Welcome to Canadian Punjabi Post
Follow us on

29

October 2020
ਪੰਜਾਬ

ਖੇਤੀ ਆਰਡੀਨੈਂਸਮੁੱਦੇ ਤੋਂ ਮੰਤਰੀ ਸੁੱਖੀ ਰੰਧਾਵਾ ਦਾ ਵੱਡੇ ਬਾਦਲ ਨੂੰ ਲਿਖਤੀ ਮਿਹਣਾ

September 17, 2020 07:23 AM

ਚੰਡੀਗੜ੍ਹ, 16 ਸਤੰਬਰ, (ਪੋਸਟ ਬਿਊਰੋ)- ਭਾਰਤ ਦੀ ਨਰਿੰਦਰ ਮੋਦੀ ਸਰਕਾਰ ਦੇ ਖੇਤੀ ਆਰਡੀਨੈਂਸਾਂ ਦੇ ਸਵਾਲ ਉੱਤੇ ਪੰਜਾਬ ਦੀ ਸਿਆਸਤ ਵਿੱਚ ਬਾਦਲ ਅਕਾਲੀ ਦਲ ਪੂਰੀ ਤਰ੍ਹਾਂ ਵਿਰੋਧੀਆਂ ਦੇ ਨਿਸ਼ਾਨੇ ਉੱਤੇਹੈ। ਇਸ ਮੌਕੇ ਪੰਜਾਬ ਦੇ ਜੇਲ ਅਤੇ ਕੋਆਪਰੇਟਿਵ ਵਿਭਾਗ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀ ਦਲ ਦੇ ਸਰਪ੍ਰਸਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅੱਜ ਇੱਕ ਮਿਹਣਿਆਂ ਵਾਲੀ ਚਿੱਠੀ ਲਿੱਖ ਦਿੱਤੀ ਹੈ।
ਪੰਜ ਵਾਰੀਆਂ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵੱਲ ਲਿੱਖੀ ਚਿੱਠੀ ਵਿਚ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਨੇ ਕਿਹਾ ਹੈ ਕਿ ਪੰਜਾਬ ਤੇ ਪੰਜਾਬ ਦੇ ਕਿਸਾਨ ਬਹੁਤ ਔਖੇ ਦੌਰ ਤੋਂ ਲੰਘ ਰਹੇ ਹਨ ਅਤੇ ਕੇਂਦਰ ਵਿਚਲੀ ਤੁਹਾਡੀ ਭਾਈਵਾਲ ਨਰਿੰਦਰ ਮੋਦੀ ਸਰਕਾਰ ਸ਼ਰੇਆਮ ਕਿਸਾਨਾਂ ਦੇ ਹੱਕਾਂ ਉੱਤੇ ਡਾਕਾ ਮਾਰ ਰਹੀ ਹੈ। ਉਨ੍ਹਾਂ ਲਿਖਿਆ ਕਿ ਅਕਾਲੀ ਦਲ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਲਈ ਖੜੋਣ ਦੀ ਥਾਂ ਕੇਂਦਰ ਦੀ ਕੁਰਸੀ ਦੀ ਖਾਤਰ ਕਿਸਾਨਾਂ ਵਿਰੁੱਧ ਮੋਦੀ ਸਰਕਾਰ ਦੇ ਹੱਕ ਵਿਚ ਖੜਾ ਦਿਖਾਈ ਦੇਂਦਾ ਹੈ। ਮੰਤਰੀ ਰੰਧਾਵਾ ਨੇ ਲਿਖਿਆ ਕਿ ਪੰਜਾਬ ਦੇ ਕਿਸਾਨਾਂ ਤੇ ਲੋਕਾਂ ਨੇ ਤੁਹਾਨੂੰ ਪੰਜ ਵਾਰ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਮੌਕਾ ਦਿੱਤਾ ਹੈ, ਪੰਜਾਬ ਦੇ ਇਤਿਹਾਸ ਵਿਚ ਕਿਸੇ ਹੋਰ ਸਿਆਸੀ ਆਗੂ ਨੂੰ ਇਹ ਮੌਕਾ ਕਦੇ ਨਸੀਬ ਨਹੀਂ ਹੋਇਆ, ਪ੍ਰੰਤੂ ਅੱਜ ਔਖੇ ਸਮੇਂ ਵਿੱਚ ਕਿਸਾਨਾਂ ਦੇ ਹੱਕ ਵਿਚ ਖੜੋਣ ਦੀ ਥਾਂ ਅਕਾਲੀ ਦਲ ਕਿਸਾਨਾਂ ਦੇ ਹੱਕਾਂ ਉਪਰ ਡਾਕਾ ਮਾਰਨ ਵਾਲਿਆਂ ਦੇ ਨਾਲ ਖੜੋਤਾ ਹੋਇਆ ਹੈ।
ਸੁਖਜਿੰਦਰ ਸਿੰਘ ਰੰਧਾਵਾ ਨੇ ਲਿਖਿਆ ਹੈ ਕਿ ਓਦੋਂ ਮੇਰੇ ਮਨ ਨੂੰ ਭਾਰੀ ਠੇਸ ਪਹੁੰਚੀ, ਜਦੋਂ ਤੁਹਾਡੇ ਵਲੋਂ ਕਿਸਾਨ ਵਿਰੋਧੀ 3 ਆਰਡੀਨੈਂਸਾਂ ਦਾ ਸਮੱਰਥਨ ਕਰਦਾ ਵੀਡੀਓ ਸੰਦੇਸ਼ ਪੰਜਾਬ ਦੇ ਲੋਕਾਂ ਲਈ ਜਾਰੀ ਕੀਤਾ ਗਿਆ ਸੀ। ਮੈਂ ਨਿੱਜੀ ਤੌਰ ਉੱਤੇਇਸ ਵਿੱਚਤੁਹਾਡੀ ਮਜਬੂਰੀ ਦਾ ਕਾਰਨ ਸਮਝਣ ਦੀ ਕੋਸ਼ਿਸ਼ ਕੀਤੀ ਤਾਂ ਓਦੋਂ ਮੈਨੂੰ ਬੜੀ ਹੈਰਾਨੀ ਹੋਈ,ਜਦੋਂ ਮੈਂ ਤੁਹਾਡੀ ਅਗਵਾਈ ਵਾਲੀ ਸਰਕਾਰ ਵਲੋਂ ਅਪ੍ਰੈਲ 2013 ਦੌਰਾਨ ਪਾਸ ਕੀਤੇ ‘ਦਿ ਪੰਜਾਬ ਕੰਟਰੈਕਟ ਫਾਰਮਿੰਗ ਐਕਟ 2013` ਪੜ੍ਹਿਆ, ਜਿਹੜਾ ਕਾਫੀ ਹੱਦ ਤੱਕ ਮੋਦੀ ਸਰਕਾਰ ਵਲੋਂਇਸ ਵਾਰ ਲਿਆਂਦੇ ਗਏ ਕਿਸਾਨ ਵਿਰੋਧੀ ਆਰਡੀਨੈਂਸਾਂ ਨਾਲ ਇੰਨ-ਬਿੰਨ ਮਿਲਦਾ ਹੈ। ਮੈਨੂੰ ਜਾਪਦਾ ਹੈ ਕਿ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਆਰਡੀਨੈਂਸ ਦੇ ਬੀਜ ਤੁਹਾਡੇ ਪਾਸ ਕੀਤੇ ਸਾਲ 2013 ਦੇ ਐਕਟ ਤੋਂ ਮਿਲਦੇ ਹਨ।ਰੰਧਾਵਾ ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਖੇਤੀਉੱਤੇ ਨਿਰਭਰ ਹੈ ਤੇ ਏਥੋਂ ਦੇ ਬਹੁ ਗਿਣਤੀ ਲੋਕ ਕਿਸਾਨੀ ਕਿੱਤੇ ਵਾਲੇ ਹਨ, ਜਿਨ੍ਹਾਂ ਨੇ ਤੁਹਾਨੂੰ ਪੰਜਾਬ ਦਾ ਸਭ ਤੋਂ ਵੱਧ ਤੇ ਸਭ ਤੋਂ ਲੰਮਾ ਸਮਾਂ ਮੁੱਖ ਮੰਤਰੀ ਰਹਿਣ ਦਾ ਮੌਕਾ ਦਿੱਤਾ ਹੈ। ਪਤਾ ਨਹੀਂ, ਓਦੋਂ ਤੁਹਾਡੀਕੀ ਮਜਬੂਰੀ ਸੀ ਕਿ ਓਦੋਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਖੇਤੀਬਾੜੀ ਮੰਤਰੀ ਹੁੰਦੇ ਹੋਏਤੁਹਾਨੂੰਕਿਸਾਨ ਵਿਰਧੀ ਕਾਨੂੰਨ ਲਿਆਉਣੇ ਤੇ ਪਾਸ ਕਰਨੇ ਪਏ ਸਨ। ਰੰਧਾਵਾ ਨੇ ਇਸ ਦੇ ਬਾਰੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਭਲੋਕਾਂ ਕੋਲ ਸਫਾਈ ਪੇਸ਼ ਕਰਨ ਲਈ ਕਿਹਾ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਹਾਈ ਕੋਰਟ ਦਾ ਸਖ਼ਤ ਰੁਖ: ਪੰਜਾਬ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਤੋਂ ਰੇਲਵੇ ਟਰੈਕ ਖਾਲੀ ਕਰਵਾਉਣ ਨੂੰ ਕਿਹਾ
ਪੰਜਾਬ ਦੀਆਂ ਨਹਿਰਾਂ ’ਚ 29 ਅਕਤੂਬਰ ਤੋਂ 5 ਨਵੰਬਰ ਤੱਕ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ
ਕਾਂਗਰਸ ਸਰਕਾਰ ਕੇਰਲਾ ਦੇ ਰਾਹ ਚੱਲੇ ਅਤੇ ਫਲਾਂ ਤੇ ਸਬਜ਼ੀਆਂ ਲਈ ਐਮ ਐਸ ਪੀ ਐਲਾਨੇ : ਮਜੀਠੀਆ
ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਲਈ ਪੇਪਰ 29 ਨਵੰਬਰ ਨੂੰ
ਮੋਦੀ ਵੱਲੋਂ ਪੰਜਾਬ ਦੀ ਬਾਂਹ ਮਰੋੜਨ ਦੀ ਇੱਕ ਹੋਰ ਕੋਸ਼ਿਸ਼ ਹੈ ਆਰਡੀਐਫ ਰੋਕਣਾ : ਹਰਪਾਲ ਚੀਮਾ
ਜਲੰਧਰ ਪੱਛਮੀ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਸੜਕ ਹਾਦਸੇ ਵਿੱਚ ਜ਼ਖਮੀ
ਪੰਜਾਬ ਨੂੰ ਨਵਾਂ ਝਟਕਾ: ਭਾਰਤ ਸਰਕਾਰ ਵੱਲੋਂ ਪੰਜਾਬ ਦਾ ਦਿਹਾਤੀ ਵਿਕਾਸ ਫੰਡ ਰੋਕਣ ਦੀ ਕਾਰਵਾਈ ਸ਼ੁਰੂ
ਦੇਸ਼ ਦੀਆਂ 500 ਤੋਂ ਵੱਧ ਕਿਸਾਨ ਜੱਥੇਬੰਦੀਆਂ ਹੋਈਆਂ ਇੱਕਜੁੱਟ, 5 ਨਵੰਬਰ ਨੂੰ ਦੇਸ਼-ਭਰ 'ਚ ਚੱਕਾ-ਜਾਮ
ਕਰਜ਼ੇ ਤੋਂ ਪ੍ਰੇਸ਼ਾਨ ਹੋਏ ਕਿਸਾਨ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ
ਨੌਜਵਾਨ ਨੂੰ ਬਚਾਉਣ ਗਏ ਏ ਐਸ ਆਈ ਉੱਤੇ ਗੋਲੀ ਚਲਾਈ