Welcome to Canadian Punjabi Post
Follow us on

28

March 2024
 
ਅੰਤਰਰਾਸ਼ਟਰੀ

ਅਮਰੀਕਾ ਦੀ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਗੂਗਲ ਵੱਲੋਂ ਚੀਨ ਦੇ 3000 ਯੂ ਟਿਊਬ ਚੈਨਲ ਬੰਦ

October 19, 2020 02:22 AM

ਸਾਨ ਫਰਾਂਸਿਸਕੋ, 18 ਅਕਤੂਬਰ (ਪੋਸਟ ਬਿਊਰੋ)- ਚੀਨ ਦੁਨੀਆ ਭਰ ਵਿੱਚ ਸੋਸ਼ਲ ਮੀਡੀਆ ਰਾਹੀਂ ਝੂਠ ਫੈਲਾ ਰਿਹਾ ਹੈ। ਇਸ ਦਾ ਖੁਲਾਸਾ ਗੂਗਲ ਕੰਪਨੀ ਨੇ ਕਰਦੇ ਹੋਏ ਫੇਕ ਨਿਊਜ਼ ਵਾਲੇ ਚੀਨ ਦੇ ਤਿੰਨ ਹਜ਼ਾਰ ਯੂ ਟਿਊਬ ਚੈਨਲ ਬੰਦ ਕਰ ਦਿੱਤੇ ਹਨ। ਯੂ ਟਿਊਬ ਉੱਤੇ ਪਾਏ ਗਏ ਵੀਡੀਓ ਦੇ ਲਿੰਕ ਟਵਿੱਟਰ ਉੱਤੇ ਵੀ ਸ਼ੇਅਰ ਕੀਤੇ ਜਾ ਰਹੇ ਸਨ।
ਵਰਨਣ ਯੋਗ ਹੈ ਕਿ ਅਮਰੀਕਾ ਵਿੱਚ ਰਾਸ਼ਟਰਪਤੀ ਦੀ ਚੋਣ ਨੇੜੇ ਹੈ ਅਤੇ ਇਸ ਸੰਬੰਧ ਵਿੱਚ ਇਨ੍ਹਾਂ ਦਾ ਫੜਿਆ ਜਾਣਾ ਮਹੱਤਵਪੂਰਨ ਹੈ। ਗੂਗਲ ਨੇ ਇਨ੍ਹਾਂ ਚੈਨਲਾਂ ਦੇ ਨਾਵਾਂ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਹੈ। ਯੂ ਟਿਊਬ ਚੈਨਲਾਂ ਉੱਤੇ ਗੂਗਲ ਦੀ ਕਾਫੀ ਸਮੇਂ ਤੋਂ ਨਜ਼ਰ ਸੀ। ਇਨ੍ਹਾਂ ਅਕਾਊਂਟਸ `ਤੇ ਕਾਰਵਾਈ ਜੁਲਾਈ ਤੋਂ ਸਤੰਬਰ ਵਿਚਕਾਰ ਕੀਤੀ ਗਈ। ਇਸ ਬਾਰੇ ਗੂਗਲ ਦਾ ਕਹਿਣਾ ਹੈ ਕਿ ਯੂ ਟਿਊਬ ਚੈਨਲਾਂ ਉਤੇ ਪਾਏ ਵੀਡੀਓ ਦੀ ਪਹੁੰਚ ਬਹੁਤ ਸੀਮਤ ਸੀ ਅਤੇ ਜ਼ਿਆਦਾਤਰ 10 ਤੋਂਵੱਧ ਵਾਰ ਹੀ ਦੇਖੇ ਗਏ ਸਨ। ਇਨ੍ਹਾਂ `ਤੇ ਪਾਈ ਜਾਣ ਵਾਲੀ ਬਹੁਤੀ ਸਮੱਗਰੀ ਝੂਠੀ ਹੈ। ਅਸੀਂਜਦੋਂਇਨ੍ਹਾਂਵੀਡੀਓ ਨੂੰ ਦੇਖਣ ਵਾਲਿਆਂ ਦੇ ਅਕਾਊਂਟ ਦੀ ਜਾਂਚ ਕੀਤੀ ਤਾਂ ਉਹ ਵੀ ਫਰਜ਼ੀ ਨਿਕਲੇ। ਏਨੀ ਵੱਡੀ ਗਿਣਤੀ ਵਿੱਚ ਚੱਲ ਰਹੇ ਯੂ ਟਿਊਬ ਚੈਨਲਾਂ ਦਾ ਮਕਸਦ ਕੀ ਸੀ, ਅਜੇ ਇਹ ਪੂਰੀ ਤਰ੍ਹਾਂ ਸਾਫ ਨਹੀਂ ਹੋਇਆ।
ਗੂਗਲ ਦੇ ਬਰੇਟ ਐਨਾਲਿਸਿਸ ਗਰੁੱਪ (ਬੀ ਏ ਜੀ) ਨੇ ਇਹ ਕਾਰਵਾਈ ਕੀਤੀ ਹੈ। ਇਸ ਗਰੁੱਪ ਦੇ ਸ਼ੇਨ ਹੰਟਲੇ ਨੇ ਦੱਸਿਆ ਕਿ ਇਨ੍ਹਾਂ ਚੈਨਲਾਂ `ਤੇ ਜਾਨਵਰ, ਸੰਗੀਤ, ਖੇਡ ਦੇ ਨਾਲ ਦੁਨੀਆ ਵਿੱਚ ਚੱਲ ਰਹੇ ਘਟਨਾਕ੍ਰਮ ਅਤੇ ਕੋਵਿਡ 19 ਦੇ ਬਾਰੇ ਪਾਏ ਗਏ ਵੀਡੀਓ ਚੀਨੀ ਭਾਸ਼ਾ ਅਤੇ ਸਬ ਟਾਈਟਲ ਅੰਗਰੇਜ਼ੀ ਵਿੱਚ ਹਨ। ਇਨ੍ਹਾਂ ਵੀਡੀਓ ਦੀ ਪਹੁੰਚ ਸੋਸ਼ਲ ਮੀਡੀਆ ਦੇ ਹੋਰ ਪਲੇਟਫਾਰਮ `ਤੇ ਵੀ ਬਣੀ ਹੋਈ ਸੀ।
ਵਰਨਣ ਯੋਗ ਹੈ ਕਿ ਬੀਤੇ ਜੂਨ ਵਿੱਚ ਗੂਗਲ ਨੇ ਜੋ ਬਿਡੇਨ ਅਤੇ ਟਰੰਪ ਦੀ ਮੁਹਿੰਮ ਨਾਲ ਸਬੰਧਤ ਈ ਮੇਲ ਵਿੱਚ ਸੰਨ੍ਹ ਲਾਉਣ ਦੇ ਕੇਸ ਫੜੇ ਸਨ। ਗੂਗਲ ਦੇ ਅਧਿਕਾਰੀ ਨੇ ਦੱਸਿਆ ਕਿ ਅਮਰੀਕਾ ਵਿੱਚ ਰਾਸ਼ਟਰਪਤੀ ਚੋਣ ਨੂੰ ਦੇਖਦੇ ਹੋਏ ਅਜਿਹੀਆਂ ਸਾਰੀਆਂ ਨੁਕਸਾਨ ਪੁਚਾਉਣ ਵਾਲੀਆਂ ਸਰਗਰਮੀਆਂ `ਤੇ ਸਾਡੀਆਂ ਨਜ਼ਰ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਚੀਨ ਅਤੇ ਉਤਰੀ ਕੋਰੀਆ ਦੇ ਗਰੁੱਪ ਚਲਾ ਰਹੇ ਹਨ। ਇਸ ਤੋਂ ਪਹਿਲਾਂ ਦੂਜੇ ਦੇਸ਼ਾਂ ਵਿੱਚ ਕੋਰੋਨਾ ਨੂੰ ਲੈ ਕੇ ਬਣ ਰਹੀ ਵੈਕਸੀਨ ਦੀ ਖੋਜ, ਦਵਾਈ ਕੰਪਨੀਆਂ ਦੇ ਕੰਪਿਊਟਰਾਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ