Welcome to Canadian Punjabi Post
Follow us on

15

June 2021
 
ਮਨੋਰੰਜਨ

‘ਦ ਗਰਲ ਆਨ ਦ ਟ੍ਰੇਨ’ ਵਿੱਚ ਨਜ਼ਰ ਆਏਗੀ ਕੀਰਤੀ

October 20, 2020 10:32 AM

ਅਭਿਨੇਤਰੀ ਕੀਰਤੀ ਕੁਲਹਾਰੀ ਅੱਜਕੱਲ੍ਹ ਕੁਦਰਤ ਦੀ ਗੋਦ ਵਿੱਚ ਯੋਗ ਕਰਨ ਦਾ ਆਨੰਦ ਲੈ ਰਹੀ ਹੈ। ਉਹ ਇਨ੍ਹਾਂ ਦਿਨੀਂ ਵਿੱਚ ਉਤਰਾਖੰਡ ਵਿੱਚ ਹੈ। ਪਿੱਛੇ ਜਿਹੇ ਉਸ ਨੇ ਇੰਟਸਾਗ੍ਰਾਮ 'ਤੇ ਇੱਕ ਫੋਟੋ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਉੱਚੀਆਂ ਪਹਾੜੀਆਂ ਵਿੱਚ ਯੋਗ ਸੈਸ਼ਨ ਲੈਂਦੀ ਦਿੱਸਦੀ ਹੈ। ਕੀਰਤੀ ਨੇ ਇਸ ਤਸਵੀਰ ਨਾਲ ਇੱਕ ਕੈਪਸ਼ਨ ਵੀ ਲਿਖੀ ਹੈ, ‘ਕੁਦਰਤ ਵਿਚਾਲੇ ਰਹਿ ਕੇ ਕੁਝ ਵੀ ਕਰਨਾ ਬਹੁਤ ਚੰਗਾ ਅਤੇ ਸੁੰਦਰ ਲੱਗਦਾ ਹੈ, ਉਮੀਦ ਕਰਦੀ ਹਾਂ ਕਿ ਮੈਂ ਹਮੇਸ਼ਾ ਯੋਗ ਕਰਨ ਲਈ ਸਮਾਂ ਤੇ ਜਗ੍ਹਾ ਪਾ ਸਕਾਂ, ਯੋਗ ਜੀਵਨ ਜੀਉਣ ਦਾ ਇੱਕ ਤਰੀਕਾ ਹੈ, ਇਸ ਨੂੰ ਅਪਣਾਓ, ਇਹ ਤੁਹਾਨੂੰ ਕਦੇ ਧੋਖਾ ਨਹੀਂ ਦੇਵੇਗਾ।’ ਉਹ ਕੀਰਤੀ ਪਹਿਲਾਂ ਵੀ ਆਪਣੇ ਫਾਲੋਅਰਸ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਦੀ ਅਪੀਲ ਕਰ ਚੁੱਕੀ ਹੈ। ਕੁਝ ਦਿਨ ਪਹਿਲਾਂ ਉਸ ਨੇ ਪੁਸ਼ਅਪਸ ਕਰਦੇ ਹੋਏ ਆਪਣਾ ਇੱਕ ਵੀਡੀਓ ਪੋਸਟ ਕੀਤਾ ਸੀ।
ਕੀਰਤੀ ਨੇ ਆਪਣੇ ਪੁਸ਼ਅਪਸ ਵਾਲੇ ਵੀਡੀਓ ਨਾਲ ਲਿਖਿਆ ਸੀ, ‘‘ਐਕਸਰਸਾਈਜ਼ ਕਰਨ ਨੂੰ ਜੀਵਨਸ਼ੈਲੀ ਦਾ ਅਨਿੱਖੜਵਾਂ ਅੰਗ ਬਣਾਉਣਾ ਜੀਵਨ ਦੇ ਸਭ ਤੋਂ ਔਖੇ ਕੰਮਾਂ ਵਿੱਚੋਂ ਇੱਕ ਹੈ, ਪਰ ਜਦ ਇੱਕ ਵਾਰ ਤੁਸੀਂ ਅਜਿਹਾ ਕਰਦੇ ਹੋ ਤਾਂ ਗੇਮ ਚੇਜਿੰਗ ਸਾਬਤ ਹੁੰਦਾ ਹੈ। ਇਸ ਦੇ ਕਈ ਫਾਇਦੇ ਹੁੰਦੇ ਹਨ।” ਕੀਰਤੀ ਅੱਗੋਂ ਪਰਿਣੀਤੀ ਚੋਪੜਾ ਦੇ ਨਾਲ ‘ਦ ਗਰਲ ਆਨ ਦ ਟ੍ਰੇਨ’ ਵਿੱਚ ਨਜ਼ਰ ਆਏਗੀ। ਮਨੋਵਿਗਿਆਨਕ ਥ੍ਰਿਲਰ ‘ਦ ਗਰਲ ਆਨ ਦ ਟ੍ਰੇਨ’ ਦੀ ਅਧਿਕਾਰਕ ਹਿੰਦੀ ਰੀਮੇਕ ਹੈ, ਜੋ ਪਾਉਲਾ ਹਾਕਿਨਸ ਦੀ ਇਸੇ ਨਾਂਅ ਨਾਲ 2015 ਵਿੱਚ ਆਈ ਬੈਸਟਸੇਲਰ ਕਿਤਾਬ 'ਤੇ ਆਧਾਰਤ ਹੈ। ਕੀਰਤੀ ‘ਫਾਰ ਮੋਰ ਸ਼ਾਟਸ’ ਅਤੇ ਇਸ ਦੇ ਸੀਕਵੇਲ ਦੇ ਨਾਲ ਕਾਫੀ ਚਰਚਾ ਵਿੱਚ ਰਹੀ ਹੈ। ਇਸ ਵਿੱਚ ਉਸ ਦੇ ਨਾਲ ਸਿਆਨੀ ਗੁਪਤਾ, ਵੀ ਜੇ ਬਾਨੀ, ਮਾਨਵੀ ਗਾਗਰੂ, ਲੀਜ਼ਾ ਰੇ ਸਨ। ਇਸ ਵਿੱਚ ਕੀਰਤੀ ਇੱਕ ਪਤਨੀ ਹੋਣ ਦੇ ਨਾਲ ਹੀ ਬਿਜ਼ਨਸ ਵੂਮੈਨ ਵੀ ਹੈ, ਜਿਸ ਦਾ ਅਫੇਅਰ ਉਸ ਦੇ ਬੌਸ ਦੇ ਨਾਲ ਚੱਲਦਾ ਹੈ।

 
Have something to say? Post your comment