Welcome to Canadian Punjabi Post
Follow us on

28

March 2024
 
ਭਾਰਤ

ਆਨਲਾਈਨ ਠੱਗਾਂ ਦੇ ਗੈਂਗ ਦਾ ਸੀ ਬੀ ਆਈ ਵੱਲੋਂ ਪਰਦਾ ਫਾਸ਼

September 18, 2020 10:26 PM

ਨਵੀਂ ਦਿੱਲੀ, 18 ਸਤੰਬਰ (ਪੋਸਟ ਬਿਊਰੋ)- ਜੇ ਤੁਹਾਡੀ ਸਕਰੀਨ `ਤੇ ਕੰਪਿਊਟਰ ਖਰਾਬ ਦਾ ਮੈਸਜ ਸ਼ੋਅ ਹੁੰਦਾ ਹੈ, ਤਾਂ ਚੌਕਸ ਹੋ ਜਾਓ। ਤੁਸੀਂ ਕੰਪਿਊਟਰ `ਤੇ ਮਾਲਵੇਅਰ ਭੇਜ ਕੇ ਵਸੂਲੀ ਕਰਨ ਵਾਲੇ ਗੈਂਗ ਦੇ ਨਿਸ਼ਾਨੇ `ਤੇ ਹੋ ਸਕਦੇ ਹੋ। ਸੀ ਬੀ ਆਈ ਨੇ ਇੱਕ ਅਜਿਹੇ ਵੱਡੇ ਗੈਂਗ ਦਾ ਪਰਦਾ ਫਾਸ਼ ਕੀਤਾ ਹੈ। ਛੇ ਕੰਪਨੀਆਂ ਖਿਲਾਫ ਕੇਸ ਦਰਜ ਕਰਦਿਆਂ ਸੀ ਬੀ ਆਈ ਨੇ ਦਿੱਲੀ, ਉਤਰ ਪ੍ਰਦੇਸ਼, ਹਰਿਆਣਾ ਤੇ ਰਾਜਸਥਾਨ ਦੀਆਂ 10 ਥਾਵਾਂ `ਤੇ ਛਾਪੇ ਮਾਰੇ ਹਨ।
ਸੀ ਬੀ ਆਈ ਦੇ ਬੁਲਾਰੇ ਆਰ ਕੇ ਗੌੜ ਦੇ ਦੱਸਣ ਅਨੁਸਾਰ ਦਿੱਲੀ, ਨੋਇਡਾ, ਗੁੜਗਾਉਂ ਅਤੇ ਜੈਪੁਰ ਵਿੱਚੋਂ ਇਹ ਕੰਪਨੀਆਂ ਲੋਕਾਂ ਦੇ ਕੰਪਿਊਟਰ `ਤੇ ਮਾਲਵੇਅਰ ਭੇਜਦੀਆਂ ਸਨ, ਜਿਸ ਨਾਲ ਸਕਰੀਨ `ਤੇ ਕੰਪਿਊਟਰ ਖਰਾਬ ਹੋਣ ਦਾ ਮੈਸੇਜ ਆ ਜਾਂਦਾ ਸੀ। ਲੋਕ ਸਮਝਦੇ ਸਨ ਕਿ ਉਨ੍ਹਾਂ ਦੇ ਕੰਪਿਊਟਰ ਵਿੱਚ ਕੋਈ ਤਕਨੀਕੀ ਗੜਬੜੀ ਆ ਗਈ ਹੈ ਤੇ ਕਿਸੇ ਵਾਇਰਸ ਦਾ ਹਮਲਾ ਹੋ ਗਿਆ ਹੈ। ਸਕਰੀਨ `ਤੇ ਮੈਸੇਜ ਨਾਲ ਹੈਲਪਲਾਈਨ ਨੰਬਰ ਵੀ ਦਿੱਤਾ ਜਾਂਦਾ ਹੈ। ਜਦੋਂ ਕੋਈ ਉਸ ਨੰਬਰ `ਤੇ ਫੋਨ ਕਰਦਾ ਤਾਂ ਉਸ ਨੂੰ ਐਂਟੀ ਵਾਇਰਸ ਇਨਸਟਾਲ ਕਰਨ ਦੀ ਸਲਾਹ ਦਿੱਤੀ ਜਾਂਦੀ ਜਾਂ ਫਿਰ ਕੰਪਿਊਟਰ ਦੀ ਤਕਨੀਕ ਗੜਬੜੀ ਦੂਰ ਕਰਨ ਲਈ ਦੂਜੇ ਹੈਲਪਲਾਈਨ ਨੰਬਰ `ਤੇ ਫੋਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਅਜਿਹਾ ਇਸ ਲਈ ਕੀਤਾ ਜਾਂਦਾ ਸੀ ਕਿ ਆਮ ਆਦਮੀ ਨੂੰ ਵਸੂਲੀ ਗੈਂਗ `ਤੇ ਸ਼ੱਕ ਨਾ ਹੋਵੇ। ਦੋਵੇਂ ਹੀ ਹਾਲਾਤ ਵਿੱਚ ਵਿਅਕਤੀ ਨੂੰ ਕੰਪਿਊਟਰ ਠੀਕ ਕਰਨ ਦੇ ਇਵਜ਼ ਵਿੱਚ ਆਨਲਾਈਨ ਇੱਕ ਵਾਰ ਪੇਮੈਂਟ ਹੋ ਜਾਣ ਤੋਂ ਬਾਅਦ ਮਾਲਵੇਅਰ ਨੂੰ ਕੰਪਿਊਟਰ `ਚੋਂ ਹਟਾ ਲਿਆ ਜਾਂਦਾ ਸੀ। ਜਾਂਚ ਵਿੱਚ ਪਤਾ ਲੱਗਾ ਕਿ ਦਿੱਲੀ ਦੀ ਸ਼ਾਫਟ ਟਿਲ ਇਨਫੋਟੈਂਕ ਅਤੇ ਸਬੂਰੀ ਟੀ ਐਲ ਸੀ ਵਰਲਡ ਵਾਈਡ ਸਰਵਿਸਿਜ਼, ਨੋਇਡਾ ਦੇ ਬੈਨੋਵੈਲੀਐਂਟ ਟੈਕਨਾਲਾਜੀਜ਼, ਗੁਰੂ ਗਰਾਮ ਦੇ ਸਬੂਰੀ ਗਲੋਬਲ ਸਰਵਿਸਿਜ਼ ਤੇ ਜੈਪੁਰ ਦੇ ਇਨੋਵਾਨਾ ਥਿੰਕ ਲੈਬ ਲਿਮਟਿਡ ਤੇ ਸਿਸਟਵਿਕ ਸਾਫਟਵੇਅਰ (ਸਾਰੀਆਂ ਪ੍ਰਾਈਵੇਟ ਲਿਮਟਿਡ) ਕੰਪਨੀਆਂ ਵੱਡੇ ਪੈਮਾਨੇ `ਤੇ ਇਸ ਤਰ੍ਹਾਂ ਵਸੂਲੀ ਵਿੱਚ ਲੱਗੀਆਂ ਹੋਈਆਂ ਹਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ