Welcome to Canadian Punjabi Post
Follow us on

30

October 2020
ਬ੍ਰੈਕਿੰਗ ਖ਼ਬਰਾਂ :
ਕੇਂਦਰ ਸਰਕਾਰ ਕਿਸਾਂਨਾਂ ਨੂੰ ਜ਼ੁਰਮਾਨੇ ਅਤੇ ਜੇਲ੍ਹ ਦਾ ਡਰਾਵਾ ਦੇਣ ਦੀ ਥਾਂ ਪਰਾਂਲੀ ਪ੍ਰਬੰਧਨ ਦਾ ਕੋਈ ਹੱਲ ਕੱਢੇ : ਢੀਂਡਸਾਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਲਈ ਐੱਲ.ਪੀ.ਏ.ਆਈ.ਨੂੰ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਲਈ ਹਦਾਇਤ ਦੇਣ ਪ੍ਰਧਾਨ ਮੰਤਰੀ : ਸੁਖਬੀਰ ਬਾਦਲਬਿਜਲੀ ਮਾਫ਼ੀਆ ਹੱਥੋਂ ਲੋਕਾਂ ਦੀ ਅੰਨ੍ਹੀ, ਲੁੱਟ ਕਰਵਾ ਰਹੀ ਹੈ ਅਮਰਿੰਦਰ ਸਰਕਾਰ : ਅਮਨ ਅਰੋੜਾਲੋਟੂ ਨਿਜ਼ਾਮ ਤੋਂ ਨਿਜਾਤ ਦਿਵਾਉਣ ਲਈ ਨਵੇਂ ਅਹੁਦੇਦਾਰਾਂ ਨੂੰ ਭਗਵੰਤ ਮਾਨ ਨੇ ਸਹੁੰ ਚੁਕਾਈਭਾਜਪਾ ਨੂੰ ਤਕੜਾ ਝਟਕਾ, ਦਲਿਤ ਅਤੇ ਕਿਸਾਨ ਆਗੂ ਭਾਜਪਾ ਛੱਡ ਹੋਏ 'ਆਪ' 'ਚ ਹੋਏ ਸ਼ਾਮਿਲਕੈਪਟਨ ਵੱਲੋਂ ਬਸ ਆਪਰੇਟਰਾਂ ਲਈ 100 ਫੀਸਦੀ ਕਰ ਮੁਆਫੀ 31 ਦਸੰਬਰ ਤੱਕ ਵਧਾਈ ਗਈ, ਬਕਾਏ ਦੀ ਅਦਾਇਗੀ 31 ਮਾਰਚ ਤੱਕ ਅੱਗੇ ਪਾਈਫਰਾਂਸ ਵਿੱਚ ਚਰਚ ਉੱਤੇ ਹਮਲੇ ਕਾਰਨ 3 ਲੋਕਾਂ ਦੀ ਮੌਤਕੈਪਟਨ ਵਲੋਂ 4 ਨਵੰਬਰ ਨੂੰ ਰਾਸ਼ਟਰਪਤੀ ਨਾਲ ਮੁਲਾਕਾਤ ਲਈ ਸਮੂਹ ਪਾਰਟੀਆਂ ਦੇ ਵਿਧਾਇਕਾਂ ਨੂੰ ਨਾਲ ਚੱਲਣ ਦੀ ਅਪੀਲ
ਨਜਰਰੀਆ

ਨੀਤ ਦੇ ਮਸਲੇ

September 02, 2020 09:50 AM

-ਕੁਲਦੀਪ ਸਿੰਘ ਧਨੌਲਾ
ਚਾਰ-ਸਾਢੇ ਚਾਰ ਦਹਾਕੇ ਪਹਿਲਾਂ ਦੀ ਗੱਲ ਹੈ ਜਦੋਂ ਸਾਡੇ ਪਿੰਡ ਜੈਦਾਂ ਦੀ ਪੱਤੀ (ਚੌਕ) ਦੀ ਸੱਥ ਵਿੱਚ ਕਾਮਰੇਡਾਂ ਦੇ ਡਰਾਮੇ ਹੁੰਦੇ ਸਨ। ਸਾਰੇ ਪਿੰਡ ਦੇ ਕੀ ਨਿਆਣੇ, ਕੀ ਸਿਆਣੇ, ਕੀ ਕੁੜੀਆਂ, ਕੀ ਬੁੜ੍ਹੀਆਂ ਸਭ ਟਿਕਟਿਕੀ ਲਾ ਕੇ ਉਨ੍ਹਾਂ ਦੇ ਭਾਸ਼ਣ ਸੁਣਦੇ। ਨੇੜਲੇ ਪਿੰਡਾਂ ਦੇ ਲੋਕ ਵੀ ਡਰਾਮਾ ਦੇਖਣ-ਸੁਣਨ ਆਏ ਹੁੰਦੇ। ਭਾਸ਼ਣ ਅਤੇ ਡਰਾਮਾ ਚੱਲਦੇ ਨੂੰ ਅੱਧੀ ਅੱਧੀ ਰਾਤ ਹੋ ਜਾਣੀ, ਮਜਾਲ ਐ ਕਿਸੇ ਵੀ ਉਠ ਖੜ੍ਹਨਾ। ਡਰਾਮਾ ਓਨਾ ਚਿਰ ਚਲਦਾ ਰਹਿੰਦਾ, ਜਿੰਨਾ ਚਿਰ ਪ੍ਰਬੰਧਕ ਬੰਦ ਹੋਣ ਦਾ ਐਲਾਨ ਨਾ ਕਰਦੇ।
ਇੱਕ-ਦੋ ਦਿਨ ਪਹਿਲਾਂ ਸ਼ਾਮ ਨੂੰ ਰਿਕਸ਼ੇ ਉੱਤੇ ਸਪੀਕਰ ਲਾ ਕੇ ਸਾਰੇ ਪਿੰਡ ਵਿੱਚ ਮੁਨਾਦੀ ਕਰਾਉਣੀ ਕਿ ‘ਭਾਈ! ਫਲਾਣੇ ਦਿਨ ਜੈਦਾਂ ਦੀ ਸੱਥ ਵਿੱਚ ਡਰਾਮਾ ਹੋ ਰਿਹਾ ਹੈ।' ਆਉਣ ਵਾਲੇ ਬੁਲਾਰਿਆਂ ਦੇ ਨਾਂ ਵੀ ਦੱਸੇ ਜਾਂਦੇ। ਉਦੋਂ ਲੋਕਾਂ ਦੇ ਮਨੋਰੰਜਨ ਦਾ ਸਾਧਨ ਇਹ ਡਰਾਮੇ ਹੀ ਹੁੰਦੇ ਸਨ। ਉਨ੍ਹਾਂ ਦਿਨਾਂ ਵਿੱਚ ਟੈਲੀਵਿਜ਼ਨ ਨਹੀਂ ਸੀ ਹੁੰਦਾ। ਬਸ ਰੇਡੀਓ ਖ਼ਬਰਾਂ ਤੇ ਗੀਤ ਸੁਣਨ ਦਾ ਇੱਕੋ-ਇੱਕ ਸਾਧਨ ਸੀ। ਡਰਾਮਿਆਂ ਦੌਰਾਨ ਇੱਕ ਮੁੰਡਾ ਘਰ ਦਾ ਮੁਖੀ ਬਣਿਆ ਹੁੰਦਾ ਅਤੇ ਦੂਜਾ ਮੁੰਡਾ ਕੁੜੀ ਦੇ ਰੂਪ ਵਿੱਚ ਉਹਦੀ ਪਤਨੀ ਬਣਦਾ। ਦੋਵੇਂ ਕਬੀਲਦਾਰੀ ਦੀਆਂ ਗੱਲਾਂ ਏਦਾਂ ਪੇਸ਼ ਕਰਦੇ ਕਿ ਸਰੋਤਿਆਂ ਨੂੰ ਜਾਪਦਾ, ਇਹ ਤਾਂ ਉਨ੍ਹਾਂ ਦੇ ਜੀਵਨ ਦੀ, ਉਨ੍ਹਾਂ ਦੇ ਘਰ ਦੀ ਕਹਾਣੀ ਹੈ।
ਬਲਾਰਿਆਂ ਦੇ ਭਾਸ਼ਣ ਦਾ ਮੁੱਖ ਵਿਸ਼ਾ ਲੋਕਾਂ ਨਾਲ ਸਰਕਾਰ ਤੇ ਪੁਲਸ ਦੀਆਂ ਵਧੀਕੀਆਂ, ਪੈਟਰੋਲ ਪੰਪਾਂ ਤੇ ਡੀਜ਼ਲ ਦੀ ਥੁੜ੍ਹ ਜਾਂ ਨਾ ਮਿਲਣਾ ਹੁੰਦੇ। ਲੋਕ ਡੀਜ਼ਲ ਦੀ ਉਡੀਕ ਵਿੱਚ ਪੈਟਰੋਲ ਪੰਪਾਂ `ਤੇ ਢੋਲੀਆਂ ਦੀਆਂ ਲੰਮੀਆਂ ਲਾਈਨਾਂ ਲਾਈ ਰੱਖਦੇ, ਪਤਾ ਨਹੀਂ ਸੀ ਹੁੰਦਾ ਕਿ ਡੀਜ਼ਲ ਵਾਲਾ ਟੈਂਕਰ ਕਦੋਂ ਆ ਜਾਵੇ। ਬੁਲਾਰਾ ਆਪਣੇ ਭਾਸ਼ਣ ਵਿੱਚ ਉਚੇਚਾ ਐਲਾਨ ਕਰਦਾ ਕਿ ਸੀ ਡੀ ਆਈ ਵਾਲਾ ਭਰਾ ਉਨ੍ਹਾਂ ਦੇ ਭਾਸ਼ਨ ਦੇ ਸ਼ਬਦ ਲਿਖ ਲਵੇ ਤਾਂ ਕਿ ਸਾਡੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚ ਜਾਵੇ! ਕਾਮਰੇਡ ਆਪਣੇ ਭਾਸ਼ਣਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀਆਂ ਜ਼ਮੀਨਾਂ ਦੇ ਵੱਡੇ ਟੱਕਾਂ ਦੀਆਂ ਗੱਲਾਂ ਕਰਦੇ। ਫਿਰ ਡਰਾਮੇ ਵਿੱਚ ਸੁਣੀਆਂ ਖ਼ਬਰਾਂ ਦੀ ਚਰਚਾ ਲੋਕ ਖੁੰਢਾਂ `ਤੇ ਬੈਠੇ ਕਈ ਕਈ ਦਿਨ ਕਰਦੇ ਰਹਿੰਦੇ।
ਡਰਾਮੇ ਸਾਰੇ ਇਸੇ ਸੱਥ ਵਿੱਚ ਹੁੰਦੇ ਸਨ ਪਰ ਸਿਆਸੀ ਪਾਰਟੀਆਂ ਦੀਆਂ ਰੈਲੀਆਂ ਬਾਹਰਲੇ ਗੁਰਦੁਆਰੇ ਸਾਹਮਣੇ ਦਾਣਾ ਮੰਡੀ ਵਿੱਚ ਹੁੰਦੀਆਂ। ਇੱਕ ਵਾਰ ਦਾਣਾ ਮੰਡੀ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਦਿੱਤਾ ਭਾਸ਼ਣ ਅੱਜ ਵੀ ਅਭੁੱਲ ਯਾਦ ਬਣਿਆ ਹੋਇਆ ਹੈ। ਹੋਇਆ ਇਉਂ ਕਿ ਰੈਲੀ ਵਿੱਚ ਆਉਣ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੀ ਵਡਿਆਈ ਦੇ ਭਾਸ਼ਣ ਵਿੱਚ ਉਨ੍ਹਾਂ ਨੂੰ ਲੋਕਾਂ ਦਾ ਮਸੀਹਾ, ਪੰਜਾਬ ਦੀ ਕਿਸਾਨੀ ਦਾ ਰਖਵਾਲਾ ਤੇ ਹੋਰ ਪਤਾ ਨਹੀਂ ਕੀ ਕੀ ਕਿਹਾ ਗਿਆ ਸੀ। ਇਹ ਦਿ੍ਰਸ਼ ਯਾਦ ਵਿੱਚ ਵੀ ਇਸ ਕਰਕੇ ਉਕਰਿਆ ਹੈ ਕਿ ਬਚਪਨ ਤੋਂ ਬਾਦਲ ਬਾਦਲ ਸੁਣਦੇ ਆਏ ਹਾਂ। ਉਦੋਂ ਇਕੱਲੇ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਸੁਣੀਂਦਾ ਸੀ, ਹੁਣ ਤਾਂ ਉਨ੍ਹਾਂ ਦਾ ਪੁੱਤ ਸੁਖਬੀਰ ਸਿੰਘ ਬਾਦਲ, ਨੂੰਹ ਹਰਸਿਮਰਤ ਕੌਰ ਬਾਦਲ, ਨੂੰਹ ਦਾ ਭਰਾ ਬਿਕਰਮ ਸਿੰਘ ਮਜੀਠੀਆ ਰਾਜਨੀਤੀ ਵਿੱਚ ਬਰਾਬਰ ਖੜ੍ਹੇ ਹਨ। ਬਾਦਲ ਦੇ ਬਰਾਬਰ ਪੰਜਾਬ ਵਿੱਚ ਹੋਰ ਕਿਸੇ ਸਿਆਸੀ ਆਗੂ ਦਾ ਐਨਾ ਵੱਡਾ ਕੋੜਮਾ ਨਹੀਂ, ਜਿਸ ਨੇ ਸਿਆਸਤ ਵਿੱਚ ਅਮਰਵੇਲ ਵਾਂਗ ਇਉਂ ਜੱਫਾ ਮਾਰਿਆ ਹੋਵੇ। ਇਸ ਤੋਂ ਬਿਨਾ ਉਨ੍ਹਾਂ ਦੇ ਟੀ ਵੀ ਚੈਨਲ ਵੀ ਬਾਦਲ ਬਾਦਲ ਕਰਦੇ ਹਨ। ਹੋਰ ਪਤਾ ਨਹੀਂ ਉਨ੍ਹਾਂ ਦੇ ਕੀ ਕੀ ਕਾਰੋਬਾਰ ਹਨ। ਮਤਲਬ ਕਿ ਕਾਮਰੇਡ ਡਰਾਮੇ ਵਿੱਚ ਜੋ ਗੱਲਾਂ ਪ੍ਰਕਾਸ਼ ਸਿੰਘ ਬਾਦਲ ਬਾਰੇ ਕਹਿੰਦੇ ਸਨ, ਉਹ ਸੋਲਾਂ ਆਨੇ ਸੱਚੀਆਂ ਸਨ!
ਖ਼ੈਰ! ਦਾਣਾ ਮੰਡੀ ਵਿੱਚ ਰੈਲੀ ਨੂੰ ਸੰਬੋਧਨ ਦੌਰਾਨ ਬਾਦਲ ਦੇ ਭਾਸ਼ਣ ਦਾ ਮੁੱਖ ਵਿਸ਼ਾ ਕੇਂਦਰ ਸਰਕਾਰ ਵੱਲੋਂ ਰਾਜਾਂ ਨੂੰ ਵੱਧ ਅਧਿਕਾਰ ਦੇਣ, ਚੰਡੀਗੜ੍ਹ ਪੰਜਾਬ ਨੂੰ ਦਿਵਾਉਣ ਅਤੇ ਹਰਿਆਣੇ ਵਿੱਚ ਰਹਿ ਗਏ ਪੰਜਾਬੀ ਬੋਲਦੇ ਪਿੰਡ ਮੁੜ ਪੰਜਾਬ ਵਿੱਚ ਸ਼ਾਮਲ ਕਰਾਉਣ ਦਾ ਹੁੰਦਾ ਸੀ (ਜਿਹੜਾ ਅੱਜਕੱਲ੍ਹ ਨਹੀਂ ਰਿਹਾ)। ਇਸ ਬਾਰੇ ਇੱਕ ਉਦਾਹਰਨ ਉਨ੍ਹਾਂ ਪਿੰਡ ਕੁੱਤੀਵਾਲ ਦੀ ਦਿੱਤੀ- ਅਖੇ, ‘ਇੱਕ ਵਾਰ ਕੁੱਤੀਵਾਲ ਪੰਚਾਇਤ ਮੇਰੇ ਕੋਲ ਆ ਕੇ ਕਹਿਣ ਲੱਗੀ: ਬਾਦਲ ਸਾਹਬ, ਸਾਡੇ ਪਿੰਡ ਦਾ ਨਾਂ ਬੜਾ ਭੈੜਾ ਲਗਦਾ ਹੈ। ਜਦੋਂ ਕੁੜੀਆਂ-ਮੁੰਡਿਆਂ ਦੇ ਰਿਸ਼ਤੇ ਦੀ ਗੱਲ ਤੁਰਦੀ ਹੈ ਤਾਂ ਲੋਕ ਪਿੰਡ ਦਾ ਨਾਂ ਸੁਣ ਕੇ ਕੰਨੀਂ ਕਤਰਾਉਂਦੇ ਹਨ। ਇਸ ਕਰਕੇ ਸਾਡੇ ਪਿੰਡ ਦਾ ਨਾਂ ਬਦਲ ਦਿਓ। ਮੈਂ ਕਿਹਾ: ਇਹ ਕਿਹੜੀ ਗੱਲ ਐ, ਪਿੰਡ ਦਾ ਨਾਂ ਬਦਲ ਦਿਆਂਗਾ, ਪਰ ਜਦੋਂ ਮੈਂ ਚੰਡੀਗੜ੍ਹ ਜਾ ਕੇ ਆਪਣੇ ਸੈਕਟਰੀ ਨਾਲ ਗੱਲ ਕੀਤੀ ਤਾਂ ਉਹ ਕਹਿਣ ਲੱਗਿਆ: ਪਿੰਡ ਦਾ ਨਾਂ ਤੁਸੀਂ ਨਹੀਂ ਬਦਲ ਸਕਦੇ, ਇਹਦੇ ਬਾਰੇ ਕੇਂਦਰ ਸਰਕਾਰ ਤੋਂ ਮਨਜ਼ੂਰੀ ਲੈਣੀ ਪੈਣੀ ਹੈ। ਮੈਂ ਸੋਚਿਆ, ਉਹ ਕਾਹਦਾ ਮੁੱਖ ਮੰਤਰੀ, ਜਿਹੜਾ ਆਪਣੇ ਰਾਜ ਦੇ ਕਿਸੇ ਪਿੰਡ ਦਾ ਨਾਂ ਬਦਲਣ ਦਾ ਵੀ ਅਧਿਕਾਰ ਨਾ ਰੱਖਦਾ ਹੋਵੇ।''
ਇਸ ਰੈਲੀ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਤਿੰਨ ਵਾਰ ਮੁੱਖ ਮੰਤਰੀ ਬਣੇ। ਹੁਣ ਉਨ੍ਹਾਂ ਦੇ ਸਿਰ ਉਤੇ ਪੰਜ ਵਾਰ ਮੁੱਖ ਮੰਤਰੀ ਬਣਨ ਦਾ ਸਿਹਰਾ ਸਜਿਆ ਹੋਇਆ ਹੈ, ਪਰ ਕੁੱਤੀਵਾਲ ਦਾ ਨਾਂ ਅੱਜ ਵੀ ਕੁੱਤੀਵਾਲ ਹੀ ਹੈ!
ਦੁੱਖ ਦੀ ਗੱਲ ਇਹ ਹੈ ਕਿ ਬਾਦਲ ਨੇ ਪਿੰਡ ਦਾ ਨਾਂ ਬਦਲਣ ਨੂੰ ਤਰਜੀਹ ਨਹੀਂ ਦਿੱਤੀ ਅਤੇ ਦੋਸ਼ ਵੱਧ ਅਧਿਕਾਰਾਂ ਸਿਰ ਲਾ ਕੇ ਕੇਂਦਰ ਸਿਰ ਮੜ੍ਹ ਦਿੱਤਾ। ਜੇ ਉਹ ਰਾਤੋ-ਰਾਤ ਆਪਣੇ ਸਹੁਰੇ ਪਿੰਡ ਚੱਕ ਫਤਿਹ ਸਿੰਘ ਵਾਲਾ ਦੀਆਂ ਦੋ ਪੰਚਾਇਤਾਂ ਬਣਾ ਕੇ ਦੋਹਾਂ ਸਾਲਿਆਂ ਨੂੰ ਸਰਪੰਚ ਬਣਾ ਕੇ ਖ਼ੁਸ਼ ਕਰ ਸਕਦੇ ਹਨ, ਫਿਰ ਕੁੱਤੀਵਾਲ ਦਾ ਨਾਂ ਬਦਲਣਾ ਕਿੰਨਾ ਔਖਾ ਸੀ? ਕਿਤੇ ਮਸਲਾ ਨੀਤ ਦਾ ਤਾਂ ਨਹੀਂ? ਇਹ ਸਵਾਲ ਅੱਜ ਤੱਕ ਖਹਿੜਾ ਨਹੀਂ ਛੱਡ ਰਿਹਾ। ਜਦੋਂ ਸਤਲੁਜ-ਯਮੁਨਾ ਲਿੰਕ ਨਹਿਰ ਦਾ ਮਸਲਾ ਦੁਬਾਰਾ ਭਖਿਆ ਹੈ ਤਾਂ ਇਹ ਗੱਲਾਂ ਇੱਕ ਵਾਰ ਫਿਰ ਚੇਤਿਆਂ ਵਿੱਚੋਂ ਲੰਘ ਗਈਆਂ ਹਨ।

 

Have something to say? Post your comment