Welcome to Canadian Punjabi Post
Follow us on

19

May 2019
ਮਨੋਰੰਜਨ

ਜੈਗਮ ਦੀ ਫਿਲਮ ਵਿੱਚ ਅਮਿਤਾਭ ਬੱਚਨ ‘ਨਕਲਚੀ’ ਬਣਨਗੇ

November 23, 2018 08:35 AM

ਬੀਤੇ ਦਿਨੀਂ ਸੁਣਿਆ ਗਿਆ ਸੀ ਕਿ ਅਮਿਤਾਭ ਬੱਚਨ ਐਡਲਟ ਐਜੂਕੇਸ਼ਨ ਬਾਰੇ ਫਿਲਮ ‘ਰਾਮਚਰਨ ਮੈਟਿ੍ਰਕ ਪਾਸ’ ਵਿੱਚ ਦਿਖਾਈ ਦੇਣਗੇ। ਚਰਚਾ ਹੈ ਕਿ ਡਾਇਰੈਕਟਰ ਜੈਗਮ ਇਮਾਮ ਨੇ ਉਨ੍ਹਾਂ ਨੂੰ ਇਸੇ ਸਬਜੈਕਟ 'ਤੇ ਆਧਾਰਤ ਫਿਲਮ ‘ਨਕਲਚੀ' ਦੇ ਲਈ ਅਪਰੋਚ ਕੀਤਾ ਹੈ। ਇਸ ਨੂੰ ਪ੍ਰੇਰਨਾ ਅਰੋੜਾ ਦੇ ਪ੍ਰੋਡਕਸ਼ਨ ਹਾਊਸ ਕ੍ਰਿਅਰਜ਼ ਇੰਟਰਟੇਨਮੈਂਟ ਦੇ ਬੈਨਰ ਹੇਠ ਬਣਾਇਆ ਜਾ ਰਿਹਾ ਹੈ। ਅਮਿਤਾਭ ਨੇ ਵੀ ਸਕ੍ਰਿਪਟ ਵਿੱਚ ਇੰਟਰੈਸਟ ਦਿਖਾਇਆ ਹੈ। ਜਲਦ ਹੀ ਉਨ੍ਹਾਂ ਨੂੰ ਨੈਰੇਸ਼ਨ ਦਿੱਤਾ ਜਾਏਗਾ। ਇਸ ਤੋਂ ਪਹਿਲਾਂ ਅਮਿਤਾਬ ਇਮਾਮ ਦੀ ਫਿਲਮ ‘ਦੋਜ਼ਖ' ਦੀ ਤਾਰੀਫ ਕਰ ਚੁੱਕੇ ਹਨ। ਇਮਾਮ ਦੀ ਦੂਸਰੀ ਫਿਲਮ ‘ਅਲਿਫ’ ਵਿੱਚ ਜਯਾ ਬੱਚਨ ਨੈਰੇਟਰ ਦੀ ਭੂਮਿਕਾ ਵਿੱਚ ਸਨ। ਇਸ ਫਿਲਮ ਦੀ ਕਹਾਣੀ 75 ਸਾਲਾ ਬਜ਼ੁਰਗ ਨਨਕੂ ਨਾਰਾਇਣ ਦੇ ਦੁਆਲੇ ਘੁੰਮਦੀ ਹੈ। ਨਨਕੂ ਦਾ ਸੁਫਨਾ ਹਾਈ ਸਕੂਲ ਦੀ ਪ੍ਰੀਖਿਆ ਵਿੱਚ ਪਾਸ ਹੋਣਾ ਹੈ।
ਖਾਸ ਗੱਲ ਇਹ ਕਿ ਤਕਰੀਬਨ ਇਸੇ ਸਕ੍ਰਿਪਟ ਨਾਲ ਮੇਲ ਖਾਂਦੀ ਹੋਈ ਇੱਕ ਹੋਰ ਫਿਲਮ ‘ਰਾਮਚਰਨ ਮੈਟਿ੍ਰਕ ਪਾਸ’ ਵੀ ਅਮਿਤਾਬ ਨੂੰ ਆਫਰ ਹੋਈ ਹੈ। ਜੈਗਮ ਦੇ ਮੁਤਾਬਕ ਉਨ੍ਹਾਂ ਦੀ ਫਿਲਮ ਇੰਸਪਾਇਰਿੰਗ ਸੋਸ਼ਲ ਡਰਾਮਾ ਹੈ। ਉਹ ਲੰਬੇ ਸਮੇਂ ਤੋਂ ਇਸ ਕਹਾਣੀ ਉਤੇ ਕੰਮ ਕਰ ਰਹੇ ਹਨ ਅਤੇ ਤਿੰਨ ਸਾਲ ਪਹਿਲਾਂ ਉਨ੍ਹਾਂ ਨੇ ਸਕ੍ਰਿਪਟ ਫਾਈਨਲ ਕਰ ਕੇ ਉਸ ਦਾ ਰਜਿਸਟਰੇਸ਼ਨ ਕਰਾਇਆ ਸੀ। ਇਮਾਮ ਦੱਸਦੇ ਹਨ, ‘ਨਕਲਚੀ’ ਦੇ ਲਈ ਮੇਰੀ ਪਹਿਲੀ ਪਸੰਦ ਅਮਿਤਾਭ ਬੱਚਨ ਹੀ ਸਨ। ਇੱਕ ਸਾਲ ਪਹਿਲਾਂ ਮੈਂ ਉਨ੍ਹਾਂ ਨੂੰ ਸਕ੍ਰਿਪਟ ਦਿੱਤੀ ਸੀ, ਪਰ ਦੂਸਰੇ ਵਰਕ ਕਮਿਟਮੈਂਟਸ ਵਿੱਚ ਬਿਜ਼ੀ ਹੋਣ ਕਰ ਕੇ ਉਹ ਹਾਲੇ ਫਾਈਨਲ ਨਹੀਂ ਹੋਇਆ। ਹਾਲੇ ਜੈਗਮ ਫਿਲਮ ‘ਨੱਕਾਸ਼' ਵਿੱਚ ਬਿਜ਼ੀ ਹਨ, ਜੋ ਛੇਤੀ ਰਿਲੀਜ਼ ਹੋਣ ਵਾਲੀ ਹੈ।

Have something to say? Post your comment