Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਏਦਾਂ ਹੋ ਗਏ ਉਹ ਬੀ ਏ ਪਾਸ

November 23, 2018 08:33 AM

-ਪ੍ਰੋ. ਗੁਰਦੇਵ ਸਿੰਘ ਜੌਹਲ
ਕਾਲਜ 'ਚ ਪੜ੍ਹਦਿਆਂ ਮੈਂ ਕਦੇ ਕਿਸੇ ਖੇਡ ਵਿੱਚ ਹਿੱਸਾ ਨਹੀਂ ਸੀ ਲਿਆ। ਨਾ ਮੈਨੂੰ ਕਿਸੇ ਖੇਡ ਬਾਰੇ ਜਾਣਕਾਰੀ ਸੀ। ਬੀ ਐਸ ਸੀ ਦੇ ਆਖਰੀ ਸਾਲ 'ਚ ਅਮੀਰ ਘਰਾਂ ਦੇ ਕਹਿੰਦੇ ਕਹਾਉਂਦੇ ਖਿਡਾਰੀਆਂ ਨਾਲ ਵਾਹ ਪਿਆ। ਮਾੜੀ ਮੋਟੀ ਦੋਸਤੀ ਹੋ ਗਈ। ਉਹ ਬਹੁਤਾ ਸਮਾਂ ਖੇਡਾਂ ਵਿੱਚ ਹੀ ਲੱਗੇ ਰਹਿੰਦੇ ਸਨ। ਹਰ ਸਾਲ ਪਾਸ ਹੋਣਾ ਜ਼ਰੂਰੀ ਨਹੀਂ ਸੀ। ਕਾਲਜ ਵਾਲੇ ਵੀ ਚਾਹੁੰਦੇ ਸਨ ਕਿ ਉਹ ਵੱਧ ਤੋਂ ਵੱਧ ਸਾਲ ਕਾਲਜ ਟੀਮ 'ਚ ਰਹਿਣ। ਜਦੋਂ ਮੈਂ ਉਸ ਕਾਲਜ 'ਚ ਲੈਕਚਰਾਰ ਲੱਗਾ, ਉਹ ਅਜੇ ਵੀ ਕਾਲਜ ਵਿੱਚ ਪੜ੍ਹਦੇ ਸਨ ਤੇ ਪਹਿਲਾਂ ਵਾਲੇ ਦੋਸਤਾਨਾ ਸਬੰਧ ਰੱਖ ਰਹੇ ਸਨ। ਉਹ ਅਕਸਰ ਮੇਰੇ ਕੋਲ ਆਉਂਦੇ ਜਾਂਦੇ ਸਨ। ਅਸੀਂ 4-5 ਪ੍ਰੋਫੈਸਰ ਇਕੋ ਮਕਾਨ ਵਿੱਚ ਕਿਰਾਏ ਉਤੇ ਰਹਿੰਦੇ ਸੀ। ਕਦੇ-ਕਦੇ ਇਹ ਮੁੰਡੇ ਸਾਡੇ ਕੋਲ ਆ ਕੇ ਚਾਹ ਪਾਣੀ ਪੀ ਲੈਂਦੇ। ਕਦੇ ਰਾਤ ਨੂੰ ਮੈਨੂੰ ਆਪਣੇ ਪਿੰਡ ਲੈ ਜਾਂਦੇ। ਉਹ ਤਿੰਨੇ ਚੰਗੇ ਜ਼ਿਮੀਂਦਾਰਾਂ ਦੇ ਮੁੰਡੇ ਸਨ। ਉਨ੍ਹਾਂ ਦੇ ਪਿੰਡ ਨੇੜੇ ਹੀ ਸਨ। ਸਾਰਿਆਂ ਨੇ ਮੋਟਰ ਸਾਈਕਲ ਰੱਖੇ ਹੋਏ ਸਨ। ਫੁੱਟਬਾਲ ਟੀਮ ਦੇ ਮੈਂਬਰ ਹੋਣ ਕਰਕੇ ਸਵੇਰੇ ਸ਼ਾਮ ਪ੍ਰੈਕਟਿਸ ਕਰਦੇ। ਕਿਸੇ ਬਾਹਰੀ ਸਹਾਇਤਾ ਤੋਂ ਬਿਨਾਂ ਪਾਸ ਹੋਣਾ ਉਨ੍ਹਾਂ ਲਈ ਔਖਾ ਸੀ। ਕਾਲਜ ਦਾਖਲੇ ਲਈ ਜਾਂ ਯੂਨੀਵਰਸਿਟੀ ਦਾ ਦਾਖਲਾ ਭੇਜਣ ਲਈ ਉਨ੍ਹਾਂ ਦੀ ਗੂੜ੍ਹੀ ਯਾਰੀ ਹੋ ਗਈ।
ਫੁੱਟਬਾਲ ਦੇ ਕੋਚ ਅਤੇ ਕਲਾਸ ਟੀਚਰਾਂ ਨਾਲ ਉਨ੍ਹਾਂ ਪੂਰੀ ਬਣਾ ਕੇ ਰੱਖੀ ਸੀ। ਟੀਚਰਾਂ ਨੂੰ ਵੀ ਪਤਾ ਸੀ ਕਿ ਖਿਡਾਰੀ ਕਲਾਸਾਂ ਤਾਂ ਲਾਉਂਦੇ ਨਹੀਂ, ਇਮਤਿਹਾਨਾਂ 'ਚ ਨਕਲ ਮਾਰ ਕੇ ਹੀ ਪਾਸ ਹੁੰਦੇ ਰਹੇ ਹਨ। ਪਾਣੀ ਵਾਲਾ ਜਾਂ ਸਫਾਈ ਮੁਲਾਜ਼ਮ ਪਰਚੀਆਂ ਸਪਲਾਈ ਕਰਦਾ ਸੀ। ਖਿਡਾਰੀਆਂ ਦਾ ਇਕ ਹੋਰ ਗਰੁੱਪ ਇਨ੍ਹਾਂ ਤਿੰਨਾਂ ਦੇ ਖਿਲਾਫ ਸੀ। ਉਹ ਮੇਰੇ ਵੀ ਖਿਲਾਫ ਸਨ, ਕਿਉਂਕਿ ਇਹ ਤਿੰਨੇ ਲੜਕੇ ਸਾਡੇ ਕੋਲ ਆਉਂਦੇ ਜਾਂਦੇ ਸਨ। ਬੀ ਏ ਦਾ ਸਾਲਾਨਾ ਇਮਤਿਹਾਨ ਕੁਝ ਦਿਨਾਂ ਤੱਕ ਸ਼ੁਰੂ ਹੋ ਜਾਣਾ ਸੀ। ਉਨ੍ਹਾਂ ਯੂਨੀਵਰਸਿਟੀ ਜਾ ਕੇ ਸੁਪਰਡੈਂਟ ਅਤੇ ਨਿਗਰਾਨ ਅਮਲੇ ਦੇ ਮੈਂਬਰਾਂ ਦਾ ਪਤਾ ਕਰ ਲਿਆ ਸੀ। ਕੁਝ ਟੀਚਰ ਕਾਲਜ ਵਿੱਚੋਂ ਸੁਪਰਵਾਈਜ਼ਰ ਲੱਗਣੇ ਸਨ। ਸੁਪਰਡੈਂਟ ਬਾਹਰਲੇ ਕਾਲਜ ਤੋਂ ਆਉਣਾ ਸੀ। ਸੈਂਟਰ ਵਿੱਚ ਲੱਗਣ ਵਾਲਾ ਕਲਰਕ ਮੁੰਡਿਆਂ ਦਾ ਯਾਰ ਸੀ। ਪਹਿਲੇ ਦਿਨ ਦੇ ਪੇਪਰ ਲਈ ਉਨ੍ਹਾਂ ਅਗਾਊਂ ਹੀ ਤਿੰਨ ਉਤਰ ਕਾਪੀਆਂ ਦਾ ਪ੍ਰਬੰਧ ਕਰ ਲਿਆ। ਇਨ੍ਹਾਂ ਉੱਤੇ ਪ੍ਰਸ਼ਨਾਂ ਦੇ ਉਤਰ ਲਿਖਣ ਲਈ ਤਿੰਨ ਜਣਿਆਂ ਦਾ ਵੀ ਪ੍ਰਬੰਧ ਹੋ ਗਿਆ ਸੀ। ਮਨਜੀਤ ਸਿੰਘ ਲਈ ਐੱਚ ਪੀ ਸਿੰਘ, ਪ੍ਰੀਤਪਾਲ ਲਈ ਗੁਰਮੁਖ ਅਤੇ ਸਤਪਾਲ ਲਈ ਡਿਪਟੀ। ਸਾਰੇ ਪੇਪਰਾਂ 'ਚ ਏਹੀ ਕਰਮ ਚੱਲਣਾ ਸੀ। ਸੁਪਰਡੈਂਟ ਮੇਰੇ ਇਕ ਸਾਥੀ ਪ੍ਰੋਫੈਸਰ ਦਾ ਜਾਣੂ ਸੀ। ਉਸ ਲਈ ਰੋਜ਼ ਆਪਣੇ ਘਰੋਂ ਆਉਣਾ ਜਾਣਾ ਮੁਸ਼ਕਲ ਸੀ, ਉਸ ਨੇ ਸਾਡੇ ਕੋਲ ਠਹਿਰਨ ਨੂੰ ਪਹਿਲ ਦਿੱਤੀ। ਪਹਿਲੇ ਪੇਪਰ ਵਾਲੇ ਦਿਨ ਉਹ ਤਿੰਨੇ ਸੈਂਟਰ ਵਿੱਚ ਆਪੋ ਆਪਣੀਆਂ ਸੀਟਾਂ ਉੱਤੇ ਬੈਠ ਗਏ। ਖਾਲੀ ਕਾਪੀਆਂ ਵੰਡਣ ਤੋਂ ਬਾਅਦ ਪ੍ਰਸ਼ਨ ਪੱਤਰ ਦਿੱਤੇ ਗਏ। ਇਕ ਪ੍ਰਸ਼ਨ ਪੱਤਰ ਕੇਂਦਰ ਤੋਂ ਬਾਹਰ ਭੇਜ ਦਿੱਤਾ ਗਿਆ, ਜਿਥੇ ਲਿਖਣ ਵਾਲੇ ਬੈਠੇ ਸਨ। ਤਿੰਨਾਂ ਜਣਿਆਂ ਦੇ ਪੇਪਰ ਸੈਂਟਰ ਤੋਂ ਬਾਹਰ ਹੱਲ ਹੁੰਦੇ ਰਹੇ। ਉਹ ਸੈਂਟਰ ਅੰਦਰ ਜੋ ਵੀ ਮਾੜਾ ਮੋਟਾ ਆਉਂਦਾ, ਲਿਖਦੇ ਰਹੇ। ਦਿਖਾਵਾ ਹੀ ਕਰਨਾ ਸੀ। ਪੇਪਰ ਖਤਮ ਹੋਣ ਤੋਂ 15 ਮਿੰਟ ਪਹਿਲਾਂ ਬਾਹਰ ਹੱਲ ਹੋਈਆਂ ਕਾਪੀਆਂ ਅੰਦਰ ਲਿਆਂਦੀਆਂ ਅਤੇ ਅੰਦਰ ਵਾਲੀਆਂ ਉਨ੍ਹਾਂ ਨੇ ਪੈਂਟਾਂ ਦੀਆਂ ਜੇਬਾਂ 'ਚ ਤੁੰਨ ਲਈਆਂ। ਰਜਿਸਟਰਾਰ ਦੀਆਂ ਮੋਹਰਾਂ ਵੀ ਚਪੜਾਸੀ ਲਾ ਲਿਆਇਆ ਸੀ। ਬਾਹਰ ਆ ਕੇ ਤਿੰਨੇ ਜਣੇ ਬੜੇ ਖੁਸ਼, ਕਹਿੰਦੇ ਅਸੀਂ ਪੇਪਰ ਗੱਡ ਦਿੱਤਾ ਹੈ। ਵਿਰੋਧੀ ਧਿਰ ਵਾਲਿਆਂ ਨੂੰ ਸ਼ੱਕ ਹੋ ਗਿਆ ਕਿ ਕੋਈ ਕਾਰਸਤਾਨੀ ਹੋਈ ਹੈ। ਅਗਲਾ ਪੇਪਰ 2-3 ਦਿਨ ਪਿੱਛੋਂ ਹੋਣਾ ਸੀ। ਜਿੱਦਾਂ ਪਹਿਲੇ ਪੇਪਰ ਦੇ ਦਿਨ ਹਾਲ 'ਚ ਕਾਪੀਆਂ ਬਦਲੀਆਂ ਸੀ, ਅਗਲੇ ਪੇਪਰ ਦੇ ਦਿਨ ਇਹ ਸਕੀਮ ਨਹੀਂ ਚੱਲਣੀ ਸੀ। ਵਿਰੋਧੀ ਧਿਰ ਨੇ ਵੀ ਹੋਰ ਚੌਕਸ ਹੋ ਜਾਣਾ ਸੀ।
ਅਗਲੇ ਪੇਪਰਾਂ 'ਚ ਤਿੰਨਾਂ ਨੇ ਹਾਲ ਦੇ ਅੰਦਰ ਬੈਠ ਕੇ ਪਹਿਲਾਂ ਵਾਂਗ ਜੋ ਕੁਝ ਵੀ ਆਉਂਦਾ ਸੀ, ਲਿਖਿਆ। ਬਾਹਰ ਉਨ੍ਹਾਂ ਦੇ ਦੋਸਤਾਂ ਨੇ ਤਿੰਨਾਂ ਦੇ ਪੇਪਰ ਹੱਲ ਕੀਤੇ, ਪਰ ਹੱਲ ਕੀਤੇ ਪਰਚੇ ਇਸ ਵਾਰੀ ਹਾਲ ਵਿੱਚ ਨਾ ਬਦਲੇ ਗਏ। ਬਾਕੀ ਪਰਚਿਆਂ ਦੇ ਨਾਲ ਤਿੰਨਾਂ ਦੇ ਪਰਚੇ ਪਾਰਸਲ 'ਚ ਪੈਕ ਕੀਤੇ ਗਏ। ਲਾਖ ਨਾਲ ਮੋਹਰਾਂ ਵੀ ਲਾ ਦਿੱਤੀਆ। ਚਪੜਾਸੀ ਨੇ ਸਟੇਸ਼ਨ 'ਤੇ ਜਾ ਕੇ ਪਾਰਸਲ ਕਰਾਉਣਾ ਸੀ। ਕਾਲਜ ਤੋਂ ਸਟੇਸ਼ਨ ਕੋਈ ਤਿੰਨ ਮੀਲ ਦੂਰ ਸੀ। ਕਈ ਮੁਹੱਲਿਆਂ 'ਚੋਂ ਲੰਘ ਕੇ ਜਾਣਾ ਸੀ। ਇਹ ਸਕੀਮ ਪਹਿਲਾਂ ਬਣੀ ਸੀ ਕਿ ਕਿੱਥੇ ਪਾਰਸਲ ਖੋਲ੍ਹ ਕੇ ਕਾਪੀਆਂ ਬਦਲਣੀਆਂ ਹਨ। ਇਕ ਜਾਣੂ ਦੇ ਘਰ ਕਾਪੀਆਂ ਬਦਲੀਆਂ ਗਈਆਂ। ਪਾਰਸਲ ਦੁਬਾਰਾ ਸੀਂਅ ਕੇ ਲਾਖ ਦੀਆਂ ਮੋਹਰਾਂ ਲੱਗੀਆਂ। ਵਿਰੋਧੀ ਧਿਰ ਨੂੰ ਸਮਝ ਨਹੀਂ ਸੀ ਲੱਗਦੀ। ਸੈਂਟਰ ਸੁਪਰਡੈਂਟ ਨੂੰ ਵੀ ਸ਼ੱਕ ਨਹੀਂ ਸੀ। ਇਹ ਤਿੰਨੇ ਸਾਡੇ ਕੋਲ ਆ ਕੇ ਸੁਪਰਡੈਂਟ ਨੂੰ ਬੜੇ ਸਤਿਕਾਰ ਨਾਲ ਮਿਲਦੇ। ਸੁਪਰਡੈਂਟ ਨੂੰ ਸੇਵਾ ਵਗੈਰਾ ਪੁੱਛਦੇ। ਤੀਜੇ ਤੇ ਚੌਥੇ ਪਰਚਿਆਂ 'ਚ ਵੀ ਸਾਰਾ ਕੰਮ ਪਿਛਲੇ ਪੇਪਰਾਂ ਵਾਂਗ ਹੋਇਆ ਸੀ, ਪਰ ਸਟੇਸ਼ਨ ਨੂੰ ਜਾਂਦਿਆਂ ਪਾਰਸਲ ਖੋਲ੍ਹ ਕੇ ਕਾਪੀਆਂ ਦਾ ਬਦਲਣਾ ਕਿਸੇ ਹੋਰ ਥਾਂ ਕੀਤਾ ਗਿਆ। ਪੇਪਰ ਖਤਮ ਹੋ ਗਏ। ਉਨ੍ਹਾਂ ਨੂੰ ਚੰਗੇ ਨੰਬਰਾਂ ਦੀ ਆਸ ਸੀ। ਵਿਰੋਧੀ ਧਿਰ ਵਾਲੇ ਮੁੰਡੇ ਬੜੇ ਔਖੇ ਸਨ। ਥੋੜ੍ਹੇ ਜਿਹੇ ਮੇਰੇ ਨਾਲ ਵੀ ਵੱਟੇ ਹੋਏ ਸਨ, ਪਰ ਇਸ ਸਾਰੇ ਅਮਲ 'ਚ ਮੇਰਾ ਕੋਈ ਰੋਲ ਨਹੀਂ ਸੀ। ਮੈਨੂੰ ਪਤਾ ਸੀ ਕਿ ਕੁਝ ਹੋ ਰਿਹਾ ਹੈ। ਵਿਰੋਧੀ ਧਿਰ ਨੇ ਮੇਰੇ ਵੱਲੋਂ ਯੂਨੀਵਰਸਿਟੀ ਨੂੰ ਸ਼ਿਕਾਇਤ ਕਰ ਦਿੱਤੀ ਕਿ ਇਮਤਿਹਾਨਾਂ 'ਚ ਇਨ੍ਹਾਂ ਤਿੰਨ ਮੁੰਡਿਆਂ ਨੇ ਰੱਜ ਕੇ ਨਕਲ ਮਾਰੀ ਹੈ ਜਾਂ ਕਾਪੀਆਂ ਬਦਲੀਆਂ ਹਨ। ਸੁਪਰਡੈਂਟ, ਕਲਰਕ, ਚਪੜਾਸੀ ਤੇ ਬਾਕੀ ਸਟਾਫ ਦੇ ਨਾਂ ਲਿਖ ਦਿੱਤੇ। ਸ਼ਿਕਾਇਤ 'ਚ ਹੇਠਾਂ ਮੇਰੇ ਦਸਖਤ ਵੀ ਕਰ ਦਿੱਤੇ। ਚੰਡੀਗੜ੍ਹੋਂ ਬੰਦੇ ਆਏ, ਪ੍ਰਿੰਸੀਪਲ ਤੋਂ ਪੁੱਛਗਿੱਛ ਕੀਤੀ, ਪਰ ਮੇਰੇ ਦਸਖਤ ਨਾ ਮਿਲੇ। ਮੈਂ ਬਿਆਨ ਦਿੱਤਾ ਕਿ ਮੇਰਾ ਕੋਈ ਰੋਲ ਨਹੀਂ। ਤਿੰਨਾਂ ਮੁੰਡਿਆਂ ਨੂੰ ਯੂਨੀਵਰਸਿਟੀ ਤੋਂ ਚਿੱਠੀਆਂ ਆ ਗਈਆਂ ਕਿ ਆ ਕੇ ਆਪੋ ਆਪਣੀ ਹੈਂਡਰਾਈਟਿੰਗ ਦਿਓ। ਉਨ੍ਹਾਂ ਤਿੰਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਕੀ ਕੀਤਾ ਜਾਵੇ?
ਉਨ੍ਹਾਂ ਸਾਰੀ ਕਹਾਣੀ ਕਾਲਜ ਦੇ ਇਕ ਸੀਨੀਅਰ ਟੀਚਰ ਤੇ ਸੈਨੇਟ ਦੇ ਮੈਂਬਰ ਨੂੰ ਸੁਣਾਈ। ਉਨ੍ਹਾਂ ਦਿਨਾਂ 'ਚ ਦਾਖਲਾ ਫਾਰਮ 'ਤੇ ਫੋਟੋ ਨਹੀਂ ਸੀ ਲੱਗਦੀ। ਟੀਚਰ ਨੇ ਰਾਹ ਲੱਭ ਕੇ ਕਿਹਾ, ‘ਤੁਹਾਨੂੰ ਜਾਣ ਦੀ ਲੋੜ ਨਹੀਂ। ਜਿਨ੍ਹਾਂ ਨੇ ਇਮਤਿਹਾਨ ਕੇਂਦਰ ਤੋਂ ਬਾਹਰ ਕਾਪੀਆਂ ਲਿਖੀਆਂ, ਉਨ੍ਹਾਂ ਨੂੰ ਉਥੇ ਭੇਜਾਂਗੇ।' ਮਿੱਥੀ ਤਰੀਕ 'ਤੇ ਕੇਂਦਰ ਤੋਂ ਬਾਹਰ ਕਾਪੀਆਂ ਲਿਖਣ ਵਾਲੇ ਚੰਡੀਗੜ੍ਹ ਭੇਜ ਦਿੱਤੇ। ਜਿਸ-ਜਿਸ ਲਈ ਉਨ੍ਹਾਂ ਲਿਖਿਆ ਸੀ, ਉਸੇ ਕ੍ਰਮ ਨਾਲ ਉਨ੍ਹਾਂ ਲਿਖਤੀ ਬਿਆਨ ਦਿੱਤੇ। ਹਰੇਕ ਦੀ ਹੈਂਡਰਾਈਟਿੰਗ ਉਹੀ ਸੀ, ਜੋ ਉਤਰ ਕਾਪੀਆਂ 'ਤੇ ਸੀ। ਯੂਨੀਵਰਸਿਟੀ ਨੂੰ ਯਕੀਨ ਹੋ ਗਿਆ ਕਿ ਇਨ੍ਹਾਂ ਨੇ ਨਕਲ ਨਹੀਂ ਮਾਰੀ। ਨਾ ਕਾਪੀਆਂ ਬਦਲਣ ਦਾ ਸਬੂਤ ਸੀ। ਪ੍ਰੀਖਿਆ ਕੇਂਦਰ ਤੋਂ ਬਾਹਰ ਨਕਲ ਕਰਨ ਵਾਲਿਆਂ ਨੇ ਵੱਖ-ਵੱਖ ਕਿਤਾਬਾਂ ਤੋਂ ਨਕਲ ਕੀਤੀ ਸੀ। ਉਨ੍ਹਾਂ ਦੇ ਪ੍ਰਸ਼ਨਾਂ ਦੇ ਉਤਰ ਵੀ ਨਹੀਂ ਸੀ ਮਿਲਦੇ। ਸਾਬਤ ਹੋ ਗਿਆ ਕਿ ਮੁੰਡਿਆਂ ਨੇ ਗਲਤ ਕੰਮ ਨਹੀਂ ਕੀਤਾ। ਤਿੰਨੇ ਮੁੰਡੇ ਬਰੀ ਹੋ ਗਏ। ਨਤੀਜਾ ਆਇਆ ਤਾਂ ਤਿੰਨਾਂ ਦੇ ਥੋੜ੍ਹੇ-ਥੋੜ੍ਹੇ ਫਰਕ ਨਾਲ ਚੰਗੇ ਨੰਬਰ ਆਏ। ਵਿਰੋਧੀ ਧਿਰ ਦੇ ਕਈ ਮੁੰਡੇ ਪਾਸ ਵੀ ਨਾ ਹੋ ਸਕੇ।
ਕਾਲਜ 'ਚ ਗੱਲ ਫੈਲ ਗਈ ਕਿ ਚੰਗੇ ਖਿਡਾਰੀਆਂ ਨੇ ਮਿਹਨਤ ਕਰਕੇ ਚੰਗੇ ਨੰਬਰ ਵੀ ਲਏ ਨੇ। ਉਹ ਉਸ ਪ੍ਰੋਫੈਸਰ ਦੇ ਧੰਨਵਾਦ ਲਈ ਉਸ ਦੇ ਘਰ ਗਏ। ਇਸ ਤਰ੍ਹਾਂ ਤਿੰਨੇ ਮੁੰਡੇ ਗ੍ਰੈਜੂਏਟ ਸਨ, ਬੀ ਏ ਪਾਸ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’