Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਫੋਰਡ ਸਰਕਾਰ ਵੱਲੋਂ ਅਹਿਮ ਸੇਵਾਵਾਂ ਨੂੰ ਕੀਤਾ ਜਾਵੇਗਾ ਡਿਜਿਟਲਾਈਜ਼

October 20, 2020 05:29 PM

ਟੋਰਾਂਟੋ, 20 ਅਕਤੂਬਰ (ਪੋਸਟ ਬਿਊਰੋ) : ਓਨਟਾਰੀਓ ਸਰਕਾਰ ਵੱਲੋਂ ਕੁੱਝ ਸਰਕਾਰੀ ਸੇਵਾਵਾਂ ਨੂੰ ਡਿਜਿਟਲਾਈਜ਼ ਕਰਨ ਦਾ ਐਲਾਨ ਕੀਤਾ ਗਿਆ ਹੈ|
ਪ੍ਰੀਮੀਅਰ ਡੱਗ ਫੋਰਡ ਨੇ ਕੱਲ੍ਹ ਦੁਪਹਿਰ ਨੂੰ ਕੁਈਨਜ਼ ਪਾਰਕ ਵਿਖੇ ਇਸ ਸਬੰਧ ਵਿੱਚ ਐਲਾਨ ਕੀਤਾ| ਉਨ੍ਹਾਂ ਆਖਿਆ ਕਿ ਇਸ ਬਾਰੇ 2018 ਵਿੱਚ ਉਨ੍ਹਾਂ ਦੇ ਆਫਿਸ ਸਾਂਭਣ ਤੋਂ ਕੁੱਝ ਦੇਰ ਬਾਅਦ ਹੀ ਕੰਮ ਸ਼ੁਰੂ ਹੋ ਗਿਆ ਸੀ ਤੇ ਕੋਵਿਡ-19 ਦੌਰਾਨ ਇਸ ਵਿੱਚ ਹੋਰ ਤੇਜ਼ੀ ਆ ਗਈ ਹੈ| ਫੋਰਡ ਨੇ ਆਖਿਆ ਕਿ ਭਾਵੇਂ ਤੁਸੀਂ ਵਿਆਹ ਕਰਵਾ ਰਹੇ ਹੋਵੋਂ, ਆਪਣਾ ਡਰਾਈਵਰ ਲਾਇਸੰਸ ਜਾਂ ਹੈਲਥ ਕਾਰਡ ਰਨਿਊ ਕਰਵਾ ਰਹੇ ਹੋਵੋਂ ਜਾਂ ਫਿਰ ਆਪਣੇ ਕਾਰੋਬਾਰ ਲਈ ਦਸਤਾਵੇਜ਼ ਜਮ੍ਹਾਂ ਕਰਵਾ ਰਹੇ ਹੋਵੋਂ-ਅਸੀਂ ਤੁਹਾਡੇ ਲਈ ਸੇਵਾਵਾਂ ਤੁਹਾਡੀ ਪਹੁੰਚ ਵਿੱਚ ਲਿਆਉਣੀਆਂ ਚਾਹੁੰਦੇ ਹਾਂ| ਅਸੀਂ ਚਾਹੁੰਦੇ ਹਾਂ ਕਿ ਇਹ ਸੱਭ ਤੁਹਾਡੇ ਲਈ ਹੋਰ ਸੁਖਾਲਾ ਹੋ ਜਾਵੇ|
ਬੈਂਕਿੰਗ ਤੋਂ ਲੈ ਕੇ ਗਰੌਸਰੀ ਤੱਕ, ਕਾਰੋਬਾਰਾਂ ਵੱਲੋਂ ਆਪਣੇ ਗਾਹਕਾਂ ਦੀਆਂ ਲੋੜਾਂ ਨੂੰ ਆਨਲਾਈਨ ਪੂਰਾ ਕਰਨ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ ਤੇ ਸਰਕਾਰ ਵੀ ਇਸ ਵਿੱਚ ਪਿੱਛੇ ਨਹੀਂ ਰਹਿਣਾ ਚਾਹੁੰਦੀ| ਇਸ ਪਲੈਨ ਨੂੰ "ਓਨਟਾਰੀਓ ਆਨਵਾਰਡਜ਼ : ਓਨਟਾਰੀਓਜ਼ ਕੋਵਿਡ-19 ਐਕਸ਼ਨ ਪਲੈਨ ਫੌਰ ਅ ਪੀਪਲ ਫੋਕਸਡ ਗਵਰਮੈਂਟ" (Ontario Onwards: Ontario's COVID-19 Action Plan for a People-Focused Government) ਤਹਿਤ 30 ਵੱਖ ਵੱਖ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ ਜਿਨ੍ਹਾਂ ਤਹਿਤ ਲੋਕਾਂ ਤੇ ਕਾਰੋਬਾਰਾਂ ਦੇ ਸਰਕਾਰ ਨਾਲ ਰਾਬਤਾ ਕਾਇਮ ਕਰਨ ਦੇ ਮਾਮਲੇ ਵਿੱਚ ਸੁਧਾਰ ਕੀਤਾ ਜਾਵੇਗਾ|

ਇਸ ਪ੍ਰੋਜੈਕਟ ਤਹਿਤ ਹੀ ਸਰਕਾਰ ਵੱਲੋਂ ਸੋਮਵਾਰ ਨੂੰ ਡਿਜੀਟਲ ਵਾਲੈਟ (digital wallet) ਕਾਇਮ ਕਰਨ ਦਾ ਖੁਲਾਸਾ ਕੀਤਾ ਗਿਆ| ਇਸ ਵਿੱਚ ਸਥਾਨਕ ਵਾਸੀਆਂ ਦੇ ਡਰਾਈਵਰ ਲਾਇਸੰਸ ਤੇ ਜਨਮ ਸਰਟੀਫਿਕੇਟ ਸਾਂਭ ਕੇ ਰੱਖੇ ਜਾ ਸਕਣਗੇ| ਫੋਰਡ ਨੇ ਆਖਿਆ ਕਿ ਇਸ ਨਵੀਂ ਤਕਨਾਲੋਜੀ ਨਾਲ ਨਵੀਆਂ ਸੇਵਾਵਾਂ ਆਨਲਾਈਨ ਹਾਸਲ ਕਰਨ ਦੀ ਸਾਰਿਆਂ ਨੂੰ ਖੁੱਲ੍ਹ ਮਿਲ ਜਾਵੇਗੀ ਨਹੀਂ ਤਾਂ ਪਹਿਲਾਂ ਨਿਜੀ ਤੌਰ ਉੱਤੇ ਸਬੰਧਤ ਵਿਅਕਤੀ ਨੂੰ ਪਹੁੰਚ ਕਰਕੇ ਆਪਣੀ ਪਛਾਣ ਜਾਹਰ ਕਰਨੀ ਪੈਂਦੀ ਸੀ|

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ