Welcome to Canadian Punjabi Post
Follow us on

11

December 2018
ਬ੍ਰੈਕਿੰਗ ਖ਼ਬਰਾਂ :
ਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ ਹੁਣ ਓਨਟਾਰੀਓ ਵਿੱਚ ਸਿੱਖ ਹੈਲਮਟ ਤੋਂ ਬਿਨਾਂ ਚਲਾ ਸਕਣਗੇ ਮੋਟਰਸਾਈਕਲ!ਮਨਜੀਤ ਸਿੰਘ ਜੀਕੇ ਵੱਲੋਂ ਵੱਡਾ ਧਮਾਕਾ: ਦਿੱਲੀ ਗੁਰਦਵਾਰਾ ਕਮੇਟੀ ਦੀ ਪ੍ਰਧਾਨਗੀ ਛੱਡੀ
ਮਨੋਰੰਜਨ

‘ਠੱਗਸ ਆਫ ਹਿੰਦੋਸਤਾਨ’ ਦੇ ਬਾਅਦ ਐਕਟਿੰਗ ਤੋਂ ਬ੍ਰੇਕ ਲੈ ਰਹੇ ਹਨ ਆਮਿਰ

November 19, 2018 08:55 AM

‘ਗਜਨੀ’, ‘ਥਰੀ ਇਡੀਅਟਸ’ ਤੋਂ ਲੈ ਕੇ ‘ਦੰਗਲ’ ਤੱਕ ਆਮਿਰ ਖਾਨ ਦੀ ਹਰ ਫਿਲਮ ਨੂੰ ਪਬਲਿਕ ਨੂੰ ਇੰਨਾ ਪਸੰਦ ਕੀਤਾ ਕਿ ਇਨ੍ਹਾਂ ਫਿਲਮਾਂ ਨੇ ਬਾਕਸ ਆਫਿਸ ਕੁਲੈਕਸ਼ਨ ਦੇ ਰਿਕਾਰਡ ਬਣਾ ਦਿੱਤੇ, ਪਰ ਉਨ੍ਹਾਂ ਦੀ ਤਾਜ਼ਾ ਰਿਲੀਜ਼ ਫਿਲਮ ‘ਠੱਗਸ ਆਫ ਹਿੰਦੋਸਤਾਨ’ ਓਨੀ ਸਫਲ ਨਹੀਂ ਰਹੀ। ਇਸ ਫਿਲਮ ਨੂੰ ਓਪਨਿੰਗ ਡੇ 'ਤੇ ਬਹੁਤ ਵਧੀਆ ਰਿਸਪਾਂਸ ਮਿਲਿਆ, ਪਰ ਕ੍ਰਿਟਿਕਸ ਅਤੇ ਨੈਗੇਟਿਵ ਮਾਊਥ ਪਬਲੀਸਿਟੀ ਕਾਰਨ ਇਸ ਨੂੰ ਦੂਸਰੇ ਅਤੇ ਤੀਸਰੇ ਦਿਨ ਓਨਾ ਵਧੀਆ ਰਿਸਪਾਂਸ ਨਹੀਂ ਮਿਲਿਆ, ਜਿੰਨੀ ਉਮੀਦ ਸੀ।
ਆਮਿਰ ਦੇ ਦੋਸਤਾਂ ਨੇ ਵੀ ਉਨ੍ਹਾਂ ਨੂੰ ਨਿਗੇਟਿਵ ਰਿਐਕਸ਼ਨ ਦਿੱਤੇ ਹਨ। ਅਜਿਹੀ ਚਰਚਾ ਹੈ ਕਿ ਆਮਿਰ ਨੂੰ ਪਹਿਲਾਂ ਹੀ ਮਹਿਸੂਸ ਹੋ ਗਿਆ ਸੀ ਕਿ ਫਿਲਮ ਵਿੱਚ ਕੁਝ ਗਲਤ ਹੈ ਤੇ ਇਸੇ ਕਾਰਨ ਉਨ੍ਹਾਂ ਨੇ ਇਸ ਦਾ ਵੱਡੇ ਪੱਧਰ 'ਤੇ ਇਸ ਦਾ ਪਰਮੋਸ਼ਨ ਨਹੀਂ ਕੀਤਾ। ਇੰਨਾ ਸਭ ਹੋਣ ਦੇ ਬਾਅਦ ਸੁਣਨ ਵਿੱਚ ਆਇਆ ਹੈ ਕਿ ਆਮਿਰ ਐਕਟਿੰਗ ਤੋਂ ਬ੍ਰੇਕ ਲੈ ਸਕਦੇ ਹਨ। ਉਹ ਅੱਗੇ ਤੋਂ ਪ੍ਰੋਡਕਸ਼ਨ ਵਰਕ 'ਤੇ ਫੋਕਸ ਕਰਨਗੇ। ਉਹ ਜਲਦ ਹੀ ਆਪਣੇ ਡ੍ਰੀਮ ਪ੍ਰੋਜੈਕਟ ‘ਮਹਾਭਾਰਤ’ 'ਤੇ ਕੰਮ ਸ਼ੁਰੂ ਕਰਨ ਵਾਲੇ ਹਨ, ਜਿਸ ਨੂੰ ਪ੍ਰੋਡਿਊਸ ਕਰਨਗੇ।

Have something to say? Post your comment