Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਜਿੰਦਰਿਆਂ ਦਾ ਜਾਦੂ

November 23, 2018 08:34 AM

-ਰਸ਼ਪਿੰਦਰ ਪਾਲ ਕੌਰ
ਵਿਗਿਆਨ ਅਤੇ ਤਕਨਾਲੋਜੀ ਦੇ ਇਸ ਯੁੱਗ ਵਿੱਚ ਲੋਕਾਂ ਦੀ ਬਿਮਾਰ ਮਾਨਸਿਕਤਾ ਮਨ ਬੇਚੈਨ ਕਰਦੀ ਹੈ। ਭਰਮ ਭੁਲੇਖਿਆਂ ਵਿੱਚ ਫਸੇ ‘ਪੜੇ੍ਹ ਲਿਖੇ' ਲੋਕਾਂ ਨੂੰ ਅਗਿਆਨਤਾ ਦੀ ਘੁੰਮਣਘੇਰੀ ਵਿੱਚ ਵੇਖ ਬਚਪਨ ਵਿੱਚ ਮਿਲੀ ਦਾਦੀ ਮਾਂ ਦੀ ਸਿੱਖਿਆ ਮਨ ਮਸਤਕ ਦੇ ਦੁਆਰ ਖੋਲ੍ਹਣ ਲੱਗਦੀ ਹੈ। ਉਨ੍ਹਾਂ ਦੀ ਗੋਦ ਦੇ ਨਿੱਘ ਤੇ ਲਾਡ ਦੀ ਛਾਂ ਅਨੂਠੀ ਸੀ, ਜਿਸ ਵਿੱਚ ਤਰਕ, ਨਿਮਰਤਾ ਅਤੇ ਸੁਹਜ ਭਰਿਆ ਹੋਇਆ ਸੀ। ਦਾਦੀ ਮਾਂ ਅੱਖਰ ਗਿਆਨ ਤੋਂ ਬਿਲਕੁਲ ਕੋਰੀ ਸੀ, ਉਂਜ ਸਮੇਂ ਦੇ ਵਹਿਣ ਨੇ ਉਨ੍ਹਾਂ ਨੂੰ ਜੀਵਨ ਜਾਚ ਦੀ ਇਬਾਰਤ ਪੜ੍ਹਾਈ ਹੋਈ ਸੀ। ਸੋਚ ਸਮਝ ਕੇ ਫੈਸਲੇ ਕਰਨਾ ਉਨ੍ਹਾਂ ਦੇ ਜਿਉਣ ਦਾ ਅੰਗ ਬਣਿਆ। ਬੈਠਦੇ ਉਠਦੇ ਉਹ ਇਹੋ ਆਖਦੇ; ‘ਸਭ ਦਾ ਭਲਾ, ਆਪਣਾ ਭਲਾ’। ਆਖਰੀ ਉਮਰੇ ਉਨ੍ਹਾਂ ਸੁੱਖ ਦੀਆਂ ਦਾਤਾਂ ਮਾਣੀਆਂ। ਵਸਦੇ ਰਸਦੇ ਪਰਵਾਰ ਦੇ ਮੁਖੀ ਹੋਣ ਦਾ ਸੁਖਦ ਅਹਿਸਾਸ ਜੇਤੂ ਵਾਂਗ ਮਾਣਿਆ। ਆਏ ਗਿਆਂ ਨਾਲ ਮੇਲ ਜੋਲ ਤੇ ਬਾਲਾਂ ਦਾ ਖਿਆਲ ਰੱਖਦੇ। ਸਵੇਰ ਸ਼ਾਮ ਘਰ ਦੇ ਦਰਵਾਜ਼ੇ ਵਿੱਚ ਬੈਠਦੇ। ਆਉਂਦੇ ਜਾਂਦੇ ਦੀ ਸੁੱਖ ਪੁੱਛਦੇ। ਛੁੱਟੀ ਵਾਲੇ ਦਿਨ ਅਸੀਂ ਉਨ੍ਹਾਂ ਕੋਲ ਬੈਠ ਕੇ ਸਕੂਲ ਦਾ ਕੰਮ ਕਰਦੇ।
ਦਾਦੀ ਮਾਂ ਅਕਸਰ ਆਖਦੇ, ‘ਧੀਏ, ਬਜ਼ੁਰਗ ਤਾਂ ਘਰਾਂ ਦੇ ਜਿੰਦਰੇ ਹੰੁਦੇ ਨੇ। ਦੇਖ ਰੇਖ ਅਤੇ ਸਾਂਭ ਸੰਭਾਲ ਕਰਨ ਵਾਲੇ। ਨਾ ਚੋਰ ਦਾ ਡਰ, ਨਾ ਸਾਧ ਦਾ। ਬੂਹੇ ਵਿੱਚ ਬਜ਼ੁਰਗ ਬੈਠਾ ਹੋਵੇ ਤਾਂ ਅਗਲਾ ਅੰਦਰ ਆਉਣ ਲੱਗਿਆਂ ਸੌ ਵਾਰ ਸੋਚਦਾ। ਗਲਤ ਬੰਦਾ ਤਾਂ ਬਜ਼ੁਰਗਾਂ ਦੇ ਹੁੰਦਿਆਂ ਕਬੀਲਦਾਰਾਂ ਦੇ ਘਰਾਂ ਵੱਲ ਮੂੰਹ ਨਹੀਂ ਕਰਦਾ।'
ਜਿੰਦਰਿਆਂ ਬਾਰੇ ਉਨ੍ਹਾਂ ਦੀ ਆਪਣੀ ਹੱਡ ਬੀਤੀ ਬੜੀ ਦਿਲਚਸਪ ਅਤੇ ਪ੍ਰੇਰਨਾ ਵਾਲੀ ਸੀ। ਉਹ ਦੱਸਦੇ, ‘ਉਦੋਂ ਆਪਣਾ ਘਰ ਪਿੰਡ ਦੇ ਵਿਚਕਾਰ ਚੁਰਸਤੇ 'ਤੇ ਹੁੰਦਾ ਸੀ। ਸਾਰਾ ਦਿਨ ਪਿੰਡ ਵਾਲੇ ਮੂੰਹ ਮੱਥੇ ਲੱਗਦੇ ਰਹਿੰਦੇ। ਉਸ ਅੰਦਰਲੇ ਘਰ ਇਕ ਮੁਸ਼ਕਲ ਵੀ ਸੀ। ਹਰ ਵੀਰਵਾਰ ਚੁਰਸਤੇ ਵਿੱਚ ਕੋਈ ਨਾ ਕੋਈ ਟੂਣਾ ਕਰ ਜਾਂਦਾ। ਲੋਕ ਟੂਣੇ ਤੋਂ ਡਰਦੇ ਬਚ-ਬਚ ਕੇ ਲੰਘਦੇ। ਤੁਹਾਡੇ ਦਾਦਾ ਜੀ ਮੁਜ਼ਾਰਾ ਲਹਿਰ ਵਿੱਚ ਆਉਂਦੇ ਜਾਂਦੇ ਹੋਣ ਕਰਕੇ ਭਰਮਾਂ ਤੇ ਟੂਣੇ ਟਾਮਣਾਂ ਦੀ ਹਕੀਕਤ ਜਾਣਦੇ ਸਨ। ਉਹ ਹਰ ਵੀਰਵਾਰ ਟੂਣਾ ਚੁੱਕਦੇ ਤੇ ਬਾਹਰ ਨਹਿਰ ਵਿੱਚ ਸੁੱਟ ਆਉਂਦੇ। ਇਕ ਦਿਨ ਸਵੇਰ ਸਾਰ ਕੀਤੇ ਟੂਣੇ ਵਿੱਚ ਤੇਲ, ਲਲੇਰ, ਖੱਮਣੀ ਨਾਲ ਦੋ ਜਿੰਦਰੇ ਪਏ ਸਨ। ਤੇਰੇ ਦਾਦਾ ਜੀ ਬਾਕੀ ਸਮਾਨ ਤਾਂ ਨਹਿਰ ਵਿੱਚ ਸੁੱਟ ਆਏ, ਪਰ ਦੋਵੇਂ ਜਿੰਦਰੇ ਘਰ ਲੈ ਆਏ। ‘ਲੋੜ ਪੈਣ 'ਤੇ ਇਹ ਜਿੰਦਰੇ ਆਪਣੇ ਘਰ ਦੇ ਕੰਮ ਆਉਣਗੇ' ਕਹਿੰਦਿਆਂ ਉਨ੍ਹਾਂ ਮੈਨੂੰ ਸਾਰੀ ਗੱਲ ਸੁਣਾਈ ਅਤੇ ਨਾਲ ਕਿਹਾ ਐਵੇਂ ਡਰਨ ਘਬਰਾਉਣ ਦੀ ਲੋੜ ਨਹੀਂ, ਇਹ ਟੂਣੇ ਟਾਮਣ ਕਮਜ਼ੋਰ ਤੇ ਲਾਈਲੱਗ ਲੋਕਾਂ ਦੀ ਖੇਡ ਹੈ। ਇਨ੍ਹਾਂ ਨਾਲ ਕੋਈ ਲਾਭ ਜਾਂ ਨੁਕਸਾਨ ਨਹੀਂ ਹੁੰਦਾ। ਟੂਣੇ ਵਿੱਚ ਜਿੰਦਰੇ ਰੱਖਣ ਦੇ ਭਰਮ ਬਾਰੇ ਉਨ੍ਹਾਂ ਦੱਸਿਆ ਕਿ ਅਜਿਹੇ ਕਿਸੇ ਕੈਦੀ ਨੂੰ ਜੇਲ੍ਹ ਵਿੱਚੋਂ ਰਿਹਾਅ ਕਰਵਾਉਣ ਜਾਂ ਕਿਸੇ ਕਾਰਨ ਵਿਆਹ ਤੋਂ ਖੁੰਝੇ ਬੰਦੇ ਨੂੰ ਕਬੀਲਦਾਰੀ ਦੇ ਬੰਧਨ ਵਿੱਚ ਬੰਨ੍ਹਣ ਲਈ ਕੀਤਾ ਜਾਂਦਾ। ਅਜਿਹੇ ਭਰਮਾਂ ਵਿੱਚ ਸੱਚਾਈ ਕੋਈ ਨਹੀਂ ਹੁੰਦੀ।'
ਦਾਦੀ ਮਾਂ ਆਪਣੀ ਹੱਡਬੀਤੀ ਅੱਗੇ ਤੋਰਦਿਆਂ ਦੱਸਦੇ, ‘ਧੀਏ, ਕੁਝ ਦਿਨਾਂ ਮਗਰੋਂ ਉਹ ਟੂਣੇ ਵਾਲੇ ਦੋਵੇਂ ਜਿੰਦਰੇ ਮੈਂ ਆਪਣੀ ਪੇਟੀ ਤੇ ਸੰਦੂਕ ਨੂੰ ਲਾ ਲਏ। ਅੱਜ ਤੱਕ ਲੱਗੇ ਨੇ, ਜਿੰਦਰਿਆਂ ਦੇ ‘ਜਾਦੂ' ਸਦਕਾ ਮੇਰਾ ਸਮਾਨ ਸੰਭਿਆ ਰਿਹਾ। ਇਹੋ ਜਿੰਦਰੇ ਦਾ ਕਰਮ ਹੁੰਦਾ ਏ। ਟੂਣੇ ਵਿੱਚੋਂ ਚੁੱਕ ਕੇ ਵਰਤੇ ਜਿੰਦਰਿਆਂ ਨੇ ਮੈਨੂੰ ਕਦੇ ਕੁਸ਼ ਨੀ ਕਿਹਾ। ਮੈਨੂੰ ਅੱਜ ਤੱਕ ਕਦੇ ਮਾੜਾ ਸੁਫਨਾ ਵੀ ਨਹੀਂ ਆਇਆ।' ਉਹ ਆਪਣੀ ਸਿਆਣਪ ਸਦਕਾ ਹੱਡਬੀਤੀ ਨੂੰ ਸਮਾਜ ਨਾਲ ਜੋੜ ਕੇ ਸੁਣਾਉਂਦੀ। ਉਸ ਦਾ ਤਰਕ ਸਾਡੇ ਮਨ ਨੂੰ ਭਾਅ ਜਾਂਦਾ। ਉਹ ਆਖਦੀ, ‘ਸਾਡੇ ਵੱਡ ਵਡੇਰਿਆਂ ਨੇ ਜਿੰਦਰਿਆਂ ਵਾਲਾ ਕੰਮ ਤਾਂ ਕੀਤਾ ਏ, ਘਰਾਂ ਦਾ ਇਤਫਾਕ ਬਣਾ ਕੇ, ਆਪਣੀ ਔਲਾਦ ਨੂੰ ਸਾਂਝੇ ਘਰਾਂ ਵਿੱਚ ਰਹਿਣਾ ਸਿਖਾ ਕੇ, ਜਿਉਣਾ ਸੁਖੀ ਬਣਾਇਆ। ਇਸੇ ਸਦਕਾ ਗਲੀ ਗੁਆਂਢ ਰੰਗੀਂ ਵਸਦਾ ਹੈ। ਹਰ ਪਾਸਿਓਂ ਸਹਿਯੋਗ, ਮਿਲਵਰਤਨ ਜਿਹੀ ਮਨ ਨੂੰ ਸਕੂਨ ਦੇਣ ਵਾਲੀ ਸੁਖਾਵੀਂ ਸਾਂਝ ਵੇਖਣ ਨੂੰ ਮਿਲਦੀ ਹੈ। ਜਾਦੂ ਜਿਹੀ ਹੱਥ ਦੀ ਕਲਾ ਵਰਗਾ ਜ਼ਿੰਦਗੀ ਦਾ ਇਹ ਮਾਣ ਸਾਡੇ ਹਿੱਸੇ ਆਇਆ ਹੈ।'
ਦਾਦੀ ਮਾਂ ਦੀ ਮਿੱਠੀ ਯਾਦ ਨੂੰ ਮਨ ਵਿੱਚ ਸਾਂਭ ਕੇ ਅੱਜ ਦੇ ਸਮੇਂ ਦਾ ਮੁਹਾਣ ਨਿਰਾਸ਼ ਕਰਦਾ ਹੈ। ਉਮਰਾਂ ਲਾ ਕੇ ਪਰਵਾਰਾਂ ਦਾ ਮੁੱਢ ਬੰਨ੍ਹਣ ਵਾਲਿਆਂ ਦੀਆਂ ਭਾਵਨਾਵਾਂ ਦੀ ਬੇਕਦਰੀ ਸਮਾਜਿਕ ਨਿਘਾਰ ਦਾ ਪ੍ਰਤੀਕ ਹੈ। ਬਿਰਧ ਆਸ਼ਰਮਾਂ ਵਿੱਚ ਰੁਲਦਾ ਬੁਢਾਪਾ, ਧੀਆਂ ਪੁੱਤਰਾਂ ਵੱਲੋਂ ਜ਼ਮੀਨ ਜਾਇਦਾਦ ਲਈ ਕੀਤੇ ਜਾਂਦੇ ਮਾਪਿਆਂ ਦੇ ਕਤਲ ਮਨ ਉਚਾਟ ਕਰਦੇ ਹਨ। ਘਰਾਂ ਵਿੱਚ ਬਜ਼ੁਰਗਾਂ ਦੀ ਘਟ ਰਹੀ ਪੁੱਛ ਪ੍ਰਤੀਤ ਔਲਾਦ ਦੀ ਨਾ-ਅਹਿਲੀਅਤ ਦਾ ਨਮੂਨਾ ਹੈ। ਬਜ਼ੁਰਗ ਰੂਪੀ ਜਿੰਦਰਿਆਂ ਦੇ ਜਾਦੂ ਦੀ ਅਣਦੇਖੀ ਮੋਹ, ਮੁਹੱਬਤ, ਸਾਂਝ ਜਿਹੀਆਂ ਦਾਤਾਂ ਦਾ ਅਪਮਾਨ ਹੈ। ਇਹ ਕੁਹਜ ਜ਼ਿੰਦਗੀ ਨੂੰ ਕਦ ਤੱਕ ਦਾਗਦਾਰ ਕਰਦੇ ਰਹੇਗਾ?

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”