ਫਲੈਮਬੌਰੋ, 22 ਸਤੰਬਰ (ਪੋਸਟ ਬਿਊਰੋ) : ਫਲੈਮਬੌਰੋ ਵਿੱਚ ਇੱਕ 14 ਸਾਲਾ ਲੜਕੀ ਆਪਣੇ ਘੋੜੇ ਉੱਤੇ ਰਾਈਡ ਕਰ ਰਹੀ ਸੀ ਕਿ ਅਚਾਨਕ ਪੇਸ਼ ਆਏ ਹਾਦਸੇ ਕਾਰਨ ਉਸ ਦੀ ਮੌਤ ਹੋ ਗਈ|
ਸੋਮਵਾਰ ਰਾਤ ਤੋਂ ਪਹਿਲਾਂ ਹਾਈਵੇਅ 5 ਅਤੇ ਮਿਲਗਰੋਵ ਸਾਈਡ ਰੋਡ ਨੇੜੇ ਇਹ ਹਾਦਸਾ ਵਾਪਰਿਆ| ਹੈਮਿਲਟਨ ਪੁਲਿਸ ਨੇ ਦੱਸਿਆ ਕਿ ਇਹ ਬੱਚੀ ਆਪਣੀ ਮਾਂ ਨਾਲ ਸੜਕ ਕਿਨਾਰੇ ਘੁੜਸਵਾਰੀ ਕਰ ਰਹੀ ਸੀ ਜਦੋਂ ਉਸ ਦਾ ਘੋੜਾ ਦਲਦਲੀ ਜ਼ਮੀਨ ਵਿੱਚ ਜਾ ਧਸਿਆ| ਲੜਕੀ ਆਪਣੇ ਘੋੜੇ ਦੀ ਪਿੱਠ ਤੋਂ ਉਤਰਨ ਵਿੱਚ ਤਾਂ ਕਾਮਯਾਬ ਹੋ ਗਈ ਪਰ ਉਹ ਦਲਦਲ ਵਿੱਚ ਹੀ ਸਮਾ ਗਈ|
ਜਦੋਂ ਉਸ ਨੂੰ ਦਲਦਲ ਵਿੱਚੋਂ ਕੱਢਿਆ ਗਿਆ ਤਾਂ ਇੰਜ ਲੱਗ ਰਿਹਾ ਸੀ ਕਿ ਉਦੋਂ ਤੱਕ ਉਸ ਵਿੱਚ ਕੋਈ ਜਾਨ ਪ੍ਰਾਣ ਨਹੀਂ ਸਨ ਬਚੇ| ਉਸ ਨੂੰ ਫੌਰਨ ਹਸਪਤਾਲ ਲਿਜਾਇਆ ਗਿਆ ਜਿੱਥੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ| ਇਸ ਬਾਰੇ ਅਜੇ ਤੱਕ ਕੁੱਝ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਘਟਨਾ ਵਿੱਚ ਘੋੜੇ ਨੂੰ ਕਿੰਨਾਂ ਕੁ ਨੁਕਸਾਨ ਹੋਇਆ| ਘੋੜੇ ਨੂੰ ਵੀ ਟਰੇਲਰ ਵਿੱਚ ਲੱਦ ਕੇ ਲਿਜਾਇਆ ਗਿਆ|