Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਅੰਤਰਰਾਸ਼ਟਰੀ

ਬੱਲੇ-ਬੱਲੇ : ਪੰਜਾਬੀ-ਆਇਰਿਸ਼ ਵਿਅਕਤੀ ਦਾ ਧਰਤੀ ਦੇ ਘੇਰੇ ਬਰਾਬਰ ਚੱਲਣ ਦਾ ਦਾਅਵਾ

October 19, 2020 02:25 AM

ਲੰਡਨ, 18 ਅਕਤੂਬਰ (ਪੋਸਟ ਬਿਊਰੋ)- ਪੰਜਾਬ `ਚ ਜੰਮੇ ਅਤੇ ਚਾਲੀ ਸਾਲਾਂ ਤੋਂ ਵੱਧ ਸਮੇਂ ਤੋਂ ਆਇਰਲੈਂਡ `ਚ ਰਹਿੰਦੇ ਸੱਤਰ ਸਾਲਾ ਵਿਅਕਤੀ ਵਿਨੋਦ ਬਜਾਜ ਦਾ ਦਾਅਵਾ ਹੈ ਕਿ ਉਹ 1500 ਦਿਨ ਵਿੱਚ ਧਰਤੀ ਦੇ ਘੇਰੇ ਬਰਾਬਰ 40,075 ਕਿਲੋਮੀਟਰ ਦੀ ਯਾਤਰਾ ਕਰ ਚੁੱਕੇ ਹਨ।ਉਨ੍ਹਾਂ ਨੇ ਗਿਨੀਜ਼ ਵਰਲਡ ਰਿਕਾਰਡ ਲਈ ਅਰਜ਼ੀ ਦਿੱਤੀ ਹੈ। ਉਨ੍ਹਾਂ ਦੇ ਮੁਤਾਬਕ ‘ਅਰਥ ਵਾਕ` ਯਾਤਰਾ ਉਨ੍ਹਾਂ ਨੇ ਆਪਣੇ ਗ੍ਰਹਿ ਸ਼ਹਿਰ ਲਿਮਰਿਕ ਤੋਂ ਬਾਹਰ ਜਾਏ ਬਿਨਾਂ ਹੀ ਪੂਰੀ ਕੀਤੀ ਹੈ।
ਵਿਨੋਦ ਬਜਾਜ ਨੇ ਅਗਸਤ 2016 ਵਿੱਚ ਭਾਰ ਘੱਟ ਕਰਨ ਅਤੇ ਸਰੀਰ ਨੂੰ ਤੰਦਰੁਸਤ ਬਣਾਉਣ ਦੇ ਇਰਾਦੇ ਨਾਲ ਇਹ ਯਾਤਰਾ ਸ਼ੁਰੂ ਕੀਤੀ ਸੀ। ਜਿਵੇਂ ਜਿਵੇਂ ਉਨ੍ਹਾਂ ਦਾ ਭਾਰ ਘੱਟ ਹੁੰਦਾ ਗਿਆ, ਉਵੇਂ ਉਵੇਂ ਚੱਲਣ ਦਾ ਉਨ੍ਹਾਂ ਦਾ ਉਤਸ਼ਾਹ ਵਧਦਾ ਗਿਆ। ਇਸ ਲਈ ਉਨ੍ਹਾਂ ਨੇ ਕਈ ਰਸਤਿਆਂ ਨੂੰ ਅਪਣਾਇਆ ਤੇ ਜਦੋਂ-ਜਦੋਂ ਮੌਸਮ ਬਾਰੇ ਪ੍ਰੇਸ਼ਾਨੀਆਂ ਆਉਂਦੀਆਂ ਤਾਂ ਉਹ ਮਾਲ ਵਿੱਚ ਇਸ ਯਾਤਰਾ ਦੀ ਪੂਰਤੀ ਕਰ ਲੈਂਦੇ। ਬਜਾਜ ਨੇ ਕਿਹਾ ਕਿ ਸ਼ੁਰੂ ਦੇ ਤਿੰਨ ਮਹੀਨੇ ਹਰ ਹਫਤੇ ਸੱਤ ਦਿਨ ਚੱਲਣ ਨਾਲ ਰੋਜ਼ਾਨਾ 700 ਕੈਲੋਰੀ ਘੱਟ ਹੋਣ ਨਾਲ ਭਾਰ ਵੀ ਅੱਠ ਕਿਲੋ ਘੱਟ ਹੋ ਗਿਆ। ਬਜਾਜ ਨੇ ਦਸਿਆ ਕਿ ਅਗਲੇ ਛੇ ਮਹੀਨੇ ਵਿੱਚ ਮੇਰਾ ਭਾਰ ਹੋਰ 12 ਕਿਲੋ ਗਰਾਮ ਹੋਰ ਘੱਟ ਹੋਇਆ।
ਰਿਟਾਇਰਡ ਇੰਜੀਨੀਅਰ ਅਤੇ ਬਿਜ਼ਨਸ ਕੰਸਲਟੈਂਟ ਬਜਾਜ ਚੇਨਈ `ਚ ਪਲੇ ਅਤੇ ਵੱਡੇ ਹੋਏ। ਉਹ 1975 ਵਿੱਚ ਮੈਨੇਜਮੈਂਟ ਦੀ ਪੜ੍ਹਾਈ ਲਈ ਗਲਾਸਗੋ ਆ ਗਏ ਅਤੇ 42 ਸਾਲ ਪਹਿਲਾਂ ਆਇਰਲੈਂਡ ਚਲੇ ਗਏ। ਫਿਲਹਾਲ ਉਹ ਆਪਣੇ ਪਰਵਾਰ ਨਾਲ ਲਿਮਰਿਕ ਦੇ ਉਪ ਨਗਰ ਵਿੱਚ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪਹਿਲੇ ਸਾਲ ਦੇ ਅਖੀਰ ਤੱਕ ਮੈਂ 7600 ਕਿਲੋਮੀਟਰ ਦੀ ਯਾਤਰਾ ਤੈਅ ਕਰ ਲਈ ਅਤੇ ਇਹ ਜਾਣ ਕੇ ਮੈਨੂੰ ਹੈਰਾਨੀ ਹੋਈ ਕਿ ਮੈਂ ਭਾਰਤ ਤੋਂ ਆਇਰਲੈਂਡ ਤੱਕ ਦੀ ਦੂਰੀ ਤੈਅ ਕਰ ਚੁੱਕਾ ਹਾਂ। ਉਨ੍ਹਾਂ ਨੇ 21 ਸਤੰਬਰ ਨੂੰ ਅਰਥ ਵਾਕ ਪੂਰੀ ਕਰ ਲਈ। ਉਨ੍ਹਾਂ ਦੀ ਅਰਜ਼ੀ ਹਾਲੇ ਗਿਨੀਜ਼ ਵਰਲਡ ਰਿਕਾਰਡ ਦੇ ਗੇੜ ਵਿੱਚ ਹੈ ਅਤੇ ਇਹ ਮੁਲਾਂਕਣ ਚੱਲ ਰਿਹਾ ਹੈ ਕਿ ਕੀ 1496 ਦਿਨਾਂ ਅਤੇ 54,633,135 ਕਦਮ ਮਿਲ ਕੇ ਧਰਤੀ ਦੇ ਘੇਰੇ ਦੇ ਬਰਾਬਰ ਦੀ ਉਨ੍ਹਾਂ ਦੀ ਯਾਤਰਾ ਪੂਰੀ ਹੁੰਦੀ ਹੈ ਜਾਂ ਨਹੀਂ।

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ