Welcome to Canadian Punjabi Post
Follow us on

19

May 2019
ਪੰਜਾਬ

ਭਾਜਪਾ ਯੂਥ ਵਿੰਗ ਦੇ ਮੀਡੀਆ ਇੰਚਾਰਜ ਨੇ ਅਮਿਤ ਸ਼ਾਹ ਦੇ ਬੇਟੇ ਨੂੰ ਵੀ ਨਾਲ ਲਪੇਟ ਲਿਆ

November 18, 2018 01:35 AM

ਜਲੰਧਰ, 17 ਨਵੰਬਰ (ਪੋਸਟ ਬਿਊਰੋ)- ਭਾਰਤੀ ਜਨਤਾ ਯੁਵਾ ਮੋਰਚਾ ਦੇ ਰਾਸ਼ਟਰੀ ਮੀਡੀਆ ਇੰਚਾਰਜ ਅਤੇ ਬੁਲਾਰੇ ਸ਼ਿਵਮ ਛਾਬੜਾ ਕੱਲ੍ਹ ਇਸ ਮਹਾਨਗਰ ਵਿੱਚ ਸਨ। ਉਹ ਏਥੇ ਰਾਫੇਲ ਡੀਲ ਉਤੇ ਕਾਂਗਰਸ ਦੇ ਦੋਸ਼ਾਂ ਦਾ ਜਵਾਬ ਦੇਣ ਅਤੇ ਕਾਂਗਰਸ ਨੂੰ ਘੇਰਨ ਲਈ ਆਏ ਸਨ, ਪਰ ਸਵਾਲਾਂ-ਸਵਾਲਾਂ ਵਿੱਚ ਉਹ ਖੁਦ ਘਿਰ ਗਏ ਤੇ ਕਾਂਗਰਸ ਦੇ ਨਾਲ-ਨਾਲ ਉਹ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਨੂੰ ਵੀ ਲਪੇਟਣ ਲੱਗ ਪਏ।
ਸ਼ਿਵਮ ਛਾਬੜਾ ਨੇ ਕਿਹਾ ਕਿ ਸੰਜੇ ਭੰਡਾਰੀ ਨਾਂਅ ਦਾ ਇਕ ਕਾਰੋਬਾਰੀ ਰਾਬਰਟ ਵਾਡਰਾ ਦਾ ਦੋਸਤ ਹੈ, ਜਿਸ ਨੇ ਰਾਫੇਲ ਡੀਲ ਕਰਾਉਣ ਦੀ ਕੋਸ਼ਿਸ਼ ਕੀਤੀ ਸੀ। ਛੇ ਸਾਲ ਦੇ ਅੰਦਰ ਉਸ ਦੀ ਕੰਪਨੀ ਇਕ ਹਜ਼ਾਰ ਕਰੋੜ ਰੁਪਏ ਦੀ ਬਣ ਗਈ। ਅੱਜ ਕੱਲ੍ਹ ਇਸ ਕੰਪਨੀ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਇਸ ਦੀ ਜਾਂਚ ਇਨਫੋਰਸਮੈਂਟ ਡਾਇਰੈਕਟੋਰੇਟ ਤੇ ਇਨਕਮ ਟੈਕਸ ਵਿਭਾਗ ਕਰ ਰਹੇ ਹਨ। ਜਦ ਸ਼ਿਵਮ ਛਾਬੜਾ ਤੋਂ ਪੁੱਛਿਆ ਗਿਆ ਕਿ 2015-16 ਵਿੱਚ ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਦੀ ਕੰਪਨੀ ਟੈਂਪਲ ਇੰਟਰਪ੍ਰਾਈਜੇਜ਼ ਅਚਾਨਕ 15 ਹਜ਼ਾਰ ਗੁਣਾ ਕਿਵੇਂ ਵਧ ਗਈ ਸੀ ਤੇ ਜਿਸ ਕੰਪਨੀ ਨੇ ਜੈ ਸ਼ਾਹ ਨੂੰ ਪੈਸਾ ਦਿੱਤਾ ਸੀ, ਉਹ ਰਿਲਾਇੰਸ ਦੀ ਹੈ ਤਾਂ ਇਸ ਦੇ ਜਵਾਬ ਵਿੱਚ ਸ਼ਿਵਮ ਛਾਬੜਾ ਨੇ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਕੰਪਨੀਆਂ ਦੀ ਜਾਂਚ ਵੀ ਕਰਨੀ ਚਾਹੀਦੀ ਹੈ। ਜੇ ਕਿਸੇ ਉੱਤੇ ਵੀ ਦੋਸ਼ ਲੱਗਦੇ ਹਨ ਤਾਂ ਇਸ ਦੀ ਜਾਂਚ ਕਰਵਾਉਣਾ ਸਰਕਾਰ ਦਾ ਕਰੱਤਵ ਹੈ ਤਾਂ ਕਿ ਸੱਚਾਈ ਜਨਤਾ ਦੇ ਸਾਹਮਣੇ ਆ ਸਕੇ। ਸ਼ਿਵਮ ਛਾਬੜਾ ਦੇ ਇਸ ਬਿਆਨ ਪਿੱਛੋਂ ਨਾਲ ਬੈਠੇ ਭਾਜਪਾ ਨੇਤਾਵਾਂ ਦੇ ਚਿਹਰੇ 'ਤੇ ਰੰਗ ਉੱਡਣ ਲੱਗਾ ਅਤੇ ਉਹ ਹੈਰਾਨ ਹੋਣ ਲੱਗੇ ਕਿ ਕਿਤੇ ਕਾਂਗਰਸ ਨੂੰ ਘੇਰਨ ਆਏ ਰਾਸ਼ਟਰੀ ਮੀਡੀਆ ਇੰਚਾਰਜ ਦੀ ਜੈ ਸ਼ਾਹ ਵਾਲੀ ਗੱਲ ਹੀ ਅਖਬਾਰਾਂ ਦੀ ਸੁਰਖੀ ਨਾ ਬਣ ਜਾਵੇ।

Have something to say? Post your comment
ਹੋਰ ਪੰਜਾਬ ਖ਼ਬਰਾਂ
ਅਟਾਰੀ ਬਾਰਡਰ ਚੈੱਕ ਪੋਸਟ ਉੱਤੇ ਕਰੋੜਾਂ ਦੇ ਅਮਰੀਕਨ ਅਖਰੋਟ ਜ਼ਬਤ
ਨਾਜਾਇਜ਼ ਉਸਾਰੀਆਂ ਦੇ ਮੁੱਦੇ ਤੋਂ ਅਧਿਕਾਰੀ ਅਦਾਲਤ ਵਿੱਚ ਪੇਸ਼
ਬੇਅਦਬੀਆਂ ਰੋਕਣ ਲਈ ਗੁਰਦੁਆਰਾ ਕਮੇਟੀਆਂ ਨੂੰ ਸੁਚੇਤ ਰਹਿਣ ਦੀ ਹਦਾਇਤ
ਵੋਟਾਂ ਪੈਣ ਤੋਂ 48 ਘੰਟੇ ਪਹਿਲਾਂ ਚੋਣ ਕਮਿਸ਼ਨ ਨੇ ਸਖਤ ਹਦਾਇਤਾਂ ਜਾਰੀ ਕੀਤੀਆਂ
ਪ੍ਰਚਾਰ ਦੇ ਆਖਰੀ ਦਿਨ ਬਠਿੰਡੇਵਿੱਚ ਨਵਜੋਤ ਸਿੱਧੂ ਵੱਲੋਂ ਬਾਦਲਾਂ ਤੇ ਮੋਦੀ ਨੂੰ ਰਗੜੇ
ਕੈਪਟਨ ਅਮਰਿੰਦਰ ਦਾ ਐਲਾਨ: ਪਾਰਲੀਮੈਂਟ ਚੋਣਾਂ ਵਿੱਚ ਕਾਂਗਰਸ ਦੀਹਾਲਤ ਮਾੜੀਰਹੀ ਤਾਂ ਮੁੱਖ ਮੰਤਰੀ ਦੀ ਕੁਰਸੀ ਛੱਡਾਂਗਾ
ਡੇਰਿਆਂ ਦੀ ਲਗਾਤਾਰ ਜਾਂਚ ਦੇ ਹੁਕਮਾਂ ਦੀ ਅਣਦੇਖੀ ਦੀ ਸੁਣਵਾਈ ਕੋਰਟ ਦਾ ਫੁੱਲ ਬੈਂਚ ਕਰੇਗਾ
ਭਗਵੰਤ ਮਾਨ ਭੜਕਿਆ: ਏਥੇ ਘੁੱਗੀਆਂ-ਗੁਟਾਰਾਂ ਦਾ ਕੁਝ ਨਹੀਂ ਬਣਨਾ, ਬਾਜ਼ ਉੱਡਦੇ ਨੇ
ਕਾਂਗਰਸ ਵੱਲੋਂ ਦੋਸ਼: ਚੋਣ ਕਮਿਸ਼ਨ ਭਾਜਪਾ ਦੇ ਦਬਾਅ ਕਾਰਨ ਸੰਨੀ ਦਿਓਲ ਉੱਤੇ ਕੋਈ ਕਾਰਵਾਈ ਨਹੀਂ ਕਰ ਰਿਹਾ
ਹਰਸਿਮਰਤ ਬਾਦਲ ਦੇ ਹੱਕ ਵਿਚ ਹੇਮਾ ਮਾਲਿਨੀ ਵੱਲੋਂ ਰੋਡ ਸ਼ੋਅ