Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਨੋਵਾ ਸਕੋਸ਼ੀਆ ਦੇ ਫਿਸ਼ਰਜ਼ ਦਰਮਿਆਨ ਚੱਲ ਰਹੇ ਵਿਵਾਦ ਬਾਰੇ ਐਮਪੀਜ਼ ਨੇ ਕੀਤੀ ਐਮਰਜੰਸੀ ਬਹਿਸ

October 20, 2020 07:17 AM

ਟੋਰਾਂਟੋ, 19 ਅਕਤੂਬਰ (ਪੋਸਟ ਬਿਊਰੋ) : ਨੋਵਾਂ ਸਕੋਸੀਆ ਵਿੱਚ ਮੂਲਵਾਸੀ ਤੇ ਕਮਰਸ਼ੀਅਲ ਲੌਬਸਟਰ ਫਿਸ਼ਰਜ਼ ਦਰਮਿਆਨ ਚੱਲ ਰਹੇ ਵਿਵਾਦ ਉੱਤੇ ਐਮਪੀਜ਼ ਵੱਲੋਂ ਹਾਊਸ ਆਫ ਕਾਮਨਜ਼ ਵਿੱਚ ਬਹਿਸ ਕੀਤੀ ਜਾ ਰਹੀ ਹੈ|
ਅੱਜ ਹਾਊਸ ਦੀ ਸਿਟਿੰਗ ਕਾਰਨ ਇਹ ਐਮਰਜੰਸੀ ਬਹਿਸ ਕਰਵਾਈ ਜਾ ਰਹੀ ਹੈ ਤੇ ਇਹ ਇਸੇ ਤਰ੍ਹਾਂ ਜਾਰੀ ਰਹੇਗੀ ਜਦੋਂ ਤੱਕ ਕੋਈ ਹੋਰ ਮੈਂਬਰ ਪਾਰਲੀਆਮੈਂਟ ਆਪਣੀ ਗੱਲ ਨਹੀਂ ਰੱਖੇਗਾ| ਸੋਮਵਾਰ ਸਵੇਰੇ, ਫੈਡਰਲ ਮੰਤਰੀਆਂ ਵੱਲੋਂ ਨੋਵਾ ਸਕੋਸ਼ੀਆ ਦੇ ਮੂਲਵਾਸੀ ਫਿਸ਼ਰਜ਼ ਖਿਲਾਫ ਜਾਰੀ ਹਿੰਸਕ ਕਾਰਵਾਈ ਦੀ ਨਿਖੇਧੀ ਕੀਤੀ ਗਈ| ਇਸ ਦੇ ਨਾਲ ਹੀ ਮੂਲਵਾਸੀ ਫਿਸ਼ਰਮੈਨ ਦੇ ਕਮਰਸ਼ੀਅਲ ਫਿਸ਼ਰਮੈਨ ਨਾਲ ਚੱਲ ਰਹੇ ਵਿਵਾਦ ਨੂੰ ਸ਼ਾਂਤਮਈ ਢੰਗ ਨਾਲ ਹੱਲ ਕਰਨ ਦੀ ਮੰਗ ਵੀ ਕੀਤੀ ਗਈ|
ਐਨਡੀਪੀ ਤੇ ਚਾਰ ਹੋਰ ਕੈਬਨਿਟ ਮੰਤਰੀਆਂ ਵੱਲੋਂ ਇਸ ਮਾਮਲੇ ਦੇ ਸਬੰਧ ਵਿੱਚ ਹਾਊਸ ਆਫ ਕਾਮਨਜ਼ ਵਿੱਚ ਬਹਿਸ ਕਰਵਾਉਣ ਦੀ ਅਪੀਲ ਕੀਤੀ ਗਈ| ਜ਼ਿਕਰਯੋਗ ਹੈ ਕਿ ਇਹ ਮਸਲਾ ਉਸ ਸਮੇਂ ਹੋਰ ਗਰਮਾ ਗਿਆ ਜਦੋਂ ਵੀਕੈਂਡ ਉੱਤੇ ਮਿਕਮਾਕ ਫਿਸ਼ਰਜ਼ ਵੱਲੋਂ ਵਰਤਿਆ ਜਾਣ ਵਾਲਾ ਲੌਬਸਟਰ ਪਾਊਂਡ ਅੱਗ ਲੱਗਣ ਕਾਰਨ ਤਬਾਹ ਹੋ ਗਿਆ| ਪਬਲਿਕ ਸੇਫਟੀ ਮੰਤਰੀ ਬਿੱਲ ਬਲੇਅਰ ਨੇ ਆਖਿਆ ਕਿ ਇਸ ਤਰ੍ਹਾਂ ਜਾਰੀ ਹਿੰਸਾ ਤੇ ਨਸਲੀ ਧਮਕੀਆਂ ਨਾਲ ਅਸੀਂ ਕਿਸੇ ਹੱਲ ਉੱਤੇ ਨਹੀਂ ਪਹੁੰਚ ਸਕਾਂਗੇ| ਉਨ੍ਹਾਂ ਆਖਿਆ ਕਿ ਹਿੰਸਾ ਲਈ ਜ਼ਿੰਮੇਵਾਰ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਆਰਸੀਐਮਪੀ ਇਸ ਤਰ੍ਹਾਂ ਦੀ ਹਿੰਸਾ ਨਾਲ ਸਬੰਧਤ ਕਈ ਵੀਡੀਓਜ਼ ਦਾ ਮੁਲਾਂਕਣ ਕਰ ਰਹੀ ਹੈ|
ਜ਼ਿਕਰਯੋਗ ਹੈ ਕਿ ਵਿਵਾਦਗ੍ਰਸਤ ਮੁੱਦਿਆਂ ਵਿੱਚ ਮੂਲਵਾਸੀ ਲੋਕਾਂ ਦਾ ਉਹ ਅਧਿਕਾਰ ਵੀ ਸ਼ਾਮਲ ਹੈ ਜਿਸ ਲਈ ਉਨ੍ਹਾਂ ਨੂੰ ਗੁਜ਼ਾਰੇ ਲਾਇਕ ਰੋਜ਼ੀ ਰੋਟੀ ਕਮਾਉਣ ਦੀ ਮੰਗ ਕੀਤੀ ਗਈ ਹੈ ਤੇ ਫੈਡਰਲ ਸਰਕਾਰ ਵੱਲੋਂ ਨਿਰਧਾਰਤ ਫਿਸ਼ਿੰਗ ਸੀਜ਼ਨ ਤੋਂ ਬਾਹਰ ਵੀ ਉਨ੍ਹਾਂ ਨੂੰ ਮੱਛੀਆਂ ਫੜ੍ਹਨ ਦੀ ਖੁੱਲ੍ਹ ਦੇਣ ਦੀ ਮੰਗ ਸ਼ਾਮਲ ਹੈ| ਇਸ ਅਧਿਕਾਰ ਨੂੰ ਸੈਂਕੜੇ ਸਾਲ ਪਹਿਲਾਂ ਹੋਈਆਂ ਸੰਧੀਆਂ ਵਿੱਚ ਕਾਇਮ ਕੀਤਾ ਗਿਆ ਸੀ ਤੇ ਇਸ ਨੂੰ 1999 ਵਿੱਚ ਸੁਪਰੀਮ ਕੋਰਟ ਵੱਲੋਂ ਵੀ ਬਹਾਲ ਰੱਖਿਆ ਗਿਆ|
ਇਸ ਦੌਰਾਨ ਸਾਈਪਨੇਕਾਤਿਕ ਚੀਫ ਮਾਈਕ ਸੈਕ ਨੇ ਆਖਿਆ ਕਿ ਜੇ ਫੈਡਰਲ ਸਰਕਾਰ ਮਿਕਮਾਕ ਨਾਲ ਗੱਲਬਾਤ ਕਰਕੇ ਇਹ ਪਰਿਭਾਸ਼ਤ ਨਹੀਂ ਕਰੇਗੀ ਕਿ ਗੁਜ਼ਾਰੇ ਲਾਇਕ ਰੋਜ਼ੀ ਰੋਟੀ ਦੀ ਕੀ ਪਰਿਭਾਸ਼ਾ ਹੈ ਤਾਂ ਅਸੀਂ ਆਪਣੇ ਆਪ ਅਜਿਹਾ ਕਰ ਲਵਾਂਗੇ| ਕਈ ਸਾਲ ਪਹਿਲਾਂ ਦੋਵਾਂ ਧਿਰਾਂ ਦਰਮਿਆਨ ਜੋ ਸੰਧੀ ਹੋਈ ਸੀ ਉਸ ਨੂੰ ਉਸੇ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਰਿਹਾ ਜਿਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਸੀ| ਸੋ ਜੇ ਉਹ ਅਜਿਹਾ ਕਰਨ ਦੇ ਸਮਰੱਥ ਨਹੀਂ ਹਨ ਤਾਂ ਅਸੀਂ ਆਪ ਹੀ ਇਸ ਨੂੰ ਪਰਿਭਾਸ਼ਤ ਕਰ ਲਵਾਂਗੇ|

 
Have something to say? Post your comment