Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਅੰਤਰਰਾਸ਼ਟਰੀ

ਪਾਕਿਸਤਾਨ ਦਾ ਅੱਤਵਾਦ ਨਾਲ ਲੜਾਈ ਦਾ ਇਕ ਹੋਰ ਬਿੱਲ ਮੁੜ ਕੇ ਪਾਰਲੀਮੈਂਟ ਵਿੱਚ ਡਿੱਗਾ

September 17, 2020 07:29 AM

* ਸੈਨੇਟ ਵਿੱਚ ਹੱਕ ਨਾਲੋਂ ਵਿਰੋਧ ਦੀਆਂ ਵੋਟਾਂ ਵੱਧ ਪਈਆਂ

ਇਸਲਾਮਾਬਾਦ, 16 ਸਤੰਬਰ, (ਪੋਸਟ ਬਿਊਰੋ)- ਸੰਸਾਰ ਪੱਧਰ ਦੀ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫ ਏ ਟੀ ਐੱਫ) ਨੂੰ ਭੰਬਲਭੂਸਾ ਪਾਉਣ ਦੀ ਇਮਰਾਨ ਖਾਨ ਸਰਕਾਰ ਦੀ ਚਾਲ ਉਸ ਦੀ ਵਿਰੋਧੀ ਧਿਰ ਨੂੰ ਰਾਸ ਨਹੀਂ ਆਈ ਤੇ ਅੱਤਵਾਦ ਨਾਲ ਲੜਾਈ ਦੇ ਨਾਂ ਉੱਤੇ ਹਫੜਾ-ਦਫੜੀ ਵਿਚ ਪਾਰਲੀਮੈਂਟ ਵਿੱਚ ਪੇਸ਼ ਕਰ ਕੇ ਜਿਹੜਾਬਿੱਲ ਪਾਸ ਕਰਨਾ ਤੇ ਨਵੇਂ ਕਾਨੂੰਨ ਬਣਾਉਣਾ ਚਾਹੁੰਦੀ ਹੈ, ਉਸ ਅੱਗੇ ਰੋਕ ਲੱਗ ਗਈ ਹੈ। ਇਸ ਨਾਲ ਪੈਰਿਸ ਵਿਚ ਅਕਤੂਬਰ ਵਿੱਚ ਹੋਣ ਵਾਲੀ ਐੱਫ ਏ ਟੀ ਐੱਫ ਦੀ ਬੈਠਕ ਵਿਚ ਪਾਕਿਸਤਾਨ ਸਰਕਾਰ ਅੱਤਵਾਦ ਵਿਰੋਧ ਦੀ ਇੱਛਾ ਨਹੀਂ ਦੱਸ ਸਕੇਗੀ।
ਜਾਣਕਾਰ ਕਹਿੰਦੇ ਹਨ ਕਿ ਸਰਕਾਰ ਦੀ ਇਸ ਚਾਲ ਨੂੰ ਵਿਰੋਧੀ ਧਿਰ ਸਮਝ ਗਈ ਤੇ ਸੈਨੇਟ ਵਿਚ ਇਸ ਤਰ੍ਹਾਂ ਦੇ ਸਰਕਾਰੀ ਬਿੱਲਾਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ ਹੈ। ਅੱਜ ਬੁੱਧਵਾਰ ਨੂੰ ਇਸ ਤਰ੍ਹਾਂ ਦਾ ਇਕ ਹੋਰ ਬਿੱਲ ਸੈਨੇਟ ਨੇ ਰੋਕ ਦਿੱਤਾ ਹੈ। ਵਰਨਣ ਯੋਗ ਹੈ ਕਿ ਅੱਤਵਾਦ ਰੋਕੂ ਕਾਨੂੰਨ (ਸੋਧ) ਬਿੱਲ-2020 ਪਾਕਿਸਤਾਨ ਦੀ ਪਾਰਲੀਮੈਂਟ ਦੇ ਹੇਠਲੇ ਸਦਨ ਤੋਂ ਪਹਿਲਾਂ ਪਾਸ ਹੋ ਚੁੱਕਾ ਸੀ, ਪਰ ਵਿਰੋਧੀ ਪਾਰਟੀਆਂ ਦੇ ਬਹੁਮਤ ਵਾਲੇ ਸੈਨੇਟ ਵਿਚ ਵਿਚਾਰ ਲਈ ਰੱਖੇ ਗਏ ਇਸ ਬਿੱਲ ਨੂੰ ਅੱਜ ਰੋਕ ਦਿੱਤਾ ਗਿਆ ਹੈ। ਇਸ ਮੌਕੇ ਇਸ ਬਿੱਲ ਦੇ ਪੱਖ ਵਿਚ 31 ਤੇ ਵਿਰੋਧ ਵਿਚ 34 ਵੋਟਾਂ ਪੈਣ ਦੇ ਕਾਰਨ ਇਹ ਬਿੱਲ ਰੱਦ ਹੋ ਗਿਆ ਹੈ। ਇਸ ਬਿੱਲ ਮੁਤਾਬਕਜਾਂਚ ਕਰਦੇ ਅਧਿਕਾਰੀ ਅਦਾਲਤ ਦੀ ਆਗਿਆਨਾਲ ਅੱਤਵਾਦ ਦੇ ਲਈ ਮਿਲਦੇ ਪੈਸਿਆਂ ਦੀ ਜੜ੍ਹ ਲੱਭਣ, ਮੋਬਾਈਲ-ਟੈਲੀਫੋਨ-ਇੰਟਰਨੈੱਟ ਉੱਤੇ ਹੁੰਦੀ ਗੱਲਬਾਤ ਫੋਲਣ ਤੇ ਕੰਪਿਊਟਰ ਦੀ ਜਾਂਚ ਕਰ ਸਕਦਾ ਹੈ ਤੇ ਇਹ ਜਾਂਚ 60 ਦਿਨਾਂ ਵਿਚ ਪੂਰੀ ਕਰਨੀ ਹੋਵੇਗੀ। ਕੰਮ ਪੂਰਾ ਨਾ ਹੋਵੇ ਤਾਂ ਇਸ ਉੱਤੇ ਜਾਂਚ ਅਧਿਕਾਰੀ ਨੂੰ 60 ਦਿਨਾਂ ਹੋਰ ਮਿਲ ਸਕਦੇ ਸਨ। ਬਿੱਲ ਦੇ ਪਾਰਲੀਮੈਂਟਤੋਂਡਿੱਗਣ ਨਾਲ ਇਹ ਤਜਵੀਜ਼ਾਂ ਲਾਗੂ ਨਹੀਂ ਹੋਣਗੀਆਂ। ਇਸ ਬਿੱਲ ਵਿਚ ਸਰਕਾਰ ਨੇ ਮੰਨਿਆ ਸੀ ਕਿ ਅੱਤਵਾਦੀ ਸੰਗਠਨਾਂ ਨੂੰ ਪੁੱਜਣ ਵਾਲੇ ਪੈਸਿਆਂ ਨਾਲ ਦੇਸ਼ ਦੇ ਵਿਕਾਸ ਵਿਚ ਰੁਕਾਵਟ ਆ ਰਹੀ ਹੈ, ਇਸ ਪੈਸੇ ਨਾਲ ਪਲਦੇ ਅੱਤਵਾਦੀ ਨਾ ਸਿਰਫ਼ ਪਾਕਿਸਤਾਨ ਦੀ ਅੰਦਰੂਨੀ ਸ਼ਾਂਤੀ ਲਈ ਖ਼ਤਰਾ ਹਨ, ਸਗੋਂ ਇਨ੍ਹਾਂ ਕਾਰਨ ਪਾਕਿਸਤਾਨ ਦੇ ਸਹਿਯੋਗੀ ਦੇਸ਼ ਵੀ ਪਰੇਸ਼ਾਨ ਰਹਿੰਦੇ ਹਨ।
ਐੱਫ ਏ ਟੀ ਐੱਫ ਦੀਆਂ ਤਜਵੀਜ਼ਾਂ ਲਾਗੂ ਕਰਨ ਲਈ ਨਵਾਂ ਕਾਨੂੰਨ ਬਣਾਉਣ ਲਈ ਪੇਸ਼ ਹੋਇਆ ਇਹ ਤੀਸਰਾ ਬਿੱਲ ਪਾਕਿਸਤਾਨੀ ਪਾਰਲੀਮੈਂਟ ਦੇ ਉੱਪਰਲ ਸਦਨ ਨੇ ਰੋਕਿਆ ਹੈ। ਅਗਸਤ ਵਿਚ ਐਂਟੀ ਮਨੀ ਲਾਂਡਰਿੰਗ (ਦੂਸਰੀ ਸੋਧ) ਬਿੱਲ ਅਤੇ ਇਸਲਾਮਾਬਾਦ ਰਾਜਧਾਨੀ ਖੇਤਰ ਵਕਫ਼ ਜਾਇਦਾਦ ਬਿੱਲ ਵੀ ਸੈਨੇਟ ਨੇ ਰੱਦ ਕਰ ਦਿੱਤੇ ਸਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਮਾਲਦੀਵ 'ਚ ਭਾਰਤ ਵਿਰੋਧੀ ਮਿਊਜ਼ੂ ਨੇ ਜਿੱਤੀ ਸੰਸਦੀ ਚੋਣ, 93 'ਚੋਂ 71 ਸੀਟਾਂ ਮਿਲੀਆਂ ਯੂਰਪੀਅਨ ਯੂਨੀਅਨ ਨੇ ਭਾਰਤੀਆਂ ਲਈ ਬਦਲੇ ਵੀਜ਼ਾ ਨਿਯਮ, 5 ਸਾਲ ਦੀ ਵੈਧਤਾ ਵਾਲਾ ਮਲਟੀਪਲ ਐਂਟਰੀ ਸ਼ੈਂਗੇਨ ਵੀਜ਼ਾ ਮਿਲੇਗਾ ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀ ਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾ ਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀ ਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ