Welcome to Canadian Punjabi Post
Follow us on

28

March 2024
 
ਅੰਤਰਰਾਸ਼ਟਰੀ

ਵਿਕੀਲੀਕਸ ਦੇ ਮੋਢੀ ਜੂਲੀਅਨ ਅਸਾਂਜ ਉੱਤੇ ਦੋਸ਼ ਤੈਅ

November 18, 2018 01:55 AM

ਵਾਸ਼ਿੰਗਟਨ, 17 ਨਵੰਬਰ (ਪੋਸਟ ਬਿਊਰੋ)- ਵਿਕੀਲੀਕਸ ਦੇ ਮੋਢੀ ਜੂਲੀਅਨ ਅਸਾਂਜੇ ਖਿਲਾਫ ਅਮਰੀਕਾ 'ਚ ਇਕ ਕੇਸ ਵਿੱਚ ਦੋਸ਼ ਤੈਅ ਕੀਤੇ ਗਏ ਹਨ। ਸਮਝਿਆ ਜਾਂਦਾ ਹੈ ਕਿ ਨਵੇਂ ਘਟਨਾ ਚੱਕਰ 'ਚ ਇਸ ਕੇਸ ਦਾ ਸਬੰਧ ਵਿਸ਼ੇਸ਼ ਵਕੀਲ ਰਾਬਰਟ ਮੁਲਰ ਦੀ ਜਾਂਚ ਨਾਲ ਹੋ ਸਕਦਾ ਹੈ। ਇਸ ਜਾਂਚ 'ਚ ਹੀ ਦੋਸ਼ ਲਗਾਇਆ ਗਿਆ ਸੀ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣਾਂ 'ਚ ਰੂਸੀਆਂ ਨੇ ਦਖਲ ਦਿੱਤਾ ਹੈ।
ਸਾਲ 2010 ਵਿੱਚ ਵਿਕੀਲੀਕਸ ਦੇ ਸਨਸਨੀਖੇਜ਼ ਅਮਰੀਕੀ ਦਸਤਾਵੇਜ਼ਾਂ ਦੇ ਜ਼ਾਹਰ ਕਰਨ 'ਤੇ ਅਸਾਂਜੇ ਅਮਰੀਕਾ ਦੇ ਨਿਸ਼ਾਨੇ 'ਤੇ ਆਏ ਸਨ, ਜਦੋਂ ਜੂਲੀਅਨ ਅਸਾਂਜੇ 'ਤੇ ਅਮਰੀਕੀ ਅਦਾਲਤ 'ਚ ਦੋਸ਼ ਲਾਏ ਗਏ ਹਨ। ਅਮਰੀਕੀ ਕੋਰਟ 'ਚ ਸਰਕਾਰੀ ਵਕੀਲ ਨੇ ਕਿਸੇ ਦੂਜੇ ਕੇਸ ਦੇ ਦਸਤਾਵੇਜ਼ ਪੇਸ਼ ਕਰਦਿਆਂ ਸੀਲਬੰਦ ਲਿਫਾਫੇ ਵਿੱਚ ਅਸਾਂਜੇ ਖਿਲਾਫ ਦੋਸ਼ ਪੱਤਰ ਪੇਸ਼ ਕੀਤਾ। ਵਿਕੀਲੀਕਸ ਦਾ ਖਿਆਲ ਹੈ ਕਿ ਅਮਰੀਕਾ 'ਚ ਅਸਾਂਜੇ ਦੇ ਖਿਲਾਫ ਦੋਸ਼ਾਂ ਦਾ ਵਿਸ਼ੇਸ਼ ਵਕੀਲ ਰਾਬਰਟ ਮੁਲਰ ਦੀ ਜਾਂਚ ਨਾਲ ਵਾਸਤਾ ਹੋ ਸਕਦਾ ਹੈ। ਬੀਤੀ ਜੁਲਾਈ 'ਚ ਮੁਲਰ ਨੇ 12 ਰੂਸੀ ਜਾਸੂਸਾਂ 'ਤੇ ਡੈਮੋਕ੍ਰੇਟਿਕ ਨੈਸ਼ਨਲ ਕਮੇਟੀ ਦੇ ਕੰਪਿਊਟਰ ਹੈਕ ਕਰਨ ਦਾ ਦੋਸ਼ ਲਾਇਆ ਸੀ। ਇਨ੍ਹਾਂ ਲੋਕਾਂ ਨੇ ਸੰਗਠਨ ਦਾ ਡਾਟਾ ਚੋਰੀ ਕੀਤਾ ਤੇ ਅਮਰੀਕੀ ਰਾਸ਼ਟਰਪਤੀ ਚੋਣ ਨੂੰ ਪ੍ਰਭਾਵਿਤ ਕਰਨ ਲਈ ਉਨ੍ਹਾਂ ਨੂੰ ਵੱਖ-ਵੱਖ ਸਮੇਂ ਉਤੇ ਪ੍ਰਕਾਸ਼ਿਤ ਕਰਵਾਇਆ ਸੀ। ਇਸ ਲਈ ਹੀ ਵਿਕੀਲੀਕਸ ਨੇ ਟਵਿਟਰ 'ਤੇ ਦੱਸਿਆ ਕਿ ਸਰਕਾਰੀ ਵਕੀਲ ਕੇਲਨ ਡਾਇਰ ਨੇ ਅਦਾਲਤ 'ਚ ਅਸਾਂਜੇ ਖਿਲਾਫ ਉਦੋਂ ਦੋਸ਼ ਪੱਤਰ ਦਾਖਲ ਕੀਤਾ, ਜਦੋਂ ਉਹ ਕਿਸੇ ਹੋਰ ਕੇਸ ਲਈ ਦਸਤਾਵੇਜ਼ ਪੇਸ਼ ਕਰ ਰਹੇ ਸਨ। ਅਸਾਂਜੇ ਖਿਲਾਫ ਕੀ ਦੋਸ਼ ਲਗਾਏ ਗਏ ਹਨ, ਇਸ ਦੀ ਸੂਚਨਾ ਨਹੀਂ ਹੈ। ਵਿਕੀਲੀਕਸ ਨੇ ਟਵਿਟਰ 'ਤੇ ਲਿਖਿਆ ਹੈ, ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਨੇ ਗਲਤੀ ਨਾਲ ਵਿਕੀਲੀਕਸ ਦੇ ਮੋਢੀ ਜੂਲੀਅਨ ਅਸਾਂਜੇ ਖਿਲਾਫ ਸੀਲਬੰਦ ਦੋਸ਼ਾਂ ਨੂੰ ਪੇਸ਼ ਕਰ ਦਿੱਤਾ, ਜਿਹੜਾ ਮੰਨਿਆ ਜਾ ਰਿਹਾ ਹੈ ਕਿ ਕਿਸੇ ਦੂਜੇ ਮਾਮਲੇ 'ਚ ਕੱਟ ਐਂਡ ਪੇਸਟ ਦੀ ਗਲਤੀ ਵੀ ਹੋ ਸਕਦੀ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ