Welcome to Canadian Punjabi Post
Follow us on

19

May 2019
ਮਨੋਰੰਜਨ

ਮੈਂ ਇਥੇ ਸੇਫਲੀ ਖੇਡਣ ਨਹੀਂ ਆਇਆ: ਦਿਵਯੇਂਦੁ ਸ਼ਰਮਾ

November 22, 2018 07:15 AM

‘ਮੀ ਟੂ’ ਮੂਵਮੈਂਟ ਨੇ ਬਾਲੀਵੁੱਡ ਦੀਆਂ ਔਰਤਾਂ ਨੂੰ ਉਨ੍ਹਾਂ ਲੋਕਾਂ ਦਾ ਨਾਂਅ ਖੁੱਲ੍ਹ ਕੇ ਸਾਹਮਣੇ ਲਿਆਉਣ ਦਾ ਮੌਕਾ ਦੇ ਦਿੱਤਾ ਹੈ, ਜੋ ਸੈਕਸੁਅਲ ਹਰਾਸਮੈਂਟ ਕਰਨ ਦੇ ਬਾਅਦ ਵੀ ਬਿਨਾਂ ਸ਼ਰਮ ਤੋਂ ਘੁੰਮਦੇ ਸਨ। ਸਿਰਫ ਫੀਮੇਲ ਐਕਟਰ ਹੀ ਨਹੀਂ, ਮੇਲ ਐਕਟਰਾਂ ਨੂੰ ਵੀ ਇਨ੍ਹਾਂ ਹਾਲਾਤ ਵਿੱਚੋਂ ਗੁਜ਼ਰਨਾ ਪਿਆ ਹੈ। ਅਜਿਹਾ ਹੀ ਇੱਕ ਇੰਸੀਡੈਂਟ ਐਕਟਰ ਦਿਵਯੇਂਦੁ ਸ਼ਰਮਾ ਨੇ ਸ਼ੇਅਰ ਕੀਤਾ ਹੈ। ਉਹ ਦੱਸਦੇ ਹਨ, ‘ਇੱਕ ਵਾਰ ਮੈਂ ਇੱਕ ਕਾਸਟਿੰਗ ਡਾਇਰੈਕਟਰ ਨੂੰ ਮਿਲਿਆ, ਜਿਸ ਨੇ ਮੇਰੇ ਨਾਲ ਗੰਦੀ ਗੱਲਬਾਤ ਕੀਤੀ। ਉਸ ਨੇ ਮੈਨੂੰ ਪੁੱਛਿਆ ਕਿ ਮੈਂ ਰੋਲ ਦੇ ਲਈ ਕੀ-ਕੀ ਕਰ ਸਕਦਾ ਹਾਂ। ਮੈਂ ਉਸ ਨੂੰ ਕਿਹਾ ਕਿ ਮੈਂ ਸਿਰਫ ਆਡੀਸ਼ਨ ਦੇ ਸਕਦਾ ਹਾਂ। ਇਸ ਦੇ ਇਲਾਵਾ ਤੁਸੀਂ ਕੋਈ ਗੰਦੀ ਹਰਕਤ ਕੀਤੀ ਜਾਂ ਕੁਝ ਹੋਰ ਪੁੱਛਿਆ ਤਾਂ ਮੈਂ ਦੋ-ਚਾਰ ਥੱਪੜ ਜ਼ਰੂਰ ਦੇ ਸਕਦਾ ਹਾਂ।’ ਦਿਵਯੇਂਦੁ ਕਹਿੰਦੇ ਹਨ, ਦਿੱਲੀ ਵਾਲਾ ਲੜਕਾ ਹੋਣ ਦੇ ਕਾਰਨ ਮੇਰੇ ਅੰਦਰ ਇੱਕ ਐਗਰੇਸ਼ਨ ਸੀ, ਜਿਸ ਲਈ ਮੈਂ ਬਚ ਗਿਆ। ਸਾਡੇ ਕਲਚਰ ਵਿੱਚ ਔਰਤਾਂ ਤੋਂ ਵੱਧ ਮਰਦ ਅਜਿਹੀਆਂ ਚੀਜ਼ਾਂ ਨਾਲ ਡੀਲ ਕਰਨ ਲਈ ਸੁਖਾਲੇ ਹੁੰਦੇ ਹਨ। ਦਿਵਯੇਂਦੁ ਕਹਿੰਦੇ ਹਨ ਕਿ ਇਹ ਸੋਚਣ ਵਿੱਚ ਡਰਾਉਣਾ ਲੱਗਦਾ ਹੈ ਕਿ ਬੰਦ ਦਰਵਾਜ਼ੇ ਦੇ ਪਿੱਛੇ ਇੱਕ ਔਰਤ ਦੇ ਨਾਲ ਕੀ ਹੋ ਸਕਦਾ ਹੈ, ਇਹੀ ਕਾਰਨ ਹੈ ਇਸ ਤਰ੍ਹਾਂ ਦੇ ਅਪਰਾਧੀਆਂ ਨੂੰ ਸਾਹਮਣੇ ਲਿਆਉਣ ਦੇ ਲਈ ਇਹ ਮੀ ਟੂ ਅੰਦੋਲਨ ਮਹੱਤਵ ਪੂਰਨ ਹੈ।
ਦਿਵਯੇਂਦੁ ਲਗਾਤਾਰ ਅਜਿਹੇ ਰੋਲ ਲੱਭ ਰਹੇ ਹਨ, ਜੋ ਕਿ ਉਨ੍ਹਾਂ ਨੂੰ ਬਤੌਰ ਐਕਟਰ ਸਥਾਪਤ ਕਰਨ ਵਿੱਚ ਮਦਦ ਕਰਨ। ਉਹ ਕਹਿੰਦੇ ਹਨ, ‘ਮੈਂ ਇਥੇ ਸੇਫਲੀ ਖੇਡਣ ਲਈ ਨਹੀਂ ਆਇਆ ਹਾਂ। ਮੈਂ ਅਜਿਹੇ ਸਬਜੈਕਟ ਲੱਭ ਰਿਹਾ ਹਾਂ, ਜੋ ਅਲੱਗ ਤਰ੍ਹਾਂ ਦੇ ਹੋਣ। ਮੈਂ ਜਿਹੇ ਰੋਲ ਕਰਨਾ ਚਾਹੁੰਦਾ ਹਾਂ। ਪੁਣੇ ਦੇ ਐਫ ਟੀ ਆਈ ਆਈ ਤੋਂ ਨਿਕਲਣ ਮਗਰੋਂ ਮੈਂ ਹਮੇਸ਼ਾ ਇਹੀ ਸੋਚਦਾ ਸੀ ਕਿ ਮੈਂ ਸਿਰਫ ਇੰਡੀਪੈਂਡੇਟ ਫਿਲਮਾਂ ਹੀ ਕਰ ਸਕਾਂਗਾ। ਮੈਂ ਲੱਕੀ ਹਾਂ ਕਿ ਮੈਨੂੰ ਕਮਰਸ਼ੀਅਲ ਫਿਲਮਾਂ ਕਰਨ ਦਾ ਮੌਕਾ ਮਿਲਿਆ ਅਤੇ ਦਰਸ਼ਕ ਮੇਰੇ ਕੰਮ ਨੂੰ ਪਸੰਦ ਵੀ ਕਰ ਰਹੇ ਹਨ।’

Have something to say? Post your comment