ਓਟਵਾ, 22 ਸਤੰਬਰ (ਪੋਸਟ ਬਿਊਰੋ) : ਰਾਜ ਭਾਸ਼ਣ ਤੋਂ ਬਾਅਦ ਸਵੇਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇਸ਼ ਨੂੰ ਸੰਬੋਧਨ ਕਰਨਗੇ|
ਪ੍ਰਧਾਨ ਮੰਤਰੀ ਆਫਿਸ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ ਕਿ ਟਰੂਡੋ ਸ਼ਾਮੀਂ 6:30 ਵਜੇ ਕੈਨੇਡੀਅਨਾਂ ਨੂੰ ਸੰਬੋਧਨ ਕਰਨਗੇ| ਇਸ ਦੌਰਾਨ ਉਹ ਕੋਵਿਡ-19 ਨਾਲ ਜਾਰੀ ਸੰਘਰਸ਼ ਦੀ ਗੱਲ ਕਰਨਗੇ ਤੇ ਵਾਇਰਸ ਦੀ ਸੈਕਿੰਡ ਵੇਵ ਸਬੰਧੀ ਖਤਰਿਆਂ ਤੋਂ ਵੀ ਆਗਾਹ ਕਰਵਾਉਣਗੇ|
ਇਹ ਵੀ ਕਨਸੋਆਂ ਹਨ ਕਿ ਇਸ ਮੌਕੇ ਫੈਡਰਲ ਲਿਬਰਲ ਪਾਰਟੀ ਚਾਈਲਡ ਕੇਅਰ, ਕਿਫਾਇਤੀ ਹਾਊਸਿੰਗ ਤੇ ਅਰਥਚਾਰੇ ਉੱਤੇ ਮਹਾਂਮਾਰੀ ਕਾਰਨ ਪੈ ਰਹੇ ਪ੍ਰਭਾਵ ਵਰਗੇ ਮੁੱਦਿਆਂ ਬਾਰੇ ਆਪਣੀ ਯੋਜਨਾ ਦਾ ਖੁਲਾਸਾ ਕਰੇਗੀ|
ਕੈਨੇਡਾ ਦੀ ਚੀਫ ਪਬਲਿਕ ਹੈਲਥ ਆਫੀਸਰ ਵੱਲੋਂ ਮੰਗਲਵਾਰ ਨੂੰ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਆਉਣ ਵਾਲੇ ਦਿਨਾਂ ਵਿੱਚ ਕੈਨੇਡੀਅਨਾਂ ਨੇ ਹੋਰਨਾਂ ਲੋਕਾਂ ਨਾਲ ਮੇਲ ਜੋਲ ਨਾ ਛੱਡਿਆ ਤਾਂ ਕੋਵਿਡ-19 ਮਾਮਲਿਆਂ ਵਿੱਚ ਨਾਟਕੀ ਢੰਗ ਨਾਲ ਵਾਧਾ ਹੋ ਸਕਦਾ ਹੈ| ਰਾਜ ਭਾਸ਼ਣ ਦੁਪਹਿਰੇ 2:00 ਵਜੇ ਗਵਰਨਰ ਜਨਰਲ ਵੱਲੋਂ ਦਿੱਤਾ ਜਾਵੇਗਾ|