ਬਰੈਂਪਟਨ, 14 ਅਗਸਤ (ਪੋਸਟ ਬਿਊਰੋ) : ਬਰੈਂਪਟਨ ਵਿੱਚ ਇੱਕ ਗੈਰਾਜ ਵਿੱਚ ਮਹਿਲਾ ਦੀ ਲਾਸ਼ ਮਿਲੀ| ਉਸ ਦੇ ਸ਼ਰੀਰ ਉੱਤੇ ਜ਼ਖ਼ਮਾਂ ਦੇ ਸਾਫ ਨਿਸ਼ਾਨ ਮੌਜੂਦ ਸਨ|
ਪੀਲ ਪੈਰਾਮੈਡਿਕਸ ਨੂੰ ਸ਼ਾਮੀਂ 7:00 ਵਜੇ ਟ੍ਰਿਲੀਨ ਬੋਲੀਵੀਆਰਡ ਤੇ ਲਿੰਸਟੌਕ ਰੋਡ ਉੱਤੇ ਸਥਿਤ ਘਰ ਵਿੱਚ ਸੱਦਿਆ ਗਿਆ| ਮਹਿਲਾ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ| ਪਰ ਕੁੱਝ ਸਮੇਂ ਬਾਅਦ ਹੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ|
ਕਾਂਸਟੇਬਲ ਸਾਰਾਹ ਪੈਟਨ ਦਾ ਕਹਿਣਾ ਹੈ ਕਿ ਜਾਂਚਕਾਰ ਇਸ ਨੂੰ ਹਾਲ ਦੀ ਘੜੀ ਸ਼ੱਕੀ ਮਾਮਲਾ ਮੰਨ ਕੇ ਚੱਲ ਰਹੇ ਹਨ| ਕਾਂਸਟੇਬਲ ਸਾਰਾਹ ਪੈਟਨ ਨੇ ਆਖਿਆ ਕਿ ਜਾਂਚਕਾਰ ਇਸ ਨੂੰ ਸ਼ੱਕੀ ਮਾਮਲਾ ਮੰਨ ਕੇ ਚੱਲ ਰਹੇ ਹਨ| ਪੈਟਨ ਨੇ ਆਖਿਆ ਕਿ ਅਜੇ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਮਹਿਲਾ ਨੂੰ ਸੱਟਾਂ ਕਿਸ ਤਰ੍ਹਾਂ ਲੱਗੀਆਂ|