Welcome to Canadian Punjabi Post
Follow us on

19

March 2024
 
ਪੰਜਾਬ

ਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣ

November 22, 2018 06:54 AM

ਚੰਡੀਗੜ੍ਹ, 21 ਨਵੰਬਰ, (ਪੋਸਟ ਬਿਊਰੋ)- ਅੰਮ੍ਰਿਤਸਰ ਦੇ ਰਾਜਾਸਾਂਸੀ ਦੀ ਅਦਲੀਵਾਲ ਰੋਡ ਵਾਲੇ ਨਿਰੰਕਾਰੀ ਸਤਿਸੰਗ ਭਵਨ `ਤੇ ਗ੍ਰਨੇਡ ਹਮਲਾ ਕਰਨ ਵਾਲੇ ਦੋ ਹਮਲਾਵਰਾਂ ਵਿੱਚੋਂ ਇੱਕ ਨੂੰ ਗ੍ਰਿਫ਼ਤਾਰ ਕਰਨ ਦੀ ਸਫ਼ਲਤਾ ਪੰਜਾਬ ਪੁਲੀਸ ਨੇ 72 ਘੰਟੇ ਤੋਂ ਘੱਟ ਸਮੇਂ ਵਿੱਚ ਹਾਸਲ ਕਰ ਲਈ ਹੈ। ਹਮਲਾਵਰਾਂ ਦੀਆਂ ਤਾਰਾਂ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ ਐਸ ਆਈ ਨਾਲ ਜੁੜੀਆਂ ਦੱਸੀਆਂ ਗਈਆਂ ਹਨ, ਜਿਹੜੀ ਪੰਜਾਬ ਅਤੇ ਦੇਸ਼ ਦੀ ਸਰਹੱਦ ਨਾਲ ਲਗਦੇ ਹੋਰ ਰਾਜਾਂ ਵਿਚ ਗੜਬੜ ਕਰਾਉਣਾ ਚਾਹੁੰਦੀ ਹੈ। ਪੁਲੀਸ ਦੇ ਮੁਤਾਬਕ ਹਮਲੇ ਪਿੱਛੇ ਪਾਕਿਸਤਾਨ `ਚ ਬੈਠੇ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ ਐਲ ਐਫ) ਦੇ ਮੁਖੀ ਹਰਮੀਤ ਸਿੰਘ ਹੈਪੀ ਉਰਫ਼ ਪੀ ਐਚ ਡੀ ਦਾ ਹੱਥ ਦੱਸਿਆ ਗਿਆ ਹੈ।
ਅੱਜ ਏਥੇ ਪ੍ਰੈੱਸ ਕਾਨਫਰੰਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਧਾਰੀਵਾਲ (ਰਾਜਾਸਾਂਸੀ) ਦੇ ਬਿਕਰਮਜੀਤ ਸਿੰਘ ਉਰਫ਼ ਬਿਕਰਮ (26 ਸਾਲ) ਨੂੰ ਅੱਜ ਸਵੇਰੇ ਪਿੰਡ ਲੋਹਾਰਕਾ ਨੇੜੇ ਫੜਿਆ ਗਿਆ ਹੈ। ਉਸ ਦਾ ਸਬੰਧ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ ਐਲ ਐਫ) ਨਾਲ ਹੈ ਅਤੇ ਉਸ ਨੇ ਪੁੱਛ-ਗਿੱਛ ਦੌਰਾਨ ਪੁਲਸ ਨੂੰ ਦੱਸਿਆ ਹੈ ਕਿ ਉਸ ਨੂੰ ਗ੍ਰਨੇਡ ਹਰਮੀਤ ਸਿੰਘ ਨੇ ਹਾਸਲ ਕਰਾਇਆ ਸੀ। ਹੈਪੀ ਬਾਰੇ ਇਹ ਸ਼ੱਕ ਹੈ ਕਿ ਉਹ 2016-17 ਵਿੱਚ ਲੁਧਿਆਣਾ ਤੇ ਜਲੰਧਰ ਵਿੱਚ ਆਰ ਐਸ ਐਸ ਅਤੇ ਸ਼ਿਵ ਸੈਨਾ ਅਤੇ ਹੋਰ ਆਗੂਆਂ ਤੇ ਵਰਕਰਾਂ ਤੇ ਇਕ ਈਸਾਈ ਪਾਦਰੀ ਦੇ ਕਤਲਾਂ ਦਾ ਸਾਜ਼ਿਸ਼ ਕਰਤਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਬਿਕਰਮ ਨੇ ਆਪਣੇ ਸਾਥੀ ਦੀ ਪਛਾਣ ਅਵਤਾਰ ਸਿੰਘ ਖਾਲਸਾ (32 ਸਾਲ) ਪਿੰਡ ਚੱਕ ਮਿਸ਼ਰੀ ਖਾਂ, ਥਾਣਾ ਲੋਪੋਕੇ, ਅੰਮ੍ਰਿਤਸਰ ਵਜੋਂ ਦੱਸੀ ਹੈ।
ਇਸ ਮੌਕੇ ਮੁੱਖ ਮੰਤਰੀ ਦੇ ਨਾਲ ਬੈਠੇ ਹੋਏ ਪੰਜਾਬ ਪੁਲੀਸ ਦੇ ਮੁਖੀ ਸੁਰੇਸ਼ ਅਰੋੜਾ ਨੇ ਕਿਹਾ ਕਿ ਗ੍ਰਿਫ਼ਤਾਰੀ ਸਮੇਂ ਬਿਕਰਮ ਟੀ ਵੀ ਐਸ ਮੋਟਰਸਾਈਕਲ ਚਲਾ ਰਿਹਾ ਸੀ। ਨਿਰੰਕਾਰੀ ਭਵਨ ਉੱਤੇ ਹਮਲਾ ਕਰਨ ਵਾਲੇ ਦਿਨ ਬਿਕਰਮ ਵੱਲੋਂ ਵਰਤਿਆ ਪਲਸਰ ਮੋਟਰ ਸਾਈਕਲ ਮਿਲ ਗਿਆ ਹੈ। ਬਿਕਰਮ ਨੇ ਦੱਸਿਆ ਕਿ ਅਵਤਾਰ ਸਿੰਘ ਨੇ ਉਸ ਨੂੰ 13 ਨਵੰਬਰ ਦੇਰ ਰਾਤ ਫੋਨ ਕਰਕੇ ਅਗਲੀ ਸਵੇਰ ਇੱਕ ਕੰਮ ਲਈ ਤਿਆਰ ਰਹਿਣ ਨੂੰ ਕਿਹਾ ਤੇ ਉਸ ਦਿਨ ਬਿਕਰਮ ਤੜਕੇ ਸਾਢੇ 4 ਵਜੇ ਅਵਤਾਰ ਦੇ ਘਰ ਪਹੁੰਚ ਗਿਆ। ਦੋਵਾਂ ਨੇ ਮਜੀਠਾ-ਹਰੀਆਂ ਲਿੰਕ ਸੜਕ ਉਤੇ ਇੱਕ ਕਿਲੋਮੀਟਰ ਦੂਰ ਇੱਕ ਬਗੀਚੇ ਵਿੱਚੋਂ ਐਚ ਈ 84 ਹੈਂਡ ਗ੍ਰਨੇਡ ਲਿਆ, ਜਿਹੜਾ ਟਾਹਲੀ ਦੇ ਰੁੱਖ ਹੇਠ ਅੱਧਾ ਫੁੱਟ ਡੂੰਘਾ ਦੱਬਿਆ ਹੋਇਆ ਸੀ। ਬਿਕਰਮ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਪਹਿਲਾਂ ਸਵੇਰੇ ਨਿਰੰਕਾਰੀ ਸਤਸੰਗ ਭਵਨ ਦੀ ਰੇਕੀ ਕੀਤੀ ਤਾਂ ਉਥੇ ਕੋਈ ਨਹੀਂ ਸੀ। ਉਸ ਨੇ ਦੱਸਿਆ ਕਿ 18 ਨਵੰਬਰ ਨੂੰ ਉਹ ਪਲਸਰ ਮੋਟਰਸਾਈਕਲ ਉਤੇ ਸਵੇਰੇ ਕਰੀਬ 9 ਵਜੇ ਚੱਕ ਮਿਸ਼ਰੀ ਖਾਂ ਪਿੰਡ ਵਿੱਚ ਅਵਤਾਰ ਸਿੰਘ ਦੇ ਘਰ ਗਿਆ, ਜਿੱਥੇ ਉਨ੍ਹਾਂ ਨੇ ਮੋਟਰਸਾਈਕਲ ਦੀ ਨੰਬਰ ਪਲੇਟ ਲਾਹੀ ਅਤੇ ਸਵੇਰੇ ਕਰੀਬ 9.30 ਵਜੇ ਪਿੰਡ ਅਦਲੀਵਾਲ ਨੂੰ ਤੁਰੇ। ਪਿੰਡ ਮਾਨਾਵਾਲਾ ਨੇੜੇ ਜਾ ਕੇ ਮੂੰਹ ਢੱਕ ਲਏ। ਉਨ੍ਹਾਂ ਸਤਿਸੰਗ ਭਵਨ ਵਿੱਚ ਲੋਕਾਂ ਦੇ ਪਹੁੰਚਣ ਦੀ ਉਡੀਕ ਕੀਤੀ। ਉਨ੍ਹਾਂ ਕੋਲ ਪਿਸਤੌਲ ਸਨ। ਅਵਤਾਰ ਸੰਗਤ ਦੇ ਨਾਲ ਸਤਿਸੰਗ ਭਵਨ ਵਿੱਚ ਗਿਆ ਤੇ ਉਹ ਸਤਿਸੰਗ ਭਵਨ ਕੰਪਲੈਕਸ ਦੀਆਂ ਗੇਟ-ਪੋਸਟਾਂ `ਤੇ ਤਾਇਨਾਤ ਦੋ ਸੇਵਾਦਾਰਾਂ ਨੂੰ ਪਿਸਤੌਲ ਦੀ ਨੋਕ ਉੱਤੇ ਕਾਬੂ ਕਰਨ ਵਿੱਚ ਸਫ਼ਲ ਹੋ ਗਿਆ। ਗ੍ਰਨੇਡ ਸੁੱਟ ਕੇ ਦੋਵੇਂ ਅਵਤਾਰ ਸਿੰਘ ਦੇ ਪਿੰਡ ਦੁਪਹਿਰ ਕਰੀਬ 12 ਵਜੇ ਪਹੁੰਚੇ, ਜਿੱਥੇ ਅਵਤਾਰ ਨੇ ਬਿਕਰਮ ਤੋਂ ਪਿਸਤੌਲ ਲੈ ਲਿਆ। ਫਿਰ ਹੁਲੀਆ ਬਦਲ ਕੇ ਬਿਕਰਮ ਆਪਣੇ ਪਿੰਡ ਪਲਸਰ ਮੋਟਰਸਾਈਕਲ `ਤੇ ਵਾਪਸ ਆ ਗਿਆ। ਬਿਕਰਮ ਦੇ ਅਨੁਸਾਰ ਅਵਤਾਰ ਸਿੰਘ ਪਾਕਿਸਤਾਨ ਵਿੱਚ ਹੈਪੀ ਨਾਂ ਦੇ ਵਿਅਕਤੀ ਦੇ ਸੰਪਰਕ ਵਿੱਚ ਸੀ। ਹੈਪੀ ਨੇ ਪਹਿਲਾਂ ਖਾਲਿਸਤਾਨ ਗਦਰ ਫੋਰਸ (ਕੇ ਜੀ ਐਫ) ਦੇ ਆਪੇ ਬਣੇ ਮੁਖੀ ਸ਼ਬਨਮਦੀਪ ਸਿੰਘ ਵਾਸੀ ਸਮਾਣਾ, ਜ਼ਿਲ੍ਹਾ ਪਟਿਆਲਾ ਨੂੰ ਏਦਾਂ ਦਾ ਇੱਕ ਹੈਂਡ ਗ੍ਰਨੇਡ ਪੁਚਾਇਆ ਸੀ, ਸ਼ਬਨਮਦੀਪ ਨੂੰ 31 ਅਕਤੂਬਰ ਨੂੰ ਪੁਲੀਸ ਨੇ ਫੜ ਲਿਆ ਸੀ।
ਦੂਸਰੇ ਪਾਸੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਗਰਮ ਦਲੀਆਂ ਨੂੰ ਸ਼ਹਿ ਦੇ ਰਹੀ ਹੈ, ਜਿਸ ਨਾਲ ਇਸ ਰਾਜ ਦੇ ਹਾਲਾਤ ਵਿਗੜ ਰਹੇ ਹਨ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਲਿਖੇ ਪੱਤਰ ਵਿੱਚ ਬਾਦਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੀਆਂ ਹਰਕਤਾਂ ਇਸ ਰਾਜ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਲਈ ਖ਼ਤਰਾ ਹਨ। ਉਨ੍ਹਾ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਹਾਕਮ ਪਾਰਟੀ ਨੇ ਹਿੰਸਾ ਤੇ ਨਫ਼ਰਤ ਫੈਲਾ ਰਹੀਆਂ ਤਾਕਤਾਂ ਨੂੰ ਸਿਆਸੀ ਸਮਰਥਨ ਦਿੱਤਾ ਹੈ। ਬਾਦਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ `ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਅੰਮ੍ਰਿਤਸਰ ਧਮਾਕੇ ਬਾਰੇ ਉਨ੍ਹਾ ਕਿਹਾ ਕਿ ਖੁਫ਼ੀਆ ਏਜੰਸੀਆਂ ਦੀਆਂ ਰਿਪੋਰਟਾਂ ਮੁਤਾਬਕ ਰਾਜ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਲਈ ਪਾਕਿਸਤਾਨ ਸਿਖਲਾਈ ਪ੍ਰਾਪਤ ਖਾੜਕੂ ਭੇਜ ਰਿਹਾ ਹੈ, ਪਰ ਇਹ ਚਿਤਾਵਨੀਆਂ ਪੰਜਾਬ ਸਰਕਾਰ ਨੂੰ ਨਜ਼ਰ ਨਹੀਂ ਆਈਆਂ। ਉਨ੍ਹਾਂ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਦੁਬਾਰਾ 80ਵਿਆਂ ਦੀ ਨੀਤੀ ਉੱਤੇ ਚੱਲ ਰਹੀ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਈਡੀ ਦੀ ਸਾਧੂ ਸਿੰਘ ਧਰਮਸੋਤ `ਤੇ ਕਾਰਵਾਈ, 4.58 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਡਾ. ਰਾਜ ਕੁਮਾਰ ਚੱਬੇਵਾਲ ਕਾਂਗਰਸ ਛੱਡ ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਿਲ ਅਕਾਲੀ ਦਲ, ਸ਼੍ਰੋਮਣੀ ਕਮੇਟੀ ਵੱਲੋਂ ਨਾਗਰਕਿਤਾ ਸੋਧ ਕਾਨੂੰਨ ਦੇ ਹੱਕ ਵਿੱਚ ਖੜ੍ਹੇ ਹੋਣਾ, ਸਿੱਖੀ ਵਿਰੋਧੀ ਪੈਂਤੜਾ : ਕੇਂਦਰੀ ਸਿੰਘ ਸਭਾ ਲੋਕ ਸਭਾ ਚੋਣਾਂ-2024 ਦੌਰਾਨ ਪ੍ਰਿੰਟ, ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਉੱਤੇ ਪ੍ਰਕਾਸ਼ਿਤ/ਪ੍ਰਸਾਰਿਤ ਪੇਡ ਨਿਊਜ਼ 'ਤੇ ਸਖ਼ਤ ਨਿਗਰਾਨੀ ਰੱਖੇਗਾ ਚੋਣ ਕਮਿਸ਼ਨ : ਸੀ.ਈ.ਓ. 30,000 ਰੁਪਏ ਰਿਸ਼ਵਤ ਲੈਂਦਾ ਮੁੱਖ ਮੁਨਸ਼ੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਸੀ ਜੀ ਸੀ ਝੰਜੇੜੀ ਕੈਂਪਸ ਵੱਲੋਂ ਰਾਜ ਪੱਧਰੀ ਸਾਲਾਨਾ ਫੈਸਟ ਦੇ ਆਯੋਜਨ ਦੀਆਂ ਤਿਆਰੀਆਂ ਮੁਕੰਮਲ ਲੰਪੀ ਸਕਿੱਨ ਬਿਮਾਰੀ ਤੋਂ ਬਚਾਅ ਲਈ 50 ਫੀਸਦੀ ਗਊਆਂ ਦਾ ਟੀਕਾਕਰਨ ਮੁਕੰਮਲ: ਗੁਰਮੀਤ ਸਿੰਘ ਖੁੱਡੀਆਂ ਮੁੱਖ ਮੰਤਰੀ ਨੇ ਪੁਲਿਸ ਅਧਿਕਾਰੀਆਂ ਨੂੰ ਸੂਬੇ ਵਿੱਚ ਨਿਰਪੱਖ ਅਤੇ ਸ਼ਾਂਤਮਈ ਚੋਣਾਂ ਲਈ ਪੁਖਤਾ ਬੰਦੋਬਸਤ ਕਰਨ ਲਈ ਆਖਿਆ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਰਾਜ ਪੱਧਰੀ ਐਮਸੀਐਮਸੀ ਅਤੇ ਸਰਟੀਫਿਕੇਸ਼ਨ ਆਫ ਐਡਵਰਟਾਈਜ਼ਮੈਂਟ ਕਮੇਟੀਆਂ ਦਾ ਗਠਨ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਵੇਲੇ ਸੂਬਾ ਸਰਕਾਰ ਨੂੰ ਨਜ਼ਰਅੰਦਾਜ਼ ਕਰ ਕੇ ਪੰਜਾਬ ਦੇ ਲੋਕਾਂ ਦਾ ਨਿਰਾਦਰ ਕਰ ਰਹੀ ਹੈ ਕੇਂਦਰ ਸਰਕਾਰ : ਮੁੱਖ ਮੰਤਰੀ