Welcome to Canadian Punjabi Post
Follow us on

28

March 2024
 
ਕੈਨੇਡਾ

ਓਟੂਲ ਨੇ ਪਰਿਵਾਰ ਸਮੇਤ ਕਰਵਾਏ ਕੋਵਿਡ-19 ਟੈਸਟ

September 18, 2020 06:25 AM

ਓਟਵਾ, 17 ਸਤੰਬਰ (ਪੋਸਟ ਬਿਊਰੋ) : ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਰਿਨ ਓਟੂਲ ਤੇ ਉਨ੍ਹਾਂ ਦੇ ਪਰਿਵਾਰ ਦਾ ਕੱਲ੍ਹ ਸਵੇਰੇ ਗੈਟਿਨਿਊ ਵਿੱਚ ਕੋਵਿਡ-19 ਟੈਸਟ ਕੀਤਾ ਗਿਆ|
ਕੱਲ੍ਹ ਸਵੇਰੇ ਓਟੂਲ ਆਪਣੇ ਪਰਿਵਾਰ ਨੂੰ ਓਟਵਾ ਪਬਲਿਕ ਹੈਲਥ ਯੂਨਿਟ ਵਿਖੇ ਸਥਿਤ ਅਸੈੱਸਮੈਂਟ ਸੈਂਟਰ ਲੈ ਗਏ| ਕਈ ਘੰਟੇ ਲਾਈਨ ਵਿੱਚ ਉਡੀਕ ਕਰਨ ਤੋਂ ਬਾਅਦ ਓਟੂਲ ਪਰਿਵਾਰ ਨੂੰ ਪਰਤਣਾ ਪਿਆ ਕਿਉਂਕਿ ਸੈਂਟਰ ਵਿੱਚ ਟੈਸਟ ਕਰਨ ਦੀ ਸਮਰੱਥਾ ਪੂਰੀ ਹੋ ਚੁੱਕੀ ਸੀ| ਦੁਪਹਿਰ ਸਮੇਂ ਓਟੂਲ ਪਰਿਵਾਰ ਨੇ ਓਟਵਾ ਪਬਲਿਕ ਹੈਲਥ ਨਾਲ ਸੰਪਰ ਕਰਕੇ ਇਹ ਪਤਾ ਕੀਤਾ ਕਿ ਕਿਸੇ ਏਰੀਆ ਦੀ ਫੈਸਿਲਿਟੀ ਵਿੱਚ ਅਜੇ ਵੀ ਟੈਸਟ ਕਰਨ ਦੀ ਸਮਰੱਥਾ ਹੈ| ਇਸ ਲਈ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਟੈਸਟਿੰਗ ਵਾਸਤੇ ਅਪੁਆਇੰਟਮੈਂਟ ਮਿਲੀ|
ਹਾਊਸ ਆਫ ਕਾਮਨਜ਼ ਵੱਲੋਂ ਐਮਪੀਜ਼ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਗੈਟਿਨਿਊ ਵਿੱਚ ਟੈਸਟਿੰਗ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ| ਓਟੂਲ ਪਰਿਵਾਰ ਨੇ ਅੱਜ ਸਵੇਰੇ 9:00 ਵਜੇ ਟੈਸਟਿੰਗ ਕਰਵਾਈ| ਓਟੂਲ ਪਰਿਵਾਰ ਅਜੇ ਸੈਲਫ ਆਈਸੋਲੇਟ ਕਰ ਰਿਹਾ ਹੈ| ਜ਼ਿਕਰਯੋਗ ਹੈ ਕਿ ਓਟੂਲ ਦੇ ਇੱਕ ਸਟਾਫ ਮੈਂਬਰ, ਜਿਸ ਨਾਲ ਉਹ ਟਰੈਵਲ ਕਰ ਰਹੇ ਸਨ, ਦੇ ਕੋਵਿਡ-19 ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਉਨ੍ਹਾਂ ਵੱਲੋਂ ਇਹ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ| ਓਟੂਲ ਵੱਲੋਂ ਆਪਣੇ ਪਰਿਵਾਰ ਦੇ ਟੈਸਟ ਵੀ ਅਹਿਤਿਆਤ ਵਜੋਂ ਨਾਲ ਹੀ ਕਰਵਾਏ ਗਏ ਹਨ| ਓਟੂਲ ਨਾਲ ਟਰੈਵਲ ਕਰ ਰਹੇ ਇੱਕ ਹੋਰ ਸਟਾਫ ਮੈਂਬਰ ਦਾ ਵੀ ਟੈਸਟ ਹੋ ਗਿਆ ਹੈ ਤੇ ਉਹ ਸੈਲਫ ਆਈਸੋਲੇਟ ਕਰ ਰਿਹਾ ਹੈ| 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼ ਓਟਵਾ ਵਿੱਚ ਕਤਲ ਕੀਤੇ ਗਏ 6 ਵਿਅਕਤੀਆਂ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ, 19 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ