾ ਵਿਿਦਆਰਥਣ ਦਾ ਗਲਾ ਘੁੱਟ ਕੇ ਕਤਲ, ਮੁਲਜ਼ਮਾਂ ਵਿੱਚ ਕਾਲਜ ਦਾ ਦੋਸਤ ਵੀ ਸ਼ਾਮਲ ਅਵਾਰਾ ਕੁੱਤਿਆਂ ਨੇ ਦਰਗਾਹ ਕੋਲ ਬੈਠੀ ਲੜਕੀ ਨੂੰ ਬਣਾਇਆ ਸ਼ਿਕਾਰ, ਇਲਾਜ ਦੌਰਾਨ ਮੌਤ ਜਬਲਪੁਰ ਵਿੱਚ ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਡਿੱਗੀ ਸਟੇਜ, ਔਰਤਾਂ ਤੇ ਬੱਚਿਆਂ ਸਣੇ 10 ਤੋਂ ਵੱਧ ਜ਼ਖ਼ਮੀ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਪਟੀਸ਼ਨ ਖਾਰਜ, ਸੰਕਟ ਦੀ ਸਥਿਤੀ ਵਿਚ ਰਾਸ਼ਟਰਪਤੀ ਲੈਣ ਫੈਸਲਾ ਭਾਰਤੀ ਫੌਜ ਨੇ ਜੰਮੂ ਦੇ ਉੜੀ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਇਕ ਅੱਤਵਾਦੀ ਮਾਰਿਆ ਹਿਮਾਚਲ ਪ੍ਰਦੇਸ਼ ਦੇ ਛੇ ਜ਼ਿਿਲ੍ਹਆਂ ਵਿੱਚ ਲੱਗੇ ਭੂਚਾਲ ਦੇ ਝਟਕੇ, 5.3 ਰਹੀ ਤੀਬਰਤਾ ਇੰਦੌਰ 'ਚ ਪ੍ਰੇਮੀ ਨੇ ਲੜਕੀ ਤੇ ਉਸ ਦੇ ਭਰਾ ਨੂੰ ਮਾਰੀ ਗੋਲੀ, ਖੁਦ ਨੂੰ ਵੀ ਉਡਾ ਲਿਆ ਰਿਸ਼ਵਤ ਲੈਣ ਦੇ ਦੋਸ਼ 'ਚ ਸਰਕਾਰੀ ਸਹਾਇਕ ਡਰੱਗ ਕੰਟਰੋਲਰ ਸਮੇਤ ਤਿੰਨ ਕਾਬੂ, ਵੱਡੀ ਨਕਦੀ ਬਰਾਮਦ