Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਮਨੋਰੰਜਨ

ਸੈੱਟ 'ਤੇ ਪਰੇਸ਼ ਸਰ ਦੇ ਲਈ ਮੂੰਹ 'ਚੋਂ ਬਾਬੂ ਭਈਆ ਹੀ ਨਿਕਲਦਾ ਹੈ : ਮ੍ਰਿਣਾਲ ਠਾਕੁਰ

August 14, 2020 09:12 AM

ਮ੍ਰਿਣਾਲ ਠਾਕੁਰ ਆਉਂਦੇ ਦਿਨਾਂ ਵਿੱਚ ਫਿਲਮ ‘ਤੂਫਾਨ’ ਅਤੇ ‘ਅੱਖ ਮਿਚੌਲੀ’ ਵਿੱਚ ਅਭਿਨੇਤਾ ਪਰੇਸ਼ ਰਾਵਲ ਦੇ ਨਾਲ ਨਜ਼ਰ ਆਏਗੀ। ਉਹ ਪਰੇਸ਼ ਨੂੰ ਪ੍ਰਤਿਭਾ ਦਾ ਅਜਿਹਾ ਗੁਲਦਸਤਾ ਮੰਨਦੀ ਹੈ ਜਿਸ ਵਿੱਚ ਕਲਾ ਦੇ ਸਾਰੇ ਫੁੱਲ ਹਨ। ਮ੍ਰਿਣਾਲ ਨੇ ਇੰਸਟਾਗ੍ਰਾਮ ਲਾਈਵ 'ਤੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ, ‘‘ਪਰੇਸ਼ ਸਰ ਪ੍ਰਤਿਭਾ ਦੇ ਭੰਡਾਰ ਹਨ। ਪਹਿਲੀ ਵਾਰ ਉਨ੍ਹਾਂ ਨਾਲ ਸੈੱਟ 'ਤੇ ਸ਼ੂਟਿੰਗ ਸਮੇਂ ਮੇਰੇ ਦਿਮਾਗ ਵਿੱਚ ਉਨ੍ਹਾਂ ਦਾ ਬਾਬੂ ਭਈਆ (ਫਿਲਮ ‘ਹੇਰਾਫੇਰੀ’ ਵਿੱਚ ਉਨ੍ਹਾਂ ਦਾ ਕਿਰਦਾਰ) ਵਾਲਾ ਅਕਸ ਹਟ ਨਹੀਂ ਰਿਹਾ ਸੀ। ਸ਼ੁਰੂ-ਸ਼ੁਰੂ ਵਿੱਚ ਉਨ੍ਹਾਂ ਨੂੰ ਬੁਲਾਉਂਦੇ ਸਮੇਂ ਮੇਰੇ ਮੂੰਹ 'ਚੋਂ ਬਾਬੂ ਭਈਆ ਹੀ ਨਿਕਲਦਾ ਸੀ।
ਮ੍ਰਿਣਾਲ ਇੱਕ ਦੇ ਬਾਅਦ ਇੱਕ ਲਗਾਤਾਰ ਦੋ ਫਿਲਮਾਂ ਵਿੱਚ ਪਰੇਸ਼ ਦੇ ਨਾਲ ਕੰਮ ਕਰ ਕੇ ਖੁਦ ਨੂੰ ਖੁਸ਼ਕਿਸਮਤ ਮੰਨਦੀ ਹੈ। ਉਸ ਨੇ ਦੱਸਿਆ ਕਿ ਸੈੱਟ 'ਤੇ ਦੋਵਾਂ ਦੀ ਖੂਬ ਗਪਸ਼ਪ ਹੁੰਦੀ ਸੀ। ਪਰੇਸ਼ ਰਾਵਲ ਨਾਲ ਕੰਮ ਕਰਦੇ ਹੋਏ ਉਸ ਨੇ ਸੀਨ ਵਿੱਚ ਸੁਧਾਰ ਕਰਨਾ ਸਿਖਿਆ ਹੈ। ਉਸ ਦੇ ਮੁਤਾਬਕ ਪਰੇਸ਼ ਮਿੰਟਾਂ ਵਿੱਚ ਕਿਸੇ ਸੀਨ ਵਿੱਚ ਸੁਧਾਰ ਕਰਦੇ ਹਨ। ਉਹ ਸੈੱਟ 'ਤੇ ਵੱਖ-ਵੱਖ ਕਿਤਾਬਾਂ ਤੇ ਨਾਟਕਾਂ ਦੀ ਮਿਸਾਲ ਦੇ ਕੇ ਉਨ੍ਹਾਂ ਨੂੰ ਸੀਨ ਵਿੱਚ ਸਹੀ ਤਰੀਕੇ ਨਾਲ ਪ੍ਰਫਾਰਮ ਕਰਨ ਵਿੱਚ ਮਦਦ ਕਰਦੇ। ਇਸ ਦੇ ਬਦਲੇ ਮ੍ਰਿਣਾਲ ਆਈ ਡੀ ਬਣਾਉਣ ਅਤੇ ਪਾਸਵਰਡ ਰਿਕਵਰ ਕਰਨ ਵਰਗੇ ਤਕਨੀਕੀ ਮਾਮਲਿਆਂ ਵਿੱਚ ਪਰੇਸ਼ ਦੀ ਮਦਦ ਕਰਦੀ। ‘ਤੂਫਾਨ’ ਅਤੇ ‘ਅੱਖ ਮਿਚੌਲੀ’ ਦੇ ਇਲਾਵਾ ਮ੍ਰਿਣਾਲ ਸ਼ਾਹਿਦ ਕਪੂਰ ਦੇ ਨਾਲ ਫਿਲਮ ‘ਜਰਸੀ’ ਵਿੱਚ ਨਜ਼ਰ ਆਏਗੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ