Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ: ਕਿਸਾਨਾਂ ਤੇ ਨੌਜਵਾਨਾਂ ਦਾ ਗੁੱਸਾ ਕੀ ਰੰਗ ਲਿਆਏਗਾ

November 23, 2018 08:29 AM

-ਵਿਜੇ ਵਿਦਰੋਹੀ
ਮੱਧ ਪ੍ਰਦੇਸ਼ ਦੇ ਦਮੋਹ ਦੀ ਅਨਾਜ ਮੰਡੀ ਵਿੱਚ ਮਾਂਹ ਦੀ ਦਾਲ ਦੇ ਢੇਰ ਲੱਗੇ ਹੋਏ ਸਨ ਤੇ ਨਿਲਾਮੀ ਹੋ ਰਹੀ ਸੀ। ਖਰਾਬ ਕਿਸਮ ਦੀ ਦਾਲ ਦੇ ਭਾਅ 3000 ਰੁਪਏ ਪ੍ਰਤੀ ਕੁਇੰਟਲ ਲੱਗਦੇ ਸਨ, ਠੀਕ-ਠਾਕ ਕਿਸਮ ਦੇ 4000 ਰੁਪਏ ਵੀ ਮਿਲ ਰਹੇ ਸਨ, ਜਦ ਕਿ ਮਾਂਹ ਦਾ ਘੱਟੋ-ਘੱਟ ਸਮਰਥਨ ਮੁੱਲ 5600 ਰੁਪਏ ਹੈ ਤੇ ਸਰਕਾਰੀ ਖਰੀਦ ਅਜੇ ਸ਼ੁਰੂ ਨਹੀਂ ਹੋਈ। ਜ਼ਾਹਿਰ ਹੈ ਕਿ ਕਿਸਾਨ ਇਸ ਗੱਲ ਤੋਂ ਗੁੱਸੇ ਵਿੱਚ ਸਨ ਕਿ ਕਿੱਥੇ ਮੋਦੀ ਸਰਕਾਰ ਨੇ ਘੱਟੋ-ਘੱਟ ਸਮਰਥਨ ਮੁੱਲ (ਐੱਮ ਐੱਸ ਪੀ) ਉੱਤੇ 50 ਫੀਸਦੀ ਮੁਨਾਫਾ ਦੇਣ ਦੀ ਗੱਲ ਕਹੀ ਤਾਂ ਕਿੱਥੇ ਉਨ੍ਹਾਂ ਨੂੰ ਐੱਮ ਐੱਸ ਪੀ ਤੋਂ ਚਾਲੀ ਫੀਸਦੀ ਘੱਟ ਭਾਅ 'ਤੇ ਦਾਲ ਵੇਚਣੀ ਪੈ ਰਹੀ ਹੈ। ਇਥੇ ਮਿਲੇ ਇੱਕ ਕਿਸਾਨ ਵਰਿੰਦਰ ਪਾਲ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਵੋਟ ਨਾ ਦੇਣ ਦੀ ਗੱਲ ਕਹਿਣ ਲੱਗੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਰਜ਼ਾ ਮੁਆਫ ਕਰਨ ਦੀ ਗੱਲ ਕਹੀ ਹੈ ਤੇ ਇਸ ਵਾਰ ਵੋਟ ਉਸੇ ਨੂੰ ਮਿਲੇਗੀ। ਉਸ ਦਾ ਅੱਗੇ ਕਹਿਣਾ ਸੀ ਕਿ ਪਿਛਲੇ ਸਾਲ ਦਾ ਬਕਾਇਆ ਅਜੇ ਤੱਕ ਨਹੀਂ ਮਿਲਿਆ ਹੈ।
ਇਸ ਬਾਰੇ ਕੁਝ ਹੋਰ ਕਿਸਾਨਾਂ ਨਾਲ ਗੱਲ ਕੀਤੀ ਤਾਂ ਉਹ ਵੀ ਸਾਰੇ ਖਫਾ ਹੀ ਨਜ਼ਰ ਆਏ। ਲਗਭਗ ਪੰਜ ਮਿੰਟਾਂ ਬਾਅਦ ਵਰਿੰਦਰ ਪਾਲ ਨੇ ਆ ਕੇ ਮੋਬਾਈਲ ਦਿਖਾਇਆ ਤੇ ਸ਼ਿਵਰਾਜ ਸਰਕਾਰ ਦੀ ਤਾਰੀਫ ਕਰਨ ਲੱਗੇ ਤੇ ਕਹਿਣ ਲੱਗੇ ਕਿ ਵੋਟ ਸ਼ਿਵਰਾਜ ਨੂੰ ਹੀ ਮਿਲੇਗੀ। ਤਬਦੀਲੀ ਦੀ ਗੱਲ ਕਰਨ ਵਾਲੇ ਵਰਿੰਦਰ ਦੇ ਪੰਜ ਮਿੰਟਾਂ ਬਾਅਦ ਹੀ ਬਦਲ ਜਾਣ ਦੀ ਵਜ੍ਹਾ ਪੁੱਛੀ ਤਾਂ ਉਸ ਨੇ ਦੱਸਿਆ ਕਿ ਮੋਬਾਈਲ ਉੱਤੇ ਸੂਚਨਾ ਆਈ ਹੈ ਕਿ ਪਿਛਲੇ ਸਾਲ ਦੀ 1.70 ਲੱਖ ਰੁਪਏ, ਜੋ ਬਕਾਇਆ ਰਕਮ ਸੀ, ਉਹ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਜਮ੍ਹਾ ਹੋ ਗਈ ਹੈ।
ਦਮੋਹ ਤੋਂ ਇਲਾਵਾ ਸਾਗਰ, ਪੰਨਾ, ਸਤਨਾ, ਛਤਰਪੁਰ, ਖਜੁਰਾਹੋ, ਆਗਰ ਮਾਲਵਾ, ਮੰਦਸੌਰ, ਉਜੈਨ, ਸ਼ਾਜਾਪੁਰ, ਰਤਲਾਮ ਅਤੇ ਬੁੰਦੇਲਖੰਡ ਇਲਾਕਿਆਂ ਵਿੱਚ ਲਗਭਗ 3000 ਕਿਲੋਮੀਟਰ ਘੰੁਮਣ ਤੋਂ ਬਾਅਦ ਹਰ ਜਗ੍ਹਾ ਵਰਿੰਦਰ ਪਾਲ ਵਰਗੇ ਕਿਸਾਨਾਂ ਨੂੰ ਮਿਲੇ ਤਾਂ ਉਨ੍ਹਾਂ ਨੇ ਗੁੱਸਾ ਅਤੇ ਨਾਰਾਜ਼ਗੀ ਹੀ ਦਿਖਾਈ। ਜਿਨ੍ਹਾਂ ਨੂੰ ਬਕਾਇਆ ਮਿਲ ਗਿਆ, ਉਹ ਖੁਸ਼ ਹਨ, ਜਿਸ ਦੀ ਫਸਲ ਸਰਕਾਰੀ ਭਾਅ 'ਤੇ ਵਿਕ ਗਈ, ਖੁਸ਼ ਹੈ, ਜਿਸ ਦੀ ਸੋਇਆਬੀਨ ਦੀ ਫਸਲ ਚੰਗੀ ਨਿਕਲੀ, ਮਸਤ ਹੈ ਤੇ ਜਿਨ੍ਹਾਂ ਦਾ ਬਕਾਇਆ ਨਹੀਂ ਮਿਲਿਆ, ਫਸਲ ਸਰਕਾਰੀ ਏਜੰਸੀ ਨੇ ਨਹੀਂ ਖਰੀਦੀ, ਫਸਲ ਮਰ ਗਈ ਅਤੇ ਬੀਮਾ ਯੋਜਨਾ ਦਾ ਮੁਆਵਜ਼ਾ ਨਹੀਂ ਮਿਲਿਆ ਜਾਂ ਅੱਧਾ ਅਧੂਰਾ ਮਿਲਿਆ, ਉਹ ਨਾਰਾਜ਼ ਹੋ ਕੇ ਤਬਦੀਲੀ ਦੀ ਗੱਲ ਕਰਦਾ ਹੈ।
ਉਂਝ ਨਾਰਾਜ਼ ਕਿਸਾਨਾਂ ਦੀ ਗਿਣਤੀ ਜ਼ਿਆਦਾ ਹੈ। ਸ਼ਾਜਾਪੁਰ 'ਚ ਸੰਤਰੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਨੂੰ 5000 ਰੁਪਏ ਪ੍ਰਤੀ ਵਿੱਘਾ ਸਬਸਿਡੀ ਮਿਲਦੀ ਸੀ, ਪਰ ਸ਼ਿਵਰਾਜ ਸਰਕਾਰ ਨੇ ਦੋ ਸਾਲ ਪਹਿਲਾਂ ਇਹ ਬੰਦ ਕਰ ਦਿੱਤੀ ਹੈ। ਆਗਰ 'ਚ ਤਾਂ ਸੰਤਰੇ ਦੀ ਖੇਤਰੀ ਕਰਨ ਵਾਲੇ ਇੱਕ ਕਿਸਾਨ ਨੇ ਇਸ ਤੋਂ ਦੁਖੀ ਹੋ ਕੇ ਖੇਤੀ ਕਰਨੀ ਹੀ ਛੱਡ ਦਿੱਤੀ ਹੈ ਤੇ ਅੱਜ ਕੱਲ੍ਹ ਉਹ ਆਗਰ ਬਸ ਸਟੈਂਡ ਨੇੜੇ ਚਾਹ-ਸਮੋਸੇ ਵੇਚਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਫਸਲ ਬੀਮਾ ਯੋਜਨਾ ਹੇਠ ਸੰਤਰੇ ਦੀ ਫਸਲ ਦਾ ਚਾਰ ਫੀਸਦੀ ਦੀ ਦਰ ਨਾਲ ਬੀਮਾ ਕਰਾਇਆ ਸੀ, ਪਰ ਪਿਛਲੇ ਸਾਲ ਫਸਲ ਖਰਾਬ ਹੋਈ ਤਾਂ ਨਾ ਸਰਕਾਰ ਨੇ ਗਿਰਦਾਵਰੀ ਕਰਵਾਈ ਤੇ ਨਾ ਬੀਮਾ ਕੰਪਨੀ ਨੇ ਕੋਈ ਪੈਸਾ ਦਿੱਤਾ। ਫਸਲ ਬੀਮਾ ਯੋਜਨਾ 'ਚ ਧੋਖਾ ਖਾਣ ਵਾਲੇ ਕਿਸਾਨਾਂ ਦੀ ਗਿਣਤੀ ਵੱਧ ਨਜ਼ਰ ਆਈ। ਇੱਕ ਖਾਸ ਗੱਲ ਇਹ ਦੇਖਣ ਨੂੰ ਮਿਲੀ ਕਿ ਜਿਹੜੇ ਕਿਸਾਨਾਂ ਨੂੰ ‘ਆਵਾਸ ਯੋਜਨਾ’ ਦੇ ਮਕਾਨ ਮਿਲੇ, ਉਹ ਬਹੁਤ ਖੁਸ਼ ਹਨ ਅਤੇ ਵੋਟ ਦੇ ਕੇ ਅਹਿਸਾਨ ਵੀ ਚੁਕਾ ਰਹੇ ਹਨ।
ਰਤਲਾਮ ਭਾਵ ਨਿਮਾੜ ਮਾਲਵਾ ਪਿਛਲੇ ਸਾਲ ਜੂਨ ਵਿੱਚ ਕਿਸਾਨਾਂ ਦੇ ਹਿੰਸਕ ਅੰਦੋਲਨ ਦਾ ਕੇਂਦਰ ਸੀ। ਮੰਦਸੌਰ ਤੋਂ ਕੁਝ ਅੱਗੇ ਸੜਕ ਕੰਢੇ ਅਸ਼ੀਸ਼ ਪਾਟੀਦਾਰ ਦਾ ਬੁੱਤ ਲੱਗਾ ਹੋਇਆ ਸੀ, ਜੋ ਕਿਸਾਨ ਅੰਦੋਲਨ ਦੌਰਾਨ ਪੁਲਸ ਦੀ ਗੋਲੀ ਲੱਗਣ ਨਾਲ ਮਾਰਿਆ ਗਿਆ ਸੀ। 17 ਸਾਲਾ ਅਸ਼ੀਸ਼ ਸਣੇ ਉਦੋਂ ਪੰਜ ਵਿਅਕਤੀ ਮਾਰੇ ਗਏ ਸਨ। ਅਸ਼ੀਸ਼ ਦੀ ਮਾਂ ਮਲਕਾ ਪਾਟੀਦਾਰ ਉਸ ਬੁੱਤ ਦੀ ਸਫਾਈ ਕਰ ਰਹੀ ਸੀ। ਉਹ ਕਹਿੰਦੀ ਸੀ ਕਿ ਬੇਟੇ ਦੀ ਕੁਰਬਾਨੀ ਬੇਕਾਰ ਗਈ-ਨਾ ਕਿਸਾਨਾਂ ਨੂੰ ਫਸਲ ਦਾ ਪੂਰਾ ਪੈਸਾ ਮਿਲਦਾ ਹੈ ਤੇ ਨਾ ਸਰਕਾਰੀ ਭਾਅ 'ਤੇ ਸੋਇਆਬੀਨ, ਮੱਕਾ, ਦਾਲਾ ਖਰੀਦੀਆਂ ਜਾ ਰਹੀਆਂ ਹਨ।
ਅਲਕਾ ਦਾ ਕਹਿਣਾ ਸੀ ਕਿ ਫਸਲ ਬੀਮਾ ਯੋਜਨਾ 'ਚ ਕਿਸਾਨਾਂ ਦੇ ਬੀਮੇ ਦਾ ਹਿੱਸਾ (ਪ੍ਰੀਮੀਅਮ) ਜ਼ਬਰਦਸਤੀ ਕੱਟ ਲਿਆ ਜਾਂਦਾ ਹੈ, ਪਰ ਫਸਲ ਖਰਾਬ ਹੋਣ 'ਤੇ ਮੁਆਵਜ਼ਾ ਨਹੀਂ ਮਿਲਦਾ। ਅਸ਼ੀਸ਼ ਦੇ ਦਾਦਾ ਜੀ ਚੱਲ-ਫਿਰ ਨਹੀਂ ਸਕਦੇ। ਉਨ੍ਹਾਂ ਦਾ ਕਹਿਣਾ ਸੀ ਕਿ ਖੇਤੀ ਕਰਨਾ ਘਾਟੇ ਦਾ ਸੌਦਾ ਬਣ ਗਿਆ ਹੈ ਅਤੇ ਸਰਕਾਰ ਚਾਹੇ ਕਾਂਗਰਸ ਦੀ ਹੋਵੇ ਜਾਂ ਭਾਜਪਾ ਦੀ, ਕਿਸਾਨਾਂ ਨੂੰ ਹਰ ਕੋਈ ‘ਵੋਟ’ ਦੇ ਰੂਪ ਵਿੱਚ ਲੈਂਦਾ ਹੈ। ਅਸ਼ੀਸ਼ ਦੇ ਦਾਦਾ ਜੀ ਨੂੰ ਕਾਂਗਰਸ ਦੇ ਉਸ ਵਾਆਦੇ 'ਤੇ ਵੀ ਯਕੀਨ ਨਹੀਂ ਹੈ, ਜਿਸ ਵਿੱਚ ਰਾਹੁਲ ਗਾਂਧੀ ਨੇ ਚੋਣਾਂ ਜਿੱਤਣ ਪਿੱਛੋਂ 10 ਦਿਨਾਂ ਅੰਦਰ ਕਰਜ਼ਾ ਮੁਆਫ ਕਰਨ ਦੀ ਗੱਲ ਕਹੀ ਹੈ। ਅਸ਼ੀਸ ਦੇ ਪਰਵਾਰ ਨੂੰ ਸ਼ਿਵਰਾਜ ਸਰਕਾਰ ਨੇ ਇੱਕ ਕਰੋੜ ਰੁਪਏ ਮੁਆਵਜ਼ਾ ਤੇ ਇੱਕ ਮੈਂਬਰ ਨੂੰ ਨੌਕਰੀ ਦੇਣ ਦੀ ਗੱਲ ਕਹੀ ਤੇ ਵਾਅਦੇ ਨੂੰ ਨਿਭਾਇਆ ਵੀ। ਜੋ ਹੋਰ ਦੋ ਕਿਸਾਨ ਮਾਰੇ ਗਏ ਸਨ, ਉਨ੍ਹਾਂ ਦੀਆਂ ਵਿਧਵਾਵਾਂ ਮੁਆਵਜ਼ਾ ਲੈਣ ਤੋਂ ਛੇ ਮਹੀਨੇ ਬਾਅਦ ਦੂਜੀ ਜਗ੍ਹਾ ਵਿਆਹ ਕਰਵਾ ਬੈਠੀਆਂ ਅਤੇ ਮਰਨ ਵਾਲੇ ਕਿਸਾਨਾਂ ਦੇ ਮਾਂ-ਬਾਪ ਮੁਆਵਜ਼ੇ ਤੋਂ ਵਾਂਝੇ ਰਹਿ ਗਏ।
ਕਿਸਾਨਾਂ ਦੇ ਨਾਲ ਇਥੇ ਨੌਜਵਾਨ ਵੀ ਨਾਰਾਜ਼ ਦਿਖਾਈ ਦਿੰਦੇ ਹਨ। ਨੌਜਵਾਨ ਵਰਗ ਦਾ ਕਹਿਣਾ ਹੈ ਕਿ ਸ਼ਿਵਰਾਜ ਸਰਕਾਰ ਦੇ ਸਮੇਂ ਸਰਕਾਰੀ ਨੌਕਰੀਆਂ 'ਚ ਭਰਤੀ ਬਹੁਤ ਘੱਟ ਹੋਈ ਹੈ ਤੇ ਅੱਗੋਂ ਦੋ ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਜਾ ਰਿਹਾ ਹੈ, ਪਰ ਉਸ 'ਤੇ ਯਕੀਨ ਨਹੀਂ ਕੀਤਾ ਜਾ ਸਕਦਾ। ਰਾਹੁਲ ਗਾਂਧੀ ਦੇ ਇਸ ਐਲਾਨ 'ਤੇ ਵੀ ਨੌਜਵਾਨ ਸ਼ੱਕ ਕਰਦੇ ਹਨ, ਜਿਸ 'ਚ ਬੇਰੋਜ਼ਗਾਰਾਂ ਨੂੰ 10,000 ਰੁਪਏ ਬੇਰੋਜ਼ਗਾਰੀ ਭੱਤਾ ਦੇਣ ਦੀ ਗੱਲ ਕਹੀ ਗਈ ਹੈ।
ਰਤਲਾਮ 'ਚ ਨਮਕੀਨ ਖਰੀਦਣ ਆਏ ਇੱਕ ਨੌਜਵਾਨ ਅਮਿਤ ਦਾ ਕਹਿਣਾ ਸੀ ਕਿ ਨੌਜਵਾਨਾਂ ਨੂੰ ਨੌਕਰੀ ਚਾਹੀਦੀ ਹੈ, ਭੀਖ ਦਾ ਭੱਤਾ ਨਹੀਂ। ਰਤਲਾਮ ਤੋਂ ਇਲਾਵਾ ਮੰਦਸੌਰ ਤੋਂ ਲੈ ਕੇ ਪੰਨਾ ਸਾਗਰ ਤੱਕ ਨੌਜਵਾਨ ਤਿੱਖੇ ਸੁਰ 'ਚ ਆਪਣਾ ਗੁੱਸਾ ਜ਼ਾਹਿਰ ਕਰਦੇ ਨਜ਼ਰ ਆਏ। ਕੁਝ ਦਾ ਕਹਿਣਾ ਸੀ ਕਿ ਰਾਖਵਾਂਕਰਨ ਆਰਥਿਕ ਆਧਾਰ ਉਤੇ ਹੋਣਾ ਚਾਹੀਦਾ ਹੈ ਤੇ ਇਹ ਕੰਮ ਸਿਰਫ ਮੋਦੀ ਸਰਕਾਰ ਕਰ ਸਕਦੀ ਸੀ, ਜੋ ਜਾਤਵਾਦ ਦੀ ਖੇਡ ਵਿੱਚ ਫਸ ਗਈ ਹੈ। ਕੁਝ ਦਾ ਕਹਿਣਾ ਹੈ ਕਿ ਨੌਜਵਾਨਾਂ ਲਈ ਅੱਗੇ ਵਧਣ ਦੇ ਮੌਕੇ ਘਟਦੇ ਜਾ ਰਹੇ ਹਨ।
ਹੈਰਾਨੀ ਦੀ ਗੱਲ ਹੈ ਕਿ ਬਹੁਤ ਘੱਟ ਲੋਕਾਂ ਨੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦਾ ਨਾਂਅ ਸੁਣਿਆ ਹੈ। ਉਂਝ ਰਤਲਾਮ 'ਚ ਸਥਿਤ ਮਹਾਲਕਸ਼ਮੀ ਮੰਦਰ 'ਚ ਇੱਕ ਦਿਲਚਸਪ ਚੀਜ਼ ਦੇਖਣ ਨੂੰ ਮਿਲੀ। ਇਥੇ ਦੀਵਾਲੀ ਮੌਕੇ ਲੋਕ ਨਕਦੀ, ਸੋਨਾ, ਚਾਂਦੀ, ਗਹਿਣੇ ਮੰਦਰ ਵਿੱਚ ਪੰਜ ਦਿਨਾਂ ਲਈ ਰੱਖ ਦਿੰਦੇ ਹਨ। ਮੰਨਿਆ ਜਾਂਦਾ ਹੈ ਕਿ ਇਥੇ ਪੈਸਾ ਰੱਖਣ ਨਾਲ ਬਰਕਤ ਹੁੰਦੀ ਹੈ ਤੇ ਇੱਕ ਸਾਲ ਵਿੱਚ ਪੈਸਾ ਦੁੱਗਣਾ ਹੋ ਜਾਂਦਾ ਹੈ। ਇਸ ਵਾਰ ਲਗਭਗ 125 ਕਰੋੜ ਰੁਪਏ ਇਸ ਤਰ੍ਹਾਂ ਰੱਖੇ ਗਏ, ਪਰ ਜਦੋਂ ਪੈਸਾ ਵਾਪਸ ਲੈਣ ਦੀ ਵਾਰੀ ਆਈ ਤਾਂ ਆਦਰਸ਼ ਜ਼ਾਬਤਾ ਅੜਿੱਕਾ ਬਣ ਗਿਆ ਤੇ ਪ੍ਰਸ਼ਾਸਨ ਨੇ ਕਹਿ ਦਿੱਤਾ ਕਿ 50,000 ਰੁਪਏ ਤੋਂ ਵੱਧ ਰਕਮ ਰੱਖਣ ਵਾਲਿਆਂ ਨੂੰ ਆਮਦਨ ਦਾ ਹਿਸਾਬ ਦੇਣਾ ਪਵੇਗਾ। ਮੰਦਰ 'ਚ ਪ੍ਰਸ਼ਾਸਨ ਤੇ ਪੁਲਸ ਅਧਿਕਾਰੀ ਪੁਜਾਰੀ ਨਾਲ ਬੈਠ ਕੇ ਲੋਕਾਂ ਦੇ ਪੈਸੇ ਦੀ ਸੂਚੀ ਬਣਾ ਰਹੇ ਸਨ ਅਤੇ 50,000 ਤੋਂ ਵੱਧ ਰਕਮ ਰੱਖਣ ਵਾਲਿਆਂ ਨੂੰ ਆਮਦਨ ਦਾ ਹਿਸਾਬ ਦੇਣਾ ਪੈ ਰਿਹਾ ਸੀ। ਕੁਝ ਲੋਕਾਂ ਕਹਿਣਾ ਸੀ ਕਿ ਨੇਤਾ ਮੰਦਰ ਵਿੱਚ ਪੈਸਾ ਰੱਖਦੇ ਨਹੀਂ, ਪਰ ਪੰਜ ਸਾਲਾਂ ਬਾਅਦ ਚੋਣ ਲੜਨ ਲਈ ਜਦੋਂ ਨਾਮਜ਼ਦਗੀ ਪੱਤਰ ਭਰਨ, ਉਨ੍ਹਾਂ ਦੀ ਜਾਇਦਾਦ ਦੁੱਗਣੀ-ਤਿੱਗਣੀ ਕਿਵੇਂ ਹੁੰਦੀ ਹੈ?
ਨਿਮਾੜ ਮਾਲਵਾ ਦੀਆਂ 66 ਸੀਟਾਂ ਵਿੱਚੋਂ ਭਾਜਪਾ ਨੂੰ ਪਿਛਲੀ ਵਾਰ 56 ਤੇ ਕਾਂਗਰਸ ਨੂੰ ਨੌਂ ਸੀਟਾਂ ਮਿਲੀਆਂ ਸਨ, ਇਸੇ ਤਰ੍ਹਾਂ ਬੁੰਦੇਲਖੰਡ ਦੀਆਂ 26 ਸੀਟਾਂ ਵਿੱਚੋਂ 20 ਭਾਜਪਾ ਨੂੰ ਅਤੇ 6 ਕਾਂਗਰਸ ਨੂੰ ਮਿਲੀਆਂ ਸਨ। ਕਿਹਾ ਜਾਂਦਾ ਹੈ ਕਿ ਜਿਹੜੀ ਪਾਰਟੀ ਇਹ ਦੋ ਇਲਾਕੇ ਜਿੱਤ ਲੈਂਦੀ ਹੈ, ਉਹ ਮੱਧ ਪ੍ਰਦੇਸ਼ ਵਿੱਚ ਜਿੱਤਦੀ ਹੈ, ਪਰ ਇਸ ਵਾਰ ਜਿੱਥੇ-ਜਿੱਥੇ ਵੀ ਅਸੀਂ ਗਏ, ਹਰ ਜਗ੍ਹਾ ਭਾਜਪਾ ਇੱਕ-ਦੋ ਸੀਟਾਂ ਗੁਆਉਂਦੀ ਨਜ਼ਰ ਆ ਰਹੀ ਸੀ। ਸਥਾਨਕ ਪੱਤਰਕਾਰਾਂ ਦਾ ਕਹਿਣਾ ਹੈ ਕਿ ਭਾਜਪਾ ਇਨ੍ਹਾਂ ਇਲਾਕਿਆਂ ਦੀਆਂ ਬਹੁਤ ਸਾਰੀਆਂ ਸੀਟਾਂ 'ਤੇ ਮੁਸ਼ਕਲ ਚੋਣਾਂ ਲੜ ਰਹੀ ਹੈ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”