ਅਸ਼ੋਕ, ‘‘ਓ ਸੋਨੂੰ, ਤੈਨੂੰ ਮੈਂ ਲਿਫਾਫੇ ਉੱਤੇ ਚਿਪਕਾਉਣ ਵਾਲੀਆਂ ਟਿਕਟਾਂ ਖਰੀਦਣ ਲਈ ਪੈਸੇ ਦਿੱਤੇ ਸਨ, ਫਿਰ ਪੈਸੇ ਵਾਪਸ ਕਿਉ ਲੈ ਆਇਆਂ?”
ਸੋਨੂੰ, ‘‘ਦੇਖ, ਤੂੰ ਵੀ ਮੰਨ ਜਾਵੇਂਗਾ ਕਿ ਮੇਰੇ ਕੋਲ ਕਿੰਨਾ ਦਿਮਾਗ ਹੈ। ਕੋਈ ਦੇਖ ਨਹੀਂ ਰਿਹਾ ਸੀ, ਇਸ ਲਈ ਮੈਂ ਬਿਨਾਂ ਟਿਕਟ ਲਾਏ ਲਿਫਾਫੇ ਲੈਟਰ ਬਾਕਸ ਵਿੱਚ ਪਾ ਦਿੱਤੇ ਅਤੇ ਤੇਰੇ ਪੈਸੇ ਵੀ ਬਚ ਗਏ।”
*********
ਚਿੰਟੂ, ‘‘ਅੱਜ ਮੈਂ ਬਹੁਤ ਖੁਸ਼ ਹਾਂ। ਦੱਸ ਤੈਨੂੰ ਕੀ ਚਾਹੀਦਾ?”
ਚਿੱਕੀ, ‘‘ਮੋਤੀਆਂ ਦਾ ਹਾਰ ਲਿਆ ਦਿਓ।”
ਚਿੰਟੂ, ‘‘ਚੰਗਾ ਤਾਂ ਅਜਿਹਾ ਕਰ, ਇਹ ਧਾਗਾ ਪਹਿਨ। ਫਿਰ ਕਿਸੇ ਦਿਨ ਇਸ 'ਚ ਮੋਤੀ ਪੁਆ ਦਿਆਂਗਾ।”
*********
ਚਿੰਟੂ, ‘‘ਯਾਰ, ਮੈਂ ਵੀ ਆਪਣੇ ਬਾਪੂ ਵਾਂਗ ਮਰਨਾ ਚਾਹੁੰਦਾ ਹਾਂ, ਸ਼ਾਂਤੀ ਨਾਲ ਸੁੱਤਾ-ਸੁੱਤਾ।”
ਮੋਨੂੰ, ‘‘...ਪਰ ਤੇਰੇ ਬਾਪੂ ਦੀ ਮੌਤ ਤਾਂ ਕਾਰ ਹਾਦਸੇ ਵਿੱਚ ਹੋਈ ਸੀ ਨਾ।”
ਚਿੰਟੂ, ‘‘ਹਾਂ, ਪਰ ਉਹ ਕਾਰ ਚਲਾਉਣ ਵੇਲੇ ਹੀ ਤਾਂ ਸੌਂ ਗਏ ਸੀ।”