Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਸਾਈਕਲ ਦੇ ਚੱਕੇ ਵਿੱਚ ਫਸਿਆ ਭੂਤ

November 19, 2018 08:08 AM

-ਕੁਲਵਿੰਦਰ ਸਿੰਘ
ਦਸ ਬਾਰਾਂ ਸਾਲ ਪਹਿਲਾਂ ਦੀ ਗੱਲ ਹੈ। ਮੈਂ ਤੇ ਮੇਰਾ ਦੋਸਤ ਕੰਮ ਤੋਂ ਮੁੜ ਰਹੇ ਸੀ। ਸ਼ਾਮ ਦਾ ਸਮਾਂ ਤੇ ਮੌਸਮ ਬੜਾ ਸੁਹਾਵਣਾ ਸੀ। ਠੰਢੀ-ਠੰਢੀ ਹਵਾ ਵਗ ਰਹੀ ਸੀ ਤੇ ਮੀਂਹ ਪੈਣ ਦੇ ਪੂਰੇ ਆਸਾਰ ਸਨ। ਹਵਾ ਪਿੰਡ ਵਾਲੇ ਪਾਸਿਓਂ ਵਗਣ ਕਾਰਨ ਸਾਈਕਲ ਉਤੇ ਸਾਡਾ ਕਾਫੀ ਜ਼ੋਰ ਲੱਗ ਰਿਹਾ ਸੀ। ਜ਼ੋਰ ਭਾਵੇਂ ਘੱਟ ਲੱਗਦਾ ਹੋਵੇ, ਪਰ ਸਾਰੇ ਦਿਨ ਦੇ ਕੰਮ ਦੇ ਭੰਨੇ ਹੋਣ ਕਾਰਨ ਸਰੀਰ ਪੂਰਾ ਥੱਕ ਚੁੱਕਾ ਸੀ। ਪੈਡਲ ਬੜੀ ਮੁਸ਼ਕਿਲ ਨਾਲ ਵੱਜਦਾ ਸੀ। ਅਸੀਂ ਔਖੇ ਸੌਖੇ 14-15 ਕਿਲੋਮੀਟਰ ਦਾ ਫਾਸਲਾ ਤੈਅ ਕਰ ਲਿਆ। ਪੰਛੀ ਆਪਣੇ-ਆਪਣੇ ਆਲ੍ਹਣਿਆਂ ਵਿੱਚ ਮਿੱਠੇ-ਮਿੱਠੇ ਗੀਤ ਗਾਉਂਦੇ ਹੋਏ ਪਰਤ ਰਹੇ ਸਨ। ਅਸੀਂ ਵੀ ਥੱਕੇ ਹਾਰੇ, ਟੁੱਟੇ ਭੱਜੇ ਆਪਣੇ ਆਲ੍ਹਣਿਆ ਵਰਗੇ ਘਰਾਂ ਵੱਲ ਪਰਤ ਰਹੇ ਸਾਂ।
ਹੌਲੀ-ਹੌਲੀ ਬੇਮਤਲਬ ਟੇਢੀਆਂ ਮੇਢੀਆਂ ਪਤਾ ਨਹੀਂ ਅੱਧੇ ਪੌਣੇ ਘੰਟੇ ਤੋਂ ਨਾ ਮੁੱਕਣ ਵਾਲੀਆਂ ਕਿਹੜੀਆਂ ਗੱਲਾਂ ਵਿੱਚ ਉਲਝੇ ਹੋਏ ਸੀ। ਸਾਰੇ ਦਿਨ ਦੇ ਮੁੜ੍ਹਕੋ ਮੁੜ੍ਹਕੀ ਹੋਏ ਭਾਰੇ ਕੱਪੜੇ ਆਪਣੇ ਅਸਲ ਰੌਂਅ ਵੱਲ ਨੂੰ ਪਰਤਣ ਲੱਗੇ ਸਨ। ਜਿਉਂ-ਜਿਉਂ ਸਰੀਰ ਦਾ ਮੁੜ੍ਹਕਾ ਸੁੱਕ ਰਿਹਾ ਸੀ, ਤਿਉਂ-ਤਿਉਂ ਸਰੀਰ ਵਿੱਚੋਂ ਸਾਹ ਵੀ ਸੁੱਕਦੇ ਜਾਂਦੇ ਸਨ, ਕਿਉਂਕਿ ਅੱਜ ਸਾਨੂੰ ਦੁਪਹਿਰੇ ਵੇਲੇ ਦੋ ਘੰਟੇ ਓਵਰਟਾਈਮ ਮਿਲਣ ਦੇ ਚਾਅ ਨੇ ਦੁਪਹਿਰ ਦੀ ਥਕਾਵਟ ਭੁਲਾ ਦਿੱਤੀ ਸੀ। ਇਨ੍ਹਾਂ ਪੈਸਿਆਂ ਨਾਲ ਅਸੀਂ ਮਨਪਸੰਦ ਮਿਠਾਈ ਖਾਣ ਦੀ ਇੱਛਾ ਪੂਰੀ ਕਰਨੀ ਸੀ, ਜਿਹੜੀ ਕਈ ਦਿਨਾਂ ਤੋਂ ਲਟਕਦੀ ਸੀ। ਇਸ ਇੱਛਾ ਦੀ ਪੂਰਤੀ ਲਈ ਅਸੀਂ ਹੜ੍ਹਾਂ ਦੇ ਤਪਦੇ ਤੰਦੂਰ ਵਰਗੇ ਦੁਪਹਿਰੇ ਵਿੱਚ ਚਾਈਂ-ਚਾਈਂ ਤੀਸਰੀ ਮੰਜ਼ਿਲ ਉੱਤੇ ਭਰ-ਭਰ ਬੱਠਲ ਸੁੱਟਦੇ ਰਹੇ। ਇਸੇ ਦੌਰਾਨ ਸੜਕ ਵਿਚਲੇ ਟੋਇਆਂ ਕਾਰਨ ਮੇਰਾ ਧਿਆਨ ਦੂਰ ਖੇਤਾਂ ਵੱਲ ਚਲਾ ਜਾਂਦਾ।
ਮੈਂ ਅਤੇ ਮੇਰਾ ਸਾਥੀ ਦੋਵਾਂ ਦਾ ਇਕੋ ਸਮੇਂ ਸਾਹ ਡਰ ਨਾਲ ਸੂਤਿਆ ਗਿਆ। ਸਾਨੂੰ ਉਥੇ ਸਮਾਧ ਕੋਲ ਭੂਤ ਚੁੜੇਲਾਂ ਨੱਚਦੇ ਦਿਖਾਈ ਦਿੱਤੇ। ਬੱਸ, ਫਿਰ ਕੀ ਸੀ। ਅਸੀਂ ਨਾਂ ਉਤਾਂਹ ਵੇਖਿਆ, ਨਾ ਪਿਛਾਂਹ, ਦਬਾ ਦਬ ਪੈਡਲ ਮਾਰਨ ਲੱਗੇ। ਮੈਨੂੰ ਇੰਝ ਮਹਿਸੂਸ ਹੋਇਆ, ਜਿਵੇਂ ਉਨ੍ਹਾਂ ਨੱਚਦੀਆਂ ਭੂਤਾਂ ਵਿੱਚੋਂ ਕਿਸੇ ਨੇ ਮੇਰਾ ਸਾਈਕਲ ਪਿੱਛੋਂ ਫੜ ਲਿਆ ਹੋਵੇ। ਮੈਂ ਜਿੰਨੇ ਜ਼ੋਰ ਦੀ ਪੈਡਲ ਮਾਰ ਰਿਹਾ ਸੀ, ਸਾਈਕਲ ਓਨਾ ਨਹੀਂ ਸੀ ਦੌੜ ਰਿਹਾ। ਅਸੀਂ ਇਕ ਕਿਲੋਮੀਟਰ ਇਸੇ ਤਰ੍ਹਾਂ ਸਾਈਕਲ ਭਜਾਉਂਦੇ ਰਹੇ, ਫਿਰ ਮੇਰਾ ਸਾਈਕਲ ਇਕ ਕਦਮ ਵੀ ਅੱਗੇ ਨਹੀਂ ਸੀ ਤੁਰ ਰਿਹਾ। ਮੈਂ ਪਸੀਨੋ-ਪਸੀਨੇ ਹੋ ਗਿਆ। ਮੇਰਾ ਸਾਥੀ ਮੈਨੂੰ ਸਾਈਕਲ ਤੇਜ਼ ਚਲਾਉਣ ਨੂੰ ਹੱਲਾਸ਼ੇਰੀ ਦੇ ਰਿਹਾ ਸੀ ਤੇ ਮੈਂ ਰੋਣਹਾਕਾ ਹੋਇਆ ਪਿਆ ਸੀ। ‘ਮੈਥੋਂ ਨੀ ਚੱਲਦਾ ਯਾਰ, ਇਸ ਤੋਂ ਤਾਂ ਚੰਗਾ ਮੈਨੂੰ ਭੂਤ ਹੀ ਚਿੰਬੜ ਜਾਵੇ।'
ਮੈਂ ਅੱਕੇ ਹੋਏ ਨੇ ਆਪਣਾ ਸਾਈਕਲ ਰੋਕ ਲਿਆ। ਮੈਂ ਦੇਖਦਾ ਰਹਿ ਜਾਂਦਾ ਹਾਂ ਅਤੇ ਘਬਰਾਇਆ ਹੋਇਆ ਆਪਣੇ ਮਿੱਤਰ ਨੂੰ ਦੱਸਦਾ ਹਾਂ ਤਾਂ ਇਕ ਵਾਰ ਉਹ ਵੀ ਡਰ ਜਾਂਦਾ ਹੈ, ਲਗਦੈ ਜਿਸ ਦਾ ਡਰ ਸੀ, ਉਹੀ ਹੋ ਗਿਆ। ਆਪਣੇ ਮੱਥੇ 'ਤੇ ਉਹ ਵੀ ਹੱਥ ਮਾਰਦਾ ਹੈ। ਉਹ ਮੈਨੂੰ ਕਮਲਿਆਂ ਵਾਂਗੂ ਹੱਸਦੇ ਨੂੰ ਦੇਖ ਕੇ ਹੋਰ ਵੀ ਡਰ ਜਾਂਦਾ ਹੈ। ਉਹ ਪੁੱਛਦਾ ਹੈ, ‘ਕੀ ਹੋਇਐ ਤੈਨੂੰ?' ਮੈਂ ਕਿਹਾ, ‘ਕੁਝ ਵੀ ਨਹੀਂ।' ‘ਫਿਰ ਪਾਗਲਾਂ ਵਾਂਗੂ ਦੰਦ ਕਿਉਂ ਕੱਢੀ ਜਾਨਾਂ।' ‘ਓਹ ਆਪਾਂ ਭੂਤ ਤੋਂ ਡਰਦੇ ਸੀ ਨਾ, ਉਹੀ ਗੱਲ ਹੋਈ, ਮੇਰੇ ਸਾਈਕਲ ਨੂੰ ਭੂਤ ਚਿੰਬੜਿਆ ਪਿਐ।' ਮਿੱਤਰ ਹੋਰ ਡਰ ਗਿਆ। ਉਹ ਉਪਰਲੇ ਮਨੋਂ ਨਾ ਡਰਨ ਦਾ ਬਹਾਨਾ ਜਿਹਾ ਬਣਾਉਂਦਾ ਆਖਦਾ ਹੈ, ‘ਕਿੱਥੇ ਐ ਭੂਤ। ਮੈਨੂੰ ਤਾਂ ਦਿਸਦਾ ਨਹੀਂ।' ਮੈਂ ਕਿਹਾ, ‘ਦੇਖ ਸਾਈਕਲ ਦੇ ਪਿਛਲੇ ਚੱਕੇ ਵਿੱਚ ਫਸਿਆ ਪਿਆ।' ਸਾਈਕਲ ਦੇ ਕੈਰੀਅਰ ਨਾਲ ਬੰਨ੍ਹੀ ਰੱਸੀ ਖੁੱਲ੍ਹ ਕੇ ਪਿਛਲੇ ਚੱਕੇ ਵਿੱਚ ਫਸ ਗਈ ਸੀ, ਜਿਸ ਕਾਰਨ ਸਾਈਕਲ ਚਲਾਉਣ ਸਮੇਂ ਵੱਧ ਜ਼ੋਰ ਲੱਗ ਰਿਹਾ ਸੀ। ਅਸੀਂ ਦੋਵੇਂ ਹੱਸਦੇ-ਹੱਸਦੇ ਆਪੋ ਆਪਣੇ ਘਰ ਪਹੁੰਚ ਗਏ, ਪਰ ਭੂਤ ਨੱਚਣ ਵਾਲੀ ਗੱਲ ਸਾਡੇ ਮਨੋਂ ਨਹੀਂ ਸੀ ਨਿਕਲੀ।
ਸਵੇਰੇ ਕੰਮ ਉਤੇ ਜਾਂਦੇ ਸਮੇਂ ਆਥਣ ਵਾਲੀ ਥਾਂ ਕੁਝ ਵੀ ਦਿਖਾਈ ਨਾ ਦਿੱਤਾ, ਪਰ ਅੰਦਰੋਂ ਅਸੀਂ ਅਜੇ ਵੀ ਪੂਰੇ ਡਰੇ ਹੋਏ ਸੀ। ਇਸ ਬਾਰੇ ਸਾਨੂੰ ਸਾਨੂੰ ਉਸੇ ਪਿੰਡ ਦੇ ਕਿਸੇ ਬੰਦੇ ਤੋਂ ਪਤਾ ਲੱਗਾ ਕਿ ਜਿਸ ਦੇ ਖੇਤ ਵਿੱਚ ਸਮਾਧ ਸੀ, ਉਨ੍ਹਾਂ ਦੇ ਮੁੰਡੇ ਦਾ ਵਿਆਹ ਸੀ। ਉਸ ਵਿਆਹ ਵਿੱਚ ਆਈਆਂ ਮੇਲਣਾਂ ਵੱਡੇ ਵਡੇਰਿਆਂ ਦੀ ਸਮਾਧ ਉਪਰ ਮੱਥਾ ਟੇਕਣ ਸਮੇਂ ਨੱਚ ਰਹੀਆਂ ਸਨ। ਅਸੀਂ ਭੂਤਾਂ ਵਾਲੀ ਗੱਲ ਕਰਕੇ ਸਾਰੇ ਰਾਹ ਹੱਸਦੇ ਰਹੇ ਅਤੇ ਜਦੋਂ ਮੈਂ ਆਪਣੇ ਘਰ ਆ ਕੇ ਦੱਸਿਆ ਤਾਂ ਉਹ ਵੀ ਹੱਸ-ਹੱਸ ਕੇ ਦੂਹਰੇ ਹੋ ਗਏ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’