Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਮਨੋਰੰਜਨ

ਫਿਲਮ ਇੰਡਸਟਰੀ ਮੇਰਾ ਪਰਵਾਰ, ਮੈਂ ਇਸ ਦੀ ਬੇਟੀ : ਸ਼ਵੇਤਾ

October 21, 2020 09:30 AM

ਕੋਰੋਨਾ ਮਹਾਮਾਰੀ ਵਿੱਚ ਵੀ ਸ਼ਵੇਤਾ ਬਸੂ ਪ੍ਰਸਾਦ ਦੀਆਂ ਫਿਲਮਾਂ ਤੇ ਵੈੱਬ ਸੀਰੀਜ਼ ਦੀ ਰਿਲੀਜ਼ ਜਾਰੀ ਹੈ। ਫਿਲਮ ‘ਕਾਮੇਡੀ ਕਪਲ’ ਪੰਜਵਾਂ ਪ੍ਰੋਜੈਕਟ ਹੈ। ਇਸ ਵਿੱਚ ਉਹ ਸਟੈਂਡਅਪ ਕਾਮੇਡੀਅਨ ਦੀ ਭੂਮਿਕਾ ਵਿੱਚ ਹੈ। ਇਸ ਤੋਂ ਪਹਿਲਾਂ ਸ਼ਵੇਤਾ ਫਿਲਮ ‘ਸੀਰੀਅਸ ਮੈਨ’ ਅਤੇ ‘ਸ਼ੁਕਰਾਣੂ’ ਅਤੇ ‘ਹੋਸਟੇਜ਼ 2’ ਅਤੇ ‘ਹਾਈ’ ਵੈੱਬ ਸੀਰੀਜ਼ ਵਿੱਚ ਵੀ ਨਜ਼ਰ ਆ ਚੁੱਕੀ ਹੈ। ਪੇਸ਼ ਹਨ ਸ਼ਵੇਤਾ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਡਿਜੀਟਲ 'ਤੇ ਕੰਮ ਕਰਨਾ ਇਸ ਸਮੇਂ ਸਭ ਤੋਂ ਜ਼ਿਆਦਾ ਫਾਇਦੇਮੰਦ ਲੱਗ ਰਿਹਾ ਹੈ?
-ਇਹ ਪਲੇਟਫਾਰਮ ਕੰਮ ਕਰਨ ਦਾ ਮੌਕਾ ਦੇ ਰਿਹਾ ਹੈ। ਅਲੱਗ-ਅਲੱਗ ਕਹਾਣੀਆਂ ਅਤੇ ਕਿਰਦਾਰ ਆ ਰਹੇ ਹਨ। ਫਿਲਮਾਂ ਦਾ ਉਹ ਫਾਰਮੂਲਾ ਇਥੇ ਨਹੀਂ ਚੱਲਦਾ ਹੈ ਕਿ ਕਿਰਦਾਰਾਂ ਨੂੰ ਹੀਰੋ, ਹੀਰੋਇਨ, ਹੀਰੋ ਦੇ ਦੋਸਤ ਅਤੇ ਹੀਰੋਇਨ ਦੀ ਭੈਣ, ਚਾਰ ਗਾਣਿਆਂ ਵਿੱਚ ਸੀਮਿਤ ਕਰ ਦਿੱਤਾ ਜਾਏ। ਅਸਲ ਇਨਸਾਨਾਂ ਦੀਆਂ ਕਹਾਣੀਆਂ ਦੱਸੀਆਂ ਜਾ ਰਹੀਆਂ ਹਨ। ਵੈਸੇ ਵੀ ਮੈਂ ਟਾਈਪਕਾਸਟ ਨਹੀਂ ਹੋਣਾ ਚਾਹੁੰਦੀ।
* ਟ੍ਰੇਲਰ ਵਿੱਚ ਰਿਲੇਸ਼ਨਸ਼ਿਪ ਥਿਊਰੀ ਦੀ ਗੱਲ ਹੋ ਰਹੀ ਹੈ। ਤੁਹਾਡੇ ਲਈ ਇਹ ਥਿਊਰੀ ਕੀ ਰਹੀ ਹੈ। ਰਿਲੇਸ਼ਨਸ਼ਿਪ ਵਿੱਚ ਝੂਠ ਦੇ ਲਈ ਕਿੰਨੀ ਜਗ੍ਹਾ ਹੋਣੀ ਚਾਹੀਦਾ ਹੈ?
- ਮੈਨੂੰ ਇਮਾਨਦਾਰ ਅਤੇ ਸੱਚੇ ਲੋਕ ਪਸੰਦ ਹਨ। ਸਿਰਫ ਪ੍ਰੇਮ ਸੰਬੰਧਾਂ ਵਿੱਚ ਹੀ ਨਹੀਂ, ਦਫਤਰ ਵਿੱਚ ਕੰਮ ਕਰਨ ਵਾਲੇ ਸਹਿਯੋਗੀਆਂ, ਪਰਵਾਰ ਜਾਂ ਦੋਸਤਾਂ ਨਾਲ ਵੀ ਝੂਠ ਨਹੀਂ ਬੋਲਣਾ ਚਾਹੀਦਾ। ਸੱਚਾਈ ਨਾਲ ਜੀਣਾ ਵੱਧ ਅਸਾਨ ਹੁੰਦਾ ਹੈ, ਕਿਉਂਕਿ ਝੂਠ ਨੂੰ ਯਾਦ ਰੱਖਣਾ ਪੈਂਦਾ ਹੈ, ਸੱਚ ਨੂੰ ਨਹੀਂ। ਰਿਲੇਸ਼ਨਸ਼ਿਪ ਦੀ ਥਿਊਰੀ ਹਰ ਕਿਸੇ ਦੀ ਅਲੱਗ ਹੋ ਸਕਦੀ ਹੈ।
* ਸਟੈਂਡਅਪ ਕਾਮੇਡੀ ਵਿੱਚ ਜ਼ਿਆਦਾਤਰ ਪੁਰਸ਼ਾਂ ਦਾ ਦਬਦਬਾ ਹੈ। ਇਸ ਦੇ ਪਿੱਛੇ ਕੀ ਕਾਰਨ ਲੱਗਦਾ ਹੈ? ਫਿਲਮ ਵਿੱਚ ਕਾਮੇਡੀ ਕਰਨਾ ਕਿੰਨਾ ਮੁਸ਼ਕਲ ਲੱਗਾ?
- ਲੋਕਾਂ ਦਾ ਇੱਕ ਨਜ਼ਰੀਆ ਬਣ ਗਿਆ ਹੈ ਕਿ ਔਰਤਾਂ ਗੱਡੀ ਠੀਕ ਤਰ੍ਹਾਂ ਨਹੀਂ ਚਲਾ ਸਕਦੀਆਂ, ਕਿਸੇ ਕੰਪਨੀ ਦੀ ਸੀ ਈ ਓ ਨਹੀਂ ਬਣ ਸਕਦੀਆਂ, ਸਟੈਂਡਅਪ ਕਾਮੇਡੀ ਨਹੀਂ ਕਰ ਸਕਦੀਆਂ। ਕਿਸੇ ਪ੍ਰਤਿਭਾ ਨੂੰ ਜੈਂਡਰ ਵਿੱਚ ਬੰਨ੍ਹਣਾ ਗਲਤ ਹੈ। ਭਾਰਤ ਵਿੱਚ ਕਈ ਔਰਤਾਂ ਸਟੈਂਡਅਪ ਕਾਮੇਡੀਅਨ ਹਨ, ਜਿਨ੍ਹਾਂ ਦਾ ਕੰਮ ਪਸੰਦ ਕੀਤਾ ਜਾਂਦਾ ਹੈ। ਇਸ ਫਿਲਮ ਵਿੱਚ ਦੋਵਾਂ ਕਲਾਕਾਰਾਂ ਨੂੰ ਬਰਾਬਰ ਦਾ ਦਿਖਾਇਆ ਗਿਆ ਹੈ। ਮੇਰੇ ਭਰਾ ਅਤੇ ਦੋਸਤ ਖੁਸ਼ ਹਨ ਕਿ ਮੈਂ ਇਸ ਫਿਲਮ ਵਿੱਚ ਕਾਮੇਡੀ ਕਰ ਰਹੀ ਹਾਂ। ਉਹ ਕਹਿੰਦੇ ਹਨ ਕਿ ਸਕ੍ਰਿਪਟ ਭਾਵੇਂ ਕਿਸੇ ਨੇ ਲਿਖੀ ਹੈ, ਪਰ ਤੇਰੇ ਜੋਕਸ 'ਤੇ ਹਾਸਾ ਆਏਗਾ। ਮੈਨੂੰ ਲੱਗਦਾ ਹੈ ਕਿ ਹਸਾਉਣ ਦੇ ਨਾਲ ਦਰਸ਼ਕਾਂ ਨੂੰ ਰੁਆਉਣਾ ਵੀ ਬਹੁਤ ਮੁਸ਼ਕਲ ਹੁੰਦਾ ਹੈ। ਰੁਆਉਣ ਦਾ ਮਤਲਬ ਹੁੰਦਾ ਹੈ ਕਿ ਤੁਹਾਡੇ ਦਰਸ਼ਕ ਦੇ ਦਿਲ ਨੂੰ ਛੂ ਲਿਆ ਹੈ। ਅਸੀਂ ਸਕ੍ਰਿਪਟ ਖੁਦ ਨਹੀਂ ਲਿਖਦੇ ਹਾਂ। ਅਜਿਹੇ ਵਿੱਚ ਉਸ ਨੂੰ ਪ੍ਰਫਾਰਮ ਕਰਨਾ ਖਾਣਾ ਬਣਾਉਣ ਵਰਗਾ ਹੈ, ਜਿਸ ਵਿੱਚ ਲੂਣ-ਮਿਰਚ ਹੋਣਾ ਤਾਂ ਚਾਹੀਦੈ, ਪਰ ਸੰਤੁਲਤ। ਕਾਫੀ ਨਾਪਤੌਲ ਕੇ ਹਲਕੇ ਸੇਕ 'ਤੇ ਬਣਾਉਣਾ ਪੈਂਦਾ ਹੈ।
* ਬਾਲ ਕਲਾਕਾਰ ਦੇ ਤੌਰ 'ਤੇ ਦੋ ਫਿਲਮਾਂ ਕਰਨ ਦੇ ਬਾਅਦ ਤੁਸੀਂ ਪੜ੍ਹਾਈ ਪੂਰੀ ਕੀਤੀ। ਕਿੰਨਾ ਜ਼ਰੂਰੀ ਹੈ ਗਲੈਮਰ ਤੋਂ ਦੂਰ ਹੋ ਕੇ ਪੜ੍ਹਾਈ-ਲਿਖਾਈ ਪੂਰੀ ਕਰਨਾ?
- ਇਸ ਦਾ ਕ੍ਰੈਡਿਟ ਮੈਂ ਆਪਣੇ ਮਾਤਾ-ਪਿਤਾ ਨੂੰ ਦਿੰਦੀ ਹਾਂ ਕਿ ਉਨ੍ਹਾਂ ਨੇ ਮੇਰੇ ਲਈ ‘ਮਕੜੀ’ ਤੇ ‘ਇਕਬਾਲ’ ਵਰਗੀਆਂ ਫਿਲਮਾਂ ਚੁਣੀਆਂ। ‘ਇਕਬਾਲ’ ਦੇ ਬਾਅਦ ਕੰਮ ਬੰਦ ਕਰ ਦਿੱਤਾ। ਮੇਰੇ ਮਾਤਾ-ਪਿਤਾ ਨੇ ਰਾਜ ਕੁਮਾਰ ਸੰਤੋਸ਼ੀ ਦੀ ਫਿਲਮ ‘ਹੱਲਾ ਬੋਲ’ ਮਧੁਰ ਭੰਡਾਰਕਰ ਦੀ ਫਿਲਮ ‘ਟਰੈਫਿਕ ਸਿਗਨਲ’ ਲਈ ਮਨ੍ਹਾ ਕਰ ਦਿੱਤਾ ਸੀ। 12 ਸਾਲ ਦੀ ਉਮਰ ਵਿੱਚ ਜਦ ਰਾਸ਼ਟਰੀ ਪੁਰਸਕਾਰ ਮਿਲਿਆ ਤਾਂ ਉਸ ਤੋਂ ਮਿਲੀ ਰਕਮ ਪਾਪਾ ਨੇ ਮੇਰੇ ਨਾਂਅ 'ਤੇ ਫਿਕਸ ਡਿਪਾਜਿਟ ਕਰ ਦਿਤੀ ਸੀ। ਜਦ 18 ਸਾਲ ਦੀ ਹੋਈ ਤਾਂ ਮੈਂ ਉਸ ਪੈਸੇ ਨਾਲ ਡੀ ਐੱਸ ਐੱਲ ਆਰ ਕੈਮਰਾ ਖਰੀਦਿਆ ਸੀ, ਜਿਸ ਨਾਲ ਮੈਂ ਆਪਣੀ ਡਾਕੂਮੈਂਟਰੀ ਬਣਾਈ ਸੀ।
* ਜਦ ਤੁਸੀਂ ਕਈ ਸਾਲਾਂ ਬਾਅਦ ਫਿਲਮ ਵਿੱਚ ਵਾਪਸੀ ਕਰ ਰਹੇ ਸੀ, ਤਦ ਇੰਡਸਟਰੀ ਨੇ ਕਿੰਨਾ ਸਵਾਗਤ ਕੀਤਾ?
- ਮੈਂ ਇਸ ਇੰਡਸਟਰੀ ਦੀ ਬੇਟੀ ਹਾਂ। ਵਿਸ਼ਾਲ ਭਾਰਦਵਾਜ ਤੋਂ ਸ਼ਬਾਨਾ ਆਜ਼ਮੀ, ਨਸੀਰੂਦੀਨ ਸ਼ਾਹ, ਸੁਧੀਰ ਮਿਸ਼ਰਾ, ਨਵਾਜ਼ੂਦੀਨ ਸਿੱਦੀਕੀ ਨਾਲ ਕੰਮ ਕੀਤਾ ਹੈ। ਇਸ ਇੰਡਸਟਰੀ ਵਿੱਚ ਵੱਡੀ ਹੋਈ ਹਾਂ। ਦੋਸਤ ਇੰਡਸਟਰੀ ਤੋਂ ਹਨ। ਇਹ ਮੇਰਾ ਪਰਵਾਰ ਤੇ ਪਹਿਲਾ ਪਿਆਰ ਹੈ। ਦਸ-ਗਿਆਰ੍ਹਾਂ ਸਾਲ ਦੀ ਉਮਰ ਤੋਂ ਇਸ ਨਾਲ ਪਿਆਰ ਹੋ ਗਿਆ ਸੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ