Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀ
 
ਮਨੋਰੰਜਨ

ਨੇਹਾ ਸ਼ਰਮਾ ਨਾਲ ਰੋਮਾਂਸ ਕਰਨਗੇ ਨਵਾਜੂਦੀਨ ਸਿੱਦੀਕੀ

August 14, 2020 09:13 AM

ਕਲਾਕਾਰ ਕਦੇ ਖੁਦ ਨੂੰ ਕਿਸੇ ਇੱਕ ਕਿਸਮ ਦੇ ਕਿਰਦਾਰਾਂ ਵਿੱਚ ਬੰਨ੍ਹ ਕੇ ਨਹੀਂ ਰੱਖਣਾ ਚਾਹੁੰਦੇ। ਉਹ ਖੁਦ ਨੂੰ ਵੱਖ ਵੱਖ ਕਿਰਦਾਰਾਂ ਵਿੱਚ ਅਜ਼ਮਾ ਕੇ ਲੋਕਾਂ ਸਾਹਮਣੇ ਆਪਣੀ ਐਕਟਿੰਗ ਕਲਾ ਦਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ। ਅੱਜ ਕੱਲ੍ਹ ਕੁਝ ਅਜਿਹਾ ਹੀ ਦਸ਼ਰਥ ਮਾਂਝੀ, ਗਣੇਸ਼ ਗਾਇਤੋਂਡੇ ਅਤੇ ਰਮੰਨਾ ਵਰਗੇ ਗੰਭੀਰ ਕਿਰਦਾਰ ਨਿਭਾਉਣ ਵਾਲੇ ਨਵਾਜੂਦੀਨ ਸਿੱਦੀਕੀ ਨਾਲ ਵੀ ਦੇਖਣ ਨੂੰ ਮਿਲ ਰਿਹਾ ਹੈ। ਨਵਾਜੂਦੀਨ ਗੰਭੀਰ ਕਿਰਦਾਰਾਂ ਨਾਲੋਂ ਅਲੱਗ ਰੋਮਾਂਟਿਕ ਅਤੇ ਹਲਕੇ-ਫੁਲਕੇ ਕਾਮਿਕ ਕਿਰਦਾਰਾਂ ਵਿੱਚ ਜ਼ਿਆਦਾ ਦਿਲਚਸਪੀ ਲੈ ਰਹੇ ਹਨ। ਉਨ੍ਹਾਂ ਨੇ ਆਪਣੀ ਅਗਲੀ ਫਿਲਮ ਸਾਈਨ ਕਰ ਲਈ ਹੈ, ਜੋ ਰੋਮਾਂਟਿਕ ਕਾਮੇਡੀ ਹੋਵੇਗੀ। ‘ਜੋਗੀਰਾ ਸਾਰਾ ਰਾ ਰਾ’ ਨਾਂਅ ਦੀ ਇਸ ਫਿਲਮ ਵਿੱਚ ਉਹ ਪਹਿਲੀ ਵਾਰ ਨੇਹਾ ਸ਼ਰਮਾ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ। ਨਈਮ ਏ ਸਿੱਦੀਕੀ ਦੇ ਪ੍ਰੋਡਕਸ਼ਨ ਹਾਊਸ ਵਿੱਚ ਬਣ ਰਹੀ ਇਹ ਫਿਲਮ ‘ਹਮਦਮ’ ਅਤੇ ‘ਬਾਬੂ ਮੋਸ਼ਾਇ ਬੰਦੂਕਬਾਜ਼’ ਆਦਿ ਫਿਲਮਾਂ ਦੇ ਡਾਇਰੈਕਟਰ ਕੁਸ਼ਾਨ ਨੰਦੀ ਨਿਰਦੇਸ਼ਤ ਕਰਨਗੇ। ਗਾਲਿਬ ਅਸਦ ਭੋਪਾਲੀ ਵੱਲੋਂ ਲਿਖੀ ਇਸ ਫਿਲਮ ਦੇ ਪ੍ਰੀ-ਪ੍ਰੋਡਕਸ਼ਨ ਦਾ ਕੰਮ ਚੱਲ ਰਿਹਾ ਹੈ। ਅਗਲੇ ਸਾਲ ਫਰਵਰੀ ਵਿੱਚ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਵੇਗੀ ਅਤੇ ਫਿਲਮ ਨੂੰ ਲਖਨਊ, ਵਾਰਾਣਸੀ ਅਤੇ ਮੁੰਬਈ ਦੇ ਕੁਝ ਸਥਾਨਾਂ 'ਤੇ ਸ਼ੂਟ ਕੀਤਾ ਜਾਏਗਾ।
ਫਿਲਮ ਦੇ ਬਾਰੇ ਕੁਸ਼ਾਨ ਦੱਸਦੇ ਹਨ ਕਿ ‘ਜੋਗੀਰਾ ਸਾਰਾ ਰਾ ਰਾ’ ਦੇਸ਼ ਦੇ ਛੋਟੇ ਸ਼ਹਿਰ ਦੇ ਪਿਛੋਕੜ 'ਤੇ ਆਧਾਰਤ ਅਜੀਬ ਪ੍ਰੇਮੀ ਜੋੜੇ ਦੇ ਸ਼ੌਕ ਅਤੇ ਪਾਗਲਪਨ ਦੀ ਕਹਾਣੀ ਹੈ। ਇਹ ਫਿਲਮ ਛੋਟੇ ਸ਼ਹਿਰਾਂ ਦੀ ਕਹਾਣੀਆਂ ਨਾਲੋਂ ਬਿਲਕੁਲ ਅਲੱਗ ਹੈ। ਨਵਾਜ਼ ਹਾਲ ਹੀ ਵਿੱਚ ਨੈੱਟਫਲਿਕਸ 'ਤੇ ਰਿਲੀਜ਼ ਹੋਈ ਫਿਲਮ ‘ਰਾਤ ਅਕੇਲੀ ਹੈ’ ਵਿੱਚ ਨਜ਼ਰ ਆਏ ਹਨ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ