Welcome to Canadian Punjabi Post
Follow us on

28

March 2024
 
ਕੈਨੇਡਾ

ਲਿਬਰਲਾਂ ਸਿਰ ਲਟਕੀ ਭਰੋਸੇ ਦਾ ਵੋਟ ਹਾਸਲ ਕਰਨ ਦੀ ਤਲਵਾਰ

October 21, 2020 11:57 PM

ਅਚਨਚੇਤੀ ਚੋਣਾਂ ਸਬੰਧੀ ਸਾਰਾ ਦਾਰੋਮਦਾਰ ਐਨਡੀਪੀ ਉੱਤੇ


ਓਟਵਾ, 21 ਅਕਤੂਬਰ (ਪੋਸਟ ਬਿਊਰੋ) : ਬੁੱਧਵਾਰ ਦੁਪਹਿਰ ਨੂੰ ਹਾਊਸ ਆਫ ਕਾਮਨਜ਼ ਵਿੱਚ ਭਰੋਸੇ ਦਾ ਵੋਟ ਹਾਸਲ ਕਰਨ ਵਾਲਾ ਮਾਹੌਲ ਬਣਿਆ ਹੋਇਆ ਹੈ ਤੇ ਲਿਬਰਲ ਸਰਕਾਰ ਦੇ ਇਸ ਵਿੱਚ ਅਸਫਲ ਰਹਿਣ ਕਾਰਨ ਅਚਨਚੇਤੀ ਚੋਣਾਂ ਵੀ ਹੋ ਸਕਦੀਆਂ ਹਨ| ਪਰ ਹੁਣ ਇਹ ਚੋਣਾਂ ਹੋਣਗੀਆਂ ਜਾਂ ਨਹੀਂ ਇਸ ਦਾ ਸਾਰਾ ਦਾਰੋਮਦਾਰ ਐਨਡੀਪੀ ਉੱਤੇ ਆ ਟਿਕਿਆ ਹੈ|
ਕੰਜ਼ਰਵੇਟਿਵਾਂ ਵੱਲੋਂ ਵੱਖ ਵੱਖ ਸਕੈਂਡਲਜ਼ ਤੇ ਵਿਵਾਦਾਂ-ਖਾਸਤੌਰ ਉੱਤੇ ਵੁਈ ਚੈਰਿਟੀ ਸਕੈਂਡਲ, ਦਾ ਅਧਿਐਨ ਕਰਵਾਉਣ ਲਈ ਵਿਸ਼ੇਸ਼ ਕਮੇਟੀ ਕਾਇਮ ਕਰਨ ਦੀ ਕੀਤੀ ਜਾ ਰਹੀ ਮੰਗ ਬਾਰੇ ਲਿਬਰਲਾਂ ਦਾ ਕਹਿਣਾ ਹੈ ਕਿ ਜੇ ਇਹ ਕਮੇਟੀ ਕਾਇਮ ਹੋ ਜਾਂਦੀ ਹੈ ਤਾਂ ਇਸ ਤੋਂ ਸਿੱਧਾ ਭਾਵ ਸਰਕਾਰ ਤੋਂ ਭਰੋਸਾ ਉੱਠਣ ਵਜੋਂ ਹੀ ਲਿਆ ਜਾਵੇਗਾ|
ਜੇ ਅਜਿਹਾ ਹੁੰਦਾ ਹੈ ਤਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਗਵਰਨਰ ਜਨਰਲ ਜੂਲੀ ਪੇਯੈਟ ਨੂੰ ਪਾਰਲੀਆਮੈਂਟ ਭੰਗ ਕਰਨ ਲਈ ਆਖਿਆ ਜਾਵੇਗਾ| ਪੇਯੈਟ ਵੱਲੋਂ ਅਜਿਹਾ ਕਰਨ ਨਾਲ ਕੈਨੇਡਾ ਵਿੱਚ ਮਹਾਂਮਾਰੀ ਦੌਰਾਨ ਚੋਣਾਂ ਕਰਵਾਉਣੀਆਂ ਪੈਣਗੀਆਂ| ਹਾਲਾਂਕਿ ਸਾਰੇ ਪਾਰਟੀ ਆਗੂਆਂ ਵੱਲੋਂ ਇਹੋ ਆਖਿਆ ਜਾ ਰਿਹਾ ਹੈ ਕਿ ਉਹ ਚੋਣਾਂ ਨਹੀਂ ਚਾਹੁੰਦੇ ਪਰ ਅਜੇ ਤੱਕ ਕਿਸੇ ਨੇ ਵੀ ਭਰੋਸੇ ਦੇ ਵੋਟ ਵਿੱਚ ਹਿੱਸਾ ਲੈਣ ਤੋਂ ਇਨਕਾਰ ਨਹੀਂ ਕੀਤਾ ਹੈ|
ਜੇ ਕੰਜ਼ਰਵੇਟਿਵ, ਬਲਾਕ ਕਿਊਬਿਕੁਆ ਤੇ ਐਨਡੀਪੀ ਸਾਰਿਆਂ ਵੱਲੋਂ ਹੀ ਇੱਕਜੁੱਟ ਹੋ ਕੇ ਵੋਟ ਕੀਤੀ ਜਾਂਦੀ ਹੈ ਤਾਂ ਉਹ ਲਿਬਰਲਾਂ ਦੀ ਕਾਮਨਜ਼ ਵਿੱਚ ਪਿੱਠ ਲਵਾ ਸਕਦੇ ਹਨ| ਪਰ ਹਾਲਾਤ ਇਹ ਹਨ ਕਿ ਕੰਜ਼ਰਵੇਟਿਵਾਂ ਤੇ ਬਲਾਕ ਵੱਲੋਂ ਇਸ ਮਤੇ ਦਾ ਸਮਰਥਨ ਕਰਨ ਦਾ ਤਹੱਈਆ ਲਿਆ ਗਿਆ ਹੈ ਜਦਕਿ ਐਨਡੀਪੀ ਅਜੇ ਵੀ ਲਿਬਰਲਾਂ ਨਾਲ ਇਸ ਸਬੰਧ ਵਿੱਚ ਗੱਲਬਾਤ ਕਰ ਰਹੀ ਹੈ|
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸੋਮਵਾਰ ਨੂੰ ਇੱਕ ਨਿਊਜ਼ ਕਾਨਫਰੰਸ ਵਿੱਚ ਐਨਡੀਪੀ ਆਗੂ ਜਗਮੀਤ ਸਿੰਘ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਇਹ ਕਿਸ ਤਰ੍ਹਾਂ ਤੈਅ ਕੀਤਾ ਗਿਆ ਹੈ ਕਿ ਚੋਣਾਂ ਹੋਣਗੀਆਂ ਜਾਂ ਨਹੀਂ ਇਸ ਦਾ ਫੈਸਲਾ ਐਨਡੀਪੀ ਹੱਥ ਹੈ| ਉਨ੍ਹਾਂ ਆਖਿਆ ਕਿ ਇਹ ਭਰੋਸੇ ਦਾ ਮੁੱਦਾ ਇਸ ਲਈ ਬਣਿਆ ਹੈ ਕਿਉਂਕਿ ਲਿਬਰਲਾਂ ਨੇ ਇਸ ਨੂੰ ਅਜਿਹਾ ਬਣਾਇਆ ਹੈ|
ਜਗਮੀਤ ਸਿੰਘ ਨੇ ਆਖਿਆ ਕਿ ਪ੍ਰਧਾਨ ਮੰਤਰੀ ਕਿਸੇ ਨਾ ਕਿਸੇ ਬਹਾਨੇ ਚੋਣਾਂ ਕਰਵਾਉਣ ਦਾ ਬਹਾਨਾ ਲੱਭ ਰਹੇ ਹਨ ਤੇ ਅਸੀਂ ਅਜਿਹਾ ਹੋਣ ਨਹੀਂ ਦੇਣਾ ਚਾਹੁੰਦੇ| ਐਨਡੀਪੀ ਦੀ ਬੁੱਧਵਾਰ ਨੂੰ ਹੋਣ ਵਾਲੀ ਕਾਕਸ ਮੀਟਿੰਗ ਤੋਂ ਬਾਅਦ ਜਗਮੀਤ ਸਿੰਘ ਵੱਲੋਂ ਮੀਡੀਆਂ ਨੂੰ ਸੰਬੋਧਨ ਕੀਤਾ ਜਾਵੇਗਾ|

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼ ਓਟਵਾ ਵਿੱਚ ਕਤਲ ਕੀਤੇ ਗਏ 6 ਵਿਅਕਤੀਆਂ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ, 19 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ