Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਭਾਰਤ

ਪ੍ਰਧਾਨ ਮੰਤਰੀ ਕਿਸਾਨ ਫੰਡ ਸਨਮਾਨ ਦੇ 110 ਕਰੋੜ ਰੁਪਏ ਖੁਰਦ ਬੁਰਦ

September 18, 2020 10:22 PM

ਚੇਨਈ, 18 ਸਤੰਬਰ (ਪੋਸਟ ਬਿਊਰੋ)- ਤਾਮਿਲ ਨਾਡੂ ਵਿੱਚ ਪ੍ਰਧਾਨ ਮੰਤਰੀ ਕਿਸਾਨ ਫੰਡ ਸਨਮਾਨ ਯੋਜਨਾ ਵਿੱਚ 110 ਕਰੋੜ ਦਾ ਘਪਲਾ ਨਿਕਲਣ ਪਿੱਛੋਂ ਸੀ ਬੀ ਆਈ ਦੀ ਕਾਰਵਾਈ ਜਾਰੀ ਹੈ।
ਜਾਣਕਾਰ ਸੂਤਰਾਂ ਅਨੁਸਾਰ ਜਾਂਚ ਵਿੱਚ ਪਤਾ ਲੱਗਾ ਹੈ ਕਿ ਤਾਮਿਲ ਨਾਡੂ ਦੇ 13 ਪੱਛਮੀ ਜ਼ਿਲ੍ਹਿਆਂ ਵਿੱਚ ਠੱਗਾਂ ਨੇ ਘੋਟਾਲਾ ਕੀਤਾ ਹੈ। ਠੱਗਾਂ ਨੇ ਪੰਜ ਲੱਖ ਤੋਂ ਵੱਧ ਅਯੋਗ ਲੋਕਾਂ ਦੇ ਖਾਤਿਆਂ ਵਿੱਚ 110 ਕਰੋੜ ਰੁਪਏ ਟਰਾਂਸਫਰ ਕਰਾਏ ਹਨ। ਇਸ ਦੇ ਲਈ ਖੇਤੀ ਵਿਭਾਗ ਦੇ ਅਫਸਰਾਂ ਨਾਲ ਮਿਲੀ ਭੁਗਤ ਕੀਤੀ ਗਈ। ਇਹ ਪੈਸੇ ਅਜਿਹੇ ਲੋਕਾਂ ਦੇ ਖਾਤੇ ਵਿੱਚ ਟਰਾਂਸਫਰ ਹੋਏ ਹਨ, ਜੋ ਖੇਤੀ ਨਹੀਂ ਕਰਦੇ। ਇਨ੍ਹਾਂ ਵਿੱਚ ਕਈ ਸਰਕਾਰੀ ਕਰਮਚਾਰੀ ਵੀ ਹਨ। ਚੇਨਈ ਨਗਰ ਨਿਗਮ ਦੇ ਇਲਾਕੇ ਅੰਬ ਬੁੱਟਰ, ਮਡੁਰਾ ਵੋਇਲ ਅਤੇ ਤਿਰੂ ਵੋਟਿਆਰ ਵਿੱਚ ਵੀ ਹਜ਼ਾਰਾਂ ਲੋਕਾਂ ਦੇ ਖਾਤਿਆਂ ਵਿੱਚ ਪੈਸੇ ਪਹੁੰਚੇ, ਜਿੱਥੇ ਖੇਤੀ ਜ਼ਮੀਨ ਨਾ ਹੋਣ ਬਰਾਬਰ ਹਨ। ਠੱਗਾਂ ਨੇ ਖੇਤੀ ਅਧਿਕਾਰੀਆਂ ਦੀ ਲਾਗ ਇਨ ਅਤੇ ਪਾਸਵਰਡ ਦਾ ਵਰਤ ਕੇ ਫਰਜ਼ੀ ਐਂਟਰੀ ਕੀਤੀ ਸੀ ਅਤੇ ਇਸ ਤਰ੍ਹਾਂ ਸਾਰੀ ਠੱਗੀ ਕੀਤੀ ਗਈ ਸੀ।
ਖੇਤੀ ਵਿਭਾਗ ਦੇ ਸਹਾਇਕ ਡਾਇਰੈਕਟਰਾਂ ਦੇ ਦਫਤਰਾਂ ਵਿਚ ਡਾਟਾ ਐਂਟਰੀ ਦੇ ਕੁਝ ਫੀਲਡ ਅਫਸਰਾਂ ਨੂੰ ਨਿੱਜੀ ਕੰਪਿਊਟਰ ਕੇਂਦਰਾਂ ਨਾਲ ਜੋੜਿਆ ਗਿਆ ਸੀ। ਇਸ ਦਾ ਫਾਇਦਾ ਉਠਾ ਕੇ ਇੰਟਰਨੈਟ ਕੇਂਦਰਾਂ ਵਿੱਚ ਬੈਠੇ ਠੱਗਾਂ ਨੇ ਖੇਤੀ ਅਫਸਰਾਂ ਦੇ ਲਾਗ ਇਨ ਅਤੇ ਪਾਸਵਰਡ ਦੀ ਵਰਤੋਂ ਕਰ ਕੇ ਅਯੋਗ ਲੋਕਾਂ ਦੇ ਖਾਤੇ ਖੋਲ੍ਹੇ। ਉਨ੍ਹਾਂ ਨੇ ਇਹੋ ਜਿਹੇ ਲੋਕਾਂ ਨੂੰ ਕਿਹਾ ਕਿ ਉਨ੍ਹਾਂ ਦੇ ਖਾਤੇ ਕੇਂਦਰ ਦੀ ਯੋਜਨਾ ਨਾਲ ਜੋੜ ਰਹੇ ਹਨ, ਜਿਸ ਵਿੱਚ ਉਨ੍ਹਾਂ ਨੂੰ ਹਰ ਚਾਰ ਮਹੀਨੇ ਮਗਰੋਂ ਕੋਰੋਨਾ ਮਨੀ ਵਜੋਂ 2000 ਰੁਪਏ ਮਿਲਣਗੇ, ਇਸ ਦੇ ਬਦਲੇ ਠੱਗਾਂ ਨੇ ਹਰ ਖਾਤੇ `ਚੋਂ 1500 ਰੁਪਏ ਵਸੂਲੇ। ਵਿਲੁਪੁਰਮ ਜ਼ਿਲੇ ਵਿੱਚ ਸਭ ਤੋਂ ਜ਼ਿਆਦਾ ਨੱਬੇ ਹਜ਼ਾਰ ਗਲਤ ਲੋਕਾਂਂ ਦੀ ਪਛਾਣ ਹੋਈ ਹੈ।
ਤਾਮਿਲ ਨਾਡੂ ਦੇ ਖੇਤੀ ਸੈਕਟਰੀ ਗਗਨਦੀਪ ਸਿੰਘ ਮੁਤਾਬਕ ਇਸ ਦਾ ਖੁਲਾਸਾ ਉਸ ਵਕਤ ਹੋਇਆ, ਜਦ ਖੇਤੀ ਅਫਸਰਾਂ ਦੀ ਨਜ਼ਰ ਪੀ ਐਮ ਫੰਡ ਯੋਜਨਾ ਦੇ ਲਾਭ ਪਾਤਰੀਆਂ ਦੀ ਗਿਣਤੀ ਇਕਦਮ ਵਧਣ ਉੱਤੇ ਪਈ। ਮਾਰਚ ਵਿੱਚ ਕਰੀਬ 3 ਲੱਖ ਲਾਭ ਪਾਤਰੀ ਸਨ। ਇਹ ਅਗਸਤ ਦੇ ਆਖਰੀ ਹਫਤੇ ਵਿੱਚ ਪੰਜ ਲੱਖ ਤੋਂ ਵਧ ਕੇ 45 ਲੱਖ ਹੋ ਗਏ। ਸੀ ਬੀ, ਸੀ ਆਈ ਡੀ ਨੇ ਇਸ ਸਕੀਮ ਦੀ ਰਾਸ਼ੀ ਲੈਣ ਵਾਲੇ ਜ਼ਿਆਦਾਤਰ ਲੋਕਾਂ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਅੱਸੀ ਅਫਸਰ ਸਸਪੈਂਡ ਕੀਤੇ ਜਾ ਚੁੱਕੇ ਹਨ, ਜਦ ਕਿ 18 ਲੋਕਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨੀ ਸੀ ਮੁਲਾਕਾਤ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ ਜੰਮੂ-ਕਸ਼ਮੀਰ ਦੇ ਪੁੰਛ ਵਿਚ ਅੱਤਵਾਦੀਆਂ ਦਾ ਮੱਦਦਗਾਰ ਕਾਬੂ, ਪਾਕਿਸਤਾਨੀ ਪਿਸਤੌਲ ਅਤੇ ਚੀਨੀ ਗ੍ਰਨੇਡ ਬਰਾਮਦ ਮਹੂਆ ਮੋਇਤਰਾ ਦੇ ਚੋਣ ਹਲਫ਼ਨਾਮੇ ਵਿੱਚ ਖੁਲਾਸਾ: 80 ਲੱਖ ਰੁਪਏ ਦੀ ਹੀਰੇ ਦੀ ਮੁੰਦਰੀ, 2.72 ਲੱਖ ਰੁਪਏ ਦੀ ਕੀਮਤ ਦਾ ਚਾਂਦੀ ਦਾ ਡਿਨਰ ਸੈੱਟ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ: ਜੇਲ੍ਹ 'ਚ ਅਰਵਿੰਦ ਨੂੰ ਮਾਰਨ ਦੀ ਸਾਜਿ਼ਸ਼